ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ ॥ ਕਬੀਰ, ਕੂੰਜ ਆਪਣਾ ਚੋਗਾ ਚੁਗਦੀ ਹੈ ਅਤੇ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ। ਇਹ ਚੁਗਦੀ, ਚੁਗਦੀ, ਚੁਗਦੀ ਹੈ ਅਤੇ ਮੁੜ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ। ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ ॥੧੨੩॥ ਓ ਸ਼ਖਸ਼! ਜਿਸ ਤਰ੍ਹਾਂ ਬੱਚੇ ਕੁਲੰਗ ਨੂੰ ਪਿਆਰੇ ਹਨ, ਏਸੇ ਤਰ੍ਹਾਂ ਹੀ ਪਿਆਰੀ ਹੈ ਦੌਲਤ ਤੇਰੇ ਮਨ ਨੂੰ। ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ ॥ ਕਬੀਰ, ਅਸਮਾਨ ਤੇ ਬੱਦਲ ਛਾਏ ਹੋਏ ਹਨ ਅਤੇ ਝੀਲਾਂ, ਤੇ ਤਾਲਾਬ ਬਾਰਸ਼ ਦੇ ਪਾਣੀ ਨਾਲ ਭਰੇ ਹੋਏ ਹਨ। ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ ॥੧੨੪॥ ਜੋ ਪਪੀਹੇ ਦੀ ਮਾਨੰਦ ਪਿਆਸੇ ਰਹਿੰਦੇ ਹਨ, ਉਨ੍ਹਾਂ ਦੀ ਕੀ ਦਸ਼ਾ ਹੋਵੇਗੀ? ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ ॥ ਕਬੀਰ, ਸੁਰਖਾਬਣੀ, ਜੋ ਰਾਤ ਨੂੰ ਆਪਣੇ ਪਿਆਰੇ ਨਾਲੋ ਵਿਛੜ ਜਾਂਦੇ ਹਨ, ਉਹ ਸਵੇਰ ਨੂੰ ਉਸਨੂੰ ਆ ਮਿਲਦੀ ਹੈ। ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੇ ਨ ਰਾਤਿ ॥੧੨੫॥ ਬੰਦੇ, ਜੋ ਪ੍ਰਭੂ ਨਾਲੋਂ ਵਿਛੁੜ ਗਏ ਹਨ, ਉਹ ਉਸ ਨੂੰ ਨਾਂ ਦਿਹੁੰ ਨੂੰ ਮਿਲਦੇ ਹਨ ਅਤੇ ਨਾਂ ਹੀ ਰੈਣ ਨੂੰ। ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥ ਕਬੀਰ, ਹੇ ਘੁਗੂ, ਤੂੰ ਸਮੁੰਦਰ ਅੰਦਰ ਹੀ ਰਹੁ, ਇਸ ਤੋਂ ਵਿਛੁੜ ਕੇ, ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥੧੨੬॥ ਨਹੀਂ ਤਾਂ ਤੈਨੂੰ ਸੂਰਜ ਚੜ੍ਹਨ ਵੇਨੇ ਹਰ ਇਕ ਮੰਦਰ ਵਿੱਚ ਕੂਕ ਮਾਰਨੀ ਪਵੇਗੀ। ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ ॥ ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਸਾਵਧਾਨ ਹੋ! ਤੂੰ ਮੌਤ ਦੇ ਡਰ ਤੇ ਪੀੜ ਉਤੇ ਵਿਰਲਾਪ ਕਰ। ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥ ਜਿਨ੍ਹਾਂ ਦਾ ਵਸੇਬਾ ਕਬਰ ਵਿੱਚ ਹੈ, ਉਹ ਆਰਮ ਅੰਦਰ ਕਿਸ ਤਰ੍ਹਾਂ ਸੌ ਸਕਦੇ ਹਨ? ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥ ਕਬੀਰ, ਤੂੰ ਸੁਤਾ ਪਿਆ ਕੀ ਕਰਦਾ ਹੈ? ਉਠ ਕੇ ਤੂੰ ਕਿਉਂ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ? ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥ ਇਕ ਦਿਹਾੜੇ ਤੂੰ ਆਪਣੇ ਗੋਡੇ ਪੂਰੇ ਲੰਮੇ ਤਾਣ ਕੇ ਸੌ ਜਾਵੇਗਾ। ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥ ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਤੂੰ ਸਾਵਧਾਨ ਹੋ ਤੇ ਬੈਠਾ ਰਹੁ। ਜਾ ਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ ॥੧੨੯॥ ਜਿਸ ਦੀ ਸੰਗਤ ਨਾਲੋ ਤੂੰ ਵਿਛੁੜ ਗਿਆ ਹੈ, ਉਸ ਦੇ ਨਾਲ ਹੀ ਤੂੰ ਆਪਣੇ ਆਪ ਨੂੰ ਜੋੜ। ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥ ਕਬੀਰ, ਤੂੰ ਸਾਧ ਦੀ ਸੰਗਤ ਨੂੰ ਨਾਂ ਤਿਆਗ ਅਤੇ ਤੂੰ ਉਸ ਦੇ ਰਸਤੇ ਟੁਰਦਾ ਚਲ। ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥੧੩੦॥ ਉਸ ਨੂੰ ਵੇਖ ਤੂੰ ਪਵਿੱਤਰ ਹੋ ਜਾਵੇਗਾ ਅਤੇ ਉਸ ਨਾਲ ਮਿਲ ਕੇ ਤੂੰ ਸਾਈਂ ਦਾ ਨਾਮ ਉਚਾਰਨ ਕਰਨ ਲੱਗ ਜਾਵੇਗਾਂ। ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥ ਕਬੀਰ, ਤੂੰ ਅਧਰਮੀ ਨਾਲ ਮੇਲ-ਮਿਲਾਪ ਨਾਂ ਕਰ ਅਤੇ ਉਸ ਕੋਲੋ ਬਹੁਤ ਦੂਰ ਭੱਜ ਜਾ। ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥੧੩੧॥ ਜੇਕਰ ਤੂੰ ਕਾਲੇ ਭਾਂਡੇ ਨੂੰ ਛੂਹੇਗਾਂ ਤਾਂ ਕੁਝਕੁ ਧੱਬਾ ਤੈਨੂੰ ਜਰੂਰ ਲੱਗ ਜਾਵੇਗਾ। ਕਬੀਰਾ ਰਾਮੁ ਨ ਚੇਤਿਓ ਜਰਾ ਪਹੂੰਚਿਓ ਆਇ ॥ ਕਬੀਰ ਤੂੰ ਆਪਣੇ ਸੁਆਮੀ ਦਾ ਸਿਮਰਨ ਨਹੀਂ ਕੀਤਾ ਅਤੇ ਬੁਢੇਪਾ ਤੇਰੇ ਤੇ ਆਣ ਪੁੱਜਾ ਹੈ। ਲਾਗੀ ਮੰਦਿਰ ਦੁਆਰ ਤੇ ਅਬ ਕਿਆ ਕਾਢਿਆ ਜਾਇ ॥੧੩੨॥ ਹੁਣ ਜਦ ਤੇਰੇ ਮਹਿਲ ਦੇ ਬੂਹੇ ਨੂੰ ਅੱਗ ਹੀ ਲੱਗ ਗਈ ਹੈ, ਹੁਣ ਕੀ ਬਾਹਰ ਕਢਿਆ ਜਾ ਸਕਦਾ ਹੈ? ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥ ਕਬੀਰ, ਜਿਹੜਾ ਕੰਮ ਸਾਜਣਹਾਰ ਕਰਦਾ ਹੈ, ਕੇਵਲ ਉਹ ਹੀ ਨੇਪਰੇ ਚੜ੍ਹਦਾ ਹੈ। ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥੧੩੩॥ ਉਸ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਕੇਵਲ ਉਹ ਹੀ ਸਾਰਿਆਂ ਦਾ ਸਾਜਣਹਾਰ ਹੈ। ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ॥ ਕਬੀਰ, ਜਦ ਮੇਵੇ ਦਾਰ ਬਿਰਛ ਨੂੰਫਲ ਲਗਣੇ ਅਰੰਭ ਹੋ ਜਾਂਦੇ ਹਨ ਅਤੇ ਅੰਬ ਪੱਕਣ ਲੱਗ ਜਾਂਦੇ ਹਨ। ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥੧੩੪॥ ਉਹ ਮਾਲਕ ਕੋਲ ਜਾ ਪੁਜਦੇ ਹਨ, ਜੇਕਰ ਵਿੱਚ ਵਿਚਾਲਿਉ ਉਨ੍ਹਾਂ ਨੂੰ ਕਾਂ ਨਾਂ ਖਾ ਜਾਣ। ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥ ਕਬੀਰ ਲੋਕ ਦੇਵਤੇ ਦੇ ਬੁਤ ਨੂੰ ਖਰੀਦ ਕੇ ਪੁਜਦੇ ਹਨ ਅਤੇ ਆਪਣੇ ਚਿੱਤ ਦੀ ਜ਼ਿਦ ਰਾਹੀਂ ਯਾਤ੍ਰਾਂ ਨੂੰ ਜਾਂਦੇ ਹਨ। ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥੧੩੫॥ ਇਕ ਦੁਜੇ ਨੂੰ ਵੇਖ ਕੇ ਉਹ ਧਾਰਮਕ ਲਿਬਾਸ ਪਹਿਨਦੇ ਹਨ, ਕੁਰਾਹੇ ਪੈਦੇ ਅਤੇ ਭਟਕਦੇ ਫਿਰਦੇ ਹਨ। ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥ ਕਬੀਰ ਪੱਥਰ ਨੂੰ ਦੇਵਤਾ ਬਣਾ, ਸਾਰੇ ਪ੍ਰਾਣੀ ਇਸ ਦੀ ਉਪਾਸ਼ਨਾ ਕਰਦੇ ਹਨ। ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ ॥੧੩੬॥ ਜੋ ਇਸ ਯਕੀਨ ਅੰਦਰ ਵਸਦੇ ਹਨ, ਉਹ ਸਿਆਹ ਨਦੀ ਅੰਦਰ ਡੁਬ ਜਾਂਦੇ ਹਨ। ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਕਬੀਰ, ਧਾਰਮਕ ਪੁਸਤਕਾਂ ਬੰਦੀਖਾਨ ਹਨ ਅਤੇ ਕਰਮਕਾਡਾ ਦੀ ਸਿਆਹੀ ਇਸ ਦੇ ਤਖਤੇ। ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥ ਪੱਥਰ ਦੇ ਦੇਵਤਿਆਂ ਨੇ ਦੁਨੀਆਂ ਨੂੰ ਡੋਬ ਦਿੱਤਾ ਹੈ ਅਤੇ ਪੰਡਤਾ ਨੇ ਇਸ ਨੂੰ ਰਾਹ ਵਿੱਚ ਹੀ ਲੁਟਪੁਟ ਲਿਆ ਹੈ। ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥ ਕਬੀਰ, ਜਿਹੜਾ ਕੁਛ ਤੂੰ ਕਲ੍ਹ ਨੂੰ ਕਰਨਾ ਹੈ, ਉਸ ਨੂੰ ਹੁਣੇ ਹੀ ਕਰ ਅਤੇ ਜੋ ਹੁਣ ਕਰਨਾ ਹੈ, ਉਸ ਨੂੰ ਝਟਪਟ ਹੀ ਕਰ। ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥ ਮਗਰੋ, ਜਦ ਮੌਤ ਤੇਰੇ ਸਿਰ ਤੇ ਆ ਖੜੀ ਹੋਈ ਤਾਂ ਕੁਝ ਭੀ ਨਹੀਂ ਹੋਣਾ। ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖ ॥ ਕਬੀਰ, ਮੈਂ ਇਕ ਏਹੋ ਜਿਹਾ ਇਨਸਾਨ ਵੇਖਿਆ ਹੈ, ਜੋ ਧੋਤੀ ਹੋਈ ਮੋਮ ਵਰਗਾ ਹੈ। ਦੀਸੈ ਚੰਚਲੁ ਬਹੁ ਗੁਨਾ ਮਤਿ ਹੀਨਾ ਨਾਪਾਕ ॥੧੩੯॥ ਉਹ ਬੜਾ ਚਲਾਕ ਅਤੇ ਬੜਾ ਨੇਕੀ-ਨਿਪੁੰਨ ਜਾਪਦਾ ਹੈ, ਪਰ ਉਹ ਬੇਸਮਝ ਅਤੇ ਅਪਵਿੱਤਰ ਹੈ। ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥ ਕਬੀਰ, ਮੌਤ ਦਾ ਫਰੇਸ਼ਤਾ ਮੇਰੀ ਸਮਝ ਦਾ ਨਿਰਾਦਰ ਨਹੀਂ ਕਰੇਗਾ। ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥ ਮੈਂ ਉਸ ਪਾਲਣ ਪੋਸਣਹਾਰ ਪ੍ਰਭੂ ਦਾ ਆਰਾਧਨ ਕੀਤਾ ਹੈ, ਜਿਸਨੇ ਇਸ ਮੌਤ ਦੇ ਫਰੇਸ਼ਤੇ ਨੂੰ ਰਚਿਆ ਹੈ। ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ ॥ ਕਬੀਰ, ਵਾਹਿਗੁਰੂ ਨਾਫੇ ਦੀ ਨਿਆਈ ਹੋ ਗਿਆ ਹੈ ਤੇ ਉਸ ਦੇ ਸਾਰੇ ਗੋਲੇ ਭਉਰੇ ਥੀ ਗਏ ਹਨ। copyright GurbaniShare.com all right reserved. Email |