ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥ ਮੁਛੰਦਗੀ-ਰਹਿਤ ਸਾਈਂ ਦਾ ਹੁਕਮ ਸਾਰਿਆਂ ਦੇ ਉਤੇ ਹੈ। ਉਸ ਨਾਲ ਚਾਲਾਕੀ ਨਹੀਂ ਪੁਗਦੀ ਨਾਂ ਹੀ ਉਸ ਨਾਲ ਕੋਈ ਢੁਚਰਬਾਜੀ ਕਰ ਸਕਦਾ ਹੈ। ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥ ਆਪਣੀ ਸਵੈ-ਹੰਗਤਾ ਨੂੰ ਤਿਆਗ, ਜੀਵ ਨੂੰ ਉਸ ਦੀ ਪਨਾਹ ਲੈਣੀ ਚਾਹੀਦੀ ਤੇ ਉਸ ਦੀ ਰਜਾ ਮੂਹਰੇ ਨਿਉਣਾ ਚਾਹੀਦਾ ਹੈ। ਗੁਰਮੁਖਿ ਜਮ ਡੰਡੁ ਨ ਲਗਈ ਹਉਮੈ ਵਿਚਹੁ ਜਾਇ ॥ ਪਵਿੱਤਰ ਪੁਰਸ਼ ਜੋ ਆਪਣੇ ਅੰਦਰੋਂ ਹੰਗਤਾ ਨੂੰ ਗੁਆ ਦਿੰਦਾ ਹੈ, ਨੂੰ ਯਮ ਸਜ਼ਾ ਨਹੀਂ ਦਿੰਦਾ। ਨਾਨਕ ਸੇਵਕੁ ਸੋਈ ਆਖੀਐ ਜਿ ਸਚਿ ਰਹੈ ਲਿਵ ਲਾਇ ॥੧॥ ਨਾਨਕ ਕੇਵਲ ਉਹ ਹੀ ਪ੍ਰਭੂ ਦਾ ਗੋਲਾ, ਕਹਿਆ ਜਾਂਦਾ ਹੈ, ਜੋ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਦਾਤਿ ਜੋਤਿ ਸਭ ਸੂਰਤਿ ਤੇਰੀ ॥ ਸਾਰੀਆਂ ਬਖਸ਼ਸ਼ਾਂ ਨੂਰ ਤੇ ਸੁੰਦਰਤਾ ਤੇਰੀਆਂ ਹਨ, ਹੇ ਪ੍ਰਭੂ! ਬਹੁਤੁ ਸਿਆਣਪ ਹਉਮੈ ਮੇਰੀ ॥ ਘਣੇਰੀ ਚਾਲਾਕੀ ਤੇ ਹੰਗਤਾ ਮੇਰੀਆਂ ਹਨ। ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥ ਲਾਲਚ, ਸੰਸਾੀ ਮਮਤਾ ਅਤੇ ਹੰਗਤਾ ਅੰਦਰ ਗ੍ਰਸਿਆ ਹੋਇਆ, ਪ੍ਰਾਣੀ ਘਣੇਰੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਉਸ ਦੇ ਆਉਣੇ ਤੇ ਜਾਂਦੇ ਕਦਾਚਿਤ ਨਹੀਂ ਮੁਕਦੇ। ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥੨॥ ਹੇ ਨਾਨਾਕ! ਸਿਰਜਨਹਾਰ ਸਵਾਮੀ ਆਪੇ ਹੀ ਕਰਵਾਉਂਦਾ ਹੈ। ਜੋ ਕੁਛ ਉਸ ਨੂੰ ਚੰਗਾ ਲਗਦਾ ਹੈ ਕੇਵਲ ਉਹ ਹੀ ਚੰਗੀ ਗਲ ਹੈ। ਪਉੜੀ ਮਃ ੫ ॥ ਪਉੜੀ। ਪੰਜਵੀਂ ਪਾਤਿਸ਼ਾਹੀ। ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥ ਜੇਕਰ ਸਤਿਨਾਮ ਬੰਦੇ ਦਾ ਭੋਜਨ, ਸਤਿਨਾਮ ਉਸ ਦੀ ਪੁਸ਼ਾਕ ਅਤੇ ਸਤਿਨਾਮ ਉਸ ਦਾ ਆਸਰਾ ਹੋਵੇ, ਗੁਰਿ ਪੂਰੈ ਮੇਲਾਇਆ ਪ੍ਰਭੁ ਦੇਵਣਹਾਰੁ ॥ ਤਦ ਪੂਰਨ ਗੁਰਦੇਵ ਜੀ ਉਸ ਨੂੰ ਦਾਤਾਰ ਸੁਆਮੀ ਨਾਲ ਮਿਲਾ ਦਿੰਦੇ ਹਨ। ਭਾਗੁ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰੁ ॥ ਉਸ ਦੀ ਪੂਰਨ ਪ੍ਰਾਲਭਧ ਜਾਗ ਉਠੀ ਹੈ ਅਤੇ ਉਹ ਸਰੁਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ। ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥ ਸਤਿ ਸੰਗਤ ਨਾਲ ਜੁੜ ਕੇ, ਦੁਨੀਆ ਪਾਰ ਉਤਰ ਜਾਂਦੀ ਹੈ। ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥੩੫॥ ਹੇ ਨਾਨਕ! ਤੂੰ ਸਾਹਿਬ ਦੀ ਮਹਿਮਾ ਅਤੇ ਉਸਤਤੀ ਉਚਾਰਨ ਕਰ ਅਤੇ ਉਸ ਨੂੰ ਵਾਹ ਵਾਹ ਭੀ ਆਖ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ ਹੇ ਸੁਆਮੀ! ਤੂੰ ਆਪਣੀ ਰਹਿਮਤ ਨਿਛਾਵ ਕਰ ਅਤੇ ਸਾਰੇ ਜੀਵਾਂ ਦੀ ਸੰਭਾਲ ਕਰ। ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥ ਤੂੰ ਅਨਾਜ ਅਤੇ ਜਲ ਘਣੇਰਾ ਪੈਦਾ ਕਰ ਅਤੇ ਕਸ਼ਟ ਤੇ ਕੰਗਾਲਤਾ ਤੋਂ ਉਨ੍ਹਾਂ ਦੀ ਖਲਾਸੀ ਕਰ ਕੇ, ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ। ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥ ਦਰਿਆ-ਦਿਲ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਅਤੇ ਸੰਸਾਰ ਅੰਦਰ ਠੰਢ-ਚੈਨ ਵਰਤ ਗਈ ਹੈ। ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥ ਮੈਰੇ ਸੁਆਮੀ, ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ, ਅਤੇ ਮੇਰੀ ਸਾਰੀ ਮੁਸੀਬਤ ਦੂਰ ਕਰ ਦੇ। ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥੧॥ ਨਾਨਕ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ, ਕਿਉਂ ਜੋ ਸਾਹਿਬ ਦਾ ਧਾਮ ਮੁਰਾਦਾ ਬਖਸ਼ਣਹਾਰ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥ ਸੋਹਣੇ ਬੱਦਲ ਵਰ੍ਹਣੇ ਆਰੰਭ ਹੋ ਗਏ ਹਨ, ਕਿਉਂ ਜੋ ਸਿਰਜਣਹਾਰ ਨੇ ਐਹੋ ਜਿਹਾ ਫੁਰਮਾਨ ਜਾਰੀ ਕੀਤਾ ਹੈ। ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ ॥ ਬਹੁਤਾ ਅਨਾਜ ਪੈਦਾ ਹੋ ਗਿਆ ਹੈ ਅਤੇ ਜਗਤ ਅੰਦਰ ਠੰਢ ਚੈਨ ਵਰਤ ਗਈ ਹੈ। ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਦੇਹ ਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ। ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ ਹੇ ਮੇਰੇ ਸੱਚੇ ਕਰਤਾਰ ਸੁਆਮੀ! ਤੂੰ ਮੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰ। ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥੨॥ ਨਾਨਕ ਸਦੀਵ ਹੀ ਸੁਆਮੀ ਉਤੋਂ ਸਦਕੇ ਜਾਂਦਾ ਹੈ ਜੋ ਉਹੀ ਕੁਛ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ। ਪਉੜੀ ॥ ਪਉੜੀ। ਵਡਾ ਆਪਿ ਅਗੰਮੁ ਹੈ ਵਡੀ ਵਡਿਆਈ ॥ ਵਿਸ਼ਾਲ ਸੁਆਮੀ ਖੁਦ ਪਹੁੰਚ ਤੋਂ ਪਰੇ ਹੇ ਅਤੇ ਵਿਸ਼ਾਲ ਹੈ ਉਸ ਦੀ ਪ੍ਰਭਤਾ। ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥ ਆਪਣੇ ਸੁਆਮੀ ਨੂੰ ਵੇਖ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ ਅਤੇ ਗੁਰਬਾਣੀ ਦੇ ਰਾਹੀਂ ਮੇਰੇ ਮਨ ਨੂੰ ਠੰਢ-ਚੈਨ ਪੈ ਗਈ ਹੈ। ਸਭੁ ਆਪੇ ਆਪਿ ਵਰਤਦਾ ਆਪੇ ਹੈ ਭਾਈ ॥ ਖੁਦ-ਬ-ਖੁਦ ਹੀ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਸਾਰਾ ਕੁਛ ਉਹ ਆਪ ਹੀ ਹੈ, ਹੇ ਵੀਰ! ਆਪਿ ਨਾਥੁ ਸਭ ਨਥੀਅਨੁ ਸਭ ਹੁਕਮਿ ਚਲਾਈ ॥ ਆਪੇ ਹੀ ਵਾਹਿਗੁਰੂ ਸਾਰਿਆਂ ਦਾ ਸੁਆਮੀ ਹੈ। ਉਸ ਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ ਅਤੇ ਸਾਰਿਆਂ ਨੂੰ ਆਪਣੇ ਫੁਰਮਾਨ ਤਾਬੇ ਚਲਾਉਂਦਾ ਹੈ। ਨਾਨਕ ਹਰਿ ਭਾਵੈ ਸੋ ਕਰੇ ਸਭ ਚਲੈ ਰਜਾਈ ॥੩੬॥੧॥ ਸੁਧੁ ॥ ਨਾਨਕ ਜੋ ਕੁਛ ਸਾਈਂ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਕਰਦਾ ਹੈ। ਹਰ ਕੋਈ ਸਾਈਂ ਦੀ ਰਜ਼ਾ ਅਨੁਸਾਰ ਹੀ ਟੁਰਦਾ ਹੈ। ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਕਬੀਰ ਜੀ ॥ ਪੂਜੌ ਕਬੀਰ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਕਹਾ ਨਰ ਗਰਬਸਿ ਥੋਰੀ ਬਾਤ ॥ ਹੇ ਬੰਦੇ! ਤੂੰ ਥੋੜ੍ਹੀ ਜੇਹੀ ਗੱਲ ਦਾ ਕਿਉਂ ਹੰਕਾਰ ਕਰਦਾ ਹੈ? ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ ॥ ਦਸ ਮਣ ਦਾਦੇ ਅਤੇ ਚਾਰ ਛਿੱਲੜ ਗੰਢ ਵਿੱਚ ਹੋਣ ਨਾਲ, ਤੂੰ ਐਨ ਫੁਨਿਆਂ ਫਿਰਦਾ ਹੈ। ਠਹਿਰਾਉ। ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥ ਵਧੇਰੇ ਤਪ ਤੇਜ ਦੀ ਹਾਲਤ, ਤੇਰੇ ਕੋਲ ਸੌ ਪਿੰਡ ਅਤੇ ਦੋ ਲੱਖ ਰੁਪਏ ਦੀ ਆਮਦਨ ਹੋਵੇਗੀ। ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥ ਜੰਗਲ ਦੇ ਸਰਸਬਜ ਪੱਤਿਆਂ ਦੀ ਮਾਨੰਦ, ਤੂੰ ਆਪਣੀ ਸਰਦਾਰੀ ਦਾ ਚਾਰ ਦਿਨ ਅਨੰਦ ਮਾਣ ਲੈ। ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥ ਕੋਈ ਜਣਾ ਇਸ ਦੌਲਤ ਨੂੰ ਆਪਣੇ ਨਾਲ ਨਹੀਂ ਲਿਆਇਆ ਅਤੇ ਨਾਂ ਹੀ ਕਿਸੇ ਜਣੇ ਨੇ ਇਸ ਨੂੰ ਲੈ ਜਾਣਾ ਹੈ। ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥ ਰਾਵਣ ਨਾਲੋ ਭੀ ਵਡੇ ਮਹਾਰਾਜੇ, ਇਕ ਮੁਹਤ ਅੰਦਰ ਟੁਰ ਗਏ ਹਨ। copyright GurbaniShare.com all right reserved. Email |