ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥੩੪॥ ਅਤੇ ਸੰਤਾਂ ਦੀ ਸੰਗਤ ਦੁਆਰਾ ਹਰੀ ਦਾ ਜੱਸ ਗਾਉਂਦਾ ਹੈ, ਉਹ ਮੌਤ ਤੇ ਫਰੇਸ਼ਤਿਆਂ ਨੂੰ ਨਹੀਂ ਵੇਖਦਾ, ਹੇ ਨਾਨਕ! ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ ॥ ਨਾਯਾਬ ਨਹੀਂ ਹਨ ਧਨ-ਦੌਲਤ ਅਤੇ ਸੁੰਦਰਤਾ ਅਤੇ ਨਾਂ ਹੀ ਨਾਯਾਬ ਹੈ ਬਹਿਸ਼ਤ ਦੀ ਪਾਤਿਸ਼ਾਹੀ ਦੀ ਪਰਾਪਤੀ। ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ੍ਵਛ ਅੰਬਰਹ ॥ ਨਾਯਾਬ ਨਹੀਂ ਹਨ ਖਾਣੇ ਅਤੇ ਨਿਆਮਤਾਂ, ਨਾਯਾਬ ਨਹੀਂ ਮਨੋਰਥ ਪੁਸ਼ਾਕਾਂ। ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ ਨਚ ਦੁਰਲਭੰ ਬਨਿਤਾ ਬਿਲਾਸਹ ॥ ਨਾਯਾਬ ਨਹੀਂ ਹਨ ਪੁੱਤ੍ਰ, ਦੋਸਤ ਭਰਾ-ਭਾਈ ਅਤੇ ਸਨਬੰਧੀ, ਨਾਯਾਬ ਨਹੀਂ ਹਨ ਇਸਤਰੀਆਂ ਦੇ ਭੋਗ ਬਿਲਾਸ। ਨਚ ਦੁਰਲਭੰ ਬਿਦਿਆ ਪ੍ਰਬੀਣੰ ਨਚ ਦੁਰਲਭੰ ਚਤੁਰ ਚੰਚਲਹ ॥ ਨਾਯਾਬ ਨਹੀਂ ਹੈ ਇਲਮ ਵਿੱਚ ਪੂਰਣਤਾ। ਨਾਯਾਬ ਨਹੀਂ ਹੈ ਸੁਘੜ-ਪਨ ਅਤੇ ਚਾਲਾਕੀ। ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਯ੍ਯਿੰ ਸਾਧਸੰਗਿ ਕ੍ਰਿਪਾ ਪ੍ਰਭੰ ॥੩੫॥ ਪ੍ਰੰਤੂ ਨਾਯਾਬ ਹੈ ਕੇਵਲ ਸੁਆਮੀ ਦਾ ਨਾਮ, ਹੇ ਨਾਨਕ! ਸੁਆਮੀ ਦੀ ਰਹਿਮਤ ਦੁਆਰਾ ਇਹ ਸਤਿਸੰਗਤ ਅੰਦਰ ਪਰਾਪਤ ਹੁੰਦਾ ਹੈ। ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ ॥ ਜਿਥੇ ਕਿਤੇ ਭੀ ਮੈਂ ਬਹਿਸ਼ਤ ਵਿੱਚ, ਇਸ ਫਾਨੀ ਸੰਸਾਰ ਉਤੇ ਯਾ ਪਾਤਾਲ ਲੋਕ ਵਿੱਚ ਵੇਖਦਾ ਹਾਂ, ਉਥੇ ਹੀ ਮੈਂ ਆਪਣੇ ਸੁਆਮੀ ਨੂੰ ਵੇਖਦਾ ਹਾਂ। ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ ॥੩੬॥ ਨਾਨਕ, ਪ੍ਰਭੂ ਸਾਰੇ ਵਿਆਪਕ ਹੋ ਰਿਹਾ ਹੈ। ਉਸ ਨੂੰ ਕੋਈ ਦੋਸ਼ ਅਤੇ ਦਾਗ ਨਹੀਂ ਲੱਗਦਾ। ਬਿਖਯਾ ਭਯੰਤਿ ਅੰਮ੍ਰਿਤੰ ਦ੍ਰੁਸਟਾਂ ਸਖਾ ਸ੍ਵਜਨਹ ॥ ਹਰੀ ਦਾ ਸਿਮਰਨ ਕਰਨ ਦੁਆਰਾ ਜ਼ਹਿਰ ਸੁਧਾਰਸ ਹੋ ਜਾਂਦੀ ਹੈ ਤੇ ਦੁਸ਼ਮਨ ਸਾਥੀ ਅਤੇ ਮਿੱਤਰ; ਦੁਖੰ ਭਯੰਤਿ ਸੁਖ੍ਯ੍ਯੰ ਭੈ ਭੀਤੰ ਤ ਨਿਰਭਯਹ ॥ ਪੀੜ, ਖੁਸ਼ੀ ਵਿੱਚ ਬਦਲ ਜਾਂਦੀ ਹੈ ਅਤੇ ਸਹਿਮੇ ਹੋਏ ਬੇਖੌਫ ਥੀ ਵੰਝਦੇ ਹਨ। ਥਾਨ ਬਿਹੂਨ ਬਿਸ੍ਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥੩੭॥ ਜਦ ਸੁਆਮੀ ਵਾਹਿਗੁਰੂ ਦੇ ਸਰੂਪ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ ਤਾਂ ਨਿਥਾਵਿਆਂ ਨੂੰ ਨਾਮ ਅੰਦਰ ਆਰਾਮ ਦਾ ਟਿਕਾਣਾ ਮਿਲ ਜਾਂਦਾ ਹੈ, ਹੇ ਨਾਨਕ! ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ॥ ਜੋ ਸਾਰਿਆਂ ਨੂੰ ਨਿਮ੍ਰਿਤਾ ਬਖਸ਼ਦਾ ਹੈ, ਉਸ ਨੇ ਮੈਨੂੰ ਭੀ ਨਿਮਰਤਾ ਬਖਸ਼ੀ ਹੈ। ਸਾਰਿਆਂ ਨੂੰ ਪਵਿੱਤਰ ਕਰਨ ਵਾਲੇ ਨੇ ਮੈਨੂੰ ਵੀ ਪਵਿੱਤਰ ਕਰ ਦਿੱਤਾ ਹੈ। ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪ੍ਯ੍ਯਤੇ ॥੩੮॥ ਸਾਰਿਆਂ ਦੇ ਰਚਨਹਰਿ ਨੇ ਮੈਨੂੰ ਭੀ ਰਚਿਆ ਹੈ। ਨਾਨਕ ਉਸ ਨੂੰ ਕੋਈ ਦੂਸ਼ਨ ਜਾ ਕਲੰਕ ਨਹੀਂ ਚਿਮੜਦਾ। ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ॥ ਠੰਢਾ ਨਹੀਂ ਚੰਦ-ਦੇਵਤਾ, ਨਾਂ ਹੀ ਠੰਢਾ ਹੈ ਚੰਨਣ ਦਾ ਚਿੱਟਾ ਬਿਰਛ। ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ ॥੩੯॥ ਠੰਢਾ ਨਹੀਂ ਸਰਦੀ ਦਾ ਮੌਸਮ। ਹੇ ਨਾਨਕ! ਕੇਵਲ ਮਿਤ੍ਰ ਸੰਤ ਹੀ ਠੰਡੇ ਹਨ। ਮੰਤ੍ਰੰ ਰਾਮ ਰਾਮ ਨਾਮੰ ਧ੍ਯ੍ਯਾਨੰ ਸਰਬਤ੍ਰ ਪੂਰਨਹ ॥ ਜਿਸ ਕਿਸੇ ਨੂੰ ਸੁਆਮੀ ਮਾਲਕ ਦੇ ਨਾਮ ਦੇ ਮੰਤ੍ਰ-ਟੁਣੇ ਦੀ ਦਾਤ ਮਿਲੀ ਹੈ ਅਤੇ ਜੋ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰਦਾ ਹੈ। ਗ੍ਯ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ ਜੋ ਪੀੜ ਤੇ ਖੁਸ਼ੀ ਨੂੰ ਇਕ ਸਮਾਨ ਜਾਣਦਾ ਹੈ ਅਤੇ ਜਿਸ ਦੀ ਜੀਵਨ ਰਹੁ-ਰੀਤੀ ਪਵਿੱਤਰ ਅਤੇ ਵੈਰ-ਰਹਿਤ ਹੈ। ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਜੋ ਸਮੂਹ ਪ੍ਰਾਣ ਧਾਰੀਆਂ ਉਤੇ ਮਿਹਰਬਾਨ ਹੈ ਅਤੇ ਆਪਣੇ ਪੰਜਾਂ ਪ੍ਰਾਣ-ਨਾਸ਼ਕ ਪਾਪਾਂ ਨੂੰ ਕਾਬੂ ਕਰ ਲੈਂਦਾ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ ਜਿਸ ਦੀ ਖੁਰਾਕ ਸੁਅਮੀ ਦੀ ਸਿਫ਼ਤ-ਸ਼ਲਾਘਾ ਹੈ ਅਤੇ ਜੋ ਪਾਣੀ ਅੰਦਰ ਕੰਵਲ ਦੀ ਮਾਨੰਦ ਮੋਹਨੀ ਅੰਦਰ ਨਿਰਲੇਪ ਵਿਚਰਦਾ ਹੈ। ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਜੋ ਦੋਸਤ ਤੇ ਦੁਸ਼ਮਨ ਨੂੰ ਇਕ ਸਮਾਨ ਸਿਖਮਤ ਦਿੰਦਾ ਹੈ ਅਤੇ ਜੋ ਕੇਵਲ ਸੁਆਮੀ ਦੇ ਅਨੁਰਾਗ ਨੂੰ ਪਿਆਰ ਕਰਦਾ ਹੈ। ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਯ੍ਯਿਾਗਿ ਸਗਲ ਰੇਣੁਕਹ ॥ ਜੋ ਆਪਣੇ ਕੰਨਾਂ ਨਾਲ ਪਰਾਈ ਬਦਖੋਈ ਨਹੀਂ ਸੁਣਦਾ ਅਤੇ ਆਪਣੀ ਸਵੈ-ਹੰਗਤਾ ਨੂੰ ਮਾਰ ਸਾਰਿਆਂ ਦੀ ਧੂੜ ਥੀ ਵੰਞਦਾ ਹੈ। ਖਟ ਲਖ੍ਯ੍ਯਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥੪੦॥ ਜਿਸ ਕਿਸੇ ਵਿੱਚ ਇਹ ਛੈ ਗੁਣ ਹਨ, ਹੇ ਨਾਨਕ! ਉਸ ਦਾ ਨਾਮ ਮਿਤ੍ਰ ਸੰਤ ਅਤੇ ਮੁਕੰਮਲ ਮੁਨਸ਼ ਹੈ। ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥ ਫਲਾ ਅਤੇ ਜੜ੍ਹਾ ਦਾ ਆਨੰਦ ਮਾਣਦੀ ਹੋਈ ਬਕਰੀ ਸ਼ੇਰ ਕੋਲ ਰਹਿ ਭੈ-ਭੀਤ ਰਹਿੰਦੀ ਹੈ। ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ ॥੪੧॥ ਏਸੇ ਤਰ੍ਹਾਂ ਦੀ ਹਾਲਤ ਹੈ ਦੁਨੀਆਂ ਦੀ, ਜਿਸ ਉਤੇ ਕਦੇ ਖੁਸ਼ੀ ਅਸਰ ਕਰਦੀ ਹੈ ਅਤੇ ਕਦੇ ਪੀੜ, ਹੇ ਨਾਨਕ! ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ ॥ ਫਰੇਬ, ਦੂਸਨ, ਕ੍ਰੋੜਾ ਹੀ ਮੁਸੀਬਤਾ, ਜੁਰਮ, ਮਲੀਣ ਪਾਪ, ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ ॥ ਸੰਦੇਹ, ਸੰਸਾਰੀ ਮਮਤਾ, ਇਜ਼ਤ, ਬੇਇਜ਼ਤੀ, ਹੰਕਾਰ ਅਤੇ ਸੰਸਾਰੀ ਪਦਾਰਥ ਅੰਦਰ ਲੀਣਤਾ; ਮ੍ਰਿਤ੍ਯ੍ਯੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਯ੍ਯਤੇ ॥ ਇਨ੍ਹਾਂ ਦੇ ਰਾਹੀਂ ਪ੍ਰਾਣੀ ਜਾਂਦਾ, ਆਉਂਦਾ ਅਤੇ ਦੋਜ਼ਕ ਅੰਦਰ ਭਟਕਦਾ ਹੈ ਅਤੇ ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ ਉਹ ਬੰਦਖਲਾਸ ਨਹੀਂ ਹੁੰਦਾ। ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ ॥ ਨਾਨਾਕ, ਪ੍ਰਾਣੀ ਪਾਵਨ ਪਵਿੱਤਰ ਹੋ ਜਾਂਦਾ ਹੈ, ਸਤਿਸੰਗਤ ਅੰਦਰ ਸੁਆਮੀ ਦੇ ਨਾਮ ਸਿਮਰਨ ਨਾਲ ਤੇ ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥੪੨॥ ਸਦਾ ਹੀ ਮਾਲਕ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ। ਤਰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥ ਸਰਬ-ਵਿਆਪਕ ਅਤੇ ਨਰਮ-ਦਿਲ ਸਾਈਂ ਮਾਲਕ ਦੀ ਪਨਾਹ ਲੈਣ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ। ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥ ਪੂਰਨ ਪ੍ਰਭੂ ਸਾਰੇ ਕੰਮ ਕਰਨ ਅਤੇ ਸਾਰੀਟਾ ਦਾਤਾਂ ਦੇਣ ਦੇ ਯੋਗ ਹੈ। ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥ ਉਹ ਬੇ-ਉਮੈਦ ਨੂੰ ਉਮੈਦ ਬਖਸ਼ਦਾ ਹੈ ਅਤੇ ਸਮੂਹ ਧਨ ਪਦਾਰਥਾਂ ਦਾ ਘਰ ਹੈ। ਗੁਣ ਨਿਧਾਨ ਸਿਮਰੰਤਿ ਨਾਨਕ ਸਗਲ ਜਾਚੰਤ ਜਾਚਿਕਹ ॥੪੩॥ ਨਾਨਕ, ਨੇਕੀਆਂ ਦੇ ਖਜਾਨੇ ਵਾਹਿਗੁਰੂ ਦਾ ਭਜਨ ਕਰਦਾ ਹੈ, ਜਿਸ ਪਾਸੋਂ ਸਾਰੇ ਮੰਗਤੇ ਮੰਗਦੇ ਹਨ। ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥ ਦੁਖਦਾਈ ਥਾਂ ਸੁਖਦਾਈ ਹੋ ਜਾਂਦੀ ਹੈ ਅਤੇ ਪਰਮ ਮੁਸੀਬਤ ਸਮੂਹ ਆਰਾਮ ਥੀ ਵੰਝਦੇ ਹਨ। ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ ॥ ਮੰਦੇ ਬਚਨ-ਬਿਲਾਸ, ਵਿਤਕਰੇ ਅਤੇ ਸੰਦੇਹ ਮਿਟ ਜਾਂਦੇ ਹਨ ਅਤੇ ਪ੍ਰਤੀਕੂਲ ਪੁਰਸ਼ ਤੇ ਚੁਗਲਖੋਰ ਨੇਕ-ਪੁਰਸ਼ ਬਣ ਜਾਂਦੇ ਹਨ। ਅਸਥਿਤੰ ਸੋਗ ਹਰਖੰ ਭੈ ਖੀਣੰ ਤ ਨਿਰਭਵਹ ॥ ਗਮੀ ਅਤੇ ਖੁਸ਼ੀ ਅੰਦਰ ਵੀ ਇਨਸਾਨ ਅਡੋਲ ਥੀ ਵੰਜਦਾ ਹੈ ਅਤੇ ਡਰ ਤੋਂ ਰਹਿਤ ਹੋ ਨਿਡਰ ਹੋ ਜਾਂਦਾ ਹੈ। copyright GurbaniShare.com all right reserved. Email |