Page 1372

ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥
ਜਿਨ੍ਹਾਂ ਜਿਆਦਾ ਕਬੀਰ ਸੁਆਮੀ ਦਾ ਸਿਮਰਨ ਕਰਦਾ ਹੈ, ਉਨ੍ਹਾ ਹੀ ਜਿਆਦਾ, ਸਾਈਂ ਉਸ ਦੇ ਚਿੱਤ ਅੰਦਰ ਵਸਦਾ ਹੈ।

ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥
ਕਬੀਰ ਬੰਦਾ ਟੱਬਰ-ਕਬੀਲੇ ਦੀ ਪਕੜ ਵਿੱਚ ਆ ਗਿਆ ਹੈ ਤੇ ਸੁਆਮੀ ਇਕ ਪਾਸੇ ਹੀ ਰਹਿ ਗਿਆ ਹੈ।

ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥
ਉਸ ਦੀ ਸ਼ਾਨ-ਸ਼ੋਕਤ ਦੇ ਵਿਚਕਾਰ ਹੀ ਧਰਮ ਰਾਜੇ ਦੇ ਫਰੇਸ਼ਤੇ ਪ੍ਰਾਣੀ ਉਤੇ ਆ ਪੈਦੇ ਹਨ।

ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
ਕਬੀਰ, ਅਧਰਮੀ ਨਾਲੋ ਸੂਰ ਚੰਗਾ ਹੈ, ਜੋ ਪਿੰਡਾਂ ਨੂੰ ਸਾਫ ਸੁਧਰਾ ਰਖਦਾ ਹੈ।

ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥
ਜਦ ਉਹ, ਨਾਂ ਮੁਰਾਦ ਮਾਦਾ ਪ੍ਰਸਤ ਮਰ ਜਾਂਦਾ ਹੈ ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ।

ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥
ਕਬੀਰ, ਕੌਡੀ ਕੋਡੀ ਜੋੜ ਕੇ ਇਨਸਾਨ ਲੱਖਾਂ ਅਤੇ ਕ੍ਰੋੜਾ ਹੀ ਇਕੱਤਰ ਕਰ ਲੈਂਦਾ ਹੈ।

ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥
ਪ੍ਰੰਤੂ ਤੁਰਨ ਵੇਲੇ ਉਸ ਨੂੰ ਕੁਝ ਭੀ ਨਹੀਂ ਮਿਲਦਾ। ਉਸ ਦੇ ਤੇੜ ਦੀ ਲੀਰ ਭੀ ਤੋੜ ਲਈ ਜਾਂਦੀ ਹੈ।

ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥
ਕਬੀਰ ਵਿਸ਼ਨੂੰ ਦਾ ਉਪਾਸ਼ਕ ਹੋ ਚਾਰ ਸਿਮਰਨੀਆਂ ਪਾਉਣ ਦਾ ਇਨਸਾਨ ਨੂੰ ਕੀ ਫਾਇਦਾ ਹੈ?

ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥੧੪੫॥
ਬਾਹਰ ਵਾਰੋ ਤਾਂ ਉਹ ਬਾਰਾਂ ਵਾਰੀ ਸ਼ੁਧ ਕੀਤਾ ਹੋਇਆ ਸੋਨਾ ਹੈ, ਪਰ ਅੰਦਰ ਵਾਰੋ ਉਹ ਸੁਆਹ ਖੇਹ ਨਾਲ ਭਰਿਆ ਹੋਇਆ ਹੈ।

ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥
ਕਬੀਰ ਤੂੰ ਰਸਤੇ ਦਾ ਇਟ ਦਾ ਟੋਟਾ ਬਣਿਆ ਰਹੁ ਅਤੇ ਆਪਣੀ ਮਾਨਸਕ ਹੰਗਤਾ ਨੂੰ ਛਡ ਦੇ।

ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥
ਜੇਕਰ ਕੋਈ ਐਹੋ ਜੇਹਾ ਗੋਲਾ ਹੋਵੇ, ਉਸ ਨੂੰ ਕੀਰਤੀਮਾਨ ਮਾਲਕ ਮਿਲ ਪੈਦਾ ਹੈ।

ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥
ਕਬੀਰ, ਰੋੜੇ ਥੀ ਵੰਞਣ ਦਾ ਕੀ ਲਾਭ ਹੈ? ਇਹ ਰਾਹੀ ਨੂੰ ਤਕਲੀਫ ਦਿੰਦਾ ਹੈ।

ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥
ਹੇ ਸੁਆਮੀ ਤੈਡਾ ਨੌਕਰ ਐਹੋ ਜੇਹਾ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਦੀ ਭੁੱਬਲ ਹੈ ਧਰਦੀ ਦੀ।

ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥
ਕਬੀਰ ਤਾਂ ਕੀ ਜੇਕਰ ਬੰਦਾ ਮਿੱਟੀ ਹੋ ਗਿਆ ਹੈ, ਜੋ ਕਿ ਉਡ ਕੇ ਸਰੀਰ ਦੇ ਅੰਗਾਂ ਨੂੰ ਚਿਮੜ ਜਾਂਦੀ ਹੈ।

ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥
ਰੱਬ ਦਾ ਗੋਲਾ ਪਾਣੀ ਵਰਗਾ ਹੋਣਾ ਚਾਹੀਦਾ ਹੈ ਜੋ ਸਾਰਿਆਂ ਅੰਗਾਂ ਨੂੰ ਸਾਫ ਸੁਧਰਾ ਕਰ ਦਿੰਦਾ ਹੈ।

ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥
ਕਬੀਰ ਤਾਂ ਕੀ ਹੋਇਆ ਜੇਕਰ ਬੰਦਾ ਪਾਣੀ ਵਰਗਾ ਹੋ ਜਾਂਦਾ ਹੈ? ਇਹ ਠੰਡਾ ਅਤੇ ਤੱਤਾ ਕੀ ਵਝਦਾ ਹੈ।

ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥
ਵਾਹਿਗੁਰੂ ਦਾ ਗੁਲਾਮ ਐਹੋ ਜੇਹਾ ਹੋਣਾ ਚਾਹੀਦਾ ਹੈ, ਜੇਹੋ ਜੇਹਾ ਕਿ ਵਾਹਿਗੁਰੂ ਆਪ ਹੈ।

ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥
ਸੋਨੇ ਅਤੇ ਮੁਟਿਆਰਾਂ ਨਾਲ ਭਰੇ ਹੋਏ ਉਚੇ ਮੰਦਰਾਂ ਦੀ ਚੋਟੀ ਉਤੇ ਝੰਡੇ ਝੂਲਦੇ ਹਨ।

ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥੧੫੦॥
ਪ੍ਰੰਤੂ ਉਨ੍ਹਾਂ ਨਾਲੋ ਚੰਗੀ ਹੈ ਰੁੱਖੀ ਰੋਟੀ, ਜਿਸ ਨੂੰ ਖਾ ਕੇ ਪ੍ਰਾਣੀ ਸਤਿਸੰਗਤ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦਾ ਹੈ।

ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥
ਕਬੀਰ, ਸ਼ਹਿਰ ਨਾਲੋ ਚੰਗੀ ਹੈ ਉਜਾੜ, ਜਿਸ ਥਾਂ ਤੇ ਕਿ ਸੁਆਮੀ ਦਾ ਸੰਤ ਵਸਦਾ ਹੈ।

ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥
ਮੇਰੇ ਪਿਆਰੇ ਪ੍ਰਭੂ ਤੋਂ ਸਖਣਾ ਸ਼ਹਿਰ, ਮੇਰੇ ਭਾਣੇ ਮੌਤ ਦਾ ਸ਼ਹਿਰ ਹੈ।

ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥
ਕਬੀਰ, ਗੰਗਾ ਅਤੇ ਯਮਨਾ ਦੇ ਵਿਚਕਾਰ ਬੈਕੁੰਠੀ ਚੁੱਪ ਜਾਪ ਦੇ ਪਤਣ ਉਤੇ।

ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥੧੫੨॥
ਉਥੇ ਕਬੀਰ ਨੇ ਆਪਣਾ ਡੇਰਾ ਬਣਾਇਆ ਹੈ, ਜਿਸਦੇ ਰਾਹ ਨੂੰ ਮੁਨੀਸ਼ਰ ਤੇ ਰੱਬ ਦੇ ਗੋਲੇ ਭਾਲਦੇ ਹਨ।

ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥
ਕਬੀਰ, ਜੇਕਰ ਬੰਦਾ ਵਾਹਿਗੁਰੂ ਨੂੰ ਅੰਤ ਤਾਂਈ ਉਸੇ ਤਰ੍ਹਾਂ ਪਿਆਰ ਕਰੀ ਚਲੇ, ਜਿਸ ਤਰ੍ਹਾਂ ਉਸਨੇ ਆਰੰਭ ਵਿੱਚ ਪ੍ਰਣ ਕੀਤਾ ਸੀ,

ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥੧੫੩॥
ਇਕ ਗਰੀਬ ਜਵੇਹਰ ਦਾ ਤਾਂ ਕੀ ਕਹਿਣਾ ਹੈ, ਕ੍ਰੋੜਾ ਹੀ ਮਾਣਕ ਉਸਦੇ ਬਰਾਬਰ ਨਹੀਂ ਪੁਜਦੇ।

ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥
ਕਬੀਰ, ਮੈਂ ਇਕ ਅਸਚਰਜ ਗੱਲ ਦੇਖੀ। ਇਕ ਜਵੇਹਰ ਇਕ ਹੱਟੀ ਤੇ ਵਿਕ ਰਿਹਾ ਸੀ।

ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥
ਗਾਹਕ ਨਾਂ ਹੋਣ ਦੇ ਕਾਰਣ ਇਹ ਇਕ ਕੌਡੀ ਦੇ ਵਟਾਦਰੇ ਵਿੱਚ ਜਾ ਰਿਹਾ ਸੀ।

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥
ਕਬੀਰ, ਜਿਥੇ ਬ੍ਰਹਮਬੋਧ ਹੈ ਉਥੇ ਨੇਕੀ ਹੈ ਤੇ ਜਿਥੇ ਕੂੜ ਹੈ ਉਥੇ ਕਸਮਲ ਹੈ।

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥
ਜਿਥੇ ਲਾਲਚ ਹੈ ਉਥੇ ਮੌਤ ਹੈ ਅਤੇ ਜਿਥੇ ਮੁਆਫੀ ਹੈ, ਉਥੇ ਵਾਹਿਗੁਰੂ ਖੁਦ ਹੀ ਹੈ।

ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥
ਕਬੀਰ ਧਨ ਦੌਲਤ ਨੂੰ ਛੱਡਣ ਦਾ ਕੀ ਲਾਭ ਹੈ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਨਹੀਂ ਛੱਡਦਾ।

ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥
ਰਿਸ਼ੀ ਅਤੇ ਸ੍ਰੇਸ਼ਟ ਸੰਤ ਹੰਕਾਰ ਨੇ ਨਸ਼ਟ ਕਰ ਛੱਡੇ ਹਨ। ਹੰਕਾਰ ਸਾਰਿਆਂ ਨੂੰ ਖਾ ਜਾਂਦਾ ਹੈ।

ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥
ਕਬੀਰ, ਸੱਚੇ ਸਤਿਗੁਰੂ ਮੈਨੂੰ ਮਿਲ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਰੱਬ ਦੇ ਨਾਮ ਦਾ ਤੀਰ ਮਾਰਿਆ ਹੈ।

ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥
ਜਿਸ ਦੇ ਲੱਗਣ ਸਾਰ ਹੀ, ਮੈਂ ਜਮੀਨ ਤੇ ਡਿਗ ਪਿਆ ਅਤੇ ਮੇਰੇ ਦਿਲ ਵਿੱਚ ਮੋਰੀ ਹੋ ਗਈ।

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਕਬੀਰ, ਸੱਚੇ ਸਤਿਗੁਰੂ ਕੀ ਕਰ ਸਕਦੇ ਹਨ, ਜਦ ਕਸੂਰ ਉਨ੍ਹਾਂ ਦੇ ਸ਼ਿਸ਼ਾਂ ਅੰਦਰ ਹੈ?

ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥
ਗੁਰਾਂ ਦਾ ਇਕ ਬਚਨ ਭੀ ਅੰਨ੍ਹਾ ਗ੍ਰਹਿਨ ਨਹੀਂ ਕਰਦਾ। ਇਹ ਬਾਂਸ ਵਿੱਚ ਫੂਕ ਮਾਰਨ ਦੀ ਮਾਨੰਦ ਹੈ।

ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ ॥
ਕਬੀਰ, ਮਹਾਰਾਜੇ ਦੀ ਰਾਣੀ, ਜਿਸਦੇ ਪਾਸ ਬਹੁਤ ਹੀ ਜਿਆਦਾ ਘੋਡੇ, ਹਾਥੀ ਅਤੇ ਗੱਡੀਆਂ ਹਨ,

copyright GurbaniShare.com all right reserved. Email