ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥ ਉਸ ਦੇ ਲਈ ਮੈਂ ਆਪਣੀ ਜਿੰਦੜੀ ਦੇ ਚਾਰ ਟੋਟੇ ਕਰ ਦਿਆਂਗੀ, ਜੋ ਮੈਨੂੰ ਮੇਰਾ ਪਿਆਰਾ ਪਤੀ ਵਿਖਾਲ ਦੇਵੇ! ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥੫॥ ਨਾਨਕ, ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਤਦ ਉਹ ਇਨਸਾਨ ਨੂੰ ਪੂਰਨ ਗੁਰਾਂ ਨਾਲ ਮਿਲਾ ਦਿੰਦਾ ਹੈ। ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥ ਮਨੁਸ਼ੀ ਦੇਹ ਦੇ ਅੰਦਰ ਹੰਕਾਰ ਅਤੇ ਸੰਸਾਰੀ ਪਦਾਰਥਾਂ ਦੀ ਹਕੂਮਤ ਹੈ ਅਤੇ ਝੂਠਾ ਇਨਸਾਨ ਆਉਂਦਾ ਤੇ ਜਾਂਦਾ ਰਹਿੰਦਾ ਹੈ। ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥ ਸਚੇ ਗੁਰਾਂ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਇਸ ਲਈ ਕਠਨ ਸਮੁੰਦਰ ਪਾਰ ਕੀਤਾ ਨਹੀਂ ਜਾਂਦਾ। ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥ ਜਿਸ ਕਿਸੇ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ। ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥ ਫਲਦਾਇਕ ਹੈ ਸਚੇ ਗੁਰਾਂ ਦਾ ਦੀਦਾਰ। ਇਸ ਦੇ ਰਾਹੀਂ ਪ੍ਰਾਣੀ ਉਹ ਮੇਵਾ ਹਾਸਲ ਕਰ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ। ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥ ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ, ਜੋ ਸਚੇ ਗੁਰਾਂ ਉਤੇ ਭਰੋਸਾ ਧਾਰਦੇ ਹਨ। ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥੬॥ ਨਾਨਕ ਉਨ੍ਹਾਂ ਦਾ ਸੇਵਕ ਹੈ, ਜੋ ਰੈਣ ਅਤੇ ਦਿਹੁੰ ਪ੍ਰਭੂ ਨਾਲ ਪਿਰਹੜੀ ਪਾਈ ਰਖਦੇ ਹਨ। ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥ ਜਿਨ੍ਹਾਂ ਦੀ ਆਪਣੇ ਪ੍ਰੀਤਮ ਦੇ ਨਾਲ ਪਿਰਹੜੀ ਹੈ, ਉਹ ਉਸ ਦੇ ਦੀਦਾਰ ਬਗੈਰ ਕਿਸ ਤਰ੍ਹਾਂ ਰੱਜ ਸਕਦੇ ਹਨ? ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥੭॥ ਨਾਨਕ, ਉਹ ਸੁਖੈਨ ਹੀ ਗੁਰਾਂ ਦੇ ਰਾਹੀਂ, ਆਪਦੇ ਸਾਈਂ ਨੂੰ ਮਿਲ ਪੈਦੇ ਹਨ ਅਤੇ ਉਨ੍ਹਾਂ ਦੀ ਇਹ ਆਤਮਾ ਪ੍ਰਫੁਲਤ ਹੋ ਜਾਂਦੀ ਹੈ। ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥ ਜੋ ਆਪਣੇ ਪਤੀ ਨਾਲ ਪ੍ਰੇਮ ਕਰਦੀਆਂ ਹਨ, ਉਹ ਆਪਣੇ ਪਿਆਰੇ ਬਿਨਾ ਕਿਸ ਤਰ੍ਹਾਂ ਜੀਊ ਸਕਦੀਆਂ ਹਨ? ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥੮॥ ਜਦ ਉਹ ਆਪਣੇ ਕੰਤ ਨੂੰ ਵੇਖ ਲੈਦੀਆਂ ਹਨ, ਉਹ ਮੁੜ ਕੇ ਸਰਸਬਜ ਹੋ ਜਾਂਦੀਆਂ ਹਨ। ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥ ਜਿਨ੍ਹਾਂ ਦੇ ਅੰਦਰ, ਤੂੰ ਆਪਣੀ ਪਿਰਹੜੀ, ਗੁਰਾਂ ਦੇ ਰਾਹੀਂ ਅਸਥਾਪਨ ਕਰਦਾ ਹੈ, ਹੇ ਮੇਰੇ ਸਚੇ ਦਿਲਬਰ! ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥੯॥ ਰੈਣ ਅਤੇ ਦਿਹੁੰ, ਉਹ ਤੇਰੇ ਪਿਆਰ ਅੰਦਰ ਰਮੇ ਰਹਿੰਦ ਹਨ, ਹੇ ਨਾਨਕ! ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥ ਸਚੀ ਹੈ ਪ੍ਰੀਤ ਪਵਿੱਤਰ ਪੁਰਸ਼ ਦੀ, ਜਿਸ ਦੇ ਰਾਹੀਂ ਉਹ ਆਪਣੇ ਸਚੇ ਦਿਲਬਰ ਨੂੰ ਪਾ ਲੈਂਦਾ ਹੈ। ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥੧੦॥ ਰੈਣ ਅਤੇ ਦਿਹੁ ਉਹ ਖ਼ੁਸ਼ੀ ਅੰਦਰ ਵਸਦਾ ਹੈ ਅਤੇ ਆਪਣੇ ਸਹਿਜ ਸਰੂਪ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ। ਸਚਾ ਪ੍ਰੇਮ ਪਿਆਰੁ ਗੁਰ ਪੂਰੇ ਤੇ ਪਾਈਐ ॥ ਸਚੀ ਪ੍ਰੀਤ ਅਤੇ ਪਿਰਹੜੀ ਪੂਰਨ ਗੁਰਦੇਵ ਜੀ ਪਾਸੋ ਪਰਾਪਤ ਹੁੰਦੀਆਂ ਹਨ। ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥੧੧॥ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਹੇ ਨਾਲਕ! ਉਹ ਕਦੇ ਭੀ ਟੁਟਦੀਆਂ ਨਹੀਂ। ਜਿਨ੍ਹ੍ਹਾ ਅੰਦਰਿ ਸਚਾ ਨੇਹੁ ਕਿਉ ਜੀਵਨ੍ਹ੍ਹਿ ਪਿਰੀ ਵਿਹੂਣਿਆ ॥ ਜਿਨ੍ਹਾਂ ਦੇ ਅੰਤ੍ਰੀਵ ਸਚਾ ਪਿਆਰ ਹੈ, ਉਹ ਆਪਣੇ ਕੰਤ ਦੇ ਬਗੈਰ ਕਿਸ ਤਰ੍ਹਾਂ ਜੀਉ ਸਕਦੀਆਂ ਹਨ? ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥੧੨॥ ਹੇ ਨਾਨਕ! ਗੁਰਾਂ ਦੇ ਰਾਹੀਂ, ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜੋ ਦੇਰ ਤੋਂ ਉਸ ਨਾਲੋਂ ਵਿਛੁੜੀਆਂ ਹੋਈਆਂ ਹਨ। ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥ ਆਪਣੀ ਰਹਿਮਤ ਧਾਰ ਕੇ, ਜਿਨ੍ਹਾਂ ਨੂੰ ਤੂੰ ਖੁਦ ਆਪਣੀ ਪ੍ਰੀਤ ਅਤੇ ਪਿਰਹੜੀ ਨਾਲ ਜੋੜਦਾ ਹੈਂ, ਹੇ ਸੁਆਮੀ ਵਾਹਿਗੁਰੂ! ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥ ਉਨ੍ਹਾਂ ਨਾਲ ਤੂੰ ਨਾਨਕ ਨੂੰ ਮਿਲਾ ਦੇ ਅਤੇ ਉਸ ਆਪਣੇ ਭਿਖਾਰੀ ਨੂੰ ਆਪਣਾ ਨਾਮ ਪਰਦਾਨ ਕਰ। ਗੁਰਮੁਖਿ ਹਸੈ ਗੁਰਮੁਖਿ ਰੋਵੈ ॥ ਤੇਰੀ ਪ੍ਰੀਤ ਅੰਦਰ ਹੇ ਪ੍ਰਭ! ਗੁਰੂ-ਅਨੁਸਾਰੀ ਹਸਦਾ ਹੈ ਅਤੇ ਤੇਰੀ ਹੀ ਪ੍ਰੀਤ ਅੰਦਰ ਗੁਰੂ ਅਨੁਸਾਰੀ ਰੌਦਾ ਹੈ। ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥ ਜਿਹੜਾ ਕੁਛ ਗੁਰੂ-ਅਨੁਸਾਰੀ ਕਰਦਾ ਹੈ, ਉਹ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਹੈ। ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥ ਜੋ ਕੋਈ ਗੁਰੂ-ਅਨੁਸਾਰੀ ਹੋ ਵੰਜਦਾ ਹੈ, ਉਹ ਸਾਈਂ ਦਾ ਸਿਮਰਨ ਕਰਦਾ ਹੈ। ਗੁਰਮੁਖਿ ਨਾਨਕ ਪਾਵੈ ਪਾਰੁ ॥੧੪॥ ਗੁਰੂ-ਅਨੁਸਾਰੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ, ਹੇ ਨਾਨਕ! ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥ ਜਿਨ੍ਹਾਂ ਦੇ ਅੰਦਰਵਾਰ ਨਾਮ ਦਾ ਖਜਾਨਾ ਹੈ ਅਤੇ ਜੋ ਗੁਰਾਂ ਦੀ ਬਾਣੀ ਨੂੰ ਸੋਚਦੇ ਵਿਚਾਰਦੇ ਹਨ। ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥ ਉਸ ਸੱਚੇ ਸੁਅਮਾੀ ਦੀ ਦਰਗਾਹ ਅੰਦਰ ਉਨ੍ਹਾਂ ਦੇ ਚਿਹਰੇ ਹਮੇਸ਼ਾਂ ਹੀ ਰੌਸ਼ਨ ਰਹਿੰਦੇ ਹਨ। ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥ ਜਿਨ੍ਹਾਂ ਨੂੰ ਸਿਰਜਣਹਾਰ ਖੁਦ ਮੁਆਫੀ ਦੇ ਦਿੰਦਾ ਹੈ ਬੈਠਦੇ ਅਤੇ ਉਠਦੇ ਉਹ ਕਦਾਚਿਤ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦੇ। ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥੧੫॥ ਨੇਕ-ਬੰਦੇ ਜਿਨ੍ਹਾਂ ਨੂੰ ਸਿਰਜਣਹਾਰ-ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਮਿਲੇ ਹੋਏ, ਹੇ ਨਾਨਕ! ਮੁੜ ਕੇ ਜੁਦਾ ਨਹੀਂ ਹੁੰਦੇ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥ ਪਰਮ ਔਖੀ ਹੈ, ਗੁਰੂ ਅਤੇ ਰੂਹਾਨੀ ਰਹਿਬਰਾਂ ਦੀ ਟਹਿਲ ਸੇਵਾ ਪਰ ਇਸ ਦੇ ਅੰਦਰ ਹੀ ਖੁਸ਼ੀ ਦਾ ਜੋਹਰ ਹੈ। ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥ ਜਿਸ ਉਤੇ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਸ ਨੂੰ ਉਹ ਆਪਣੀ ਪ੍ਰੀਤ ਤੇ ਪਿਰਹੜੀ ਲਾ ਦਿੰਦਾ ਹੈ। ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥ ਸਚੇ ਗੁਰਾਂ ਦੀ ਘਾਲ ਅੰਦਰ ਜੁੜਨ ਦੁਅਰਾ, ਦੁਨੀਆਂ ਭਿਆਨਕ ਜਗ ਸਮੁੰਦਰ ਤੋਂ ਪਾਰ ਹੋ ਜਾਂਦੀ ਹੈ। ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥ ਜਿਸ ਦੇ ਚਿੱਤ ਅੰਦਰ ਤੀਬਰ ਗਿਆਤਾ ਦਾ ਸਿਮਰਨ ਹੈ, ਉਹ ਆਪਣਾ ਦਿਲ-ਚਾਹੁੰਦਾ ਮੇਵਾ ਪਾ ਲੈਂਦਾ ਹੈ। ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ ॥੧੬॥ ਨਾਨਕ, ਸਚੇ ਗੁਰਾਂ ਨਾਲ ਮਿਲਣ ਦੁਆਰਾ, ਇਨਸਾਨ, ਸਾਰੇ ਦੁਖੜਿਆ ਨੂੰ ਦੂਰ ਕਰਨ ਵਾਲੇ, ਆਪਣੇ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ। ਮਨਮੁਖ ਸੇਵਾ ਜੋ ਕਰੇ ਦੂਜੈ ਭਾਇ ਚਿਤੁ ਲਾਇ ॥ ਪ੍ਰਤੀਕੂਲ ਪੁਰਸ਼, ਜਿਹੜਾ ਘਾਲ ਕਮਾਉਂਦਾ ਹੈ, ਪ੍ਰੰਤੂ ਉਹ ਆਪਣੇ ਮਨ ਨੂੰ ਹੋਰਸ ਦੇ ਪਿਆਰ ਨਾਲ ਜੋੜਦਾ ਹੈ। ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥ ਉਹ ਧਨ-ਦੌਲਤ, ਆਪਣੇ ਪੁਤ੍ਰਾਂ, ਪਤਨੀ ਅਤੇ ਸਨਬੰਧੀਆਂ ਦੇ ਪਿਆਰ ਨੂੰ ਵਧੇਰਾ ਕਰੀ ਜਾਂਦਾ ਹੈ। ਦਰਗਹਿ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛਡਾਇ ॥ ਪ੍ਰਭੂ ਦੇ ਦਰਬਾਰ ਅੰਦਰ ਉਸ ਪਾਸੋ ਹਿਸਾਬ ਕਿਤਾਬ ਪੁਛਿਆ ਜਾਵੇਗਾ। ਅਖੀਰ ਨੂੰ ਉਸ ਨੂੰ ਕੌਈ ਭੀ ਬੰਦ-ਖਲਾਸ ਨਹੀਂ ਕਰਵਾ ਸਕਦਾ। copyright GurbaniShare.com all right reserved. Email |