ਨਾਨਕ ਗੁਰ ਸਰਣਾਈ ਉਬਰੇ ਹਰਿ ਗੁਰ ਰਖਵਾਲਿਆ ॥੩੦॥ ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਨਾਨਕ ਬਚ ਗਿਆ ਹੈ ਅਤੇ ਗੁਰੂ-ਪ੍ਰਮੇਸ਼ਰ ਉਸ ਦਾ ਰਖਵਾਲੇ ਹੋ ਗਏ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥ ਪੜ੍ਹ ਲਿਖ ਕੇ, ਵਿਦਵਾਨ ਪੁਰਸ਼, ਧਨ-ਦੌਲਤ ਦੇ ਪਿਆਰ ਦੇ ਸੁਆਦ ਅੰਦਰ ਬਇਸ ਮੁਬਾਹਸੇ ਕਰਦੇ ਹਨ। ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ ਹੋਰਸ ਦੀ ਪ੍ਰੀਤ ਅੰਦਰ ਉਹ ਪ੍ਰਭੂ ਦੇ ਨਾਮ ਨੂੰ ਭੁਲਾ ਦਿੰਦੇ ਹਨ ਅਤੇ ਉਹਨਾਂ ਬੇਵਕੂਫ ਪੁਰਸ਼ਾਂ ਨੂੰ ਸਜ਼ਾ ਮਿਲਦੀ ਹੈ। ਜਿਨ੍ਹ੍ਹਿ ਕੀਤੇ ਤਿਸੈ ਨ ਸੇਵਨ੍ਹ੍ਹੀ ਦੇਦਾ ਰਿਜਕੁ ਸਮਾਇ ॥ ਉਹ ਉਸ ਦੀ ਸੇਵਾ ਨਹੀਂ ਕਰਦੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ ਅਤੇ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ। ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥ ਉਨ੍ਹਾਂ ਦੀ ਗਰਦਨ ਉਦਾਲੇ ਦੀ ਮੌਤ ਦੀ ਫਾਸੀ ਕੱਟੀ ਨਹੀਂ ਜਾਂਦੀ ਅਤੇ ਉਹ ਮੁੜ ਮੁੜ ਕੇ ਆਉਂਦੇ ਜਾਂਦੇ ਰਹਿੰਦੇ ਹਨ। ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥ ਜਿਨ੍ਹਾਂ ਦੇ ਭਾਂਗਾਂ ਵਿੱਚ ਪਿਛਲੀ ਐਹੋ ਜਿਹੀ ਲਿਖਤਾਕਾਰ ਹੈ, ਸੱਚੇ ਗੁਰੂ ਉਨ੍ਹਾਂ ਨੂੰ ਆ ਕੇ ਮਿਲ ਪੈਦੇ ਹਨ। ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥ ਰੈਣ ਅਤੇ ਦਿਨ, ਉਹ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ, ਹੇ ਨਾਨਕ! ਮਃ ੩ ॥ ਤੀਜੀ ਪਾਤਿਸ਼ਾਹੀ। ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥ ਜੋ ਮੁਖੀ ਗੁਰਾਂ ਦੇ ਪਗੀ ਪੈਦੇ ਹਨ, ਉਹ ਸੱਚੇ ਨਾਮ ਦਾ ਵਾਪਾਰ ਕਰਦੇ ਹਨ ਅਤੇ ਸੱਚੇ ਸੁਆਮੀ ਦੀ ਟਹਿਲ ਕਮਾਉਂਦੇ ਹਨ। ਨਾਨਕ ਗੁਰ ਕੈ ਭਾਣੈ ਜੇ ਚਲਹਿ ਸਹਜੇ ਸਚਿ ਸਮਾਹਿ ॥੨॥ ਨਾਨਕ, ਜੋ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ, ਉਹ ਸੁਖੈਨ ਹੀ ਸਤਿਪੁਰਖ ਅੰਦਰ ਲੀਨ ਹੋ ਜਾਂਦੇ ਹਨ। ਪਉੜੀ ॥ ਪਉੜੀ। ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥ ਖਾਹਿਸ਼ ਅੰਰਦ, ਨਿਹਾਇਤ ਹੀ ਵੱਡੀ ਤਕਲੀਫ ਹੈ। ਆਪ ਹੁਦਰਾ ਪੁਰਸ਼ ਆਪਣੇ ਮਨ ਨੂੰ ਇਸ ਨਾਲ ਜੋੜਦਾ ਹੈ। ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥ ਗੁਰੂ ਅਨੁਸਾਰੀ ਖਾਹਿਸ਼-ਰਹਿਤ ਹੋ ਜਾਂਦੇ ਹਨ ਅਤੇ ਮਹਾਨ ਪ੍ਰਸੰਨਤਾ ਨੂੰ ਪਰਾਪਤ ਹੁੰਦੇ ਹਨ। ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥ ਗ੍ਰਿਹਸਥ ਵਿੱਚ ਹੀ ਉਹ ਉਪਰਾਮ ਰਹਿੰਦੇ ਹਨ ਅਤੇ ਨਿਰਲੇਪ ਪ੍ਰਭੂ ਨਾਲ ਪਿਰਹੜੀ ਪਾਊਦੇ ਹਨ। ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥ ਅਫਸੋਸ ਅਤੇ ਵਿਛੋੜਾ ਉਨ੍ਹਾਂ ਨੂੰ ਚਿਮੜਦੇ ਨਹੀਂ ਅਤੇ ਉਹ ਆਪਣੇ ਪ੍ਰਭੂ ਦੀ ਰਜ਼ਾ ਅੰਰਦ ਰਾਜ਼ੀ ਰਹਿੰਦੇ ਹਨ। ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥ ਨਾਨਕ, ਉਹ ਸਦੀਵ ਹੀ ਆਪਣੇ ਹਰੀ ਨਾਲ ਘਿਓ-ਖਿਚੜੀ ਹੋਏ ਰਹਿੰੇਦ ਹਨ ਅਤੇ ਆਦਿ ਪੁਰਖ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ ਬੰਦਾ ਕਿਸੇ ਦੀ ਅਮਾਨਤ ਕਿਉਂ ਰੱਖੇ? ਇਸ ਨੂੰ ਵਾਪਸ ਦੇਣ ਦੁਆਰਾ, ਉਸ ਨੂੰ ਆਰਾਮ ਪਰਾਪਤ ਹੁੰਦਾ ਹੈ। ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥ ਗੁਰਾਂ ਦੀ ਬਾਣੀ ਗੁਰਾਂ ਅੰਦਰ ਹੀ ਨਿਵਾਸ ਰਖਦੀ ਹੈ। ਕਿਸੇ ਹੋਰਸ ਦੇ ਰਾਹੀਂ ਇਹ ਨਾਜਲ ਨਹੀਂ ਹੁੰਦੀ। ਅੰਨ੍ਹ੍ਹੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥ ਜਵੇਹਰ ਹੱਥ ਲੱਗ ਜਾਣ ਤੇ ਅੰਨ੍ਹਾ ਇਨਸਾਨ ਇਸ ਨੂੰ ਗ੍ਰਹਿ ਗ੍ਰਹਿ ਤੇ ਫਰੋਖਤ ਕਰਨ ਜਾਂਦਾ ਹੈ। ਓਨਾ ਪਰਖ ਨ ਆਵਈ ਅਢੁ ਨ ਪਲੈ ਪਾਇ ॥ ਉਹ ਇਸ ਦੀ ਜਾਨ ਪਹਿਚਾਨ ਨਹੀਂ ਕਰ ਸਕਦੇ ਅਤੇ ਅੱਧੀ ਕੋਡੀ ਭੀ ਮੁੱਲ ਵਜੋ ਪੱਲੇ ਨਹੀਂ ਪਾਉਂਦੇ। ਜੇ ਆਪਿ ਪਰਖ ਨ ਆਵਈ ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥ ਜੇਕਰ ਉਹ ਖੁਦ ਨਿਰਨਯ ਨਹੀਂ ਕਰ ਸਕਦਾ ਤਦ ਉਹ ਪਰਖਣ ਵਾਲਿਆਂ ਪਾਸੋ ਇਸ ਦੀ ਜਾਂਚ-ਪੜਤਾਲ ਕਰਾ ਲਵੇ। ਜੇ ਓਸੁ ਨਾਲਿ ਚਿਤੁ ਲਾਏ ਤਾਂ ਵਥੁ ਲਹੈ ਨਉ ਨਿਧਿ ਪਲੈ ਪਾਇ ॥ ਜੇਕਰ ਉਹ ਆਪਣਾ ਮਨ ਗੁਰਾਂ ਨਾਲ ਜੋੜ ਲਵੇ ਤਦ ਉਹ ਅਸਲ ਵਸਤੂ ਨੂੰ ਪਾ ਲੈਂਦਾ ਹੈ ਅਤੇ ਉਸ ਨੂੰ ਨੌ ਖਜਾਨਿਆਂ ਦੀ ਦਾਤ ਮਿਲ ਜਾਂਦੀ ਹੈ। ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ ॥ ਪਦਾਰਥ ਘਰ ਵਿੱਚ ਹੀ ਹੈ ਤੇ ਸੰਸਾਰ ਭੁੱਖ ਨਾਲ ਮਰ ਰਿਹਾ ਹੈ। ਸੱਚੇ ਗੁਰਾਂ ਦੇ ਬਗੈਰ ਇਸ ਦਾ ਪਤਾ ਨਹੀਂ ਚਲਦਾ। ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥ ਜਦ ਠੰਡ-ਚੈਨ ਬਖਸ਼ਣਹਾਰ ਗੁਰਬਾਣੀ ਚਿੱਤ ਤੇ ਸਰੀਰ ਵਿੱਚ ਟਿਕ ਜਾਂਦੀ ਹੈ ਤਾਂ ਉਥੇ ਕੋਈ ਸ਼ੋਕ ਤੇ ਵਿਛੋੜਾ ਨਹੀਂ ਰਹਿੰਦਾ। ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥ ਚੀਜ ਹੋਰਸ ਦੀ ਹੈ, ਪਰੰਤੂ ਖੁਦ ਹੰਕਾਰ ਕਰ, ਬੇਵਕੂਫ ਆਪਣਾ ਹੋਛਾ-ਪਣ ਵਿਖਾਲਦਾ ਹੈ। ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥੧॥ ਨਾਨਕ ਸਮਝ ਦੇ ਬਗੈਰ, ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੁੰਦਾ ਤੇ ਜੀਵ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਮਨਿ ਅਨਦੁ ਭਇਆ ਮਿਲਿਆ ਹਰਿ ਪ੍ਰੀਤਮੁ ਸਰਸੇ ਸਜਣ ਸੰਤ ਪਿਆਰੇ ॥ ਮੇਰੇ ਚਿੱਤ ਅੰਦਰ ਖੁਸ਼ੀ ਹੈ, ਕਿਉਂ ਜੋ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਪਿਆ ਹਾਂ। ਮੇਰੇ ਮਿੱਠੜੇ ਮਿੱਤਰ ਅਤੇ ਸਾਧੂ ਭੀਹ ਪ੍ਰਸੰਨ ਹਨ। ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥ ਜੋ ਵਾਹਿਗੁਰੂ ਨਾਲ ਮਿਲੇ ਹਨ, ਉਹ ਕਦੇ ਭੀ ਵੱਖਰੇ ਨਹੀਂ ਹੁੰਦੇ। ਉਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਨਾਲ ਮਿਲਾ ਲਿਆ ਹੈ। ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥ ਮੈਂ ਆਪਣੇ ਗੁਰਾਂ ਨੂੰ ਪਾ ਲਿਆ ਹੈ। ਉਨ੍ਹਾਂ ਨੇ ਮੇਰੇ ਸਾਰੇ ਦੁਖੜੇ ਦੁਰ ਕਰ ਦਿਤੇ ਹਨ ਅਤੇ ਨਾਮ ਹੁਣ ਮੇਰੇ ਮਨ ਵਿੱਚ ਰਮ ਰਿਹਾ ਹੈ। ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥ ਮੈਂ ਸਦੀਵ ਹੀ ਆਪਣੀ ਖੁਸ਼ੀ-ਬਖਸ਼ਣਹਾਰ ਹਰੀ ਦੀ ਕੀਰਤੀ ਕਰਦਾ ਹਾਂ ਅਤੇ ਉਸ ਨੂੰ ਆਪਣੇ ਦਿਲ ਵਿੱਚ ਟਿਕਾਈ ਰਖਦਾ ਹਾਂ। ਮਨਮੁਖੁ ਤਿਨ ਕੀ ਬਖੀਲੀ ਕਿ ਕਰੇ ਜਿ ਸਚੈ ਸਬਦਿ ਸਵਾਰੇ ॥ ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਚੁਗਲੀ ਕਿਸ ਤਰ੍ਹਾ ਕਰ ਸਕਦਾ ਹੈ ਜੋ ਸੱਚੇ ਨਾਮ ਨਾਲ ਸ਼ਸ਼ੋਭਤ ਹੋਏ ਹੋਏ ਹਨ। ਓਨਾ ਦੀ ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ ॥ ਮੇਰਾ ਪ੍ਰੀਤਮ ਖੁਦ ਉਨ੍ਹਾਂ ਦੀ ਇੱਜ਼ਤ ਆਬਰੂ ਰਖਦਾ ਹੈ, ਜਿਨ੍ਹਾਂ ਨੇ ਗੁਰਾਂ ਦੇ ਦਰ ਦੀ ਪਨਾਹ ਨਹੀਂ ਹੈ। ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥੨॥ ਨਾਨਕ ਐਹੋ ਜਿਹੇ ਸੱਚੇ ਗੁਰਬਸਿਖ ਸੁਖੀ ਹੋ ਜਾਂਦੇ ਹਨ ਅਤੇ ਪ੍ਰਭੂ ਦੀ ਦਰਗਾਹ ਅੰਦਰ ਉਨ੍ਹਾਂ ਦੇ ਚਿਹਰੇ ਚਮਕਦੇ ਹਨ। ਪਉੜੀ ॥ ਪਉੜੀ। ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥ ਪਤਨੀ ਤੇ ਪਤੀ ਦਾ ਇਕ ਦੂਜੇ ਨਾਲ ਬਹੁਤ ਪਿਆਰ ਹੈ ਤੇ ਇਕੱਠੇ ਹੋ, ਉਹ ਆਪਣੀ ਮੁਹੱਬਤ ਨੂੰ ਹੋਰ ਭੀ ਵਧੇਰੀ ਕਰ ਲੈਂਦੇ ਹਨ। ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ ਮੋਹਿ ਮਾਇਆ ॥ ਆਪਣੇ ਪੁੱਤਾਂ ਅਤੇ ਪਤਨੀ ਨੂੰ ਦੇਖ, ਉਹ ਹਮੇਸ਼ਾਂ ਖੁਸ਼ ਹੁੰਦਾ ਹੈ, ਅਤੇ ਧੰਨ-ਦੌਲਤ ਦੀ ਮਮਤਾ ਨਾਲ ਜੁੜਿਆ ਹੋਇਆ ਹੈ। ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥ ਮੁਲਕਾਂ ਅਤੇ ਦੇਸੰਤਰ ਵਿਚੋਂ ਦੋਲਤ ਚੋਰੀ ਕਰ ਉਹ ਉਨ੍ਹਾਂ ਦੇ ਮੂੰਹ ਵਿੱਚ ਪਾਉਣ ਨਹੀਂ ਲਿਆਉਂਦਾ ਹੈ। copyright GurbaniShare.com all right reserved. Email |