Page 1303

ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥
ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਕ ਹੀ ਯਕੀਨ ਹੈ ਕਿ ਮੇਰੇ ਗੁਰੁਦੇਵ ਜੀ ਮੇਰੇ ਜੂੜ ਵੱਢਣਹਾਰ ਹਨ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਬਿਖੈ ਦਲੁ ਸੰਤਨਿ ਤੁਮ੍ਹ੍ਹਰੈ ਗਾਹਿਓ ॥
ਹੇ ਸੁਆਮੀ! ਤੇਰਿਆਂ ਸਾਧੂਆਂ ਨੇ ਵਿਸ਼ੇ-ਵਿਕਾਰਾ ਦੀਆਂ ਫੌਜਾਂ ਨੂੰ ਲਤਾੜ ਛੱਡਿਆ ਹੈ।

ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮ੍ਹ੍ਹਾਰੀ ਆਹਿਓ ॥੧॥ ਰਹਾਉ ॥
ਹੇ ਸੁਆਮੀ! ਉਨ੍ਹਾਂ ਨੂੰ ਤੇਰਾ ਹੀ ਆਸਰਾ ਤੇ ਇਤਬਾਰ ਹੈ ਅਤੇ ਤੇਰੀ ਹੀ ਪਨਾਹ ਉਹ ਲੋੜਦੇ ਹਨ। ਠਹਿਰਾਉ।

ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥
ਤੇਰਾ ਦੀਦਾਰ ਦੇਖ, ਹੇ ਸੁਆਮੀ! ਉਹ ਆਪਣੇ ਅਨੇਕਾਂ ਜਨਮਾਂ ਦੇ ਭਾਰੇ ਪਾਪਾਂ ਨੂੰ ਮੇਟ ਸੁਟਦੇ ਹਨ।

ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥
ਉਹ ਪ੍ਰਕਾਸ਼ਵਾਨ, ਰੋਸ਼ਨ ਅਤੇ ਪ੍ਰਸੰਨ ਹੋ ਜਾਂਦੇ ਹਨ ਅਤੇ ਅਡੋਲਤਾ ਦੀ ਸਮਾਧੀ ਅੰਦਰ ਲੀਨ ਥੀ ਜਾਂਦੇ ਹਨ।

ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥
ਕੌਣ ਆਖਦਾ ਹੈ ਕਿ ਤੂੰ ਕੁਝ ਨਹੀਂ ਕਹਿ ਸਕਦਾ। ਤੂੰ ਹੇ ਸੁਆਮੀ! ਬੇਅੰਤ ਹੀ ਬਲਵਾਨ ਹੈ।

ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥
ਹੇ ਰਹਿਮਤ ਦੇ ਖਜਾਨੇ ਹਰੀ! ਜਦ ਮੈਂ ਤੇਰੇ ਨਾਮ ਦੇ ਮੁਨਾਫੇ ਨੂੰ ਪਾ ਲੈਂਦਾ ਹੈ, ਮੈਂ ਤੇਰੀ ਪ੍ਰੀਤ ਸੁੰਦਰਤਾ ਅਤੇ ਖੁਸ਼ੀ ਨੂੰ ਮਾਣਦਾ ਹਾਂ, ਗੁਰੂ ਜੀ ਫੁਰਮਾਉਂਦੇ ਹਨ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥
ਡੁਬਦਾ ਹੋਇਆ ਫਾਨੀ ਬੰਦਾ ਹੇ ਵਾਹਿਗੁਰੂ ਤੇਰਾ ਸਿਮਰਨ ਕਰਨ ਦੁਆਰਾ ਸੁਖੀ ਹੋ ਜਾਂਦਾ ਹੈ।

ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥
ਉਹ ਸੰਸਾਰੀ ਮਮਤ;, ਸੰਦੇਹ, ਅਫਸੋਸ ਅਤੇ ਪੀੜ ਤੋਂ ਖਲਾਸੀ ਪਾ ਜਾਂਦਾ ਹੈ। ਠਹਿਰਾਉ।

ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥
ਦਿਹੂੰ ਅਤੇ ਰਾਤ, ਮੈਂ ਆਪਣੇ ਗੁਰਾਂ ਦੇ ਪੈਰਾਂ ਦਾ ਆਰਾਧਨ ਕਰਦਾ ਹਾਂ।

ਜਤ ਕਤ ਪੇਖਉ ਤੁਮਰੀ ਸਰਨਾ ॥੧॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਤੇਰੀ ਪਨਾਹ ਵੇਖਦਾ ਹਾਂ, ਹੇ ਸਾਈਂ!

ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥
ਸਾਧੂਆਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾਉ।

ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥
ਆਪਣੇ ਗੁਰਦੇਵ ਜੀ ਨਾਲ ਮਿਲ ਕੇ, ਨਾਨਕ ਨੂੰ ਖ਼ੁਸ਼ੀ ਪ੍ਰਾਪਤ ਹੋ ਗਈ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਸ਼ਾਈ।

ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥
ਸੁਆਮੀ ਦੇ ਨਾਮ ਦਾ ਆਧਾਰਨ ਕਰਨ ਦੁਆਰਾ ਆਤਮਕ ਆਰਾਮ ਪ੍ਰਾਪਤ ਹੋ ਜਾਂਦਾ ਹੈ।

ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥
ਸੰਤ ਸਰੂਪ ਪੁਰਸ਼ਾਂ ਨਾਲ ਮਿਲਨ ਦੁਆਰਾ ਸਾਹਿਬ ਦੀਆਂ ਸਿਫਤਾਂ ਗਾਇਣ ਕੀਤੀਆਂ ਜਾਂਦੀਆਂ ਹਨ। ਠਹਿਰਾਉ।

ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥
ਆਪ ਰਹਿਮਤ ਧਾਰ, ਸੁਆਮੀ ਆ ਕੇ ਮੇਰੇ ਹਿਰਦੇ ਅੰਦਰ ਟਿਕ ਗਿਆ ਹੈ।

ਚਰਨ ਸੰਤਨ ਕੈ ਮਾਥਾ ਮੇਰੋ ॥੧॥
ਮੇਰਾ ਮਸਤਕ ਸਾਧਾਂ ਦੇ ਪੈਰਾਂ ਉਤੇ ਟਿਕਿਆ ਹੋਇਆ ਹੈ।

ਪਾਰਬ੍ਰਹਮ ਕਉ ਸਿਮਰਹੁ ਮਨਾਂ ॥
ਹੇ ਮੇਰੀ ਜਿੰਦੇ! ਤੂੰ ਆਪਣੇ ਸ਼੍ਰੋਮਣੀ ਸਾਹਿਬ ਦਾ ਭਜਨ ਕਰ।

ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥
ਗੁਰਾਂ ਦੀ ਮਿਹਰ ਸਦਕਾ, ਨਾਨਕ ਆਪਣੇ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਦਾ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥
ਮੇਰਾ ਚਿੱਤ ਸਾਈਂ ਦੇ ਪੈਰਾਂ ਦੇ ਛੋਹਣ ਨੂੰ ਲੋਚਦਾ ਹੈ।

ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥
ਮੇਰੀ ਜੀਭ੍ਹਾ ਵਾਹਿਗੁਰੂ ਦੇ ਨਾਮ ਦੇ ਖਾਣੇ ਨਾਲ ਰੱਜੀ ਹੋਈ ਹੈ ਅਤੇ ਮੇਰੇ ਨੇਤ੍ਰ ਆਪਣੇ ਸੁਆਮੀ ਦੇ ਦੀਦਾਰ ਨਾਲ ਸੰਤੁਸ਼ਟ ਹਨ। ਠਹਿਰਾਉ।

ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥
ਮੇਰੇ ਕੰਨ ਆਪਣੇ ਪਿਆਰੇ ਦੀ ਮਹਿਮਾ ਨਾਲ ਭਰੇ ਹੋਏ ਹਨ ਅਤੇ ਮੈਂ ਆਪਣੇ ਸਾਰੇ ਅਪਰਾਧਾਂ ਉਣਤਾਈਆਂ ਅਤੇ ਅਪਵਿੱਤ੍ਰਤਾਈਆਂ ਤੋਂ ਖਲਾਸੀ ਪਾ ਗਿਆ ਹਾਂ।

ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥
ਮੇਰੇ ਪੈਰ ਪ੍ਰਭੂ ਦੇ ਸੁਖਦਾਇਕ ਮਾਰਗ ਅੰਦਰ ਟੁਰਦੇ ਹਨ ਅਤੇ ਮੇਰੇ ਸਰੀਰ ਦੇ ਭਾਗ ਸਾਧੂਆਂ ਦੀ ਸੰਗਤ, ਅੰਦਰ ਪ੍ਰਫੁਲਤ ਹੁੰਦੇ ਹਨ।

ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥
ਮੈਂ ਆਪਣੇ ਮੁਕੰਮਲ ਅਤੇ ਨਾਸ-ਰਹਿਤ ਪ੍ਰਭੂ ਦੀ ਪਨਾਹ ਪਕੜੀ ਹੈ ਅਤੇ ਹੁਣ ਮੈਂ ਹੋਰ ਉਪਰਾਲੇ ਕਰਕੇ ਥਕਨ ਤੋਂ ਸੰਕੋਚ ਕਰਦਾ ਹਾਂ।

ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥
ਹਥੋ ਪਕੜ ਕੇ ਹੇ ਨਾਨਕ! ਸੁਆਮੀ ਨੇ ਆਪਣੇ ਗੋਲਿਆਂ ਨੂੰ ਬਚਾਅ ਲਿਆ ਹੈ ਅਤੇ ਉਹ ਭਿਆਨਕ ਅੰਨ੍ਹੇ ਸੰਸਾਰ ਸਮੁੰਦਰ ਅੰਦਰ ਨਸ਼ਟ ਨਹੀਂ ਹੋਣਗੇ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥
ਜਿਨ੍ਹਾਂ ਦੇ ਅੰਦਰ ਬਰਬਾਦ ਕਰਨ ਵਾਲਾ ਛਲ ਫਰੇਬ ਚਹਿਚਹਾਉਂਦਾ ਹੈ ਅਤੇ ਕਾਮ ਵਰਗੇ ਮੂਰਖ ਭੂਤਨੇ ਗੋਜਦੇ ਹਨ ਉਨ੍ਹਾਂ ਨੂੰ ਮੌਤ ਅਨੇਕਾਂ ਵਾਰੀ ਕੁਚਲਦੀ ਹੈ।

ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥
ਮੈਂ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ ਹਾਂ, ਹੋਰਨਾਂ ਸੁਆਦਾ ਨਾਲ ਰੰਗੀਜਿਆਂ ਹਾਂ ਅਤੇ ਮਾੜੇ ਮਿਤ੍ਰਾਂ ਨੂੰ ਪਿਆਰ ਕਰਦਾ ਹਾਂ। ਮੇਰਾ ਪਿਆਰਾ ਮੈਨੂੰ ਲੱਖਾਂ ਹੀ ਗਲੀਆਂ ਅੰਦਰ ਭਟਕਦੇ ਨੂੰ ਵੇਖ ਰਿਹਾ ਹੈ।

ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥
ਕੂੜੇ ਹਨ ਮੇਰੇ ਵਿਹਾਰ ਅਤੇ ਬੇਢੰਗੀ ਹੈ ਮੇਰੀ ਜੀਵਨ ਰਹੁ ਰੀਤੀ। ਸੰਸਾਰੀ ਮਮਤਾ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ, ਮੈਂ ਕ੍ਰੋਧ ਦੀ ਅੱਗ ਵਿੱਚ ਸੜ ਰਿਹਾ ਹਾਂ।

ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥
ਹੇ ਰਹਿਮਤ ਦੇ ਸਰੂਪ! ਆਲਮ ਦੇ ਪਾਲਣ-ਪੋਸ਼ਣਹਾਰ ਅਤੇ ਮਸਕੀਨਾਂ ਦੇ ਸਨਬੰਧੀ, ਮਿਹਰਬਾਨ ਮਾਲਕ, ਤੂੰ ਆਪਣੇ ਗੋਲੇ ਨਾਨਕ ਦੀ ਰੱਖਿਆ ਕਰ, ਕਿਉਂ ਜੋ ਉਸ ਨੇ ਤੇਰੀ ਪਨਾਹ ਲਈ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਜੀਅ ਪ੍ਰਾਨ ਮਾਨ ਦਾਤਾ ॥
ਵਾਹਿਗੁਰੂ ਆਤਮਾ, ਜਿੰਦ-ਜਾਨ ਅਤੇ ਮਨ ਦੇਣ ਵਾਲਾ ਹੈ।

ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥
ਜਦ ਬੰਦਾ ਆਪਣੇ ਹਰੀ ਨੂੰ ਭੁਲਾ ਦਿੰਦਾ ਹੈ, ਉਸ ਨੂੰ ਹਰ ਤਰ੍ਹਾਂ ਘਾਟਾ ਹੀ ਹੈ।

ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥
ਸ਼੍ਰਿਸ਼ਟੀ ਦੇ ਸੁਆਮੀ ਨੂੰ ਛੱਡ, ਤੂੰ ਹੋਰਸ ਨਾਲ ਜੁੜਿਆ ਹੋਇਆ ਹੈ, ਹੇ ਇਨਸਾਨ! ਅਤੇ ਸੁਧਾਰਸ ਨੂੰ ਸੁਟ ਕੇ ਤੂੰ ਖੇਹ ਨਾਲ ਮਗਨ ਹੋਇਆ ਹੋਇਆ ਹੈ।

ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥
ਵਿਸ਼ੇ ਵਿਕਾਰਾਂ ਦੇ ਸੁਆਦਾਂ ਤੋਂ ਜੀਵ ਖੁਸ਼ੀ ਦੀ ਪ੍ਰਾਪਤੀ ਦੀ ਕਿਸ ਤਰ੍ਹਾਂ ਉਮੈਦ ਕਰ ਸਕਦਾ ਹੈ, ਹੇ ਮੂਰਖ? ਤੂੰ ਕਿਉਂ ਖਿਆਲ ਕਰਦਾ ਹੈ ਕਿ ਉਨ੍ਹਾਂ ਵਿੱਚ ਆਰਾਮ ਹੈ?

copyright GurbaniShare.com all right reserved. Email