ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥ ਸਾਹਿਬ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ ਅਤੇ ਮਨ ਤ੍ਰਿਪਤ ਹੋ ਜਾਂਦਾ ਹੈ। ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਰੰਗੀਜ, ਹੇ ਨਾਨਕ! ਤੂੰ ਆਪਣੀ ਜੀਭ੍ਹਾ ਨਾਲ ਵਾਹਿਗੁਰੂ ਦੇ ਮਿੱਠੇ ਨਾਮ-ਅੰਮ੍ਰਿਤ ਨੂੰ ਪਾਨ ਕਰ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ ਹੇ ਮਿਤ੍ਰੋ! ਅਤੇ ਸਾਧੂਓ! ਤੁਸੀਂ ਮੇਰੇ ਘਰ ਵਿੱਚ ਆਓ। ਠਹਿਰਾਉ। ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥ ਖੁਸ਼ੀ ਅਤੇ ਪ੍ਰਸੰਨਤਾ ਨਾਲ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰੋ ਅਤੇ ਤੁਹਾਡੇ ਪਾਪ ਨਸ਼ਟ ਹੋ ਦੂਰ ਹੋ ਜਾਣਗੇ। ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ ਸਾਧੂਆਂ ਦੇ ਪੈਰਾਂ ਨੂੰ ਆਪਣੇ ਮੱਥੇ ਉਤੇ ਟਿਕਾਉ ਅਤੇ ਤੁਹਾਡਾ ਅਨ੍ਹੇਰਾ ਘਰ ਰੌਸ਼ਨ ਥੀ ਵੰਞੇਗਾ। ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥ ਸਾਧੂਆਂ ਦੀ ਦਇਆ ਦੁਆਰਾ ਦਿਲ ਦਾ ਕੰਵਲ ਖਿੜ ਜਾਂਦਾ ਹੈ ਅਤੇ ਸ਼੍ਰਿਸ਼ਟੀ ਦੇ ਸਾਈਂ ਨੂੰ ਨੇੜੇ ਜਾਣ, ਤੁਸੀਂ ਉਸ ਦਾ ਸਿਮਰਨ ਕਰੋ? ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥ ਨਾਨਕ ਉਸ ਘੜੀ ਤੋਂ ਘੋਲੀ, ਹਾਂ ਘੋਲੀ ਜਾਂਦਾ ਹੈ, ਜਦ ਸੁਆਮੀ ਦੀ ਦਇਆ ਦੁਆਰਾ ਉਹ ਸਾਧੂਆਂ ਨਾਲ ਮਿਲ ਪੈਂਦਾ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਚਰਨ ਸਰਨ ਗੋਪਾਲ ਤੇਰੀ ॥ ਹੇ ਠਾਕੁਰ! ਮੈਂ ਤੇਰੇ ਪੈਰਾਂ ਦੀ ਪਨਾਹ ਲੋਚਦਾ ਹਾਂ। ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥ ਤੂੰ ਮੇਰੀ ਸੰਸਾਰੀ ਮਮਤ, ਹੰਕਾਰ ਛਲ-ਫਰੇਬ ਤੇ ਸੰਦੇਹ ਤੋਂ ਰਖਿਆ ਕਰ ਅਤੇ ਮੇਰੇ ਪੈਰਾਂ ਦੀਆਂ ਬੇੜੀਆਂ ਵੱਢ ਸੁਟ। ਠਹਿਰਾਉ। ਬੂਡਤ ਸੰਸਾਰ ਸਾਗਰ ॥ ਮੇਰੇ ਮਾਲਕ, ਮੈਂ ਜਗਤ ਸਮੁੰਦਰ ਅੰਦਰ ਡੁਬ ਰਿਹਾ ਹਾਂ। ਉਧਰੇ ਹਰਿ ਸਿਮਰਿ ਰਤਨਾਗਰ ॥੧॥ ਨਾਮ-ਰਤਨ ਦੀ ਖਾਣ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮੇਰਾ ਉਧਾਰ ਹੋ ਜਾਂਦਾ ਹੈ। ਸੀਤਲਾ ਹਰਿ ਨਾਮੁ ਤੇਰਾ ॥ ਸੁਖ ਸ਼ਾਤੀ ਦੇਣ ਵਾਲਾ ਹੈ ਤੇਰਾ ਨਾਮ, ਹੇ ਵਾਹਿਗੁਰੂ! ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥ ਸਰਵ-ਵਿਆਪਕ ਹੈ ਮੈਡਾ ਸੁਆਮੀ ਮਾਲਕ। ਦੀਨ ਦਰਦ ਨਿਵਾਰਿ ਤਾਰਨ ॥ ਹੇ ਪਾਰ ਉਤਾਰਾ ਕਰਨਹਾਰ! ਤੂੰ ਮਸਕੀਨਾਂ ਦਾ ਦੁਖ ਨਾਸ ਕਰਨ ਵਾਲਾ ਹੈ। ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥ ਵਾਹਿਗੁਰੂ ਰਹਿਮਤ ਦਾ ਖਜਾਨਾ ਅਤੇ ਪਾਪੀਆਂ ਨੂੰ ਪਾਰ ਕਰਨ ਵਾਲਾ ਹੈ। ਕੋਟਿ ਜਨਮ ਦੂਖ ਕਰਿ ਪਾਇਓ ॥ ਮੈਂ ਕ੍ਰੋੜਾਂ ਹੀ ਜੂਨੀਆਂ ਅੰਦਰ ਭਰਮਿਆਂ ਹਾਂ ਅਤੇ ਤਕਲੀਫ ਉਠਾਈ ਹੈ। ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੈਂ ਹੁਣ ਪਰਮ ਆਰਾਮ ਅੰਦਰ ਹਾਂ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥ ਮੁਬਾਰਕ ਹੈ ਉਹ ਪਿਆਰ ਜੋ ਪ੍ਰਭੂ ਦੇ ਪੈਰਾਂ ਨਾਲ ਪ੍ਰੇਮ ਕਰਦਾ ਹੈ। ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥ ਇਸ ਦੇ ਰਾਹੀਂ ਵਡੇ ਨਸੀਬਾਂ ਵਾਲੇ ਕ੍ਰੋੜਾਂ ਹੀ ਪੂਜਾ ਪਾਠਾ ਅਤੇ ਤਪਾ ਦਾ ਫਲ ਪਾ ਲੈਂਦੇ ਹਨ ਅਤੇ ਸੰਪੂਰਨ ਮਾਲਕ ਨੂੰ ਮਿਲ ਪੈਦੇ ਹਨ। ਠਹਿਰਾਉ। ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥ ਹੇ ਸੁਆਮੀ! ਮੈਂ ਤੇਰਾ ਗਰੀਬ ਸੇਵਕ ਅਤੇ ਗੁਲਾਮ ਹਾਂ। ਹੋਰ ਸਾਰੇ ਆਸਰੇ ਮੈਂ ਛੱਡ ਦਿੱਤੇ ਹਨ। ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥ ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਮੇਰੇ ਸੰਦੇਹ ਦਾ ਨਿਸ਼ਾਨ ਤੱਕ ਮਿਟ ਗਿਆ ਹੈ ਅਤੇ ਬ੍ਰਹਮ ਗਿਆਤ ਦਾ ਸੁਰਮਾ ਪ੍ਰਾਪਤ ਕਰ, ਮੇਰੀਆਂ ਅੱਖੀਆਂ ਜਾਗ ਉਠੀਆਂ ਹਨ। ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥ ਤੂੰ ਹੇ ਬੇਥਾਹ, ਪਰਮ ਵਿਸ਼ਾਲ ਅਤੇ ਸੰਪੂਰਨ ਮਾਲਕ, ਰਹਿਮਤ ਦਾ ਸਮੁੰਦਰ ਅਤੇ ਹੀਰਿਆਂ ਦੀ ਖਾਣ ਹੈ। ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥ ਮੰਗਤਾ ਨਾਨਕ, ਸੁਆਮੀ ਵਾਹਿਗੁਰੂ ਦੇ ਨਾਮ ਦੀ ਯਾਚਨਾ ਕਰਦਾ ਹੈ ਅਤੇ ਉਸਨੇ ਆਪਣਾ ਮੱਥਾ ਆਪਣੇ ਪ੍ਰਭੂ ਦੇ ਪੈਰਾਂ ਤੇ ਰੱਖ ਦਿੱਤਾ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਕੁਚਿਲ ਕਠੋਰ ਕਪਟ ਕਾਮੀ ॥ ਮੈਂ ਮਲੀਣ, ਪੱਥਰ-ਦਿਲ, ਧੋਖੇ ਬਾਜ ਵਿਸ਼ਈ ਹਾਂ। ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥ ਜਿਸ ਤਰ੍ਹਾਂ ਤੂੰ ਮੁਨਾਸਬ ਸਮਝਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ ਹੇ ਸਾਹਿਬ! ਠਹਿਰਾਉ। ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥ ਤੂੰ ਸਰਬ-ਸ਼ਕਤੀਵਾਨ ਅਤੇ ਪਨਾਹ ਦੇਣ ਦੇ ਲਾਇਕ ਹੈ ਅਤੇ ਆਪਣੀ ਸ਼ਕਤੀ ਵਰਤ ਕੇ ਪ੍ਰਾਣੀਆਂ ਦੀ ਰੱਖਿਆ ਕਰਦਾ ਹੈ। ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥ ਪੂਜਾ-ਪਾਠ, ਤਪੱਸਿਆ, ਧਾਰਮਕ ਪ੍ਰਤੱਗਿਆ ਅਸਪਰਸਤਾ ਅਤੇ ਸਵੈ-ਰਿਆਜਤ ਇਨ੍ਹਾਂ ਤਰੀਕਿਆਂ ਰਾਹੀਂ, ਪਾਰ ਉਤਾਰਾ ਨਹੀਂ ਹੁੰਦਾ। ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥ ਆਪਣੀ ਮਿਹਰ ਦੀ ਨਜ਼ਰ ਨਾਲ ਤੱਕ ਕੇ ਹੇ ਸੁਆਮੀ! ਤੂੰ ਨਾਨਕ ਨੂੰ ਭਿਆਨਿਕ ਅੰਨ੍ਹੇ ਟੋਏ ਵਿਚੋਂ ਬਾਹਰ ਕੱਢ ਲੈ। ਕਾਨੜਾ ਮਹਲਾ ੫ ਘਰੁ ੪ ਕਾਨੜਾ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਨਾਰਾਇਨ ਨਰਪਤਿ ਨਮਸਕਾਰੈ ॥ ਜੋ ਮਨੁਸ਼ਾਂ ਦੇ ਮਾਲਕ, ਪ੍ਰਿਥਮ ਪੁਰਖ ਨੂੰ ਪ੍ਰਣਾਮ ਕਰਦਾ ਹੈ, ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥ ਮੈਂ ਕੁਰਬਾਨ ਕੁਰਬਾਨ ਜਾਂਦਾ ਹਾਂ ਉਸ ਐਹੋ ਜੇਹੋ ਗੁਰੂ ਉਤੋਂ ਜੋ ਖੁਦ ਮੋਖਸ਼ ਹੈ ਅਤੇ ਮੈਨੂੰ ਭੀ ਮੁਕਤ ਕਰਦਾ ਹੈ। ਠਹਿਰਾਉ। ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ ਹੇ ਸੁਆਮੀ, ਮੈਂ ਤੇਰੀਆਂ ਕਿਹੜੀਆਂ, ਅਨੇਕਾਂ ਅਤੇ ਅਨਗਿਣਤ ਸਿਫਤਾਂ ਦਾ ਉਚਾਰਨ ਕਰਾਂ, ਜਦ ਕਿ ਉਨ੍ਹਾਂ ਦਾ ਕੋਈ ਓੜਕ ਅਤੇ ਅਖੀਰ ਨਹੀਂ। ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥ ਲੱਖਾਂ ਉਤੇ ਲੱਖਾਂ ਤੇ ਅਣਗਿਣਤ ਕ੍ਰੋੜਾਂ ਹਨ ਸੁਆਮੀ ਦੀਆਂ ਨੇਕੀਆਂ, ਪ੍ਰੰਤੂ ਕੋਈ ਵਿਰਲਾ ਹੀ ਐਹੋ ਜੇਹਾ ਜੀਵ ਹੈ, ਜੋ ਉਨ੍ਹਾਂ ਦਾ ਧਿਆਨ ਧਾਰਦਾ ਹੈ। copyright GurbaniShare.com all right reserved. Email |