ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥ ਜਿਸ ਉਤੇ ਸੱਚੇ ਗੁਰਦੇਵ ਜੀ ਆਪਣੀ ਰਹਿਮਤ ਧਾਰਦੇ ਹਨ। ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥ ਬੇਸਮਝੀ, ਸੰਦੇਹ ਅਤੇ ਤਕਲੀਫ ਦਾ ਵਾਸਾ ਉਸ ਪ੍ਰਾਣੀ ਦੇ ਅੰਦਰੋ ਚੁਕਿਆ ਜਾਂਦਾ ਹੈ, ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥ ਜਿਸ ਦੇ ਮਨ ਵਿੱਚ ਗੁਰਾਂ ਦੇ ਚਰਨ ਨਿਵਾਸ ਰਖਦੇ ਹਨ। ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥ ਜੋ ਕੋਈ, ਸਤਿਸੰਗਤ ਨਾਲ ਜੁੜ ਆਪਣੇ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹੈ, ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥ ਗੁਰੂ ਜੀ ਆਖਦੇ ਹਨ, ਉਹ ਪੁਰਨ ਪੁਰਖ ਨੂੰ ਪ੍ਰਾਪਤ ਹੋ ਜਾਂਦਾ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਭਗਤਿ ਭਗਤਨ ਹੂੰ ਬਨਿ ਆਈ ॥ ਸੁਆਮੀ ਦਾ ਅਨੁਰਾਗ ਕੇਵਲ ਉਸ ਦੇ ਅਨੁਰਾਗੀਆਂ ਨੂੰ ਹੀ ਸੋਭਦਾ ਹੈ। ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥ ਉਸ ਦਾ ਸਰੀਰ ਤੇ ਚਿੱਤ ਪ੍ਰਭੂ ਨਾਲ ਅਭੇਦ ਹੋਏ ਹੋਏ ਹਨ ਅਤੇ ਉਹ ਖੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਉ। ਗਾਵਨਹਾਰੀ ਗਾਵੈ ਗੀਤ ॥ ਗਾਉਣ ਵਾਲੀ ਪ੍ਰਭੂ ਦੇ ਗਾਉਣੇ ਗਾਉਂਦੀ ਹੈ, ਤੇ ਉਧਰੇ ਬਸੇ ਜਿਹ ਚੀਤ ॥੧॥ ਪ੍ਰੰਤੂ ਕੇਵਲ ਉਹ ਹੀ ਪਾਰ ਉਤਰਦੀ ਹੈ, ਜੋ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੀ ਹੈ? ਪੇਖੇ ਬਿੰਜਨ ਪਰੋਸਨਹਾਰੈ ॥ ਖਾਣਾ ਲਾ ਕੇ ਦੇਣ ਵਾਲਾ ਖਾਣੇ ਨੂੰ ਵੇਖਦਾ ਹੈ, ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥ ਪ੍ਰੰਤੂ ਰਜਦਾ ਕੇਵਲ ਉਹ ਹੀ ਹੈ ਜੋ ਪ੍ਰਸ਼ਾਦ ਨੂੰ ਛਕਦਾ ਹੈ। ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥ ਬਰੂਪੀਆ ਅਨੇਕਾਂ ਭੇਸ ਧਾਰਦਾ ਹੈ, ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥ ਪ੍ਰੰਤੂ ਜੇਹੋ ਜੇਹਾ ਉਹ ਅਸਲ ਵਿੱਚ ਹੈ, ਓੜਕ ਨੂੰ ਉਹ ਉਹੋ ਜੇਹਾ ਹੀ ਦਿਸ ਪੈਂਦਾ ਹੈ। ਕਹਨ ਕਹਾਵਨ ਸਗਲ ਜੰਜਾਰ ॥ ਉਚਾਰਨਾ ਤੇ ਪੁਕਾਰਨਾ ਜੰਜਾਲ ਹੀ ਹਨ। ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥ ਹੇ ਗੋਲੇ ਨਾਨਕ! ਸ਼੍ਰੇਸ਼ਟ ਹੈ ਕੇਵਲ ਸੱਚੀ ਜੀਵਨ ਰਹੁਰੀਤੀ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥ ਤੇਰੀ ਉਪਮਾ ਸ੍ਰਵਣ ਕਰਨ ਦੁਆਰਾ ਹੇ ਵਾਹਿਗੁਰੂ! ਤੇਰਾ ਗੋਲਾ ਪਰਮ ਪ੍ਰਸੰਨ ਹੋ ਗਿਆ ਹੈ। ਠਹਿਰਾਉ। ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥ ਸੁਆਮੀ ਦੀ ਪ੍ਰਭਤਾ ਵੇਖ, ਮੇਰਾ ਮਨ ਰੋਸ਼ਨ ਹੋ ਗਿਆ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੀ ਹੈ। ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥ ਤੂੰ ਹੇ ਪ੍ਰਭੂ! ਪਰੇਡੇ ਤੋਂ ਪਰਮ ਪਰੇਡੇ, ਸਾਰਿਆਂ ਨਾਲੋਂ ਬਲੰਦ, ਡੂੰਘਾ, ਅਹਿਲ ਅਤੇ ਬੇਥਾਹ ਹੈ। ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥ ਤਾਣੇ ਅਤੇ ਪੇਟੇ ਦੀ ਮਾਨੰਦ, ਤੂੰ ਆਪਣੇ ਅਨੁਰਾਗੀਆਂ ਨਾਲ ਮਿਲਿਆ ਹੋਇਆ ਹੈ ਅਤੇ ਆਪਣੇ ਗੋਲਿਆ ਦੇ ਲਈ ਤੂੰ ਆਪਣੇ ਚਿਹਰੇ ਤੋਂ ਪੜਦਾ ਲਾਹ ਸੁਟਿਆ ਹੈ। ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥ ਗੁਰਾਂ ਦੀ ਦਇਆ ਦੁਆਰਾ ਨਾਨਕ ਸੁਆਮੀ ਦੀਆਂ ਸਿਫਤਾ ਗਾਇਨ ਕਰਦਾ ਹੈ ਅਤੇ ਅਡੋਲਤਾ ਦੀ ਸਮਾਧੀ ਅੰਦਰ ਲੀਨ ਹੋਇਆ ਰਹਿੰਦਾ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥ ਆਪਣੇ ਆਪ ਦਾ ਪਾਰ ਉਤਾਰਾ ਕਰਨ ਲਈ, ਮੈਂ ਸਾਧੂਆਂ ਕੋਲ ਆਇਆ ਹਾਂ। ਠਹਿਰਾਉ। ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥ ਉਨ੍ਹਾਂ ਦਾ ਦੀਦਾਰ ਦੇਖ ਮੈਂ ਪਾਵਨ ਪਵਿੱਤ੍ਰ ਹੋ ਗਿਆ ਹਾਂ ਅਤੇ ਉਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ। ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥ ਸਾਈਂ ਦੇ ਨਾਮ ਦੀ ਔਸ਼ਧੀ ਖਾ ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੇਰਾ ਮਨੂਆ ਪਵਿੱਤਰ ਹੋ ਗਿਆ ਹੈ। ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥ ਮੇਰਾ ਮਨ ਸਥਿਰ ਹੋ ਗਿਆ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ ਅਤੇ ਹੁਣ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ। ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥ ਸਾਧੂਆਂ ਦੀ ਦਇਆ ਦੁਆਰਾ ਸਾਰੇ ਇਨਸਾਨ ਪਾਰ ਉਤਰ ਜਾਂਦੇ ਹਨ ਅਤੇ ਫਿਰ ਉਹ ਮੁੜ ਕੇ ਮਾਇਆ ਅੰਦਰ ਨਹੀਂ ਵਸਦੇ ਹੇ ਨਾਨਕ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਬਿਸਰਿ ਗਈ ਸਭ ਤਾਤਿ ਪਰਾਈ ॥ ਮੈਨੂੰ ਹੋਰਨਾ ਨਾਲ ਈਰਖਾ ਕਰਨੀ ਹਢੋ ਭੀ ਭੁਲ ਗਈ ਹੈ, ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਜਦ ਦੀ, ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ। ਠਹਿਰਾਉ। ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਹੁਣ ਕੋਈ ਭੀ ਮੇਰਾ ਦੁਸ਼ਮਨ ਨਹੀਂ ਨਾਂ ਹੀ ਕੋਈ ਮੈਨੂੰ ਪਰਾਇਆ ਲਗਦਾ ਹੈ ਅਤੇ ਮੈਂ ਸਾਰਿਆਂ ਦਾ ਮਿੱਤਰ ਹਾਂ। ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਜਿਹੜਾ ਕੁਝ ਭੀ ਸੁਆਮੀ ਕਰਦਾ ਹੈ। ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਇਹ ਸ਼੍ਰੇਸ਼ਟ ਸਮਝ ਮੈਨੂੰ ਸੰਤਾ ਕੋਲੋਂ ਪ੍ਰਾਪਤ ਹੋਈ ਹੈ। ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥ ਸਾਰਿਆਂ ਅੰਦਰ ਇਕੋ ਸੁਆਮੀ ਵਿਆਪਕ ਹੋ ਰਿਹਾ ਹੈ, ਉਸ ਨੂੰ ਵੇਖ ਅਤੇ ਤਕ ਕੇ ਨਾਨਕ ਪਰਮ ਪ੍ਰਸੰਨ ਹੋ ਗਿਆ ਹੈ। ਕਾਨੜਾ ਮਹਲਾ ੫ ॥ ਕਾਨੜਾ ਪੰਜਵੀਂ ਪਾਤਿਸ਼ਾਹੀ। ਠਾਕੁਰ ਜੀਉ ਤੁਹਾਰੋ ਪਰਨਾ ॥ ਮੇਰੇ ਮਹਾਰਾਜ ਮਾਲਕ, ਕੇਵਲ ਤੂੰ ਹੀ ਮੇਰਾ ਆਸਰਾ ਹੈਂ। ਮਾਨੁ ਮਹਤੁ ਤੁਮ੍ਹ੍ਹਾਰੈ ਊਪਰਿ ਤੁਮ੍ਹ੍ਹਰੀ ਓਟ ਤੁਮ੍ਹ੍ਹਾਰੀ ਸਰਨਾ ॥੧॥ ਰਹਾਉ ॥ ਕੇਵਲ ਤੂੰ ਹੀ ਮੇਰੀ ਇੱਜ਼ਤ ਆਬਰੂ ਅਤੇ ਪ੍ਰਭਤਾ ਹੈਂ। ਕੇਵਲ ਤੇਰਾ ਹੀ ਆਸਰਾ ਅਤੇ ਤੇਰੀ ਹੀ ਸ਼ਰਨ ਮੈਂ ਲੋੜਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਉ। ਤੁਮ੍ਹ੍ਹਰੀ ਆਸ ਭਰੋਸਾ ਤੁਮ੍ਹ੍ਹਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥ ਤੂੰ ਹੀ ਮੇਰੀ ਉਮੈਦ ਹੈ ਅਤੇ ਤੂੰ ਹੀ ਮੇਰਾ ਈਮਾਨ ਹੈ ਤੇਰੇ ਨਾਮ ਨੂੰ ਹੀ ਮੈਂ ਲੈਂਦਾ ਅਤੇ ਆਪਣੇ ਮਨ ਵਿੱਚ ਟਿਕਾਉਂਦਾ ਹਾਂ। ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥ ਮੇਰੀ ਸਤਿਆ ਤੇਰੇ ਤੋਂ ਹੀ ਰਵਾ ਹੁੰਦੀ ਹੈ ਅਤੇ ਤੇਰੀ ਸੰਗਤ ਅੰਦਰ ਹੀ ਮੈਂ ਸ਼ਸ਼ੋਭਤ ਹੁੰਦਾ ਹਾਂ। ਜਿਹੜਾ ਕੁਛ ਤੂੰ ਆਖਦਾ ਹੈ, ਕੇਵਲ ਉਹ ਹੀ ਮੈਂ ਕਰਦਾ ਹਾਂ, ਹੇ ਮੇਰੇ ਸਾਈਂ। ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥ ਤੇਰੀ ਰਹਿਮਤ ਅਤੇ ਮਿਹਰ ਰਾਹੀਂ, ਮੈਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ, ਹੇ ਸੁਆਮੀ! ਜਦ ਤੂੰ ਮਿਹਰਬਾਨ ਹੁੰਦਾ ਹੈ, ਤਦ ਹੀ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਹੁੰਦਾ ਹੈ? ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥ ਆਪਣੇ ਸੀਸ ਨੂੰ ਸਾਧੂਆਂ ਦੇ ਪੇਰਾ ਤੇ ਟਿਕਾਉਣ ਦੁਆਰਾ, ਨਾਨਕ ਨੇ ਨਿਰਭੈਤਾ ਪਦ ਬਖਸ਼ਹਾਰ ਸੁਆਮੀ ਦੇ ਨਾਮ ਦੀ ਦਾਤ ਸਦਕਾ ਪ੍ਰਾਪਤ ਕੀਤਾ ਹੈ। copyright GurbaniShare.com all right reserved. Email |