ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥ ਨਾਨਕ, ਨਾਮ ਦੇ ਰਾਹੀਂ ਮਰਨ ਦੁਆਰਾ ਮਨੂਆ ਪ੍ਰਸੰਨ ਹੋ ਜਾਂਦਾ ਹੈ। ਸੱਚੀ ਹੈ ਪ੍ਰਭਤਾ ਸੱਚੇ ਪ੍ਰਾਣੀ ਦੀ। ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥ ਧਨ-ਦੌਲਤ ਦਾ ਪਿਆਰ ਪੀੜ ਅਤੇ ਜ਼ਹਿਰ ਦਾ ਇਕ ਕਠਨ ਸਮੁੰਦਰ ਹੈ, ਜੋ ਪਾਰ ਕੀਤਾ ਨਹੀਂ ਜਾ ਸਕਦਾ। ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥ ਮਨਮੁਖਾਂ ਦਾ ਜੀਵਨ ਹੰਕਾਰ ਕਰਦਿਆਂ ਹੋਇਆ ਹੀ ਬੀਤ ਜਾਂਦਾ ਹੈ ਅਤੇ ਇਹ ਆਖਦਿਆਂ ਹੋਇਆ "ਇਹ ਮੈਰਾ ਹੈ, ਇਹ ਮੈਰਾ ਹੈ " ਉਹ ਗਲ ਸੜ ਕੇ ਮਰ ਜਾਂਦੇ ਹਨ। ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥ ਪ੍ਰਤੀਕੂਲ ਪੁਰਸ਼ ਨਾਂ ਇਸ ਕਿਨਾਰੇ ਤੇ ਹਨ ਤੇ ਨਾਂ ਹੀ ਪਰਲੇ ਤੇ ਉਹ ਅੱਧ-ਵਾਟੇ ਹੀ ਫਸੇ ਰਹਿੰਦੇ ਹਨ। ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥ ਉਹ ਕੇਵਲ ਉਹ ਹੀ ਕਰਦੇ ਹਨ, ਜਿਹੜਾ ਉਨ੍ਹਾਂ ਲਈ ਮੁੱਢ ਤੋਂ ਲਿਖਿਆ ਹੋਇਆ ਹੈ ਤੇ ਹੋਰ ਕੁਛ ਉਹ ਕਰ ਹੀ ਨਹੀਂ ਸਕਦੇ। ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥ ਗੁਰਾਂ ਦੇ ਉਪਦੇਸ਼ ਦੁਆਰਾ, ਬ੍ਰਹਮ-ਬੋਧ ਦਾ ਜਵੇਹਰ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਤਦ ਉਹ ਸੂਖੈਨ ਹੀ ਸਾਰਿਆਂ ਅੰਦਰ ਸਾਈਂ ਨੂੰ ਵੇਖਦਾ ਹੈ। ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥ ਨਾਨਕ ਭਾਰੇ ਚੰਗੇ ਕਰਮਾਂ ਵਾਲੇ ਸਚੇ ਗੁਰਾਂ ਦੇ ਜਹਾਜ ਤੇ ਚੜ੍ਹਦੇ ਹਨ, ਅਤੇ ਉਨ੍ਹਾਂ ਨੂੰ ਸੱਚੇ ਗੁਰੂ ਜੀ ਭਿਆਨਕ ਸਮੁੰਦਰ ਤੋਂ ਪਾਰ ਕਰ ਦਿੰਦੇ ਹਨ। ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥ ਸਚੇ ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ ਜੋ ਇਨਸਾਨ ਨੂੰ ਸੁਆਮੀ ਦੇ ਨਾਮ ਦਾ ਆਸਰਾ ਦੇ ਸਕਦਾ ਹੈ। ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥ ਗੁਰਾ ਦੀ ਦਇਆ ਦੁਆਰਾ ਨਾਮ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਉਹ ਸਦੀਵ ਹੀ ਇਸ ਨੂੰ ਆਪਦੇ ਦਿਲ ਨਾਲ ਲਾਈ ਰਖਦਾ ਹੈ। ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥ ਹਰੀ ਦੇ ਨਾਮ ਦੇ ਪ੍ਰੇਮ ਰਾਹੀਂ, ਉਹ ਦੀ ਖਾਹਿਸ਼ ਮਿਟ ਜਾਂਦੀ ਹੈ ਅਤੇ ਉਹ ਰੱਜ ਜਾਂਦਾ ਹੈ। ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥ ਜਦ ਹਰੀ ਆਪਣੀ ਮਿਹਰ ਕਰਦਾ ਹੈ, ਕੇਵਲ ਤਾਂ ਹੀ ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥ ਨਾਮ ਦੇ ਬਗੈਰ, ਦੁਨੀਆ ਐਨੀ ਬਉਰੀ ਹੋ ਗਈ ਹੈ ਕਿ ਜੀਵ ਇਯ ਨੂੰ ਬਿਆਨ ਨਹੀਂ ਕਰ ਸਕਦਾ। ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥ ਜਿਨ੍ਹਾਂ ਨੂੰ ਸੁਆਮੀ ਬਚਾਉਂਦਾ ਹੈ, ਊਹ ਬਚ ਜਾਂਦੇ ਹਨ ਅਤੇ ਉਹ ਉਸਦੇ ਨਾਮ ਨਾਲ ਪਿਰਹੜੀ ਪਾਈ ਰਖਦੇ ਹਨ। ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥ ਨਾਨਕ, ਸਿਰਜਣਹਾਰ ਸੁਆਮੀ, ਜਿਸ ਦੇ ਚਰਨਾ ਰਚੀ ਹੈ, ਸਾਰ ਕੁਝ ਜਾਣਦਾ ਹੈ। ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥ ਬ੍ਰਹਮਣ ਹਵਨ ਯੱਗ ਤੇ ਸਮੂਹ ਧਰਮ ਅਸਥਾਨਾਂ ਦੀਆਂ ਯਾਂਤਰਾ ਕਰਦੇ ਅਤੇ ਪੁਰਾਣਾ ਨੂੰ ਵਾਚਦੇ ਹਾਰ ਹੁਟ ਗਏ ਹਨ। ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥ ਪ੍ਰੰਤੂ ਉਹ ਸੰਸਾਰੀ ਦੌਲਤ ਦੀ ਮਮਤਾ ਦੀ ਜ਼ਹਿਰ ਤੋਂ ਖਲਾਸੀ ਨਹੀਂ ਪਾਉਂਦੇ ਅਤੇ ਹੰਕਾਰ ਅੰਦਰ, ਉਹ ਆਉਂਦੇ ਤੇ ਜਾਂਦੇ ਰਹਿੰਦ ਹਨ। ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥ ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਗੰਦਗੀ ਧੋਤੀ ਜਾਂਦੀ ਹੈ ਅਤੇ ਇਨਸਾਨ ਸਰਬ-ਸਿਆਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥ ਜੋ ਆਪਦੇ ਵਾਹਿਗੁਰੂ ਸੁਆਮੀ ਮਾਲਕ ਦੀ ਘਾਲ ਕਮਾਉਂਦੇ ਹਨ ਉਨ੍ਹਾਂ ਤੋਂ ਗੋਲਾ ਨਾਨਕ ਹਮੇਸ਼ਾਂ ਵਾਰਨੇ ਜਾਂਦਾ ਹੈ। ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥ ਮਨਮਤੀਏ ਧਨ-ਦੌਲਤ, ਸੰਸਾਰੀ ਮਮਤਾ, ਘਣੇਰੀਆਂ ਉਮੈਦਾ ਲਾਲਚ ਅਤੇ ਪਾਪਾਂ ਵਲ ਅਤਿਅੰਤ ਹੀ ਧਿਆਨ ਦਿੰਦੇ ਹਨ। ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥ ਇਹੋ ਜਹੇ ਪ੍ਰਤੀਕੂਲ ਪੁਰਸ਼ ਸਥਿਰ ਨਹੀਂ ਹੁੰਦੇ ਅਤੇ ਇਕ ਮੁਹਤ ਵਿੱਚ ਮਰ ਤੇ ਨਸ਼ਟ ਹੋ ਜਾਂਦੇ ਹਨ। ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥ ਜੇਕਰ ਬੰਦੇ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਾਂ ਹੀ ਉਹ ਸਚੇ ਗੁਰਾਂ ਨੂੰ ਮਿਲਦਾ ਅਤੇ ਹੰਗਤਾ ਅਤੇ ਪਾਪਾਂ ਨੂੰ ਛਡਦਾ ਹੈ। ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥ ਸਾਈਂ ਦੇ ਨਾਮ ਦਾ ਉਚਾਰਨ ਕਰਨ ਤੇ ਗੁਰਬਾਣੀ ਦਾ ਵੀਚਾਰ ਕਰਨ ਦੁਆਰਾ ਗੋਲੇ ਨਾਨਕ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ। ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਸਚੇ ਗੁਰਾਂ ਦੇ ਬਗੈਰ, ਜੀਵ ਹਰੀ ਦੀ ਅਨੁਰਾਗੀ ਸੇਵਾ ਕਮਾ ਨਹੀਂ ਸਕਦਾ ਅਤੇ ਉਸ ਦਾ ਨਾਮ ਨਾਲ ਪ੍ਰੇਮ ਨਹੀਂ ਪੈਦਾ। ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥ ਗੁਰਾਂ ਦੀ ਪ੍ਰੀਤ ਅਤੇ ਪਿਰਹੜੀ ਰਾਹੀਂ, ਨਫਰ ਨਾਨਕ ਨਾਮ ਦਾ ਸਿਮਰਨ ਕਰਦਾ ਹੈ। ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥ ਜਿਥੋਂ ਤਾਈ, ਤੇਰਾ ਵਸ ਚਲਦਾ ਹੈ, ਤੂੰ ਲਾਲਚੀ ਪੁਰਸ਼ ਦਾ ਇਤਬਾਰ ਨਾਂ ਕਰ। ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥ ਅਖੀਰ ਦੇ ਵੇਲੇ, ਉਹ ਤੈਨੂੰ ਉਥੇ ਧੋਖਾ ਦੇਵੇਗਾ, ਜਿਥੇ ਕੋਈ ਜਣਾ ਭੀ ਤੈਨੂੰ ਸਹਾਇਤਾ ਦਾ ਹਥ ਨਹੀਂ ਦੇ ਸਕੇਗਾ। ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥ ਜੇ ਕੋਈ ਭੀ ਅਧਰਮੀ ਦੀ ਸੰਗਤ ਕਰਦਾ ਹੈ ਉਸ ਦੇ ਚਿਹਰੇ ਨੂੰ ਕਾਲਸ ਦਾ ਧੱਬਾ ਲਗਦਾ ਹੈ। ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥ ਸਿਆਹ ਹਨ ਚਿਹਰੇ ਉਨ੍ਹਾਂ ਲਾਲਾਚੀ ਪੁਰਸ਼ਾ ਦੇ। ਆਪਣੇ ਮਨੁਸ਼ੀ ਜੀਵਨ ਨੂੰ ਗੁਆ ਕੇ ਉਹ ਤੁਰ ਜਾਂਦੇ ਹਨ। ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥ ਹੇ ਸਾਈਂ ਹਰੀ! ਮੈਨੂੰ ਸਾਧ ਸੰਗਤ ਨਾਲ ਜੋੜ ਦੇ, ਤਾਂ ਜੋ ਵਾਹਿਗੁਰੂ ਦਾ ਨਾਮ ਆ ਕੇ ਮੇਰੇ ਚਿੱਤ ਵਿੱਚ ਟਿਕ ਜਾਵੇ। ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆ, ਹੇ ਗੋਲੇ ਲਾਨਕ! ਜੰਮਣ ਅਤੇ ਮਰਨ ਦੀ ਗੰਦਗੀ ਧੋਤੀ ਜਾਂਦੀ ਹੈ। ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥ ਜਿਹੜਾ ਕੁਛ ਵਾਹਿਗੁਰੂ, ਸਿਰਜਣਹਾਰ ਸੁਆਮੀ ਨੇ ਮੁਢ ਤੋਂ ਲਿਖ ਛਡਿਆ ਹੈ, ਉਹ ਮੇਸਿਆ ਨਹੀਂ ਜਾ ਸਕਦਾ। ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥ ਆਤਮਾ ਅਤੇ ਦੇਹ ਸਮੂਹ ਉਸ ਦੀ ਮਲਕੀਅਤ ਹਨ। ਵਾਹਿਗੁਰੂ ਪਾਤਿਸ਼ਾਹ ਸਾਰਿਆਂ ਨੂੰ ਪਾਲਦਾ ਪੋਸਦਾ ਹੈ। ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥ ਚੁਗਲਖੋਰ ਅਤੇ ਬਦਖੋਈ ਕਰਨ ਵਾਲੇ ਖੁਧਿਆਵੰਤ ਰਹਿੰਦੇ ਹਨ, ਘੱਟੇ ਵਿੱਚ ਰੁਲ ਕੇ ਮਰ ਜਾਂਦੇ ਹਨ ਅਤੇ ਉਨ੍ਹਾਂ ਦਾ ਹਥ ਕਿਧਰੇ ਭੀ ਨਹੀਂ ਪੈਦਾ। ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥ ਬਾਹਰਵਾਰੇ ਅਤੇ ਦੰਭ ਨਾਲ, ਉਹ ਸਾਰੇ ਚੰਗੇ ਅਮਲ ਕਮਾਉਂਦੇ ਹਨ, ਪ੍ਰੰਤੂ ਆਪਣੇ ਚਿੱਤ ਦਿਲ ਅੰਦਰ ਉਹ ਛਲ-ਫਰੇਬ ਕਰਦੇ ਹਨ। ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥ ਜਿਹੜਾ ਕੁਛ ਆਦਮੀ ਦੇਹ ਦੀ ਪੈਲੀ ਵਿੱਚ ਬੀਜਦਾ ਹੈ ਉਹ ਅਖੀਰ ਨੂੰ ਆ ਕੇ ਉਸ ਦੀਆਂ ਅੱਖਾਂ ਅੱਗੇ ਖੜ੍ਹ ਜਾਂਦਾ ਹੈ। copyright GurbaniShare.com all right reserved. Email |