ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥ ਪ੍ਰਕਾਸ਼ਵਾਨ ਪ੍ਰਭੂ ਮਹਾਨ ਮਾਲਕ ਅਤੇ ਵਿਸ਼ਾਲ ਵਾਹਿਗੁਰੂ ਹਰ ਦਿਲ ਅੰਦਰ ਵਸਦਾ ਹੈ। ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥੨੧॥ ਨਾਨਕ ਮਿਹਰਬਾਨ ਮਾਲਕ ਪਾਸੋ ਕੇਵਲ ਇਸ ਰਹਿਮਤ ਦੀ ਯਾਚਨਾ ਕਰਦਾ ਹੈ, ਕਿ ਉਹ ਕਦਾਚਿਤ ਭੀ ਉਸ ਨੂੰ ਨਾਂ ਭੁਲਾਵੇ, ਹਾਂ ਕਦੇ ਵੀ ਨਾਂ ਭੁਲਾਵੇ। ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪੁਰਖੋਤਮੰ ॥ ਹੇ ਮੇਰੇ ਮਹਾਨ ਸ੍ਰੇਸ਼ਟ ਸੁਆਮੀ! ਮੇਰੇ ਵਿੱਚ ਕੋਈ ਸਤਿਆ ਨਹੀਂ ਨਾਂ ਮੈਂ ਤੇਰਾ ਚੰਗਾ ਸੇਵਾਦਾਰ ਹਾਂ ਅਤੇ ਨਾਂ ਹੀ ਮੈਂ ਤੈਨੂੰ ਭਰਪੂਰ ਪਿਆਰ ਕਰਦਾ ਹਾਂ। ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥੨੨॥ ਤੇਰੀ ਦਇਆ ਦੁਆਰਾ, ਹੇ ਮੇਰੇ ਮਿਹਰਬਾਨ ਗੁਰੂ-ਪ੍ਰਮੇਸ਼ਰ! ਨਾਨਕ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ। ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ ॥ ਪ੍ਰਭੂ ਜੀਵ ਨੂੰ ਖਿਲਾਉਂਦਾ ਪਿਲਾਉਂਦਾ ਅਤੇ ਪਾਲਦਾ-ਪੋਸਦਾ ਹੈ ਅਤੇ ਉਲ੍ਹਾਂ ਨੂੰ ਆਰਾਮ ਅਤੇ ਬਸਤਰਾਂ ਦੀਆਂ ਦਾਤਾ ਬਖਸ਼ਦਾ ਹੈ। ਸ੍ਰਿਜੰਤ ਰਤਨ ਜਨਮ ਚਤੁਰ ਚੇਤਨਹ ॥ ਉਸ ਨੇ ਅਮੋਲਕ, ਸਿਆਣਾ ਅਤੇ ਚੁਸਤ ਮਨੁੱਖੀ ਸਰੀਰ ਰਚਿਆ ਹੈ। ਵਰਤੰਤਿ ਸੁਖ ਆਨੰਦ ਪ੍ਰਸਾਦਹ ॥ ਵਾਹਿਗੁਰੂ ਦੀ ਮਿਹਰ ਸਦਕਾ, ਪ੍ਰਾਣੀ ਆਰਾਮ ਤੇ ਖੁਸ਼ੀ ਅੰਦਰ ਵਸਦੇ ਹਨ। ਸਿਮਰੰਤ ਨਾਨਕ ਹਰਿ ਹਰਿ ਹਰੇ ॥ ਹੇ ਨਾਨਕ, ਸਾਈਂ ਹਰੀ ਦੇ ਨਾਮ ਦਾ ਚਿੰਤਨ ਕਰਨ ਦੁਆਰਾ,ਾ, ਅਨਿਤ੍ਯ੍ਯ ਰਚਨਾ ਨਿਰਮੋਹ ਤੇ ॥੨੩॥ ਬੰਦੇ ਦਾ ਨਾਸਵੰਤ ਦੁਨੀਆਂ ਨਾਲੋਂ ਪਿਆਰ ਟੁਟ ਜਾਂਦਾ ਹੈ। ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ ॥ ਧਰਤੀ ਦੇ ਰਾਜੇ ਪਿਛਲੇ ਜਨਮਾਂ ਦੇ ਪੁੰਨ-ਦਾਨਾਂ ਦਾ ਫਲ ਖਾਂਦੇ ਹਨ। ਬਿਪਰੀਤ ਬੁਧ੍ਯ੍ਯੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ ॥੨੪॥ ਇਸ ਫਾਨੀ ਦੁਨੀਆਂ ਅੰਦਰ ਖੋਟੀ ਅਕਲ ਦੇ ਰਾਹੀਂ ਉਹ ਬਹੁਤੇ ਚਿਰ ਲਈ ਕਸ਼ਟ ਉਠਾਉਣਗੇ, ਨਾਨਕ! ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਯ੍ਯ ਸਿਮਰਣ ਰਿਦੰਤਰਹ ॥ ਜਿਸ ਦੇ ਅੰਤਰ-ਆਤਮੇ ਸੁਆਮੀ ਦੀ ਬੰਦਗੀ ਹੈ, ਉਹ ਪੀੜ ਨੂੰ ਵਾਹਿਗੁਰੂ ਦੀ ਰਹਿਮਤ ਕਰਕੇ ਜਾਣਦਾ ਹੈ। ਆਰੋਗ੍ਯ੍ਯੰ ਮਹਾ ਰੋਗ੍ਯ੍ਯੰ ਬਿਸਿਮ੍ਰਿਤੇ ਕਰੁਣਾ ਮਯਹ ॥੨੫॥ ਦੇਖਣ ਵਿੱਚ ਰੋਗ-ਰਹਿਤ ਇਨਸਾਨ ਅਸਲ ਵਿੱਚ ਵੱਡਾ ਰੋਗੀ ਹੈ, ਜੇਕਰ ਉਹ ਰਹਿਮਤ ਸਰੂਪ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ। ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ ॥ ਮਨੁਸ਼ੀ ਸਰੀਰ ਇਖਤਿਆਰ ਕਰਨ ਦਾ ਸ਼੍ਰੇਸ਼ਟ ਫਰਜ ਸਿਰਫ ਸੁਆਮੀ ਦੀ ਕੀਰਤੀ ਉਚਾਰਨੀ ਅਤੇ ਗਾਇਨ ਕਰਨੀ ਹੈ। ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪ੍ਯ੍ਯਤੇ ॥੨੬॥ ਆਬਿ ਹਿਯਾਤ ਵਰਗਾ ਮਿੱਠਾ ਹੈ ਸੁਆਮੀ ਦਾ ਨਾਮ, ਹੇ ਨਾਨਕ! ਸਾਧੂ ਇਸ ਨੂੰ ਪਾਨ ਕਰਦੇ ਹਨ ਅਤੇ ਹੋਰ ਬਹੁਤੇ ਦੀ ਤਾਂਘ ਕਰਦੇ ਹਨ। ਸਹਣ ਸੀਲ ਸੰਤੰ ਸਮ ਮਿਤ੍ਰਸ੍ਯ੍ਯ ਦੁਰਜਨਹ ॥ ਬੁਰਦਬਾਰ ਅਤੇ ਮਿੱਠੇ ਸੁਭਾ ਵਾਲੇ ਹਨ ਸਾਧੂ। ਉਨ੍ਹਾਂ ਲਈ ਇਕੋ ਜੇਹੇ ਹਨ ਦੋਸਤ ਜਾਂ ਬੁਰਾ ਕਰਨ ਵਾਲੇ, ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ ॥੨੭॥ ਭਾਵੇਂ ਉਹ ਅਨੇਕਾਂ ਕਿਸਮਾਂ ਦਾ ਖਾਣਾ ਦੇਣ ਵਾਲੇ ਹੋਣ ਜਾਂ ਦੂਸ਼ਨ ਲਾਉਣ ਵਾਲੇ ਹੋਣ ਜੋ ਉਨ੍ਹਾਂ ਨੂੰ ਮਾਰਨ ਲਈ ਹਥਿਆਰ ਚੁਕਦੇ ਹਨ; ਹੇ ਨਾਨਕ! ਤਿਰਸਕਾਰ ਨਹ ਭਵੰਤਿ ਨਹ ਭਵੰਤਿ ਮਾਨ ਭੰਗਨਹ ॥ ਸੰਤਾਂ ਦਾ ਨਿਰਾਦਰ ਨਹੀਂ ਹੁੰਦਾ ਨਾਂ ਹੀ ਉਨ੍ਹਾਂ ਦੀਆਂ ਬੇਅਦਬੀ ਹੰਦੀ ਹੈ। ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੁਖਨਹ ॥ ਉਹ ਲੱਜਾ-ਹੀਣ ਨਹੀਂ ਹੁੰਦੇ, ਨਾਂ ਹੀ ਦiੁਨਆਵੀ ਦੁਖੜੇ ਉਨ੍ਹਾਂ ਛੂੰਹਦੇ ਹਨ। ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ ॥੨੮॥ ਜੋ ਸਤਿਸੰਗਤ ਨਾਲ ਜੁੜ ਕੇ, ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਫਾਨੀ ਬੰਦੇ ਆਰਾਮ ਅੰਦਰ ਵਸਦੇ ਹਨ। ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ ॥ ਸਾਰੇ ਸੰਤ ਯੋਧਿਆ ਦੀ ਇਕ ਨਾਂ ਜਿੱਤੀ ਜਾਣ ਵਾਲੀ ਫੌਜ ਹੈ, ਜਿਸ ਨੇ ਆਪਣੇ ਜਿਸਮ ਉਤੇ ਆਜਜ਼ੀ ਦੀ ਸੰਜੋਅ ਪਾਈ ਹੋਈ ਹੈ। ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ ॥ ਸੁਆਮੀ ਦੀਆਂ ਸਿਫਤਾਂ ਦਾ ਉਚਾਰਨ ਉਨ੍ਹਾਂ ਦੇ ਹਥਿਆਰ ਤੇ ਪਨਾਹ ਹਨ ਅਤੇ ਗੁਰਾਂ ਦੀ ਬਾਣੀ ਦੀ ਉਨ੍ਹਾਂ ਦੇ ਹੱਥਾਂ ਵਿੱਚ ਢਾਲ ਹੈ। ਆਰੂੜਤੇ ਅਸ੍ਵ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ ॥ ਸੁਆਮੀ ਦੇ ਮਾਰਗ ਨੂੰ ਅਨੁਭਵ ਕਰਨਾ, ਉਨ੍ਹਾਂ ਦਾ ਘੋੜਿਆਂ, ਗੱਡੀਆਂ ਅਤੇ ਹਾਥੀਆਂ ਤੇ ਚੜ੍ਹਨਾ ਹੈ। ਬਿਚਰਤੇ ਨਿਰਭਯੰ ਸਤ੍ਰੁ ਸੈਨਾ ਧਾਯੰਤੇ ਗੋੁਪਾਲ ਕੀਰਤਨਹ ॥ ਉਹ ਨਿੱਡਰ ਹੋ ਆਪਣੇ ਵੈਰੀਆਂ ਦੀ ਫੌਜ ਅੰਦਰ ਫਿਰਦੇ ਹਨ ਅਤੇ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਨਾਲ ਉਨ੍ਹਾਂ ਉਤੇ ਹੱਲਾ ਬੋਲਦੇ ਹਨ। ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸ੍ਯ੍ਯੰ ਕਰੋਤਿ ਪੰਚ ਤਸਕਰਹ ॥੨੯॥ ਉਹ ਸਾਰੇ ਜਹਾਨ ਨੂੰ ਫਤਹ ਕਰ ਲੈਂਦੇ ਹਨ ਅਤੇ ਪੰਜਾਂ ਚੋਰਾਂ ਨੂੰ ਭੀ ਕਾਬੂ ਵਿੱਚ ਕਰ ਲੈਂਦੇ ਹਨ, ਹੇ ਨਾਨਕ! ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦ੍ਰੁਮ ਛਾਯਾ ਰਚਿ ਦੁਰਮਤਿਹ ॥ ਮੰਦੀ-ਅਕਲ ਦੇ ਕਾਰਨ, ਜੀਵ ਦ੍ਰਿਸ਼ਅਕ ਧੋਖੇ, ਹਰ ਚੰਦਉਰੀ ਅਤੇ ਬਿਰਛ ਦੀ ਛਾਂ ਅੰਦਰ ਖਚਤ ਹੋਇਆ ਹੋਇਆ ਹੈ। ਤਤਹ ਕੁਟੰਬ ਮੋਹ ਮਿਥ੍ਯ੍ਯਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥੩੦॥ ਤਿਵੇ ਹੀ ਟੱਬਰ ਕਬੀਲੇ ਦੀ ਮਮਤਾ ਝੁਠੀ ਹੈ, ਸੋ ਨਾਨਕ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦਾ ਹੈ। ਨਚ ਬਿਦਿਆ ਨਿਧਾਨ ਨਿਗਮੰ ਨਚ ਗੁਣਗ੍ਯ੍ਯ ਨਾਮ ਕੀਰਤਨਹ ॥ ਮੇਰੇ ਕੋਲ ਵੇਦਾਂ ਦੇ ਇਲਮ ਦਾ ਖਜਾਨਾ ਨਹੀਂ, ਨਾਂ ਮੈਂ ਗੁਣਵਾਨ ਪੁਰਸ਼ ਹਾਂ, ਨਾਂ ਹੀ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਦਾ ਹਾਂ। ਨਚ ਰਾਗ ਰਤਨ ਕੰਠੰ ਨਹ ਚੰਚਲ ਚਤੁਰ ਚਾਤੁਰਹ ॥ ਅਮੋਲਕ ਕੀਰਤਨ ਗਾਇਨ ਕਰਨ ਵਾਲਾ ਮੇਰਾ ਗਲਾ ਨਹੀਂ, ਨਾਂ ਹੀ ਮੈਂ ਚਾਲਾਕ, ਸਿਆਣਾ ਅਤੇ ਦਾਨਾ ਹਾਂ। ਭਾਗ ਉਦਿਮ ਲਬਧ੍ਯ੍ਯੰ ਮਾਇਆ ਨਾਨਕ ਸਾਧਸੰਗਿ ਖਲ ਪੰਡਿਤਹ ॥੩੧॥ ਪ੍ਰਾਲਭਬ ਅਤੇ ਉਪਰਾਲੇ ਰਾਹੀਂ ਐਸੇ ਅਮੋਲਕ ਪਦਾਰਥ ਪਰਾਪਤ ਹੁੰਦੇ ਹਨ। ਨਾਨਕ ਸਤਿਸੰਗਤ ਦੁਆਰਾ ਮੂਰਖ ਭੀ ਵਿਦਵਾਨ ਥੀ ਵੰਞਦੇ ਹਨ। ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥ ਪ੍ਰਭੂ ਦੇ ਨਾਮ ਦਾ ਉਚਾਰਨ, ਮੇਰੇ ਗਲ ਦੁਆਲੇ ਦੀ ਸਿਮਰਨੀ ਹੈ ਅਤੇ ਪ੍ਰਭੂ ਨੂੰ ਪਿਆਰ ਕਰਨਾ ਮੇਰਾ ਇਸ ਦਾ ਗੁਪਤ ਫੇਰਨਾ ਹੈ। ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥੩੨॥ ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਆਪਣੀ ਜੀਹਭਾ ਨਾਲ ਉਚਾਰਨ ਕਰ ਦੁਆਰਾ, ਅੱਖਾਂ ਨੂੰ ਖੁਸ਼ ਕਰਨ ਵਾਲੀ ਮਾਇਆ ਤੋ, ਮੈਂ ਬਚ ਗਿਆ ਹਾਂ। ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਫਾਨੀ ਬੰਦਾ, ਜੋ ਗੁਰਾਂ ਦੇ ਉਪਦੇਸ਼ ਤੋਂ ਵਾਝਿਆ ਹੋਇਆ ਹੈ ਲਾਨ੍ਹਤ ਮਾਰਿਆਂ ਅਤੇ ਪਲੀਤ ਹੈ ਉਸ ਦਾ ਜੀਵਨ। ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ ਉਹ ਬੁੱਧੂ ਕੁੱਤੇ, ਸੂਰ, ਖੋਤੇ, ਕਾਂ ਅਤੇ ਸੱਪ ਦੇ ਬਰਾਬਰ ਹੈ। ਚਰਣਾਰਬਿੰਦ ਭਜਨੰ ਰਿਦਯੰ ਨਾਮ ਧਾਰਣਹ ॥ ਜੋ ਕੋਈ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਰਾਧਦਾ ਹੈ, ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ, copyright GurbaniShare.com all right reserved. Email |