ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਯ੍ਯਣ ਪ੍ਰਭ ਮਇਆ ॥ ਡਰਾਉਣਾ ਜੰਗਲ ਵਿੱਚ ਆਬਾਦ ਵੱਡਾ ਸ਼ਹਿਰ ਬਣ ਜਾਂਦਾ ਹੈ। ਐਸੀਆਂ ਹਨ ਸਿਫਤਾਂ ਧਾਰਮਕ ਜੀਵਨ ਦੀਆਂ, ਜਿਸ ਦੀ ਦਾਤ ਮਾਲਕ ਦੀ ਮਿਹਰ ਰਾਹੀਂ ਪਰਾਪਤ ਹੁੰਦੀ ਹੈ। ਸਾਧ ਸੰਗਮ ਰਾਮ ਰਾਮ ਰਮਣੰ ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ ॥੪੪॥ ਸਤਿਸੰਗਤ ਅੰਦਰ ਸੁਆਮੀ ਦਾ ਨਾਮ ਉਚਾਰਨ ਕਰਨ ਦੁਆਰਾ, ਹੇ ਨਾਨਕ! ਮਿਹਰਬਾਨ ਸਾਈਂ ਮਾਲਕ ਦੇ ਪੈਰਾਂ ਦੀ ਪਨਾਹ ਪਰਾਪਤ ਹੋ ਜਾਂਦੀ ਹੈ। ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥ ਹੇ ਸੰਸਾਰੀ ਮੋਹ! ਲੜਾਈ ਦੇ ਮੈਦਾਨ, ਅੰਦਰ ਤੂੰ ਨਾਂ-ਜਿਤਿਆ ਜਾਣ ਵਾਲਾ ਯੋਧਾ ਹੈ। ਤੂੰ ਪਰਮ ਬਲਵਾਨਾਂ ਨੂੰ ਭੀ ਪੂਰੀ ਤਰ੍ਹਾਂ ਕੁਚਲ ਦਿੰਦਾ ਹੈ। ਗਣ ਗੰਧਰਬ ਦੇਵ ਮਾਨੁਖ੍ਯ੍ਯੰ ਪਸੁ ਪੰਖੀ ਬਿਮੋਹਨਹ ॥ ਤੂੰ ਇਲਾਹੀ ਏਲਚੀਆਂ, ਸਵਰਗੀ ਗਵੱਈਆਂ ਦੇਵਤਿਆਂ, ਪ੍ਰਾਣੀਟਾਂ, ਡੰਗਰਾਂ ਅਤੇ ਪੰਛੀਆਂ ਨੂੰ ਭੀ ਮੋਹਿਤ ਕਰ ਲੈਂਦੀ ਹੈ। ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥੪੫॥ ਨਾਨਕ ਨੇ ਸ਼੍ਰਿਸ਼ਟੀ ਦੇ ਸੁਆਮੀ ਦੀ ਸ਼ਰਣਾਗਤ ਲਈ ਹੈ ਅਤੇ ਉਹ ਆਪਣੇ ਸਿਰਜਣਹਾਰ ਸੁਆਮੀ ਨੂੰ ਪ੍ਰਣਾਮ ਕਰਦਾ ਹੈ। ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥ ਹੇ ਵਿਸ਼ੇ ਭੋਗ, ਤੂੰ ਪ੍ਰਾਣੀ ਨੂੰ ਜਹੰਨਮ ਅੰਦਰ ਜਾ ਉਤਾਰਦਾ ਹੈ ਅਤੇ ਉਸ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦਾ ਹੈ। ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ਯੰ ਜਪ ਤਪ ਸੀਲ ਬਿਦਾਰਣਹ ॥ ਤੂੰ ਦਿਲ ਨੂੰ ਚੁਰਾ ਲੈਂਦਾ ਹੈ, ਤੂੰ ਤਿੰਨਾਂ ਹੀ ਜਹਾਨਾਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਤੂੰ ਸਿਮਰਨ ਤਪੱਸਿਆ ਅਤੇ ਨੇਕੀ ਨੂੰ ਨਸ਼ਟ ਕਰ ਦਿੰਦਾ ਹੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥ ਪ੍ਰੰਤੂ ਤੂੰ ਕੇਵਲ ਥੋੜੀ ਖੁਸ਼ੀ ਦਿੰਦਾ ਹੈ, ਤੂੰ ਪ੍ਰਾਣੀ ਨੂੰ ਗਰੀਬ ਅਤੇ ਅਨਸਥਿਰ ਕਰ ਦਿੰਦਾ ਹੈ ਅਤੇ ਤੂੰ ਉਚੇ ਤੇ ਨੀਵੇ ਅੰਦਰ ਰਮਿਆ ਹੋਇਆ ਹੈ। ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥੪੬॥ ਸੰਤਾਂ ਦੀ ਸੰਗਤ ਕਰਨ ਅਤੇ ਸਰਬ-ਵਿਆਪਕ ਵਾਹਿਗੁਰੂ ਦੀ ਪਨਾਹ ਲੈਣ ਦੁਆਰਾ, ਹੇ ਨਾਨਕ! ਤੇਰਾ ਡਰ ਦੂਰ ਹੋ ਜਾਂਦਾ ਹੈ। ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥ ਹੇ ਗੁੱਸੇ! ਤੂੰ ਲੜਾਈ ਦੀ ਜੜ ਹੈ, ਤੇਰੇ ਅੰਦਰ ਦਇਆ ਕਦੇ ਭੀ ਪੈਦਾ ਨਹੀਂ ਹੁੰਦੀ। ਬਿਖਯੰਤ ਜੀਵੰ ਵਸ੍ਯ੍ਯੰ ਕਰੋਤਿ ਨਿਰਤ੍ਯ੍ਯੰ ਕਰੋਤਿ ਜਥਾ ਮਰਕਟਹ ॥ ਪਾਪੀ ਪ੍ਰਾਣੀਆਂ ਨੂੰ ਤੂੰ ਆਪਣੇ ਇਖਤਿਆਰ ਵਿੱਚ ਕਰ ਲੈਂਦਾ ਹੈ ਅਤੇ ਉਹ ਬਾਂਦਰਾਂ ਦੀ ਮਾਨੰਦ ਨੱਚਦੇ ਹਨ। ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ॥ ਤੇਰੀ ਸੰਗਤ ਅੰਦਰ ਇਨਸਾਨ ਨੀਚ ਬਣ ਜਾਂਦਾ ਹੈ ਅਤੇ ਮੌਤ ਦਾ ਦੂਤ ਅਨੇਕਾਂ ਸਜ਼ਾਵਾਂ ਨਾਲ ਉਸਦੀ ਖੂੰਬ ਠੱਪ ਕਰਦਾ ਹੈ। ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਯ੍ਯਾ ਕਰੋਤਿ ॥੪੭॥ ਹੇ ਮਸਕੀਨਾਂ ਦੇ ਦੁਖੜੇ ਦੂਰ ਕਰਨ ਵਾਲੇ, ਮੇਰੇ ਮਿਹਰਬਾਨ ਮਾਲਕ! ਤੂੰ ਗੁੱਸੇ ਤੋਂ ਸਾਰਿਆਂ ਜੀਵਾਂ ਦੀ ਰੱਖਿਆ ਕਰ, ਨਾਨਕ ਬੇਨਤੀ ਕਰਦਾਹੈ। ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥ ਹੇ ਲਾਲਚ! ਤੂੰ ਵਡਿਆਂ ਵਡਿਆਂ ਨੂੰ ਚਿਮੜਿਆ ਹੋਇਆ ਹੈ ਅਤੇ ਆਪਣਿਆਂ ਤਰੰਗਾਂ ਦੁਆਰਾ ਅਨੇਕਾਂ ਖੇਡਾਂ ਖੇਡ ਰਿਹਾ ਹੈ। ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥ ਤੇਰੇ ਰਾਹੀਂ ਜੀਵ ਘਣੇਰੇ ਰਾਹਾਂ ਅੰਦਰ ਦੌੜਦੇ ਹਨ ਅਤੇ ਅਨੇਕਾਂ ਤਰੀਕਿਆਂ ਨਾਲ ਬਹੁਤੇ ਡਿਕਡੋਲੇ ਖਾਂਦੇ ਹਨ। ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥ ਤੂੰ ਨਾਂ ਆਪਣੇ ਯਾਰ, ਨਾਂ ਹੀ ਗੁਰੂ ਨਾਂ ਹੀ ਸਨਬੰਧੀ ਨਾਂ ਹੀ ਅੰਮੜੀ ਅਤੇ ਬਾਬਲ ਦਾ ਸਨਮਾਨ ਕਰਦਾ ਹੈ। ਅਕਰਣੰ ਕਰੋਤਿ ਅਖਾਦ੍ਯ੍ਯਿ ਖਾਦ੍ਯ੍ਯੰ ਅਸਾਜ੍ਯ੍ਯੰ ਸਾਜਿ ਸਮਜਯਾ ॥ ਤੂੰ ਬੰਦੇ ਕੋਲੋ ਉਹ ਕੁਛ ਕਰਾਉਂਦਾ ਹੈ, ਜੋ ਉਸ ਨੂੰ ਨਹੀਂ ਕਰਨਾ ਚਾਹੀਦਾ, ਤੂੰ ਬੰਦੇ ਨੂੰ ਉਹ ਕੁਛ ਖੁਵਾਲਦਾ ਹੈ ਜੋ ਉਸਨੂੰ ਖਾਨਾ ਨਹੀਂ ਚਾਹੀਦਾ ਤੇ ਤੂੰ ਬੰਦੇ ਪਾਸੋ ਉਹ ਕੁਛ ਬਣਵਾਉਂਦਾ ਹੈ ਜਿਹੜਾ ਉਸ ਨੂੰ ਬਣਾਉਣਾ ਨਹੀਂ ਚਾਹੀਦਾ, ਐਸੀ ਹੈ ਤੇਰੀ ਸ਼ੁਹਰਤ! ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਯ੍ਯਾਪ੍ਤਿ ਨਾਨਕ ਹਰਿ ਨਰਹਰਹ ॥੪੮॥ ਨਾਨਕ ਬਿਨੇ ਕਰਦਾ ਹੈ, ਹੇ ਮਨੁਸ਼ ਸ਼ੇਰ ਸਰੂਪ ਸਾਈਂ ਵਾਹਿਗੁਰੂ! ਮੈਂ ਤੇਰੀ ਪਨਾਹ ਲਈ ਹੈ, ਤੂੰ ਮੇਰੀ ਰੱਖਿਆ ਕਰ, ਰਖਿਆ ਕਰ। ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥ ਹੇ ਗੁਨਾਹਾਂ ਦੀ ਆਤਮਾ, ਸਵੈ-ਹੰਗਤਾ! ਤੇ ਜੰਮਣ ਅਤੇ ਮਰਨ ਦੀ ਜੜ੍ਹ ਹੈ। ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ ॥ ਤੂੰ ਯਾਰਾਂ ਨੂੰ ਛਡ ਦਿੰਦੀ ਹੈ ਤੇ ਵੈਰੀਆਂ ਨੂੰ ਘੁਟ ਕੇ ਫੜਦੀ ਹੈ ਅਤੇ ਘਣੇਰੇ ਦ੍ਰਿਸ਼ਿਅਕ ਧੋਖੇ ਫੈਲਾਉਂਦੀ ਹੈ। ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥ ਤੇਰੇ ਰਾਹੀਂ ਪ੍ਰਾਣੀ ਆਉਂਦਾ ਅਤੇ ਜਾਂਦਾ ਹਾਰ ਹੁਟ ਜਾਂਦਾ ਹੈ ਅਤੇ ਬਹੁਤੀ ਤਕਲੀਫ ਤੇ ਖੁਸ਼ੀ ਝਲਦਾ ਹੈ। ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥ ਤੇਰੇ ਰਾਹੀਂ ਇਨਸਾਨ ਸੰਦੇਹ ਦੇ ਡਰਾਉਣੇ ਬੀਆਂਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਪਰਮ ਦੁਖਦਾਈ ਤੇ ਨਾਂ-ਰਾਜੀ ਹੋਣ ਵਾਲੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਬੈਦ੍ਯ੍ਯੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ ॥੪੯॥ ਕੇਵਲ ਪਰਮ ਪ੍ਰਭੂ ਵਿਸ਼ਾਲ ਵਾਹਿਗੁਰੂ ਹੀ ਹਕੀਮ ਹੈ, ਇਸ ਲਈ ਨਾਨਕ ਸਾਈਂ ਹਰੀ ਦੇ ਨਾਮ ਦਾ ਸਿਮਰਨ ਕਰਦਾ ਹੈ। ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨ ਜਗਦ ਗੁਰੋ ॥ ਹੇ ਆਲਮ ਦੇ ਮਾਲਕ! ਤੂੰ ਜਿੰਦ-ਜਾਨ ਦਾ ਸੁਆਮੀ, ਰਹਿਮਤ ਦਾ ਖਜਾਨਾ ਅਤੇ ਸੰਸਾਰ ਦਾ ਗੁਰੂ ਹੈ। ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ ॥ ਹੇ ਦੁਨੀਆਂ ਦਾ ਬੁਖਾਰ ਨਾਸ ਕਰਨਹਾਰ ਅਤੇ ਮਿਹਰ ਦੇ ਸਰੂਪ! ਤੂੰ ਮੇਰੀਆਂ ਸਾਰੀਆਂ ਤਕਲੀਫਾਂ ਤੋਂ ਖਲਾਸੀ ਕਰ। ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ ॥ ਹੇ ਪਨਾਹ ਦੇਣ ਦੇ ਲਾਇਕ ਅਤੇ ਮਸਕੀਨਾਂ ਦੇ ਸੁਆਮੀ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਰਹਿਮਤ ਧਾਰ। ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥੫੦॥ ਤਾਂ ਜੋ ਦੇਹ ਦੀ ਤੰਦਰੁਸਤੀ ਅਤੇ ਬੀਮਾਰੀ ਦੇ ਵੇਨੇ ਨਾਨਕ ਆਪਣੇ ਪੇਟ ਦੁਆਲੇ ਰੱਸੀ ਵਲੇ, ਮਾਇਆ ਦੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਰਹੇ। ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ ॥ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ, ਮੈਂ ਉਸ ਦੀਆਂ ਸਿਫ਼ਤ-ਸ਼ਲਾਘਾ ਉਚਾਰਨ ਕਰਦਾ ਹਾਂ। ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥੫੧॥ ਸੰਤਾਂ ਦੀ ਸੰਗਤ ਕਰਨ ਦੁਆਰਾ, ਹੇ ਨਾਨਕ! ਮੈਂ ਵਿਸ਼ਾਲ ਡਰਾਉਣੇ ਅਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ ॥ ਪਰਮ ਪ੍ਰਭੂ ਨੇ ਮੇਰੇ ਸੀਸ ਅਤੇ ਮੱਥੇ ਦੀ ਰੱਖਿਆ ਕੀਤੀ ਹੈ ਅਤੇ ਸ਼੍ਰੋਮਣੀ ਸੁਆਮੀ ਨੇ ਮੇਰੇ ਹੱਥਾਂ ਅਤੇ ਦੇਹ ਦੀ ਰੱਖਿਆ ਕੀਤੀ ਹੈ। ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ ॥ ਸਾਈਂ ਮਾਲਕ ਨੇ ਮੇਰੀ ਆਤਮਾ ਦੀ ਰਖਵਾਲੀ ਕੀਤੀ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਨੇ ਮੇਰੇ ਪਦਾਰਥ ਤੇ ਪੈਰਾ ਦੀ ਰੱਖਿਆ ਕੀਤੀ ਹੈ। ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥ ਮਿਹਰਬਾਨ ਗੁਰਾਂ ਨੇ ਮੇਰੀ ਹਰ ਸ਼ੈ ਦੀ ਰੱਖਿਆ ਕੀਤੀ ਹੈ ਅਤੇ ਮੇਰੇ ਡਰ ਦੇ ਦੁਖੜੇ ਨੂੰ ਨਾਸ ਕਰ ਦਿੰਤਾ ਹੈ। ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥ ਨਾਨਕ ਨੇ ਆਬਿਨਾਸ਼ੀ ਪ੍ਰਭੂ ਦੀ ਪਨਾਹ ਲਈ ਹੈ, ਜੋ ਆਪਣੇ ਸੰਤਾਂ ਦਾ ਆਸ਼ਕ ਅਤੇ ਨਿਖਸਮਿਆਂ ਦਾ ਖਸਮ ਹੈ। ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥ ਜਿਸ ਸ਼ਕਤੀ ਨਾਲ ਵਾਹਿਗੁਰੂ ਨੇ ਅਸਮਾਨ ਨੂੰ ਥੰਮਿਆਂ ਹੋਇਆ ਅਤੇ ਅੱਗ ਨੂੰ ਲੱਕੜ ਅੰਦਰ ਬੰਦ ਕੀਤਾ ਹੋਇਆ ਹੈ। ਜੇਨ ਕਲਾ ਸਸਿ ਸੂਰ ਨਖ੍ਯ੍ਯਤ੍ਰ ਜੋਤ੍ਯ੍ਯਿੰ ਸਾਸੰ ਸਰੀਰ ਧਾਰਣੰ ॥ ਜਿਸ ਸ਼ਕਤੀ ਨਾਲ ਉਸ ਨੇ ਚੰਦਰਮਾ, ਸੂਰਜ ਅਤੇ ਤਾਰਿਆਂ ਨੂੰ ਥੰਮਿਆਂ ਹੋਇਆ ਹੈ ਅਤੇ ਦੇਹ ਅੰਦਰ ਨੂਰ ਅਤੇ ਸੁਆਸ ਫੂਕੇ ਹਨ। copyright GurbaniShare.com all right reserved. Email |