ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥ ਉਨ੍ਹਾਂ ਦੀ ਧਨ-ਦੌਲਤ ਦੀ ਮਮਤਾ ਜਾਂਦੀ ਨਹੀਂ ਅਤੇ ਉਹ ਮੁੜ ਮੁੜ ਕੇ ਮਰਦੇ ਤੇ ਜੰਮਦੇ ਰਹਿੰੇਦ ਹਨ। ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥ ਆਪਣੀ ਅਤਿਅੰਤ ਖਾਹਿਸ਼ ਅਤੇ ਪਾਪ ਨੂੰ ਛਡ ਸਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ। ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਰਿ ॥੪੯॥ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੇ ਗੋਲੇ ਨਾਨਕ! ਜੰਮਣ ਤੇ ਮਰਨ ਦੀ ਪੀੜ ਕਟੀ ਜਾਂਦੀ ਹੈ। ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥ ਸਾਈਂ ਹਰੀ ਦੇ ਨਾਮ ਦਾ ਸਮਰਨ ਕਰਨ ਦੁਆਰਾ, ਹੇ ਮੇਰੀ ਜਿੰਦੜੀਏ! ਤੂੰ ਸਾਈਂ ਦੇ ਦਰਬਾਰ ਅੰਦਰ ਇਜ਼ਤ ਪਾਵੇਗੀ। ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥ ਤੇਰੇ ਸਾਰੇ ਕੁਕਰਮ ਅਤੇ ਗੁਨਾਹ ਮਿਟ ਜਾਣਗੇ ਅਤੇ ਤੂੰ ਸਵੈ-ਹੰਗਤਾ ਤੇ ਹੰਕਾਰ ਤੋਂ ਖਲਾਸੀ ਪਾ ਜਾਵੇਗਾ। ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥ ਗੁਰਾਂ ਦੀ ਦਇਆ ਦੁਆਰਾ, ਦਿਲ ਕੰਵਲ ਖਿੜ ਜਾਂਦਾ ਹੈ ਅਤੇ ਜੀਵ ਸਰਬ-ਵਿਆਪਕ ਸੁਆਮੀ ਨੂੰ ਸਾਰੇ ਹੀ ਰਮਿਆ ਹੋਇਆ ਅਨੁਭਵ ਕਰਦਾ ਹੈ। ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੫੦॥ ਹੇ ਵਾਹਿਗੁਰੂ, ਸੁਆਮੀ ਮਾਲਕ! ਤੂੰ ਨਫਰ ਲਾਨਕ ਉਤੇ ਮਿਹਰ ਕਰ, ਤਾਂ ਜੋ ਉਸ ਸੁਆਮੀ ਦੇ ਨਾਮ ਦਾ ਉਚਾਰਨ ਕਰੇ। ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥ ਧਨਾਸਰੀ ਰਾਗ ਵਿੱਚ ਕੇਵਲ ਤਾਂ ਹੀ ਪਤਨੀ ਧਨਵਾਨ ਜਾਣੀ ਜਾਂਦੀ ਹੈ, ਜਦ ਉਹ ਸਚੇ ਗੁਰਾਂ ਦੀ ਟਹਿਲ ਸੇਵਾ ਕਰਦੀ ਹੈ, ਹੇ ਭਰਾਵਾ! ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥ ਹੇ ਵੀਰਾਂ! ਉਸ ਨੂੰ ਆਪਣੀ ਦੇਹ ਤੇ ਆਤਮਾ ਆਪਣੀ ਜਿੰਦਗੀ ਸਮੇਤ ਸਚੇ ਗੁਰਾਂ ਨੂੰ ਅਰਪਨ ਕਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਰਜ਼ਾ ਅੰਦਰ ਟੁਰਨਾ ਉਚਿਤ ਹੈ। ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ ॥ ਜਿਥੇ ਵਾਹਿਗੁਰੂ ਮੈਨੂੰ ਬਿਠਾਉਂਦਾ ਹੈ, ਉਥੇ ਹੀ ਮੈਂ ਬੈਠਦਾ ਹਾਂ, ਹੇ ਵੀਰ! ਅਤੇ ਜਿਥੇ ਉਹ ਮੈਨੂੰ ਘਲਦਾ ਹੈ ਉਥੇ ਹੀ ਮੈਂ ਜਾਂਦਾ ਹਾਂ। ਏਵਡੁ ਧਨੁ ਹੋਰੁ ਕੋ ਨਹੀ ਭਾਈ ਜੇਵਡੁ ਸਚਾ ਨਾਉ ॥ ਜਿਡਾ ਵਡਾ ਸਚਾ ਨਾਮ ਹੈ, ਹੇ ਵੀਰ, ਓਡਾ ਵਡਾ ਹੋਰ ਕੋਈ ਪਦਾਰਥ ਨਹੀਂ। ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥ ਮੈਂ ਹਮੇਸ਼ਾਂ ਸਚੇ ਸਾਈਂ ਦੀਆਂ ਸਿਫਤਾਂ ਗਾਇਨ ਕਰਦਾ ਹਾਂ, ਹੇ ਵੀਰ! ਅਤੇ ਹਮੇਸ਼ਾਂ ਹੀ ਸਚੇ ਸਾਈਂ ਦੇ ਨਾਲ ਵਸਦਾ ਹਾਂ। ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥ ਤੂੰ ਹਰੀ ਦੀਆਂ ਸਿਫਤਾਂ ਤੇ ਨੇਕੀਆਂ ਨੂੰ ਆਪਣੀ ਪੁਸ਼ਾਕਾ ਬਦਾ, ਹੇ ਵੀਰ! ਅਤੇ ਆਪਣੀ ਇਜ਼ਤ ਦਾ ਸੁਆਦ ਆਪੇ ਹੀ ਮਾਣ। ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥ ਮੈਂ ਉਸ ਦੀ ਮਹਿਮਾ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਵੀਰ! ਉਸ ਦੇ ਦੀਦਾਰ ਉਤੋਂ ਮੈਂ ਵਾਰਨੇ ਜਾਂਦਾ ਹਾਂ। ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥ ਭਾਰੀਆਂ ਹਨ ਵਿਸ਼ਾਲਤਾਈਆਂ ਸਚੇ ਗੁਰਾਂ ਵਿੱਚ, ਹੇ ਭਰਾਵਾ! ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਉਹ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ। ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥ ਕਈ ਪ੍ਰਭੂ ਦੀ ਰਜਾ ਦਾ ਪਾਲਣ-ਕਰਨਾ ਨਹੀਂ ਜਾਣਦੇ ਅਤੇ ਹੋਰਸ ਦੀ ਪ੍ਰੀਤ ਅੰਦਰ ਭਟਕਦੇ ਫਿਰਦੇ ਹਨ, ਹੇ ਭਰਾਵਾ! ਸੰਗਤਿ ਢੋਈ ਨਾ ਮਿਲੈ ਭਾਈ ਬੈਸਣਿ ਮਿਲੈ ਨ ਥਾਉ ॥ ਉਨ੍ਹਾਂ ਨੂੰ ਗੁਰਾਂ ਦੀ ਸੰਗਤ ਅੰਦਰ ਪਲਾਹ ਨਹੀਂ ਮਿਲਦੀ ਅਤੇ ਬੈਠਣ ਲਈ ਜਗ੍ਹਾ ਨਹੀਂ ਲੱਭਦੀ ਹੇ ਵੀਰ! ਨਾਨਕ ਹੁਕਮੁ ਤਿਨਾ ਮਨਾਇਸੀ ਭਾਈ ਜਿਨਾ ਧੁਰੇ ਕਮਾਇਆ ਨਾਉ ॥ ਨਾਨਕ, ਕੇਵਲ ਉਹ ਹੀ ਪ੍ਰਭੂ ਦੀ ਰਜਾ ਨੂੰ ਕਬੂਲ ਕਰਦੇ ਹਨ, ਹੇ ਵੀਰ! ਜਿਨ੍ਹਾਂ ਲਈ ਉਸ ਦੇ ਨਾਮ ਦੀ ਕਮਾਈ ਕਰਨੀ ਮੁੱਢ ਤੋਂ ਲਿਖੀ ਹੋਈ ਹੈ। ਤਿਨ੍ਹ੍ਹ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ॥੫੧॥ ਉਨ੍ਹਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਹੇ ਵੀਰ! ਅਤੇ ਸਦੀਵ ਹੀ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ। ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥ ੋਸੱਚੇ ਸੁਚੇ ਹਨ, ਉਹ ਦਾਹੜੇ, ਜਿਹੜੇ ਗੁਰਾਂ ਦੇ ਪੈਰਾਂ ਨੂੰ ਪਰਸਦੇ ਹਨ। ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥ ਜੋ ਰੈਣ ਅਤੇ ਦਿਹੁੰ ਆਪਣੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਮਦਾ ਦੀ ਖੁਸ਼ੀ ਅੰਦਰ ਵਸਦੇ ਹਨ। ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥ ਨਾਨਕ, ਸੋਹਣੇ ਸੁਨੱਖੇ ਦਿਸਦੇ ਹਨ, ਉਨ੍ਹਾਂ ਦੇ ਚਿਹਰੇ, ਸੱਚੇ ਸੁਆਮੀ ਦੇ ਦਰਬਾਰ ਅੰਦਰ। ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥ ਸੱਚੇ ਸੁਚੇ ਹਨ ਉਨ੍ਹਾਂ ਦੇ ਚਿਹਰੇ ਅਤੇ ਸੱਚੇ ਸੁਚੇ ਉਨ੍ਹਾਂ ਦੇ ਦਾਹੜੇ ਜੋ ਸੱਚ ਆਖਦੇ ਹਨ ਅਤੇ ਸੱਚ ਦੀ ਕਮਾਈ ਕਰਦੇ ਹਨ। ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥ ਸੱਚਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਵਸਦਾ ਹੈ ਅਤੇ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦੇ ਹਨ। ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥ ਸੱਚੀ ਹੈ ਉਨ੍ਹਾਂ ਦੀ ਪੂੰਜੀ ਅਤੇ ਸੱਚੀ ਉਨ੍ਹਾਂ ਦੀ ਦੌਲਤ ਅਤੇ ਉਹ ਸ਼੍ਰੇਸ਼ਟ ਮਰਤਬੇ ਨੂੰ ਪਾ ਲੈਂਦੇ ਹਨ। ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥ ਉਹ ਸੱਚ ਸ੍ਰਵਨ ਕਰਦੇ ਹਨ, ਸੱਚ ਤੇ ਭਰੋਸਾ ਰਖਦੇ ਹਨ ਅਤੇ ਸੱਚੇ ਅਮਲ ਕਮਾਉਂਦੇ ਹਨ। ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥ ਉਨ੍ਹਾਂ ਦਾ ਟਿਕਾਣਾ ਸੱਚੇ ਦਰਬਾਰ ਅੰਦਰ ਹੈ ਅਤੇ ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ। ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥੫੩॥ ਨਾਨਕ, ਸੱਚੇ ਗੁਰਾਂ ਦੇ ਬਗੈਰ ਸਤਿਪੁਰਖ ਪਾਇਆ ਨਹੀਂ ਜਾਂਦਾ ਅਤੇ ਮਨਮਤੀਏ ਕੁਰਾਹੇ ਪੈ ਜਾਂਦੇ ਹਨ। ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਨਿਧਿ ਪ੍ਰੇਮ ਪਿਆਰਿ ॥ ਉਪਰਲੇ ਪਾਣੀ ਦੇ ਖਜਾਨੇ ਦੀ ਪਿਰਹੜੀ ਅਤੇ ਪ੍ਰੀਤ ਅੰਦਰ ਚਾਤ੍ਰਿਕ "ਪ੍ਰੀਤਮ, ਮੈਡਾ ਪ੍ਰੀਤਮ", ਪੁਕਾਰਦਾ ਹੈ। ਗੁਰ ਮਿਲੇ ਸੀਤਲ ਜਲੁ ਪਾਇਆ ਸਭਿ ਦੂਖ ਨਿਵਾਰਣਹਾਰੁ ॥ ਗੁਰਾਂ ਨਾਲ ਮਿਲ ਕੇ, ਮੈਨੂੰ ਪ੍ਰਭੂ ਦੇ ਨਾਮ ਦੇ ਨਾਮ ਦਾ ਠੰਢਾ ਪਾਣੀ ਪਰਾਪਤ ਹੋ ਗਿਆ ਹੈ, ਸਾਰਿਆਂ ਦੁਖੜਿਆਂ ਨੂੰ ਨਾਸ ਕਰਨ ਵਾਲਾ ਹੈ। ਤਿਸ ਚੁਕੈ ਸਹਜੁ ਊਪਜੈ ਚੁਕੈ ਕੂਕ ਪੁਕਾਰ ॥ ਮੇਰੀ ਤ੍ਰਿਹ ਬੁਝ ਗਈ ਹੈ, ਬ੍ਰਹਿਮ ਗਿਆਨ ਉਤਪੰਨ ਹੋ ਆਇਆ ਹੈ ਅਤੇ ਮੁਕ ਗਈ ਹੈ ਪੀੜਾਂ ਦੀ ਮੇਰੀ ਚੀਕ-ਚਿਹਾੜ। ਨਾਨਕ ਗੁਰਮੁਖਿ ਸਾਂਤਿ ਹੋਇ ਨਾਮੁ ਰਖਹੁ ਉਰਿ ਧਾਰਿ ॥੫੪॥ ਨਾਨਕ, ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਟਿਕਾਉਣ ਨਾਲ ਪ੍ਰਾਣੀ ਦੇ ਅੰਦਰ ਠੰਢ-ਚੈਨ ਪੈਦਾ ਹੋ ਜਾਂਦੀ ਹੈ। ਬਾਬੀਹਾ ਤੂੰ ਸਚੁ ਚਉ ਸਚੇ ਸਉ ਲਿਵ ਲਾਇ ॥ ਹੇ ਪਪੀਹੇ! ਤੂੰ ਸੱਚੇ ਨਾਮ ਦਾ ਉਚਾਰਨ ਕਰ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾ। ਬੋਲਿਆ ਤੇਰਾ ਥਾਇ ਪਵੈ ਗੁਰਮੁਖਿ ਹੋਇ ਅਲਾਇ ॥ ਜੇਕਰ ਤੂੰ ਗੁਰੂ-ਅਨੁਸਾਰੀ ਥੀ ਕੇ ਨਾਮ ਦਾ ਉਚਾਰਨ ਕਰੇ, ਤਦ ਕਬੂਲ ਪੈ ਜਾਵੇਗਾ ਤੈਡਾ ਉਚਾਰਨ। ਸਬਦੁ ਚੀਨਿ ਤਿਖ ਉਤਰੈ ਮੰਨਿ ਲੈ ਰਜਾਇ ॥ ਨਾਮ ਦਾ ਸਿਮਰਨ ਕਰਨ ਅਤੇ ਪ੍ਰਭੂ ਦੇ ਭਾਣੇ ਸਵੀਕਾਰ ਕਰਨ ਦੁਆਰਾ, ਤੇਰੀ ਪਿਆਸ ਨਵਿਰਤ ਹੋ ਜਾਵੇਗੀ। copyright GurbaniShare.com all right reserved. Email |