Page 1298

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥
ਤੇਰੇ ਸੰਤ, ਹੇ ਸੁਆਮੀ! ਇਕ ਮਨ ਅਤੇ ਇਕ ਦਿਲ ਨਾਲ ਤੇਰਾ ਸਿਮਰਨ ਕਰਦੇ ਹਨ। ਅਤੇ ਖੁਸ਼ੀ ਦੇ ਖਜਾਨੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਉਹ ਮੌਤ ਆਰਾਮ ਪਾਉਂਦੇ ਹਨ।

ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥
ਸੰਤਾਂ, ਪਵਿੱਤਰ ਪੁਰਸ਼ਾ ਅਤੇ ਵੱਡੇ ਸੱਚੇ ਪ੍ਰਮੇਸ਼ਰ ਰੂਪ ਗੁਰੂ ਨਾਲ ਮਿਲ ਕੇ ਉਹ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰਦੇ ਹਨ, ਹੇ ਸੁਆਮੀ!

ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥
ਜਿਨ੍ਹਾਂ ਦੇ ਅੰਤਸ਼ਕਰਣ ਅੰਦਰ ਤੂੰ ਵਸਦਾ ਹੈ, ਹੇ ਸਾਈਂ! ਉਹ ਖੁਸ਼ੀ ਦੇ ਮੇਵੇ ਨੂੰ ਪ੍ਰਾਪਤ ਹੁੰਦੇ ਹਨ। ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਕੇਵਲ ਉਹ ਹੀ ਵਾਹਿਗੁਰੂ ਦੇ ਸੰਤ ਜਾਣੇ ਜਾਂਦੇ ਹਨ।

ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥
ਉਹ ਸੰਤਾਂ ਦੀ ਟਹਿਲ ਸੇਵਾ ਅੰਦਰ ਤੂੰ ਮੈਨੂੰ ਜੋੜ, ਹੇ ਹਰੀ! ਹਾਂ, ਤੂੰ ਮੈਨੂੰ ਜੋੜ, ਹੇ ਹਰੀ! ਤੂੰ ਅਤੇ ਕੇਵਲ ਤੂੰ ਹੀ ਹੇ ਵਾਹਿਗੁਰੂ! ਗੋਲੇ ਨਾਨਕ ਦਾ ਕੀਰਤੀਵਾਨ ਸੁਆਮੀ ਹੈਂ।

ਕਾਨੜਾ ਮਹਲਾ ੫ ਘਰੁ ੨
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥
ਤੂੰ ਸੰਸਾਰ ਦੇ ਪਾਲਣਹਾਰ ਅਤੇ ਰਹਿਮਤ ਦੇ ਖਜਾਨੇ ਵਾਹਿਗੁਰੂ ਦੀਆਂ ਸਿਫਤਾ ਗਾਇਨ ਕਰ।

ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥
ਪੀੜ ਹਰਣਹਾਰ ਅਤੇ ਆਰਾਮ ਬਖਸ਼ਣਹਾਰ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨਾਲ ਮਿਲਣ ਦੁਆਰਾ ਜੀਵ ਪੂਰੀ ਤਰ੍ਹਾਂ ਸਫਲ ਹੋ ਜਾਂਦਾ ਹੈ। ਠਹਿਰਾਉ।

ਸਿਮਰਤ ਨਾਮੁ ਮਨਹਿ ਸਾਧਾਰੈ ॥
ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਮਨੁਖ ਦੇ ਮਨ ਨੂੰ ਆਸਾਰਾ ਮਿਲ ਜਾਂਦਾ ਹੈ।

ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥
ਪ੍ਰਭੂ ਦੇ ਨਾਮ ਦੇ ਰਾਹੀਂ, ਕ੍ਰੋੜਾ ਹੀ ਪਾਪੀਆਂ ਦਾ ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਂਦਾ ਹੈ।

ਜਾ ਕਉ ਚੀਤਿ ਆਵੈ ਗੁਰੁ ਅਪਨਾ ॥
ਜੋ ਕੋਈ ਭੀ ਆਪਣੇ ਗੁਰਦੇਵ ਜੀ ਨੂੰ ਦਿਲੋਂ ਯਾਦ ਕਰਦਾ ਹੈ,

ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥
ਉਸ ਨੂੰ ਸੁਫਨੇ ਵਿੱਚ ਭੀ ਭੋਰਾ ਭਰ ਤਕਲੀਫ ਨਹੀਂ ਹੁੰਦੀ।

ਜਾ ਕਉ ਸਤਿਗੁਰੁ ਅਪਨਾ ਰਾਖੈ ॥
ਜਿਸ ਕਿਸੇ ਦੀ ਭੀ ਉਸ ਦੇ ਗੁਰਦੇਵ ਰਖਿਆ ਕਰਦੇ ਹਨ,

ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥
ਉਹ ਇਨਸਾਨ ਆਪਣੀ ਜੀਭ ਨਾਲ ਹਰੀ ਦੇ ਅੰਮ੍ਰਿਤ ਨੂੰ ਚਖਦਾ ਹੈ।

ਕਹੁ ਨਾਨਕ ਗੁਰਿ ਕੀਨੀ ਮਇਆ ॥
ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਨੇ ਮੇਰੇ ਉਤੇ ਮਿਹਰ ਕੀਤੀ ਹੈ,

ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥
ਅਤੇ ਲੋਕ ਤੇ ਪ੍ਰਲੋਕ ਵਿੱਚ, ਮੇਰਾ ਚਿਹਰਾ ਸੁਰਖਰੂ ਹੋ ਗਿਆ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਆਰਾਧਉ ਤੁਝਹਿ ਸੁਆਮੀ ਅਪਨੇ ॥
ਹੇ ਮੇਰੇ ਸਾਈਂ! ਮੈਂ ਕੇਵਲ ਤੇਰਾ ਹੀ ਸਿਮਰਨ ਕਰਦਾ ਹਾਂ।

ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥
ਖਲੋਤਿਆਂ, ਬਹਿੰਦਿਆਂ ਸੁੱਤਿਆਂ ਅਤੇ ਜਾਗਦਿਆਂ ਆਪਣੇ ਹਰ ਸੁਆਸ ਨਾਲ, ਮੈਂ ਆਪਣੇ ਵਾਹਿਗੁਰੂ ਨੂੰ ਸਿਮਰਦਾ ਹਾਂ। ਠਹਿਰਾਉ।

ਤਾ ਕੈ ਹਿਰਦੈ ਬਸਿਓ ਨਾਮੁ ॥
ਕੇਵਲ ਉਸ ਦੇ ਮਨ ਅੰਦਰ ਹੀ ਵਾਹਿਗੁਰੂ ਦਾ ਨਾਮ ਵਸਦਾ ਹੈ,

ਜਾ ਕਉ ਸੁਆਮੀ ਕੀਨੋ ਦਾਨੁ ॥੧॥
ਜਿਸ ਨੂੰ ਸਾਹਿਬ ਇਸ ਦੀ ਦਾਤ ਬਖਸ਼ਦਾ ਹੈ।

ਤਾ ਕੈ ਹਿਰਦੈ ਆਈ ਸਾਂਤਿ ॥
ਕੇਵਲ ਉਸ ਦੇ ਰਿਦੇ ਅੰਦਰ ਹੀ ਠੰਢ-ਚੈਨ ਪ੍ਰਵੇਸ਼ ਕਰਦੀ ਹੈ,

ਠਾਕੁਰ ਭੇਟੇ ਗੁਰ ਬਚਨਾਂਤਿ ॥੨॥
ਜੋ ਗੁਰਾਂ ਦੀ ਬਾਣੀ ਰਾਹੀਂ ਆਪਣੇ ਸੁਆਮੀ ਨੂੰ ਮਿਲ ਪੈਂਦਾ ਹੈ।

ਸਰਬ ਕਲਾ ਸੋਈ ਪਰਬੀਨ ॥
ਕੇਵਲ ਉਹ ਹੀ ਸਾਰਿਆਂ ਹੁਨਰਾਂ ਦਾ ਮਾਹਰ ਤੇ ਸਿਆਣਾ ਹੈ,

ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥
ਜਿਸ ਨੂੰ ਗੁਰੂ ਜੀ ਨਾਮ ਦਾ ਗੁਰਮੰਤ੍ਰ ਬਖਸ਼ਦੇ ਹਨ।

ਕਹੁ ਨਾਨਕ ਤਾ ਕੈ ਬਲਿ ਜਾਉ ॥
ਗੁਰੂ ਜੀ ਆਖਦੇ ਹਲ, ਮੈਂ ਉਸ ਉਤੋਂ ਘੋਲੀ ਵੰਞਦਾ ਹਾਂ,

ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥
ਜਿਸ ਨੂੰ ਇਸ ਕਲਜੁਗ ਅੰਦਰ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਹੋਈ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥
ਹੇ ਮੇਰੀ ਜੀਭ੍ਹਾ, ਤੂੰ ਆਪਣੇ ਸਾਈਂ ਦਾ ਜੱਸ ਗਾਇਨ ਕਰ।

ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥
ਹੇ ਮੇਰੀ ਜਿੰਦੜੀਏ! ਅਨੇਕਾਂ ਵਾਰੀ ਤੂੰ ਸਾਧੂਆਂ ਨੂੰ ਪ੍ਰਣਾਮ ਕਰ। ਉਨ੍ਹਾਂ ਦੀ ਸੰਗਤ ਰਾਹੀਂ ਹੀ ਪੂਜਯ ਪ੍ਰਭੂ ਦੇ ਪੈਰ ਤੇਰੇ ਚਿੱਤ ਅੰਦਰ ਟਿਕ ਜਾਣਗੇ। ਠਹਿਰਾਉ।

ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥
ਹੋਰ ਕਿਸੀ ਵੀ ਤਰੀਕਿਆਂ ਦੁਆਰਾ, ਤੁਸੀਂ ਪ੍ਰਭੂ ਦੇ ਦਰ ਨੂੰ ਨਹੀਂ ਪਾ ਸਕਦੇ।

ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥
ਜਦ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਤੁਸੀਂ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਸਕਦੇ ਹੋ।

ਕੋਟਿ ਕਰਮ ਕਰਿ ਦੇਹ ਨ ਸੋਧਾ ॥
ਕ੍ਰੋੜਾ ਹੀ ਕਰਮ ਕਾਡ ਕਰਨ ਦੁਆਰਾ, ਵੀ ਸਰੀਰ ਨਿਰਮਲ ਨਹੀਂ ਹੁੰਦਾ।

ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥
ਸਤਿ ਸੰਗਤ ਅੰਦਰ ਹੀ ਇਸ ਮਨ ਨੂੰ ਸਿਖਮਤ ਆ ਜਾਂਦੀ ਹੈ।

ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥
ਅਨੇਕਾਂ ਸੰਸਾਰੀ ਰੰਗ ਰਲੀਆ ਮਾਨਣ ਦੁਆਰਾ ਖਾਹਿਸ਼ ਨਵਿਰਤ ਨਹੀਂ ਹੁੰਦੀ।

ਨਾਮੁ ਲੈਤ ਸਰਬ ਸੁਖ ਪਾਇਆ ॥੩॥
ਨਾਮ ਦਾ ਉਚਾਰਨ ਕਰਨ ਦੁਆਰਾ, ਸਾਰੇ ਸੁਖ ਆਰਾਮ ਪ੍ਰਾਪਤ ਹੋ ਜਾਂਦੇ ਹਨ।

ਪਾਰਬ੍ਰਹਮ ਜਬ ਭਏ ਦਇਆਲ ॥
ਗੁਰੂ ਜੀ ਆਖਦੇ ਹਨ, ਜਦ ਪਰਮ ਪ੍ਰਭੂ ਦਇਆਵਾਨ ਹੋ ਜਾਂਦਾ ਹੈ,

ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥
ਕੇਵਲ ਤਦ ਹੀ ਇਨਸਾਨ ਦੀ ਸੰਾਰੀ ਝੁਮੇਲਿਆ ਤੋਂ ਖਲਾਸੀ ਹੁੰਦੀ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਐਸੀ ਮਾਂਗੁ ਗੋਬਿਦ ਤੇ ॥
ਹੇ ਮੇਰੇ ਮਨ! ਤੁੰ ਐਹੋ ਜੇਹੀਆਂ ਦਾਤ ਆਪਣੇ ਪ੍ਰਭੂ ਪਾਸੋ ਮੰਗ,

ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥
ਸਾਧੂਆਂ ਦੀ ਟਹਿਲ ਸੇਵਾ ਅਤੇ ਪਵਿੱਤਰ ਪੁਰਸ਼ਾ ਦੀ ਸੰਗਤ ਸੰਗਤ; ਕਿਉਂ ਕਿ ਵਾਹਿਗੁਰੂ ਦੇ ਨਾਮ ਦੇ ਸਿਮਰਨ ਰਾਹੀਂ ਹੀ ਤੈਨੂੰ ਮਹਾਨ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਠਹਿਰਾਉ।

ਪੂਜਾ ਚਰਨਾ ਠਾਕੁਰ ਸਰਨਾ ॥
ਤੂੰ ਪ੍ਰਭੂ ਦੀ ਪਨਾਹ ਲੈ ਅਤੇ ਉਸ ਦੇ ਪੈਰਾ ਨੂੰ ਪੂਜ।

ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥
ਜਿਹੜਾ ਕੁਝ ਭੀ ਤੇਰਾ ਪੂਜਯ ਪ੍ਰਭੂ ਕਰਦਾ ਹੈ ਤੂੰ ਉਸੇ ਵਿੱਚ ਖੁਸ਼ੀ ਮਨਾ।

ਸਫਲ ਹੋਤ ਇਹ ਦੁਰਲਭ ਦੇਹੀ ॥
ਉਸ ਦਾ ਇਹ ਅਮੋਲਕ ਸਰੀਰ ਲਾਭਦਾਇਕ ਹੋ ਜਾਂਦਾ ਹੈ,

copyright GurbaniShare.com all right reserved. Email