ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ ਆਪਣੇ ਪ੍ਰੀਤਮ ਨੂੰ ਵੇਖ ਮੈਂ ਵਿਸਮਾਦ, ਵਿਸਮਾਦ, ਵਿਸਮਾਦ ਹੋ ਗਿਆ ਹਾਂ ਅਤੇ ਗੂੜ੍ਹਾ ਲਾਲ ਰੰਗਿਆ ਗਿਆ ਹਾਂ। ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ ਗੁਰੂ ਜੀ ਆਖਦੇ ਹਨ, ਸਾਧੂ ਐਸ ਤਰ੍ਹਾਂ ਰੱਬ ਦੇ ਨਾਮ ਅੰਮ੍ਰਿਤ ਨੂੰ ਮਾਣਦੇ ਹਨ, ਜਿਸ ਤਰ੍ਹਾਂ ਗੁੰਗਾ ਮਿਠਿਆਈ ਨੂੰ ਚਖ ਕੇ ਮੁਸਕਰਾਉਂਦਾ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ ਆਪਣੇ ਸੁਆਮੀ ਦੇ ਬਾਝੋਂ, ਸਾਧੂ ਹੋਰ ਕਿਸੇ ਨੂੰ ਨਹੀਂ ਜਾਣਦੇ? ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ ਉਹ ਵਡਿਆ ਅਤੇ ਛੋਟਿਆਂ ਸਾਰਿਆਂ ਵਿੱਚ ਆਪਣੇ ਸਾਈਂ ਨੂੰ ਰਖਿਆ ਹੋਇਆ ਵੇਖਦੇ ਹਨ ਅਤੇ ਆਪਣੇ ਰਿਦੇ ਅੰਦਰ ਉਹ ਸਤਿਕਾਰਦੇ ਹੋਏ, ਉਸ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਦੇ ਹਨ। ਠਹਿਰਾਉ। ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ ਆਰਾਮ ਦਾ ਸਮੁੰਦਰ, ਡਰ ਨਾਸ ਕਰਨਹਾਰ ਤੇ ਮੇਰੀ ਜਿੰਦਜਾਨ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ। ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ ਜਦ ਗੁਰਾਂ ਨੇ ਵਾਹਿਗੁਰੂ ਦਾ ਨਾਮ ਮੇਰੇ ਕੰਨਾਂ ਵਿੱਚ ਫੂਕਿਆਂ, ਤਾਂ ਮੇਰਾ ਹਿਰਦਾ ਰੌਸ਼ਨ ਹੋ ਗਿਆ ਅਤੇ ਮੇਰਾ ਸੰਦੇਹ ਦੂਰ ਹੋ ਗਿਆ। ਕਰਤ ਰਹੇ ਕ੍ਰਤਗ੍ਯ੍ਯ ਕਰੁਣਾ ਮੈ ਅੰਤਰਜਾਮੀ ਗ੍ਯ੍ਯਿਾਨ ॥ ਰਹਿਮਤ ਸਰੂਪ, ਅੰਦਰਲੀਆਂ ਜਾਣਨਹਾਰ ਅਤੇ ਸਮੂਹ ਗਿਆਤ ਕਰਨ-ਯੋਗ ਸੁਆਮੀ ਸਾਰਾ ਕੁਛ ਕਰ ਰਿਹਾ ਹੈ। ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ ਅਠੇ ਪਹਿਰ ਹੀ, ਨਾਨਕ ਤੇਰੀ ਮਹਿਮਾ ਗਾਇਨ ਕਰਦਾ ਹੈ, ਹੇ ਵਾਹਿਗੁਰੂ! ਅਤੇ ਤੇਰੇ ਪਾਸੋਂ ਕੇਵਲ ਤੇਰੇ ਨਾਮ ਦੀ ਹੀ ਦਾਤ ਮੰਗਦਾ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਕਹਨ ਕਹਾਵਨ ਕਉ ਕਈ ਕੇਤੈ ॥ ਅਨੇਕਾਂ ਅਤੇ ਅਣਗਿਣਤ ਹੀ ਵਾਹਿਗੁਰੂ ਦੀਆਂ ਸਿਫਤਾਂ ਕਰਦੇ ਹਨ। ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ ਪ੍ਰੰਤੂ ਕੋਈ ਵਿਰਲਾ ਹੀ ਐਹੋ ਜਿਹਾ ਸੁਆਮੀ ਦਾ ਸੇਵਕ ਅਤੇ ਗੁਲਾਮ ਹੈ, ਜੋ ਉਸ ਦੇ ਨਾਮ ਮਿਲਾਪ ਦੀ ਅਸਲੀਅਤ ਨੂੰ ਸਮਝਦਾ ਹੈ। ਠਹਿਰਾਉ। ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ਉਸ ਨੂੰ ਕੋਈ ਪੀੜ ਨਹੀਂ ਪ੍ਰੰਤੂ ਸਮੂਹ ਆਰਾਮ ਹੀ ਹੈ ਅਤੇ ਆਪਛਿਆਂ ਨੇਤ੍ਰਾਂ ਨਾਲ, ਉਹ ਕੇਵਲ ਇਕ ਪ੍ਰਭੂ ਨੂੰ ਹੀ ਵੇਖਦਾ ਹੈ? ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ ਉਸ ਦੇ ਲਈ ਕੋਈ ਜਣਾ ਮੰਦਾ ਨਹੀਂ ਪ੍ਰੰਤੂ ਸਾਰੇ ਜਣੇ ਚੰਗੇ ਹੀ ਹਨ। ਉਸ ਲਈ ਕੋਈ ਸ਼ਿਕਸਤ ਨਹੀਂ ਪ੍ਰੰਤੂ ਸਮੂਹ ਫਤਹ ਹੀ ਹੈ। ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ ਉਹ ਕਦੇ ਭੀ ਅਫਸੋਸ ਵਿੱਚ ਨਹੀਂ ਹੁੰਦਾ, ਪ੍ਰੰਤੂ ਹਮੇਸ਼ਾਂ ਖੁਸ਼ੀ ਵਿੱਚ ਵਿਚਰਦਾ ਹੈ, ਇਸ ਖੁਸ਼ੀ ਨੂੰ ਤਿਆਗ ਉਹ ਹੋਰ ਕੁਝ ਭੀ ਨਹੀਂ ਲੈਂਦਾ? ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ ਗੁਰੂ ਜੀ ਆਖਦੇ ਹਨ, ਵਾਹਿਗੁਰੂ ਦਾ ਗੋਲਾ, ਆਪ ਹੀ ਸੁਆਮੀ ਵਾਹਿਗੁਰੂ ਹੈ। ਇਸ ਲਈ ਨਾਂ ਉਸ ਨੂੰ ਆਉਣ ਦੀ ਲੋੜ ਹੈ ਅਤੇ ਨਾਂ ਜਾਣ ਦੀ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ ਐ ਮੇਰੇ ਦਿਲ ਆਪਣੇ ਸੁਆਮੀ ਨੂੰ ਭੁਲਾ ਨਾਂ ਬੈਠੀ। ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ ਮੇਰਾ ਸਰੀਰ ਅਤੇ ਮਨੂਆ ਉਸ ਦੇ ਨਾਲ ਅਭੇਦ ਹੋਏ ਹੋਏ ਹਨ, ਭਾਵੇਂ ਮਾਇਆ ਮੈਨੂੰ ਲੁਭਾਇਮਾਨ ਕਰ ਰਹੀ ਹੈ, ਹੇ ਮੇਰੀ ਮਾਤਾ! ਠਹਿਰਾਉ। ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ ਜਿਸ ਕਿਸੇ ਕੋਲ ਭੀ ਮੈਂ ਆਪਣੀ ਪੀੜ ਦਸਦਾ ਹਾਂ, ਉਨ੍ਹਾਂ ਸਾਰਿਆਂ ਨੂੰ ਹੀ ਮਾਇਆ ਨੇ ਪਕੜਿਆ ਅਤੇ ਰੋਕਿਆ ਹੋਇਆ ਹੈ। ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ ਅਨੇਕਾਂ ਤਰੀਕਿਆਂ ਨਾਲ, ਮਾਇਆ ਨੇ ਇਕ ਜਾਲ ਪਾਇਆ ਹੋਇਆ ਹੈ, ਜਿਸ ਦੀਆਂ ਗੰਢਾਂ ਖੁਲ੍ਹਦੀਆਂ ਨਹੀਂ। ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ ਭਰਮ ਅਤੇ ਭਟਕ ਕੇ, ਗੋਲੇ ਨਾਨਕ ਨੇ ਆ ਕੇ ਸਾਧੂਆਂ ਦੀ ਪਨਾਹ ਲਈ ਹੈ। ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ ਮੈਂ ਹੁਣ ਬੇਸਮਝੀ, ਸੰਦੇਹ ਅਤੇ ਸੰਸਾਰੀ ਮਮਤਾ ਤੋਂ ਖਲਾਸੀ ਪਾ ਗਿਆ ਹਾਂ ਅਤੇ ਪ੍ਰਭੂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਆਨਦ ਰੰਗ ਬਿਨੋਦ ਹਮਾਰੈ ॥ ਮੇਰੇ ਗ੍ਰਹਿ ਵਿੱਚ ਖੁਸ਼ੀ ਪ੍ਰਸੰਨਤਾ ਅਤੇ ਮਲ੍ਹਾਰ ਹੈ। ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ ਮੈਂ ਨਾਮ ਦਾ ਜੱਸ ਗਾਉਂਦਾ ਹਾਂ, ਨਾਮ ਦਾ ਚਿੰਤਨ ਕਰਦਾ ਹਾਂ ਅਤੇ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਠਹਿਰਾਉ। ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ ਰੱਬ ਦਾ ਨਾਮ ਮੇਰੀ ਸਿਆਣਪ ਹੈ, ਰੱਬ ਦਾ ਨਾਮ ਹੀ ਮੇਰਾ ਨ੍ਹਾਉਣ ਧੋਣਾ ਅਤੇ ਕੇਵਲ ਰੱਬ ਦਾ ਨਾਮ ਹੀ ਮੇਰੇ ਕੰਮ ਰਾਸ ਕਰਦਾ ਹੈ। ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ ਸਾਈਂ ਦਾ ਨਾਮ ਹੀ ਮੇਰੀ ਪ੍ਰਭੂਤਾ ਹੈ, ਸਾਈਂ ਦਾ ਨਾਮ ਹੀ ਮੇਰੀ ਮਹਾਨਤਾ ਅਤੇ ਸਾਈਂ ਦਾ ਨਾਮ ਹੀ ਕਠਨ ਅਤੇ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਕਰਦਾ ਹੈ। ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ ਰੱਬ ਦੇ ਨਾਮ ਦੀ ਅਮਾਪ ਦੌਲਤ ਅਤੇ ਅਣਮੁੱਲੇ ਹੀਰੇ ਨੂੰ ਮੈਂ ਗੁਰਾਂ ਦੇ ਪੈਰਾਂ ਦੇ ਰਾਹੀਂ ਹਾਸਲ ਕਰ ਲਿਆ ਹੈ। ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ ਗੁਰੂ ਜੀ ਫੁਰਮਾਉਂਦੇ ਹਨ, ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਉਸ ਦਾ ਦਰਸ਼ਨ ਦੇਖ, ਮੇਰਾ ਮਨ ਮਤਵਾਲਾ ਹੋ ਗਿਆ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਸਾਜਨ ਮੀਤ ਸੁਆਮੀ ਨੇਰੋ ॥ ਮੇਰਾ ਮਿੱਤ੍ਰ ਅਤੇ ਸਜਨ ਪ੍ਰਭੂ ਨੇੜੇ, ਐਨ ਨੇੜੇ ਹੀ ਹੈ। ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ ਸਾਰਿਆਂ ਦੇ ਸਦਾ ਅੰਗ ਸੰਗ ਹੋਣ ਕਰਕੇ, ਉਹ ਸਭ ਕੁਛ ਹੀ ਵੇਖਦਾ ਅਤੇ ਸੁਣਦਾ ਹੈ। ਜਿੰਦਗੀ ਦੇ ਥੋੜੇ ਜੇਹੇ ਸਮੇ ਦੀ ਖਾਤਰ ਤੂੰ ਕਿਉਂ ਪਾਪ ਕਮਾਉਂਦਾ ਹੈ, ਹੇ ਇਨਸਾਨ! ਠਹਿਰਾਉ। ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ ਸੁਆਮੀ ਦੇ ਨਾਮ ਦੇ ਬਗੈਰ, ਜਿਸ ਕਿਸੇ ਨਾਲ ਭੀ ਤੂੰ ਜੁੜਿਆ ਹੋਇਆ ਹੈ, ਉਹ ਕੁਝ ਭੀ ਨਹੀਂ ਅਤੇ ਉਸ ਵਿਚੋਂ ਕੁਝ ਭੀ ਤੇਰਾ ਨਹੀਂ। ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ ਪ੍ਰਲੋਕ ਵਿੱਚ, ਹਰ ਸ਼ੈ ਸਪੱਸ਼ਟ ਤੌਰ ਤੇ ਦਿਸ ਪੈਦੀ ਹੈ ਪ੍ਰੰਤੂ ਏਥੇ ਸੰਦੇਹ ਅਨ੍ਹੇਰਾ ਪ੍ਰਾਣੀ ਨੂੰ ਛਲ ਲੈਂਦਾ ਹੈ। ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ ਇਨਸਾਨ ਆਪਣੇ ਪੁਤ੍ਰਾਂ, ਵਹੁਟੀ ਅਤੇ ਧਨ-ਦੌਲਤ ਨਾਲ ਉਲਝਿਆ ਹੋਇਆ ਹੈ ਅਤੇ ਉਸ ਨੇ ਦਰਿਆ ਦਿਲ ਤੇ ਉਦਾਰਚਿਤ ਪ੍ਰਭੂ ਨੂੰ ਭੁਲਾ ਛੱਡਿਆ ਹੈ। copyright GurbaniShare.com all right reserved. Email |