Page 1250

ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥
ਅਖੀਰ ਨੂੰ ਦੁਸ਼ਮਨੀ ਅਤੇ ਖਟਪਟੀ ਉਤਪੰਨ ਹੋ ਜਾਂਦੀ ਹੈ ਅਤੇ ਕੋਈ ਭੀ ਉਸ ਦੀ ਖਲਾਸੀ ਨਹੀਂ ਕਰਵਾ ਸਕਦਾ।

ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥੩੨॥
ਨਾਮ ਦੇ ਬਗੈਰ, ਹੇ ਨਾਨਕ! ਫਿਟਕਾਰ-ਯੋਗ ਹੈ ਸੰਸਾਰੀ ਮਮਤਾ, ਜਿਸ ਨਾਲ ਜੁੜ ਕੇ ਇਨਸਾਨ ਤਕਲੀਫ ਉਠਾਉਂਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥
ਗੁਰਾ ਦੀ ਦਇਆ ਦੁਆਰਾ, ਅੰਮ੍ਰਿਤਮਈ ਨਾਮ ਪ੍ਰਾਪਤ ਹੁੰਦਾ ਹੈ, ਜਿਸ ਨੂੰ ਛਕਣ ਦੁਆਰਾ ਸਾਰੀ ਖੁਧਿਆ ਨਵਿਰਤ ਹੋ ਜਾਂਦੀ ਹੈ।

ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥
ਤਾਂ ਆਦਮੀ ਹੱਢੋਂ ਹੀ ਲਾਲਸਾ ਨਹੀਂ ਕਰਦਾ ਅਤੇ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥
ਨਾਮ ਦੇ ਬਾਝੋਂ ਹੋਰ ਕੁਛ ਛਕਣ, ਉਸ ਨਾਲ ਬੀਮਾਰੀ ਭਜ ਕੇ ਬੰਦੇ ਦੇ ਸਰੀਰ ਨੂੰ ਆ ਚਿਮੜਦੀ ਹੈ।

ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥੧॥
ਨਾਨਕ ਜੋ ਕੋਈ ਸੁਆਮੀ ਦੀ ਸਿਫ਼ਤ ਸ਼ਲਾਘਾ ਨੂੰ ਆਪਣੇ ਮਿੱਠੇ ਤੇ ਸਲੂਣੇ ਸੁਆਦ ਜਾਣਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ ॥
ਪ੍ਰਾਣੀ ਦੇ ਅੰਦਰ, ਜਿੰਦਗੀ ਸੁਆਮੀ ਦੇ ਨਾਮ ਦੀ ਹੀ ਹੈ, ਜਿਸ ਦੁਆਰਾ ਉਹ ਆਪਣੇ ਪਤੀ ਨੂੰ ਮਿਲ ਪੈਦਾ ਹੈ।

ਬਿਨੁ ਸਬਦੈ ਜਗਿ ਆਨ੍ਹ੍ਹੇਰੁ ਹੈ ਸਬਦੇ ਪਰਗਟੁ ਹੋਇ ॥
ਨਾਮ ਦੇ ਬਾਝੋਂ, ਸੰਸਾਰ ਅੰਦਰ ਅੰਧੇਰਾ ਹੈ। ਨਾਮ ਦੇ ਰਾਹੀਂ, ਪ੍ਰਭੂ ਪ੍ਰਤੱਖ ਹੋ ਜਾਂਦਾ ਹੈ।

ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥
ਵਾਚ, ਵਾਚ ਕੇ ਵਿਦਵਾਨ ਤੇ ਖਾਮੋਸ਼ ਰਿਸ਼ੀ ਹੰਭ ਗਏ ਹਨ ਅਤੇ ਹਾਰ ਹੁੱਟ ਗਹੇ ਹਨ ਸੰਪ੍ਰਦਾਈ ਆਪਣੀਆਂ ਦੇਹਾਂ ਨੂੰ ਧੋਦੇ।

ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥
ਨਾਮ ਦੇ ਬਗੈਰ, ਕਿਸੇ ਨੂੰ ਭੀ ਹਰੀ ਪ੍ਰਾਪਤ ਨਹੀਂ ਹੁੰਦਾ ਅਤੇ ਦੁਖਿਆਰੇ ਵਿਰਲਾਪ ਕਰਦੇ ਟੁਰ ਜਾਂਦੇ ਹਨ।

ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥੨॥
ਨਾਨਕ, ਜੇਕਰ ਇਨਸਾਨ ਦੀ ਚੰਗੀ ਪ੍ਰਾਲਭਧ ਜਾਗ ਉਠੇ ਤਾਂ ਉਹ ਮਿਹਰਬਾਨ ਮਾਲਕ ਨੂੰ ਪਾ ਲੈਂਦਾ ਹੈ।

ਪਉੜੀ ॥
ਪਉੜੀ।

ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥
ਪਤਨੀ ਤੇ ਪਤੀ ਦੇ ਵਿਚਕਾਰ ਘਣੇਰਾ ਪਿਆਰ ਹੈ। ਇਕੱਠੇ ਬੈਠ ਕੇ ਉਹ ਮਾੜੇ ਮਨਸੂਬੇ ਗੁੰਦਦੇ ਹਨ।

ਦਿਸਦਾ ਸਭੁ ਕਿਛੁ ਚਲਸੀ ਮੇਰੇ ਪ੍ਰਭ ਭਾਇਆ ॥
ਸਾਰਾ ਕੁਝ ਜੋ ਨਜ਼ਰੀ ਪੈਦਾ ਹੈ, ਨਾਸ ਹੋ ਜਾਏਗਾ। ਇਹ ਹੈ ਰਜਾ ਮੇਰੇ ਸੁਆਮੀ ਦੀ।

ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥
ਇਨਸਾਨ ਇਹ ਜਹਾਨ ਅੰਦਰ ਕਿਸ ਤਰ੍ਹਾਂ ਹਮੇਸ਼ਾਂ ਜੀਉਂਦਾ ਰਹੇ? ਕੋਈ ਜਣਾ ਕੋਈ ਐਹੋ ਜੇਹੀ ਯੁਕਤੀ ਤਜਵੀਜ਼ ਕਰੇ।

ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥
ਪੂਰਨ ਗੁਰਾਂ ਦੀ ਟਹਿਲ ਕਮਾਉਣ ਦੁਆਰਾ, ਬੰਦੇ ਦੇ ਸਮੂਹ ਜੀਵਨ ਦੀ ਦੀਵਾਰ ਅਸਥਿਰ ਹੋ ਜਾਂਦੀ ਹੈ।

ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥੩੩॥
ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ, ਮੁਆਫੀ ਦੇ ਕੇ, ਸੁਆਮੀ ਉਨ੍ਹਾਂ ਆਪਣੇ ਨਾਲ ਮਿਲਾ ਲੈਂਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥
ਧਨ-ਦੌਲਤ ਦੀ ਮੁਹੱਬਤ ਨਾਲ ਜੁੜ ਕੇ ਇਨਸਾਨ ਗੁਰਾਂ ਦੇ ਡਰ ਅਤੇ ਬੇਅੰਤ ਪ੍ਰਭੂ ਦੇ ਪਿਆਰ ਨੂੰ ਭੁਲਾ ਦਿੰਦਾ ਹੈ।

ਲੋਭਿ ਲਹਰਿ ਸੁਧਿ ਮਤਿ ਗਈ ਸਚਿ ਨ ਲਗੈ ਪਿਆਰੁ ॥
ਲਾਲਚ ਦੇ ਤਰੰਗਾ ਰਾਹੀਂ ਆਦਮੀ ਦੀ ਦਰੁਸਤ ਸਮਝ ਦੂਰ ਹੋ ਜਾਂਦੀ ਹੈ ਅਤੇ ਉਹ ਸੱਚੇ ਨਾਮ ਨਾਲ ਪ੍ਰੇਮ ਨਹੀਂ ਪਾਉਂਦਾ।

ਗੁਰਮੁਖਿ ਜਿਨਾ ਸਬਦੁ ਮਨਿ ਵਸੈ ਦਰਗਹ ਮੋਖ ਦੁਆਰੁ ॥
ਜਿਨ੍ਹਾਂ ਦੇ ਹਿਰਦੇ ਅੰਦਰ ਗੁਰਾਂ ਦੀ ਦਇਆ ਦੁਆਰਾ ਨਾਮ ਵਸਦਾ ਹੈ, ਉਹ ਪ੍ਰਭੂ ਦੇ ਦਰਬਾਰ ਅੰਦਰ ਮੁਕਤੀ ਦੇ ਦਰਵਾਜੇ ਨੂੰ ਪਰਾਪਤ ਹੋ ਜਾਂਦੇ ਹਨ।

ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥੧॥
ਨਾਨਕ ਸੁਆਮੀ ਖੁਦ ਹੀ, ਮਾਫ ਕਰਦਾ ਹੈ ਅਤੇ ਖੁਦ ਹੀ ਬੰਦੇ ਨੂੰ ਆਪਣੇ ਨਾਲ ਮਿਲਾਉਂਦਾ ਹੈ।

ਮਃ ੪ ॥
ਚੌਥੀ ਪਾਤਿਸ਼ਾਹੀ।

ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥
ਗੁਰੂ ਜੀ ਫੁਰਮਾਉਂਦੇ ਹਨ, ਹੇ ਇਨਸਾਨ, ਜਿਸ ਦੇ ਬਗੈਰ ਅਸੀਂ ਇਕ ਮੁਹਤ ਭਰ ਭੀ ਜੀਊ ਨਹੀਂ ਸਕਦੇ ਅਤੇ ਜਿਸ ਨੂੰ ਭੁਲਾਉਣ ਦੁਆਰਾ ਅਸੀਂ ਭੋਰਾ ਭਰ ਭੀ ਕਾਮਯਾਬ ਨਹੀਂ ਹੋ ਸਕਦੇ,

ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥
ਤੂੰ ਉਸ ਨਾਲ ਕਿਉਂ ਰੁਸਦਾ ਹੈ, ਜਿਸ ਨੂੰ ਸਾਡੀ ਚਿੰਤਾ ਹੈ?

ਮਃ ੪ ॥
ਚੋਥੀ ਪਾਤਿਸ਼ਾਹੀ।

ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥
ਇਕ ਰਸ ਵਰਸਣ ਵਾਲਾ ਸਾਵਣ ਦਾ ਮਹੀਨਾ ਆ ਗਿਆ ਹੈ। ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।

ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥
ਸਾਰੀ ਤਕਲੀਫ, ਖੁਧਿਆ ਤੇ ਝੋਰਾ ਮੁੱਕ ਜਾਂਦੇ ਹਨ ਜਦ ਬਾਰਸ਼ ਮੁਸਲਾਧਾਰ ਵਰਸਦੀ ਹੈ।

ਸਭ ਧਰਤਿ ਭਈ ਹਰੀਆਵਲੀ ਅੰਨੁ ਜੰਮਿਆ ਬੋਹਲ ਲਾਇ ॥
ਸਾਰੀ ਧਰਤੀ ਸਰਸਬਜ਼ ਹੋ ਜਾਂਦੀ ਹੈ, ਬੀਜ ਉਗ ਆਉਂਦਾ ਹੈ ਅਤੇ ਦਾਣਿਆਂ ਦੇ ਢੇਰ ਲੱਗ ਜਾਂਦੇ ਹਨ।

ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥
ਆਪਣੀ ਰਹਿਮਤ ਧਾਰ ਚਿੰਤਾ-ਰਹਿਤ ਵਾਹਿਗੁਰੂ ਬੰਦੇ ਨੂੰ ਬੁਲਾ, ਖੁਦ ਉਸ ਦੀ ਸੇਵਾ ਪਰਵਾਨ ਕਰ ਲੈਂਦਾ ਹੈ।

ਹਰਿ ਤਿਸਹਿ ਧਿਆਵਹੁ ਸੰਤ ਜਨਹੁ ਜੁ ਅੰਤੇ ਲਏ ਛਡਾਇ ॥
ਹੈ ਸਾਧ ਸਰੂਪ ਪੁਰਸ਼ੋ! ਤੁਸੀਂ ਉਸ ਸੁਆਮੀ ਦਾ ਸਿਮਰਨ ਕਰੋ, ਜੋ ਅਖੀਰ ਦੇ ਵੇਲੇ ਤੁਹਾਨੂੰ ਬੰਦ ਖਲਾਸ ਕਰਾਵੇਗਾ।

ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥
ਖੁਸ਼ੀ ਸੁਆਮੀ ਦੇ ਜੱਸ ਅਤੇ ਸ਼ਰਧਾ-ਪ੍ਰੇਮ ਵਿੱਚ ਹੈ। ਇਨ੍ਹਾਂ ਦੁਆਰਾ ਸਦੀਵੀ ਆਰਾਮ ਆ ਕੇ ਬੰਦੇ ਦੇ ਰਿਦੇ ਵਿੱਚ ਟਿਕ ਜਾਂਦਾ ਹੈ।

ਜਿਨ੍ਹ੍ਹਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥
ਜਿਹੜੇ ਗੁਰੂ-ਸਮਰਪਨ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀ ਪੀੜ ਅਤੇ ਖੁਧਿਆ ਦੂਰ ਹੋ ਜਾਂਦੇ ਹਨ।

ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥੩॥
ਸੁਆਮੀ ਦੀ ਕੀਰਤੀ ਗਾਇਨ ਕਰ ਗੋਲਾ ਨਾਨਕ ਰਜ ਗਿਆ ਹੈ, ਹੇ ਹਰੀ! ਤੂੰ ਉਸ ਨੂੰ ਆਪਣਾ ਦੀਦਾਰ ਬਖਸ਼ ਤਾਂ ਜੋ ਉਹ ਸ਼ਸ਼ੋਭਤ ਹੋ ਜਾਵੇ।

ਪਉੜੀ ॥
ਪਉੜੀ।

ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥
ਪੂਰਨ ਗੁਰਦੇਵ ਜੀ ਸਦਾ ਹੀ ਬਖਸ਼ਸ਼ਾ ਦਿੰਦੇ ਹਨ ਜੋ ਰੋਜ਼-ਬ-ਰੋਜ ਵਧਦੀਆਂ ਜਾਂਦੀਆਂ ਹਨ।

ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥
ਆਪਣੀ ਪ੍ਰਸੰਨਤਾ ਅੰਦਰ, ਮਿਹਰਬਾਨ ਮਾਲਕ, ਖੁਦ ਉਨ੍ਹਾਂ ਨੂੰ ਦਿੰਦਾ ਹੈ। ਲੁਕਾਉਣ ਦੁਆਰਾ, ਉਹ ਲੁਕਾਈ ਨਹੀਂ ਜਾ ਸਕਦੀਆਂ।

ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥
ਇਨਸਾਨ ਦਾ ਦਿਲ ਕਮਲ ਖਿੜ ਜਾਂਦਾ ਹੈ ਅਤੇ ਉਸ ਦਾ ਪਰਮ ਪ੍ਰਸੰਨਤਾ ਦੀ ਅਵਸਥਾ ਨਾਲ ਪਿਆਰ ਪੇ ਜਾਂਦਾ ਹੈ।

ਜੇ ਕੋ ਕਰੇ ਉਸ ਦੀ ਰੀਸ ਸਿਰਿ ਛਾਈ ਪਾਈਆ ॥
ਜੇਕਰ ਕੋਈ ਜਣਾ ਉਸ ਦੀ ਬਰਾਬਰੀ ਕਰਦਾ ਹੈ, ਤਾਂ ਪ੍ਰਭੂ ਉਸ ਦੇ ਮੂੰਡ ਤੇ ਸੁਆਹ ਪਾਉਂਦਾ ਹੈ।

ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥
ਨਾਨਕ ਕੋਈ ਭੀ ਪੂਰਨ ਸੱਚੇ ਗੁਰਾਂ ਦੀਪ੍ਰਭਤਾ ਦੀ ਤੁਲਨਾ ਨਹੀਂ ਕਰ ਸਕਦਾ।

copyright GurbaniShare.com all right reserved. Email