Page 1300

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਸਾਧ ਸਰਨਿ ਚਰਨ ਚਿਤੁ ਲਾਇਆ ॥
ਸੰਤਾ ਦੇ ਤਾਬੇ ਆਉਣ ਦੁਆਰਾ, ਮੈਂ ਆਪਣੇ ਮਨ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਲਿਆ ਹੈ।

ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥
ਜਦ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦਾ ਜਾਦੂ ਟਿਕਾ ਦਿੱਤਾ, ਤਦ ਮੈਂ ਜਿਸ ਤਰ੍ਹਾਂ ਕਿ ਮੈਂ ਸੁਣਿਆ ਹੋਇਆ ਸੀ ਸੰਸਾਰ ਨੂੰ ਇਕ ਸੁਫਨੇ ਕੇਵਲ ਇਕ ਸੁਫਨੇ ਦੀ ਚੀਜ ਹੀ ਵੇਖ ਲਿਆ। ਠਹਿਰਾਉ।

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥
ਇਨਸਾਨ ਪਾਤਿਸ਼ਾਹੀ, ਜੁਆਨੀ ਅਤੇ ਦੌਲਤ ਨਾਲ ਰੱਜਦਾ ਨਹੀਂ ਅਤੇ ਮੁੜ ਮੁੜ ਕੇ ਉਨ੍ਹਾਂ ਮਗਰ ਭੱਜਦਾ ਹੈ।

ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥
ਪ੍ਰਭੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ। ਮੈਨੂੰ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀ ਖਾਹਿਸ਼ ਪੂਰੀ ਤਰ੍ਹਾਂ ਨਵਿੱਰਤ ਹੋ ਗਈ ਹੈ।

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥
ਸੱਚੀ ਸਮਝ ਦੇ ਬਗੈ, ਪ੍ਰਾਣੀ ਡੰਗਰ ਦੀ ਮਾਨੰਦ ਹੈ ਅਤੇ ਉਹ ਸੰਦੇਹ ਸੰਸਾਰੀ ਮਮਤਾ ਤੇ ਧਨ ਦੌਲਤ ਅੰਦਰ ਖਚਤ ਹੋਇਆ ਹੋਇਆ ਹੈ।

ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥
ਸਤਿਸੰਗਤ ਨਾਲ ਜੁੜਨ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਇਨਸਾਨ ਆਪਣੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਹਰਿ ਕੇ ਚਰਨ ਹਿਰਦੈ ਗਾਇ ॥
ਆਪਣੇ ਰਿਦੇ ਅੰਦਰ ਤੂੰ ਆਪਣੇ ਪ੍ਰਭੂ ਦੇ ਪੈਰਾਂ ਦੀ ਮਹਿਮਾ ਗਾਇਨ ਕਰ, ਹੇ ਬੰਦੇ!

ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥
ਖੁਸ਼ੀ ਅਤੇ ਆਰਾਮ ਚੈਨ ਦੇ ਸਰੂਪ ਵਾਹਿਗੁਰੂ ਦਾ ਸਦਾ ਹੀ ਚਿੰਤਨ, ਧਿਆਨ ਅਤੇ ਆਰਾਧਨ ਕਰਨ ਦੁਆਰਾ ਤੂੰ ਤ੍ਰਿਪਤ ਹੋ ਜਾਵੇਗਾ। ਠਹਿਰਾਉ।

ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥
ਇਸ ਤਰ੍ਹਾਂ ਤੇਰੀਆਂ ਉਮੈਦਾ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕ੍ਰੋੜਾਂ ਜਨਮਾਂ ਦੀਆਂ ਮੁਸੀਬਤਾ ਤੋਂ ਖਲਾਸੀ ਪਾ ਜਾਵੇਗਾ?

ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥
ਸਤਿਸੰਗ ਅੰਦਰ ਲੀਨ ਹੋਣਾ ਖੈਰਾਤਾ ਤੇ ਦਾਤਾਂ ਦੇਣ ਅਤੇ ਅਨੇਕਾ ਚੰਗੇ ਕਰਮ ਕਰਨ ਨਾਲੋ ਵੀ ਉਤਮ ਹੈ।

ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥
ਇਸ ਤਰ੍ਹਾਂ ਬੰਦੇ ਦੇ ਦੁਖੜੇ ਅਤੇ ਝੁਰੇਵੇ ਮੁਕ ਜਾਂਦੇ ਹਨ, ਹੇ ਨਾਨਕ! ਅਤੇ ਮੌਤ ਉਸ ਨੂੰ ਮੁੜ ਕੇ ਹੜਪ ਨਹੀਂ ਸਕਦੀ।

ਕਾਨੜਾ ਮਹਲਾ ੫ ਘਰੁ ੩
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਥੀਐ ਸੰਤਸੰਗਿ ਪ੍ਰਭ ਗਿਆਨੁ ॥
ਆਉ ਆਪਾ ਸਤਿਸੰਗਤ ਅੰਦਰ ਪ੍ਰਭੂ ਦੇ ਬ੍ਰਹਮ ਵਿਚਾਰ ਦਾ ਵਰਨਣ ਕਰੀਏ।

ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥
ਸਰਬ-ਵਿਆਪਕ ਤੇ ਮਹਾਨ ਪ੍ਰਕਾਸ਼ਵਾਨ ਪ੍ਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ। ਠਹਿਰਾਉ।

ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥
ਸਤਿਸੰਗਤ ਅੰਦਰ ਸੁਆਮੀ ਦਾ ਸਿਮਰਨ ਕਰਨ ਦੁਆਰਾ, ਜੀਵ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਸ ਦੇ ਦੁਖੜੇ ਭੀ ਦੂਰ ਥੀ ਵੰਞਦੇ ਹਨ।

ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥
ਪਰਮ ਪ੍ਰੀਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਇਕ ਮੁਹਤ ਵਿੱਚ ਹੀ ਪਾਪੀ ਪਵਿੱਤਰ ਹੋ ਜਾਂਦੇ ਹਨ।

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
ਜੋ ਕੋਈ ਭੀ ਪ੍ਰਭੂ ਦਾ ਜੱਸ ਵਰਨਣ ਅਤੇ ਸ੍ਰਵਣ ਕਰਦਾ ਹੈ, ਉਸ ਦੀ ਮੰਦੀ ਭਾਵਨਾ ਮਿਟ ਜਾਂਦੀ ਹੈ,

ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
ਅਤੇ ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰਨ ਹੋ ਜਾਂਦੀਆਂ ਹਨ ਅਤੇ ਉਮੈਦ ਬਰ ਆਉਂਦੀਆਂ ਹਨ, ਹੇ ਨਾਨਕ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਸਾਧਸੰਗਤਿ ਨਿਧਿ ਹਰਿ ਕੋ ਨਾਮ ॥
ਸਤਿਸੰਗਤ ਅੰਦਰ, ਇਨਸਾਨ ਨੂੰ ਪ੍ਰਭੂ ਦੇ ਨਾਮ ਦੇ ਖਜਾਨੇ ਦੀ ਦਾਤ ਮਿਲਦੀ ਹੈ।

ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥
ਪ੍ਰਭੂ ਦਾ ਨਾਮ ਪ੍ਰਾਣੀ ਦਾ ਸਾਥੀ ਅਤੇ ਸਹਾਇਕ ਹੈ ਅਤੇ ਉਸ ਦੀ ਜਿੰਦੜੀ ਲਈ ਗੁਣਕਾਰੀ ਹੈ। ਠਹਿਰਾਉ।

ਸੰਤ ਰੇਨੁ ਨਿਤਿ ਮਜਨੁ ਕਰੈ ॥
ਜੋ ਕੋਈ ਭੀ ਹਮੇਸ਼ਾਂ ਸਾਧੂਆਂ ਦੇ ਪੈਰਾਂ ਦੀ ਧੂੜ ਅੰਦਰ ਨਹਾਉਂਦਾ ਹੈ,

ਜਨਮ ਜਨਮ ਕੇ ਕਿਲਬਿਖ ਹਰੈ ॥੧॥
ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋ ਸੁਟਦਾ ਹੈ।

ਸੰਤ ਜਨਾ ਕੀ ਊਚੀ ਬਾਨੀ ॥
ਸ਼੍ਰੇਸ਼ਟ ਹੈ ਕਲਾਮ ਉਹਨਾਂ ਸਾਧ ਸਰੂਪ ਪੁਰਸ਼ਾਂ ਦਾ,

ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥
ਜਿਸ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ, ਫਾਨੀ ਬੰਦੇ ਪਾਰ ਉਤਰ ਜਾਂਦੇ ਹਨ, ਹੇ ਨਾਨਕ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਸਾਧੂ ਹਰਿ ਹਰੇ ਗੁਨ ਗਾਇ ॥
ਹੇ ਸੰਤੋ! ਤੁਸੀਂ ਸਾਈਂ ਹਰੀ ਦੀਆਂ ਸਿਫਤਾ ਗਾਇਨ ਕਰੋ।

ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥
ਸਾਡਾ ਮਨ, ਸਰੀਰ ਦੌਲਤ ਅਤੇ ਜਿੰਦ-ਜਾਨ ਸਾਰੇ ਹੀ ਸੁਆਮੀ ਦੀ ਮਲਕੀਅਤ ਹਨ, ਜਿਸ ਦਾ ਆਰਾਧਨ ਕਰਨ ਦੁਆਰਾ ਦੁਖੜਾ ਦੂਰ ਹੋ ਜਾਂਦਾ ਹੈ। ਠਹਿਰਾਉ।

ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥
ਤੂੰ ਇਸ ਅਤੇ ਉਸ ਅੰਦਰ ਕਿਉਂ ਦਸਿਆ ਹੋਇਆ ਹੈ, ਹੇ ਬੰਦੇ? ਤੂੰ ਆਪਣੇ ਚਿੱਤ ਨੂੰ ਇਕ ਸੁਆਮੀ ਨਾਲ ਜੋੜ।

ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥
ਪਰਮ ਪਾਵਨ ਪੁਨੀਤ ਹੈ ਸਾਧੂਆਂ ਦਾ ਅਸਥਾਨ। ਉਨ੍ਹਾਂ ਨਾਲ ਮਿਲ ਕੇ ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ।

ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥
ਸਾਰਿਆਂ ਨੂੰ ਛੱਡ ਕੇ, ਨਾਨਕ ਨੇ ਤੇਰੀ ਪਨਾਹ ਲਈ, ਹੇ ਠਾਕੁਰ! ਤੂੰ ਉਸ ਨੂੰ ਆਪਣੇ ਅੰਦਰ ਲੀਣ ਕਰ ਲੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
ਆਪਣੇ ਮਿੱਤ੍ਰ, ਵਾਹਿਗੁਰੂ ਨੂੰ ਵੇਖ, ਵੇਖ ਮੈਂ ਖਿੜਾਉ ਵਿੱਚ ਰਹਿੰਦਾ ਹਾਂ। ਮੈਡਾ ਮਾਲਕ ਸਦਾ ਹੀ ਕੱਲਮਕੱਲਾ ਅਤੇ ਨਿਰਲੇਪ ਵਿਚਰਦਾ ਹੈ। ਠਹਿਰਾਉ।

ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥
ਉਹ ਖੁਸ਼ੀ, ਆਰਾਮ ਅਤੇ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ।

ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥
ਕੇਵਲ ਇਕ ਦਫਾ ਹੀ ਸਾਈਂ ਹਰੀ ਦਾ ਆਰਾਧਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।

copyright GurbaniShare.com all right reserved. Email