ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥ ਨਾਨਕ, ਕੇਵਲ ਉਹ ਹੀ ਅਮੀਰ ਹਨ ਅਤੇ ਜੋ ਨਾਮ ਲਾਲ ਰੰਗੀਜੇ ਹਨ। ਬਾਕੀ ਦਾ ਜਗਤ ਨਿਰਾਪੁਰਾ ਗਰੀਬ ਹੀ ਹੈ। ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥ ਰੱਬ ਦੇ ਗੋਲੇ ਦਾ ਆਸਰਾ ਰੱਬ ਦਾ ਨਾਮ ਹੀ ਹੈ। ਪ੍ਰਭੂ ਦੇ ਨਾਮ ਦੇ ਬਾਝੋਂ ਉਸ ਦਾ ਹੋਰ ਕੋਈ ਥਾਂ ਅਤੇ ਟਿਕਾਣਾ ਨਹੀਂ। ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥ ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਇਨਸਾਨ ਦੇ ਰਿਦੇ ਅੰਦਰ ਟਿਕਾ ਜਾਂਦਾ ਹੈ ਅਤੇ ਇਸ ਦੁਆਰਾ ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥ ਭਾਰੇ ਲਸੀਬਾਂ ਵਾਲੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਦਿਹੁੰ ਤੇ ਰੈਣ ਇਸ ਨਾਲ ਪਿਆਰ ਪਾਈ ਰਖਦੇ ਹਨ। ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥ ਨਫਰ ਨਾਨਕ ਉਨ੍ਹਾਂ ਦੇ ਪੈਰਾ ਦੀ ਖਾਕ ਦੀ ਯਾਚਨਾ ਕਰਦਾ ਹੈ। ਮੈਂ ਹਮੇਸ਼ਾਂ ਹੀ ਉਨ੍ਹਾਂ ਉਤੋਂ ਵਾਰਨੇ ਜਾਂਦਾ ਹਾਂ। ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥ ਜ਼ਮੀਨ ਦੀਆਂ ਚੌਰਾਸੀ ਲੱਖ ਜੂਨੀਆਂ ਖਾਹਿਸ਼ ਅੰਦਰ ਸੜਦੀਆਂ ਹੋਈਆਂ ਵਿਰਲਾਪ ਕਰਦੀਆਂ ਹਨ। ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥ ਸੰਸਾਰ ਦੀ ਮਮਤਾ ਦਾ ਇਹ ਸਾਰਾ ਪਸਾਰਾ ਅਖੀਰ ਦੇ ਵੇਲੇ ਬੰਦੇ ਲਾਲ ਨਹੀਂ ਜਾਂਦਾ। ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥ ਪ੍ਰਭੂ ਦੇ ਬਗੈਰ ਠੰਢ-ਚੈਨ ਪਰਾਪਤ ਨਹੀਂ ਹੁੰਦੀ। ਜੀਵ ਕੀਹਦੇ ਮੂਹਰੇ ਫਰਿਆਦ ਕਰੋ? ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥ ਭਾਰੇ ਚੰਗੇ ਨਸੀਬਾਂ ਰਾਹੀਂ ਜੀਵ ਸੱਚੇ ਗੁਰਾਂ ਨੂੰ ਮਿਲਦਾ ਅਤੇ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦਾ ਹੈ। ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥ ਸੁਆਮੀ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੇ ਨਫਰ ਨਾਨਕ! ਖਾਹਿਸ਼ ਦੀ ਮਾਰੀ ਅੱਗ ਬੁਝ ਜਾਂਦੀ ਹੈ। ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥ ਮੈਂ ਘਨੇਰੇ ਪਾਪ ਕਰਦਾ ਹਾਂ, ਹੇ ਪ੍ਰਭੂ! ਇਨ੍ਹਾਂ ਦਾ ਕੋਈ ਓੜਕ ਅਤੇ ਅਖੀਰ ਨਹੀਂ। ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥ ਹੇ ਵਾਹਿਗੁਰੂ! ਮਿਹਰ ਘਾਰ ਕੇ ਤੂੰ ਮੈਨੂੰ ਮੁਆਫ ਕਰ ਦੇ। ਮੈਂ ਪਾਂਬਰ ਅਤੇ ਭਾਰਾ ਅਪ੍ਰਾਧੀ ਹਾਂ। ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥ ਮੇਰੇ ਮਾਣਨੀਯ ਵਾਹਿਗੁਰੂ! ਜੇਕਰ ਤੂੰ ਮੇਰੇ ਕੁਕਰਮ ਗਿਣੇ ਤਾਂ ਮੈਨੂੰ ਮੁਆਫ ਕਰ ਦੇਣ ਦੀ ਵਾਰੀ ਆਉਣੀ ਹੀ ਨਹੀਂ। ਮਾਫੀ ਦੇ ਕੇ ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥ ਮੇਰੇ ਸਾਰੇ ਪਾਪ ਅਤੇ ਅਪ੍ਰਾਧ ਮੇਟ ਕੇ, ਆਪਣੀ ਪ੍ਰਸੰਨਤਾ ਦੁਆਰਾ, ਗੁਰਾਂ ਨੇ ਮੇਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਅਭੇਦ ਕਰ ਦਿਤਾ ਹੈ। ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ਹ੍ਹ ਜੈਕਾਰੁ ॥੨੯॥ ਅਫਰੀਨ ਹੈ ਉਨ੍ਹਾਂ ਨੂੰ ਹੇ ਗੋਲੇ ਲਾਨਕ! ਜੋ ਆਪਣੇ ਹਰੀ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ। ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥ ਜਿਹੜੇ ਵਾਹਿਗੁਰੂ ਨਾਲੋ ਨਿਖੜੇ, ਅਤੇ ਵਿਛੁਡੇ ਹੋਏ ਹਨ, ਉਹ ਸੱਚੇ ਗੁਰਾਂ ਤੋਂ ਡਰ ਅਤੇ ਪਿਆਰ ਰਾਹੀਂ ਵੁਸ ਨੂੰ ਮਿਲ ਪੈਦੇ ਹਨ। ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥ ਗੁਰਾਂ ਦੀ ਰਹਿਮਤ ਰਾਹੀਂ, ਨਾਮ ਦਾ ਸਿਮਰਨ ਕਰਨ ਦੁਆਰਾ ਜੰਮਣ ਤੇ ਮਰਨ ਨੂੰ ਮੇਟ ਉਹ ਅਹਿੱਲ ਹੋ ਜਾਂਦੇ ਹਨ। ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨ੍ਹ੍ਹਿ ॥ ਸੰਤ ਗੁਰਦੇਵ ਜੀ ਦੀ ਸੰਗਤ ਨਾਲ ਮਿਲਣ ਦੁਆਰਾ ਜਵੇਹਰ ਅਤੇ ਮਾਣਕ ਲਭ ਪੈਦੇ ਹਨ। ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨ੍ਹ੍ਹਿ ॥੩੦॥ ਨਾਨਕ, ਅਣਮੁੱਲਾ ਹੈ ਪ੍ਰਭੂ ਦੇ ਨਾਮ ਦਾ ਹੀਰਾ। ਗੁਰੂ ਅਨੁਸਾਰੀ ਲਭ ਕੇ ਇਸ ਨੂੰ ਪਰਾਪਤ ਕਰ ਲੈਂਦੇ ਹਨ। ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥ ਮਨ-ਮਤੀਆ ਨਾਮ ਦਾ ਆਰਾਧਨ ਨਹੀਂ ਕਰਦਾ ਲਾਣ੍ਹਤ ਹੈ ਉਸ ਦੀ ਜਿੰਦਗੀ ਨੂੰ ਤੇ ਲਾਣ੍ਹਤ ਉਸ ਦਾ ਰਹਿਣ ਦੇ ਥਾਂ ਨੂੰ। ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥ ਜਿਸ ਦੀਆਂ ਦਾਤਾਂ ਬੰਦਾ ਖਾਂਦਾ ਅਤੇ ਪਹਿਰਦਾ ਹੈ, ਉਸ ਨੇਕੀਆਂ ਦੇ ਖ਼ਜ਼ਾਨੇ ਪ੍ਰਭੂ ਨੂੰ ਉਹ ਆਪਦੇ ਚਿੱਤ ਅੰਦਰ ਅਸਥਾਪਨ ਨਹੀਂ ਕਰਦਾ। ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥ ਉਸ ਦਾ ਇਹ ਮਨੂਆ ਨਾਮ ਨਾਲ ਵਿੰਨਿ੍ਹਆ ਨਹੀਂ ਗਿਆ। ਉਹ ਸੱਚੇ ਧਾਮ ਅੰਦਰ ਕਿਸ ਤਰ੍ਹਾਂ ਵਸ ਸਕਦਾ ਹੈ? ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥ ਆਪ ਹੁਦਰੀਆਂ ਅਤੇ ਛੁਟੜ ਪਤਨੀਆਂ ਆਉਣ ਤੇ ਜਾਣ ਅੰਦਰ ਬਰਬਾਦ ਹੋ ਜਾਂਦੀਆਂ ਹਨ। ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥ ਨਾਮ ਪਵਿੱਤਰ ਪਤਨੀਆਂ ਦਾ ਪਤੀ ਹੈ ਅਤੇ ਉਨ੍ਹਾਂ ਦੇ ਮੱਥੇ ਉਤੇ ਨਾਮ ਦੇ ਹੀਰੇ ਦੀ ਪਰਾਪਤੀ ਲਿਖੀ ਹੋਈ ਹੈ। ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥ ਉਹ ਸਾਈਂ ਹਰੀ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਂਦੀਆਂ ਹਨ ਅਤੇ ਹਰੀ ਉਨ੍ਹਾਂ ਦੇ ਦਿਲ ਕੰਵਲ ਨੂੰ ਰੋਸ਼ਨ ਕਰ ਦਿੰਦਾ ਹੈ। ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥ ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੀਆਂ ਹਨ, ਉਨ੍ਹਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਵੰਞਦਾ ਹਾਂ। ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥ ਨਾਨਕ, ਰੋਸ਼ਨ ਹਨ ਉਨ੍ਹਾਂ ਦੇ ਚਿਹਰੇ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਨੂਰ ਹੈ। ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥ ਜੋ ਨਾਮ ਦੇ ਰਾਹੀਂ ਮਰ ਜਾਂਦਾ ਹੈ, ਉਹ ਜੀਵ ਸੁਰਖਰੂ ਥੀ ਵੰਞਦਾ ਹੈ। ਨਾਮ ਦੇ ਬਗੈਰ ਇਨਸਾਨ ਦੀ ਕਲਿਆਣ ਨਹੀਂ ਹੁੰਦੀ। ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥ ਜੋ ਧਾਰਮਕ ਲਿਬਾਸ ਪਾਉਂਦੇ ਹਨ ਤੇ ਘਣੇਰੇ ਕਰਮ ਕਾਂਡ ਕਰਦੇ ਹਨ ਉਹ ਤਬਾਹ ਹੋ ਜਾਂਦੇ ਹਨ। ਹੋਰਸ ਦੀ ਪ੍ਰੀਤ ਰਾਹੀਂ ਦੁਨੀਆ ਦਾ ਸਤਿਆਨਾਸ ਹੋ ਜਾਂਦਾ ਹੈ। ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥ ਨਾਨਕ, ਸੱਚੇ ਗੁਰਾਂ ਦੇ ਬਗੈਰ ਨਾਮ ਪਰਾਪਤ ਨਹੀਂ ਹੁੰਦਾ, ਭਾਵੇਂ ਕੋਈ ਸੈਕੜੇ ਵਾਰੀ ਇਸ ਦੀ ਚਾਹਨਾ ਪਿਆ ਕਰੇ। ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥ ਮਹਾਨ ਭਾਰੀ ਉਚਾ ਅਤੇ ਉਚਿਆ ਦਾ ਪਰਮ ਉਚਾ ਹੈ ਪ੍ਰਭੂ ਦਾ ਨਾਮ। ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥ ਕੋਈ ਜਣਾ ਇਸ ਤਾਂਈ ਪੁਜ ਨਹੀਂ ਸਕਦਾ, ਭਾਵੇਂ ਉਹ ਸਉ (ਸੋ) ਵਾਰੀ ਤਾਂਘ ਪਿਆ ਕਰੇ। ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥ ਹਰ ਕੋਈ ਧਾਰਮਕ ਪੁਸ਼ਾਕ ਪਾ ਕੇ ਤੁਰਿਆ ਫਿਰੇ, ਪ੍ਰੰਤੂ ਮੂੰਹ ਨਾਲ ਪਵਿੱਤਰ ਆਖਣ ਦੁਆਰਾ ਕੋਈ ਭੀ ਪਵਿੱਤਰ ਨਹੀਂ ਹੁੰਦਾ। ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥ ਜੋ ਕੋਈ ਚੰਗੇ ਭਾਗਾਂ ਦੁਆਰਾ ਜਾ ਕੇ ਗੁਰਾਂ ਦੀ ਸੀੜ੍ਹੀ ਤੇ ਚੜ੍ਹ ਜਾਂਦਾ ਹੈ, ਉਹ ਸੁਆਮੀ ਦੇ ਨਾਮ ਨੂੰ ਹਾਸਲ ਕਰ ਲੈਂਦਾ ਹੈ। ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ ॥ ਜੋ ਕੋਈ ਭੀ ਗੁਰਾਂ ਦੀ ਬਾਣੀ ਨੂੰ ਸੋਚਦਾ-ਵਿਚਾਰਦਾ ਹੈ, ਸੁਆਮੀ ਆ ਕੇ ਉਸ ਦੇ ਅੰਦਰ ਟਿਕ ਜਾਂਦਾ ਹੈ। copyright GurbaniShare.com all right reserved. Email |