Page 1373

ਤਾਸੁ ਪਟੰਤਰ ਨਾ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥
ਉਹ ਵਾਹਿਗੁਰੂ ਦੇ ਗੋਲੇ ਦੀ ਪਾਣੀ ਭਰਨ ਵਾਲੀ ਦੇ ਬਰਾਬਰ ਵੀ ਨਹੀਂ ਪੁਜਦੀ।

ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥
ਕਬੀਰ, ਤੂੰ ਰਾਜੇ ਦੀ ਪਤਨੀ ਨੂੰ ਕਿਉਂ ਨਿੰਦਦਾ ਹੈ, ਅਤੇ ਹਰੀ ਦੀ ਬਾਂਦੀ ਦੀ ਕਿਉਂ ਇਜ਼ਤ ਕਰਦਾ ਹੈ?

ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥
ਕਿਉਂ ਕਿ, ਇਕ ਤਾਂ ਪਾਪ ਲਈ, ਆਪਣੇ ਵਾਲਾ ਦੇ ਚੀਰਾਂ ਨੂੰ ਸ਼ਿੰਗਾਰਦੀ ਹੈ ਜਦ ਕਿ ਦੂਜੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੀ ਹੈ।

ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥
ਕਬੀਰ, ਸੁਆਮੀ ਦੇ ਨਾਮ ਦਾ ਆਸਰਾ ਪ੍ਰਾਪਤ ਕਰਕੇ ਮੈਂ ਅਸਥਿਰ ਥੀ ਗਿਆ ਹਾਂ ਅਤੇ ਸੱਚੇ ਗੁਰਾਂ ਨੇ ਮੈਨੂੰ ਧੀਰਜ ਬਖਸ਼ਿਆ ਹੈ।

ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥
ਕਬੀਰ, ਮੈਂ ਮਾਨਸਰੋਵਰ ਝੀਲ ਦੇ ਕੰਢੇ ਤੇ ਸਾਈਂ ਦੇ ਨਾਮ ਦਾ ਜਵੇਹਰ ਖਰੀਦਿਆ ਹੈ।

ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥
ਕਬੀਰ, ਵਾਹਿਗੁਰੂ ਜਵੇਹਰ ਹੈ ਅਤੇ ਵਾਹਿਗੁਰੂ ਦਾ ਗੋਲਾ ਜਵੇਹਰੀ, ਜਿਸਨੇ ਜਵੇਹਰ ਨੂੰ ਪਾ ਕੇ ਹੱਟੀ ਜਾਰੀ ਕਰ ਲਈ ਹੈ।

ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥
ਜਦ ਭੀ ਪਰਖਣ ਵਾਲਾ ਲੱਭ ਲੈਂਦਾ ਹੈ, ਉਸ ਵੇਨੇ ਹੀ ਜਵੇਹਰਾਂ ਦਾ ਮੁੱਲ ਮਿਲ ਜਾਂਦਾ ਹੈ।

ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥
ਕਬੀਰ, ਜਿਸ ਤਰ੍ਹਾਂ ਲੋੜ ਪੈਣ ਤੇ ਤੂੰ ਰੱਬ ਨੂੰ ਯਾਦ ਕਰਦਾ ਹੈ ਉਸੇ ਤਰ੍ਹਾਂ ਹੀ ਤੈਨੂੰ ਹਮੇਸ਼ਾਂ ਹੀ ਉਸ ਨੂੰ ਯਾਂਦ ਕਰਨਾ ਚਾਹੀਦਾ ਹੈ।

ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥
ਇਸ ਤਰ੍ਹਾਂ ਤੂੰ ਅਬਿਲਾਸ਼ੀ ਸ਼ਹਿਰ ਅੰਦਰ ਨਿਵਾਸ ਪਰਾਪਤ ਕਰ ਲਵੇਗਾ ਅਤੇ ਵਾਹਿਗੁਰੂ ਤੇਰੇ ਹਥੋ ਗਈ ਹੋਈ ਦੌਲਤ ਤੈਨੂੰ ਵਾਪਸ ਕਰ ਦੇਵੇਗਾ।

ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥
ਕਬੀਰ, ਟਹਿਲ ਕਮਾਉਣ ਲਈ ਕੇਵਲ ਦੋ ਵਿਅਕਤੀ ਹੀ ਸ਼੍ਰੇਸ਼ਟ ਹਨ, ਇਕ ਸਾਧੂ ਅਤੇ ਦੁਸਰਾ ਸੁਆਮੀ!

ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥
ਸੁਆਮੀ ਜੋ ਮੋਖਸ਼ ਦੇਣਹਾਰ ਹੈ ਅਤੇ ਸਾਧੂ ਜੋ ਨਾਮ ਦਾ ਉਚਾਰਨ ਕਰਵਾਉਂਦਾ ਹੈ।

ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥
ਕਬੀਰ, ਝੁੰਡਾ ਦੇ ਝੁੰਡ ਉਸ ਰਸਤੇ ਮਗਰ ਜਾਂਦੇ ਜਿਸ ਰਾਹੇ ਪੰਡਤ ਗਏ ਹਨ।

ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥
ਪ੍ਰਭੂ ਦੇ ਰਸਤੇ ਵਿੱਚ ਇਕ ਕਠਨ ਪਹਾੜੀ ਹੈ, ਕਬੀਰ ਉਹ ਪਹਾੜੀ ਉਤੇ ਚੜ੍ਹ ਰਿਹਾ ਹੈ।

ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥
ਕਬੀਰ, ਆਪਣੇ ਖਾਨਦਾਨ ਦੀ ਚਿੰਤਾ ਕਾਰਨ ਬੰਦਾ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਸੰਸਾਰੀ ਦੁਖ ਅੰਦਰ ਮਰ ਜਾਂਦਾ ਹੈ।

ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥
ਉਦੋਂ ਕੀਹਦੇ ਖਾਨਦਾਨ ਦੀ ਬੇਇਜ਼ਤੀ ਹੋਵੇਗੀ, ਜਦ ਉਸ ਨੂੰ ਸ਼ਮਸ਼ਾਨ-ਭੂਮੀ ਵਿੱਚ ਲਿਜਾ ਰਖਿਆ?

ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥
ਕਬੀਰ, ਹੇ ਬਦਬਖਤ ਬੰਦੇ! ਬਹੁਤੇ ਲੋਕਾਂ ਦੀ ਰਾਇ ਦੇ ਸਨਮਾਨ ਰਾਹੀਂ ਤੂੰ ਡੁਬ ਜਾਵੇਗਾ।

ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥
ਤੂੰ ਜਾਣ ਲੈ ਕਿ ਜਿਹੜੀ ਭਾਵੀ ਤੇਰੇ ਗੁਆਢੀ ਤੇ ਵਰਤੀ ਹੈ, ਉਹ ਤੇਰੇ ਉਤੇ ਭੀ ਵਰਤੇਗੀ।

ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥
ਕਬੀਰ, ਚੰਗੀ ਹੈ ਰੁਖੀ ਰੋਟੀ, ਅਨੇਕਾਂ ਕਿਸਮਾਂ ਦੇ ਦਾਣਿਆਂ ਦੀ ਬਣੀ ਹੋਈ।

ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥
ਇਸਦੇ ਲਈ ਮੇਰਾ ਕਿਸੇ ਜਣੇ ਉਤੇ ਕੋਈ ਭੀ ਹੱਕ ਨਹੀਂ। ਵੱਡਾ ਹੈ ਮੁਲਕ ਅਤੇ ਵਡੀ ਹੈ ਪਾਤਿਸ਼ਾਹੀ ਜਿਥੇ ਮੈਂ ਇਸ ਦੇ ਲਈ ਜਾ ਸਕਦਾ ਹਾਂ।

ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥
ਕਬੀਰ, ਹੱਕ ਜਮਾਉਣ ਨਾਲ ਦਿਲ-ਸੜੇਵਾ ਹੁੰਦਾ ਹੈ। ਹੱਕ ਦੇ ਬਗੈਰ ਬੰਦਾ ਨਿਸਚਿੰਤ ਰਹਿੰਦਾ ਹੈ।

ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥
ਜਿਹੜਾ ਇਨਸਾਨ ਹੱਕ ਦੇ ਬਗੈਰ ਰਹਿੰਦਾ ਹੈ, ਇੰਤ੍ਰ-ਦੇਵਤਾ ਅਤੇ ਇਕ ਕੰਗਾਲ ਪੁਰਸ਼ ਨੂੰ ਇਕੋ ਜੇਹਾ ਗਿਣਦਾ ਹੈ।

ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥
ਕਬੀਰ, ਸਾਰਾ ਤਾਲਾਬ ਕੰਢਿਆ ਤਾਂਈ ਭਰਿਆ ਹੋਇਆ ਹੈ, ਪ੍ਰੰਤੂ ਉਸ ਤੋਂ ਕੋਈ ਭੀ ਪਾਣੀ ਨਹੀਂ ਪੀ ਸਕਦਾ।

ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥
ਵੱਡੀ ਭਾਰੀ ਕਿਸਮਤ ਦੁਆਰਾ ਤੈਨੂੰ ਇਹ ਲੱਭ ਪਿਆ ਹੈ। ਤੂੰ ਜਿਸ ਨੂੰ ਓਜਲ (ਬੁੱਕ) ਭਰ ਭਰ ਪਾਨ ਕਰ, ਹੇ ਕਬੀਰ!

ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥
ਕਬੀਰ, ਜਿਸ ਤਰ੍ਹਾਂ ਸਵੇਰ ਸਾਰ ਤਾਰੇ ਅਲੋਪ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਇਹ ਦੇਹ ਅਲੋਪ ਹੋ ਜਾਂਦੀ ਹੈ।

ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥
ਪ੍ਰੰਤੂ ਰਾਮ ਦੇ ਇਹ ਦੋ ਅਖਸ਼ਰ ਅਲੋਪ ਨਹੀਂ ਹੁੰਦੇ। ਉਨ੍ਹਾਂ ਨੂੰ ਕਬੀਰ ਘੁਟ ਕੇ ਫੜੀ ਬੈਠਾ ਹੈ।

ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥
ਕਬੀਰ, ਲਕੜ ਦੇ ਘਰ ਨੂੰ ਦਸੀ ਪਾਸੀ ਅੱਗ ਲੱਗੀ ਹੋਈ ਹੈ।

ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥
ਵਿਦਵਾਨ ਬ੍ਰਾਹਮਣ ਸੜ ਕੇ ਮਰ ਗਏ ਹਨ, ਜਦ ਕਿ ਅਨਪੜ੍ਹ ਦੌੜ ਕੇ ਬਚ ਗਏ ਹਨ।

ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥
ਕਬੀਰ, ਤੂੰ ਆਪਣੇ ਵਹਿਮ ਨੂੰ ਛਡ ਦੇ ਅਤੇ ਆਪਣੇ ਕਾਗਜੀ-ਇਲਮ ਨੂੰ ਰੋੜ੍ਹ ਦੇ।

ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥
ਬਵੰਜਾ ਅਖਸਰਾਂ ਦੇ ਸਾਰ ਨੂੰ ਲੱਪ ਕੇ, ਤੂੰ ਆਪਣੇ ਮਨ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜ।

ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥
ਕਬੀਰ, ਸਾਧੂ ਆਪਣੇ ਸਾਧੂਪੁਣੇ ਨੂੰ ਨਹੀਂ ਤਿਆਗਦਾ, ਭਾਵੇਂ ਉਸਨੂੰ ਕ੍ਰੋੜਾ ਹੀ ਅਪਵਿੱਤਰ ਪੁਰਸ਼ ਮਿਲ ਪੈਣ।

ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥
ਚੰਨਣ ਸੱਪਾ ਨਾਲ ਲਪੇਟਿਆ ਹੋਇਆ ਹੈ ਤਾਂ ਭੀ ਇਹ ਆਪਣੀ ਠੰਡਕ ਨੂੰ ਨਹੀਂ ਛਡਦਾ।

ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥
ਕਬੀਰ, ਪ੍ਰਭੂ ਦੀ ਗਿਆਤ ਨੂੰ ਪਰਾਪਤ ਕਰਨ ਦੁਆਰਾ, ਮੇਰਾ ਚਿੱਤ ਤ੍ਰਿਪਤ ਹੋ ਗਿਆ ਹੈ।

ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥
ਜਿਸ ਅੱਗ ਨੇ ਸੰਸਾਰ ਸਾੜ ਸੁਟਿਆ ਹੈ, ਉਹ ਅੱਗ ਸੁਆਮੀ ਦੇ ਗੋਲੇ ਲਈ ਪਾਣੀ ਦੇ ਤੁਲ ਹੈ।

ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥
ਕਬੀਰ, ਸੰਸਾਰ ਸਾਜਣਹਾਰ ਸੁਆਮੀ ਦੀ ਖੇਡ ਹੈ, ਪ੍ਰੰਤੂ ਇਸ ਨੂੰ ਕੋਈ ਜਣਾ ਭੀ ਨਹੀਂ ਸਮਝਦਾ।

ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥
ਜਾਂ ਤਾਂ ਮਾਲਕ ਖੁਦ ਜਾਂ ਉਹ ਜੋ ਉਸ ਦੇ ਦਰਬਾਰ ਦਾ ਗੋਲਾ ਹੈ, ਹੀ ਇਸ ਨੂੰ ਸਮਝਦਾ ਹੈ।

ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ ॥
ਕਬੀਰ, ਇਹ ਚੰਗਾ ਹੈ, ਕਿ ਮੈਂ ਆਪਣੇ ਸਾਈਂ ਦੇ ਡਰ ਨੂੰ ਅਨੁਭਵ ਕਰਦਾ ਹਾਂ ਤੇ ਮੈਨੂੰ ਹੋਰ ਸਾਰੇ ਪਾਸੇ ਭੁਲ ਗਏ ਹਨ।

copyright GurbaniShare.com all right reserved. Email