Page 1359

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ ॥
ਜਿਸ ਸ਼ਕਤੀ ਦੁਆਰਾ, ਉਸ ਨੇ ਮਾਂ ਦੀ ਬੱਚੇਦਾਨੀ ਅੰਦਰ ਬਾਲ ਦੀ ਪਾਲਣਾ-ਪੋਸਣਾ ਕੀਤੀ ਹੈ ਅਤੇ ਪੇਟ ਦੀਆਂ ਬੀਮਾਰੀਆਂ ਨੂੰ ਇਸ ਨੂੰ ਨਾਸ ਕਰਨ ਨਹੀਂ ਦਿੱਤਾ।

ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥੫੩॥
ਉਸੇ ਹੀ ਸ਼ਕਤੀ ਨਾਲ ਸੁਆਮੀ ਨੇ ਆਪਣੇ ਸਮੁੰਦਰਾਂ ਨੂੰ ਰੋਕਿਆ ਹੋਇਆ ਹੈ ਅਤੇ ਪਾਣੀ ਦੀਆਂ ਲਹਿਰਾਂ ਨੂੰ ਧਰਤੀ ਨੂੰ ਨਾਸ ਨਹੀਂ ਕਰਨ ਦਿੱਤਾ।

ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥
ਸੰਸਾਰ ਦਾ ਸੁਆਮੀ ਪਰਮ ਸੁੰਦਰ ਹੈ। ਉਸ ਦੀ ਬੰਦਗੀ ਸਾਰਿਆਂ ਦੀ ਜਿੰਦ ਜਾਨ ਹੈ।

ਲਬਧ੍ਯ੍ਯੰ ਸੰਤ ਸੰਗੇਣ ਨਾਨਕ ਸ੍ਵਛ ਮਾਰਗ ਹਰਿ ਭਗਤਣਹ ॥੫੪॥
ਨਾਨਕ, ਸਾਧੂਆਂ ਦੀ ਸੰਗਤ ਕਰਨ ਅਤੇ ਪ੍ਰਭੂ ਦੀ ਬੰਦਗੀ ਦੇ ਪਵਿੱਤਰ ਰਸਤੇ ਤੇ ਟੁਰਨ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ ॥
ਮੱਛਰ ਪੱਥਰ ਨੂੰ ਚੀਰ ਜਾਂਦੇ ਹਨ, ਕੀੜੀਆਂ ਚਿਕੜ ਤੋਂ ਪਾਰ ਹੋ ਜਾਂਦੀਆਂ ਹਨ,

ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ ॥
ਪਿੰਗਲੇ ਸਮੁੰਦਰ ਨੂੰ ਤਰ ਜਾਂਦੇ ਹਨ ਅਤੇ ਅੰਨ੍ਹੇ ਇਨਸਾਨ ਅਨ੍ਹੇਰੇ ਵਿੱਚ ਭੀ ਵੇਖ ਲੈਂਦੇ ਹਨ,

ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ ॥੫੫॥
ਸਤਿ ਸੰਗਤ ਅੰਦਰਆਲਮ ਦੇ ਮਾਲਕ ਦਾ ਆਰਾਧਨ ਕਰਨ ਦੁਆਰਾ। ਨਾਨਕ ਨੇ ਇਸ ਲਈ ਆਪਣੇ ਵਾਹਿਗੁਰੂ ਸੁਆਮੀ ਮਾਲਕ ਦੀ ਪਨਾਹ ਲਈ ਹੈ।

ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ ॥
ਜਿਸ ਤਰ੍ਹਾਂ ਟਿੱਕੇ ਦੇ ਬਗੈਰ ਬ੍ਰਹਮਣ ਹੈ, ਜਿਸ ਤਰ੍ਹਾਂ ਫੁਰਮਾਨ ਦੇ ਬਗੈਰ ਪਾਤਿਸ਼ਾਹ ਹੈ,

ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥੫੬॥
ਅਤੇ ਜਿਸ ਤਰ੍ਹਾਂ ਹਥਿਆਰਾਂ ਦੇ ਬਗੈਰ ਸੂਰਮਾ ਹੈ, ਏਸੇ ਤਰ੍ਹਾਂ ਦਾ ਹੀ ਹੈ ਸਾਧੂ ਸੁਆਮੀ ਦੇ ਸਿਮਰਨ ਬਗੈਰ, ਹੇ ਨਾਨਕ।

ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥
ਸੁਆਮੀ ਦਾ ਸੰਖ, ਨਾਂ ਕੋਈ ਧਾਰਮਕ ਚਿੰਨ੍ਹ ਨਾਂ ਗੁਰਜ ਰੱਖਦਾ ਹੈ ਅਤੇ ਨਾਂ ਹੀ ਉਹ ਕਾਲੇ ਰੰਗ ਦਾ ਹੈ।

ਅਸ੍ਚਰਜ ਰੂਪੰ ਰਹੰਤ ਜਨਮੰ ॥
ਅਦਭੁਤ ਹੈ ਉਸ ਦਾ ਸਰੂਪ ਅਤੇ ਉਹ ਅਜਨਮਾ ਹੈ।

ਨੇਤ ਨੇਤ ਕਥੰਤਿ ਬੇਦਾ ॥
ਵੇਦ ਉਸ ਨੂੰ ਹੱਦ ਬੰਨਾ-ਰਹਿਤ ਅਤੇ ਬੇਅੰਤ ਬਿਆਨ ਕਰਦੇ ਹਨ।

ਊਚ ਮੂਚ ਅਪਾਰ ਗੋਬਿੰਦਹ ॥
ਪਰਮ ਬੁਲੰਦ, ਵੱਡਾ ਅਤੇ ਅਨੰਤ ਹੈ ਸੁਆਮੀ।

ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ ॥੫੭॥
ਉਹ ਅਬਿਨਾਸੀ ਪ੍ਰਭੂ ਸੰਤਾਂ ਦੇ ਹਿਰਦੇ ਅੰਦਰ ਵਸਦਾ ਹੈ। ਨਾਨਕ, ਕੇਵਲ ਉਹ ਹੀ ਜੋ ਉਸ ਨੂੰ ਸਮਝਦੇ ਹਨ, ਭਾਰੇ ਨਸੀਬਾਂ ਵਾਲੇ ਹਨ।

ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥
ਇਨਸਾਨ ਜਗਤ ਦੇ ਬੀਆਬਾਨ ਅੰਦਰ ਵਸਦਾ ਹੈ। ਉਸ ਦੇ ਸਾਕ-ਸੈਨ ਕੁਤਿਆਂ, ਗਿਦੜਾਂ ਤੇ ਗਧਿਆਂ ਦੀ ਮਾਨੰਦ ਹਨ।

ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ ॥
ਇਸ ਕਠਨ ਜਗ੍ਹਾਂ ਅੰਦਰ ਪਰਮ ਅਜਿੱਤ ਪੰਜ ਚੋਰ ਵਸਦੇ ਹਨ ਅਤੇ ਆਦਮੀ ਸੰਸਾਰੀ ਮਮਤਾ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।

ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖ੍ਯ੍ਯਣ ਕਠਿਨਹ ॥
ਬੰਦਾ ਸੰਸਾਰੀ ਲਗਨ, ਮਮਤਾ, ਡਰ ਅਤੇ ਸੰਦੇਹ ਅੰਦਰ ਭਟਕਦਾ ਹੈ ਅਤੇ ਸਵੈ-ਹੰਗਤਾ ਦੀ ਤਿੱਖੀ ਅਤੇ ਮਜਬੂਤ ਫਾਹੀ ਅੰਦਰ ਫਸ ਗਿਆ ਹੈ।

ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ ॥
ਨਾਂ ਪਾਰ ਹੋ ਸਕਣ ਵਾਲਾ ਅਤੇ ਭਿਆਨਕ ਹੈ ਅੱਗ ਵਰਗੇ ਪਾਣੀ ਦਾ ਸਮੁੰਦਰ। ਜਿਸ ਦਾ ਪਰਲਾ ਕਿਨਾਰਾ ਪਹੁੰਚ ਤੋਂ ਪਰੇ ਹੈ ਤੇ ਜੋ ਪਾਰ ਕੀਤਾ ਨਹੀਂ ਜਾ ਸਕਦਾ।

ਭਜੁ ਸਾਧਸੰਗਿ ਗੋੁਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮॥
ਹੇ ਨਾਨਕ! ਸਤਿਸੰਗਤ ਅੰਦਰ ਉਸ ਦੀ ਰਹਿਮਤ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਅਤੇ ਉਸ ਦੇ ਪੈਰਾਂ ਦੀ ਪਨਾਹ ਲੈਣ ਦੁਆਰਾ, ਬੰਦਾ ਬੰਦ ਖਲਾਸ ਹੋ ਜਾਂਦਾ ਹੈ।

ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲ੍ਯ੍ਯੰ ਰੋਗ ਖੰਡਣਹ ॥
ਜਦ ਸੁਆਮੀ ਮਾਲਕ ਆਪਣੀ ਮਿਹਰ ਧਾਰਦਾ ਹੈ, ਤਾਂ ਸਾਰੀਆਂ ਬੀਮਾਰੀਆਂ ਜੜੋ ਪੁੱਟੀਆਂ ਜਾਂਦੀਆਂਹਨ।

ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥੫੯॥
ਵਿਆਪਕ ਵਾਹਿਗੁਰੂ ਦੀ ਓਟ ਲੈ, ਨਾਨਕ ਸਤਿਸੰਗਤ ਅੰਦਰ ਉਸ ਦੀਆਂ ਸਿਫਤਾਂ ਉਚਾਰਨ ਕਰਦਾ ਹੈ।

ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ ॥
ਜੇਕਰ ਜੀਵ ਸੋਹਣਾ ਸੁਨੱਖਾ ਅਤੇ ਮਿੱਠੀ-ਜਬਾਨ ਵਾਲਾ ਹੈ, ਪ੍ਰੰਤੂ ਉਸ ਦੇ ਮਨ ਦੇ ਖੇਤ ਅੰਦਰ ਦੁਸ਼ਮਨੀ ਹੈ,

ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ ॥੬੦॥
ਉਸ ਤੋਂ ਖਬਰਦਾਰ ਹੋਵੋ, ਹੇ ਮਿੱਤਰ ਸਾਧੂਉ! ਕਿਉਂ ਜੋ ਕੂੜੀ ਹੈ ਉਸ ਦਾ ਪ੍ਰਣਾਮ ਕਰਨੀ।

ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥
ਅਣਗਹਿਲਾ ਮੂਰਖ ਨਹੀਂ ਜਾਣਦਾ, ਕਿ ਹਰ ਰੋਜ ਉਸ ਦੇ ਸੁਆਸ ਘਟਦੇ ਜਾ ਰਹੇ ਹਨ।

ਛਿਜੰਤ ਮਹਾ ਸੁੰਦਰੀ ਕਾਂਇਆ ਕਾਲ ਕੰਨਿਆ ਗ੍ਰਾਸਤੇ ॥
ਉਸ ਦੀ ਪਰਮ ਸੋਹਣੀ ਦੇਹ ਬਿਨਸਦੀ ਜਾ ਰਹੀ ਹੈ ਅਤੇ ਮੌਤ ਦੀ ਬੇਟੀ ਬ੍ਰਿਧ ਅਵਸਥਾ, ਇਸ ਨੂੰ ਖਾਈ ਜਾ ਰਹੀ ਹੈ।

ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ॥
ਇਨਸਾਨ ਆਪਣੇ ਪਰਵਾਰ ਨਾਲ ਖੇਲਣ ਮਲਣ ਵਿੱਚ ਖਚਤ ਹੋਇਆ ਹੋਇਆ ਹੈ ਅਤੇ ਨਾਸਵੰਤ ਪਦਾਰਥਾਂ ਦੀ ਉਮੈਦ ਬੰਨ੍ਹ ਜ਼ਹਿਰੀਲੀਆਂ ਰੰਗ ਰਲੀਆਂ ਮਾਣਦਾ ਹੈ।

ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾ ਮਯਹ ॥੬੧॥
ਬਹੁਤਿਆਂ ਜਨਮਾਂ ਅੰਦਰ ਭਾਉਂਦਾ ਤੇ ਭਟਕਦਾ ਹੋਇਆ ਬੰਦਾ ਹੰਬ ਜਾਂਦਾ ਹੈ। ਇਸ ਲਈ ਨਾਨਕ ਨੇ ਰਹਿਮਤ ਦੇ ਸਰੂਪ ਵਾਹਿਗੁਰੂ ਦੀ ਓਟ ਲਈ ਹੈ।

ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥
ਹੇ ਰਸਨਾ! ਹੇ ਸੁਆਦ ਲੈਣ ਵਾਲੀਏ! ਤੈਨੂੰ ਨਿਆਮਤਾ ਪਿਆਰੀਆਂ ਲਗਦੀਆਂ ਹਨ।

ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥
ਤੂੰ ਸੱਚ ਵਲੋ ਮਰੀ ਹੋਈ ਹੈ ਮਹਾਨ ਬਖੇੜਿਆਂ ਵਿਚੋਂ ਫਾਬੀ ਹੋਈ ਹੈ ਅਤੇ ਇਨ੍ਹਾਂ ਪਵਿੱਤਰ ਸ਼ਬਦਾਂ ਨਾਲੋ ਵਿਛੜੀ ਹੋਈ ਹੈ।

ਗੋਬਿੰਦ ਦਾਮੋਦਰ ਮਾਧਵੇ ॥੬੨॥
ਵਾਹਿਗੁਰੂ ਸੁਆਮੀ ਮਾਲਕ।

ਗਰਬੰਤਿ ਨਾਰੀ ਮਦੋਨ ਮਤੰ ॥
ਕਾਮ ਨਾਲ ਮਤਵਾਲੀਆਂ ਹੋਈਆਂ ਹੋਈਆਂ ਇਸਤ੍ਰੀਆਂ ਹੰਕਾਰ ਕਰਦੀਆਂ ਹਨ,

ਬਲਵੰਤ ਬਲਾਤ ਕਾਰਣਹ ॥
ਕਿ ਉਹ ਪਰਮ ਬਲਵਾਨ ਤੇ ਭੀ ਭਾਰੂ ਹਨ।

ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥
ਉਹ ਆਪਣੇ ਪ੍ਰਭੂ ਦੇ ਕੰਵਲ ਪੈਰਾਂ ਦਾ ਆਰਾਧਨ ਨਹੀਂ ਕਰਦੀਆਂ। ਧ੍ਰਿਕਾਰ-ਯੋਗ ਹੈ ਉਨ੍ਹਾਂ ਦੀ ਫੂਸ ਵਰਗੀ ਨਿਕੰਮੀ ਜਿੰਦਗੀ।

ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥
ਨੀ ਤੂੰ ਕੀੜੀ ਵਰਗੀ ਤੁਛ ਹੈ, ਪ੍ਰੰਤੂ ਸਾਹਿਬ ਦੇ ਆਰਾਧਨ ਦੀ ਦੌਲਤ ਇਕੱਤਰ ਕਰਨ ਦੁਆਰਾ ਤੂੰ ਵਿਸ਼ਾਲ ਹੋ ਜਾਵੇਗੀ।

ਨਾਨਕ ਅਨਿਕ ਬਾਰ ਨਮੋ ਨਮਹ ॥੬੩॥
ਬਾਰੰਬਾਰ ਨਾਨਕ ਆਪਣੇ ਸੁਆਮੀ ਨੂੰ ਨਮਸਕਾਰ ਕਰਦਾ ਹੈ।

ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥
ਘਾ ਦੀ ਤਿੜ ਪਹਾਨ ਹੋ ਜਾਂਦੀ ਹੈ, ਜੋ ਸੁੱਕਾ ਹੈ ਉਹ ਹਰਾ ਹੋ ਜਾਂਦਾ ਹੈ,

ਬੂਡੰ ਤ ਤਰੀਅੰ ਊਣੰ ਤ ਭਰੀਅੰ ॥
ਡੁਬਦਾ ਹੋਇਆ ਤਰ ਵੰਞਦਾ ਹੈ, ਸੱਖਣਾ ਲਬਾਲਬ ਭਰ ਜਾਂਦਾ ਹੈ,

ਅੰਧਕਾਰ ਕੋਟਿ ਸੂਰ ਉਜਾਰੰ ॥
ਅਤੇ ਅਨ੍ਹੇਰੇ ਵਿੱਚ ਕ੍ਰੋੜਾ ਹੀ ਸੂਰਜ ਚਮਕ ਪੈਦੇ ਹਨ,

ਬਿਨਵੰਤਿ ਨਾਨਕ ਹਰਿ ਗੁਰ ਦਯਾਰੰ ॥੬੪॥
ਜਦ ਗੁਰੂ ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ, ਨਾਨਕ ਬਿਨੈ ਥਰਦਾ ਹੈ।

copyright GurbaniShare.com all right reserved. Email