ਪਉੜੀ ॥ ਪਉੜੀ। ਗੜ੍ਹ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ ਅਨੇਕਾ ਤਰੀਕਿਆਂ ਨਾਲ ਪ੍ਰਭੂ ਨੇ ਦੇਹਿ ਦੇ ਕਿਲ੍ਹੇ ਦਾ ਹਾਰਸ਼ਿੰਗਾਰ ਰਚਿਆ ਹੈ। ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥ ਅਮੀਰ ਆਦਮੀ ਅਨੇਕਾਂ ਰੰਗਾਂ ਅਤੇ ਅਸਚਰਜ ਭਾਹਾਂ ਦੇ ਰੇਸ਼ਮੀ ਕਪੜੇ ਪਹਿਨਦੇ ਹਨ। ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ ਸੁਰਖ ਅਤੇ ਸੁਫੈਦ ਗਲੀਚਿਆਂ ਉਤੇ ਉਹ ਪਰਮ ਸੁੰਦਰ ਦਰਬਾਰ ਲਾਉਂਦੇ ਹਨ। ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ ਮੁਸੀਬਤ ਅੰਦਰ ਉਹ ਖਾਂਦੇ ਹਨ ਤੇ ਮੁਸੀਬਤ ਅੰਦਰ ਹੀ ਉਹ ਮੌਜਾ ਮਾਣਦੇ ਹਨ। ਹੰਕਾਰੀ ਪੁਰਸ਼ ਉਹਨਾਂ ਚੀਜ਼ਾ ਵਿੱਚ ਹੰਕਾਰ ਕਰਦਾ ਹੈ। ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥ ਨਾਨਕ, ਬੰਦਾ ਨਾਮ ਦਾ ਸਿਮਰਨ ਨਹੀਂ ਕਰਦਾ, ਜੋ ਅਖੀਰ ਨੂੰ ਉਸ ਨੂੰ ਬੰਦ-ਖਲਾਸ ਕਰਵਾਉਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸਹਜੇ ਸੁਖਿ ਸੁਤੀ ਸਬਦਿ ਸਮਾਇ ॥ ਜੋ ਸੁਆਮੀ ਦੇ ਨਾਮ ਵਿੱਚ ਲੀਨ ਹੋਈ ਹੋਈ ਹੈ, ਉਹ ਸੁਖੈਨ ਹੀ ਆਰਾਮ ਅੰਦਰ ਸੌਦੀ ਹੈ। ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ ਉਸ ਨੂੰ ਆਪਣੀ ਹਿਕ ਨਾਲ ਲਾ ਕੇ, ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਦੁਬਿਧਾ ਚੂਕੀ ਸਹਜਿ ਸੁਭਾਇ ॥ ਸੁਤੇ ਸਿਧ ਹੀ, ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦੀ ਹੈ। ਅੰਤਰਿ ਨਾਮੁ ਵਸਿਆ ਮਨਿ ਆਇ ॥ ਸਾਈਂ ਦਾ ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਸੇ ਕੰਠਿ ਲਾਏ ਜਿ ਭੰਨਿ ਘੜਾਇ ॥ ਜੋ ਆਪਣੇ ਮਨ ਨੂੰ ਤੋੜ ਨਵੇਂ ਸਿਰਿਓ ਢਾਲਦੀਆਂ ਹਨ, ਕੇਵਲ ਉਨ੍ਹਾਂ ਨੂੰ ਹੀ ਪ੍ਰਭੂ ਆਪਣੀ ਛਾਤੀ ਨਾਲ ਲਾਉਂਦਾ ਹੈ। ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥ ਨਾਨਕ, ਜਿਨ੍ਹਾਂ ਦਾ ਮਿਲਾਪ ਐਨ ਆਰੰਭ ਤੋਂ ਲਿਖਿਆ ਹੋਇਆ ਹੈ, ਉਹ ਹੁਣ ਆ ਕੇ ਆਪਣੇ ਪ੍ਰਭੂ ਨਾਲ ਮਿਲ ਜਾਂਦੀਆਂ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ, ਕੀ ਹੋਇਆ ਜੇ ਉਹ ਹੋਰ ਪੂਜਾ ਪਾਠ ਕਰਦੇ ਹਨ? ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ ਉਹ ਵਿਸਟਾ ਦੇ ਵਿਚਲੇ ਕੀੜੇ ਹਨ। ਸੰਸਾਰੀ ਵਿਹਾਰ ਦੇ ਤਸਕਰ ਨੇ ਵੁਨ੍ਹਾਂ ਨੂੰ ਠੱਗ ਲਿਆ ਹੈ। ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥ ਹੋਰ ਕੂੜਿਆਂ ਲੋਭਾਂ ਨਾਲ ਠਗਿਆ ਜਾ ਕੇ ਨਾਨਕ ਆਪਣੇ ਸੁਆਮੀ ਦੇ ਨਾਮ ਨੂੰ ਨਹੀਂ ਭੁਲਾਉਂਦਾ। ਪਉੜੀ ॥ ਪਉੜੀ। ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ ਜੋ ਪ੍ਰਭੂ ਦੇ ਨਾਮ ਦਾ ਜੱਸ ਕਰਦੇ ਹਨ ਤੇ ਨਾਮ ਵਿੱਚ ਭਰੋਸਾ ਧਾਰਦੇ ਹਨ, ਉਹ ਇਸ ਸੰਸਾਰ ਅੰਦਰ ਕਾਲ-ਸਥਾਈ ਹਨ। ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ ਆਪਣੇ ਮਨ ਅੰਦਰ ਉਹ ਰਬ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਹੋਰਸ ਕਿਸੇ ਨੂੰ ਜਾਣਦੇ ਹੀ ਨਹੀਂ। ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ ਆਪਣੇ ਹਰ ਇਕ ਵਾਲ ਨਾਲ ਉਹ ਆਪਣੇ ਸਾਹਿਬ ਦੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਹਰ ਮੂਹਤ ਉਸ ਸਾਹਿਬ ਨੂੰ ਸਿਮਰਦੇ ਹਨ। ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ ਸਫਲ ਹੈ ਗੁਰੂ-ਸਮਰਪਣ ਦੀ ਪੈਦਾਇਸ਼। ਆਪਣੀ ਮਲੀਣਤਾ ਨੂੰ ਧੋ ਉਹ ਸ਼ੁਧ ਹੋ ਜਾਂਦਾ ਹੈ। ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥ ਨਾਨਕ ਜੋ ਕੋਈ ਭੀ ਸਦਾ ਜੀਉਂਦੇ ਪ੍ਰਭੂ ਦਾ ਆਰਾਧਨ ਕਰਦਾ ਹੈ, ਉਹ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦੇ ਹਨ ਅਤੇ ਹੋਰ ਘਣੇਰੇ ਕੰਮ ਕਰਦੇ ਹਨ, ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹ੍ਹੀ ਉਪਰਿ ਚੋਰ ॥੧॥ ਉਹ ਯਮ ਦੇ ਸ਼ਹਿਰ ਉਤੇ ਨਰੜ ਕੇ ਸੰਨ੍ਹ ਦੇ ਉਤੇ ਫੜੇ ਹੋਏ ਤਸਕਰ ਦੀ ਤਰ੍ਹਾਂ, ਹੇ ਨਾਨਕ! ਮਾਰੇ ਕੁਟੇ ਜਾਂਦੇ ਹਨ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸੁੰਦਰ ਹੋ ਜਾਂਦੀ ਹੈ ਜਮੀਨ ਅਤੇ ਸੁੰਦਰ ਹੀ ਅਸਮਾਨ। ਨਾਨਕ ਨਾਮ ਵਿਹੂਣਿਆ ਤਿਨ੍ਹ੍ਹ ਤਨ ਖਾਵਹਿ ਕਾਉ ॥੨॥ ਨਾਨਕ, ਜੋ ਪ੍ਰਭੂ ਦੇ ਨਾਮ ਤੋਂ ਸਖਣੇ ਹਨ, ਉਨ੍ਹਾਂ ਦੀਆਂ ਦੇਹਾਂ ਨੂੰ ਕਾਂ ਖਾਂਦੇ ਹਨ। ਪਉੜੀ ॥ ਪਉੜੀ। ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ ਜੋ ਪਿਆਰ ਨਾਲ ਨਾਮ ਦਾ ਜੱਸ ਕਰਦੇ ਹਨ, ਉਹ ਆਪਣੇ ਨਿਜ ਦੇ ਮੰਦਰ ਅੰਦਰ ਵਸਦੇ ਹਨ। ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥ ਉਹ ਮੁੜ ਕੇ ਜੂਨੀਆਂ ਵਿੱਚ ਨਹੀਂ ਪੈਦੇ ਅਤੇ ਬਰਬਾਦ ਨਹੀਂ ਹੁੰਦੇ। ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥ ਹਰ ਸੁਆਸ ਅਤੇ ਬੁਰਕੀ ਨਾਲ ਉਹ ਵਾਹਿਗੁਰੂ ਦੇ ਪਿਆਰ ਨਾਲ ਅਭੇਦ ਹੋਏ ਰਹਿੰਦੇ ਹਨ। ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥ ਵਾਹਿਗੁਰੂ ਦਾ ਪਿਆਰ ਕਦਾਚਿਤ ਲਹਿੰਦਾ ਨਹੀਂ ਅਤੇ ਗੁਰਾਂ ਦੀ ਦਇਆ ਦੁਆਰਾ, ਉਹਨਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ। ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥ ਨਾਨਕ, ਉਹ ਵਾਹਿਗੁਰੂ ਦੇ ਪਾਸੋ ਰਹਿੰਦੇ ਹਨ ਅਤੇ ਆਪਣੀ ਮਿਹਰ ਧਾਰ, ਉਹ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ਜਦ ਤਾਈ ਇਹ ਮਨੂਆ ਅਨ-ਸਥਿਰ ਹੈ, ਇਨਸਾਨ ਘਣੇਰੀ ਹੰਗਤਾ ਅਤੇ ਗਰੂਰ ਕਰਦਾ ਹੈ। ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ ਉਹ ਗੁਰਬਾਣੀ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਨਾਮ ਨਾਲ ਪ੍ਰੀਤ ਨਹੀਂ ਕਰਦਾ। ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ ਉਸ ਦੀ ਘਾਲ ਕਬੂਲ ਨਹੀਂ ਪੈਦੀ ਅਤੇ ਖਜ਼ਲ ਖਜਲ ਹੋ ਦੁਖੀ ਹੁੰਦੀ ਹੈ। ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ ਨਾਨਕ, ਕੇਵਲ ਉਹ ਹੀ ਨੌਕਰ ਕਿਹਾ ਜਾਂਦਾ ਹੈ ਜੋ ਆਪਣੇ ਸੀਸ ਨੂੰ ਵਢ ਕੇ ਆਪਣੇ ਪ੍ਰਭੂ ਮੂਹਰੇ ਰਖ ਦਿੰਦਾ ਹੈ। ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥ ਉਹ ਸਚੇ ਗੁਰਾਂ ਦੀ ਰਜ਼ਾ ਨੂੰ ਕਬੂਲ ਕਰ ਲੈਂਦਾ ਹੈ ਅਤੇ ਨਾਮ ਨੂੰ ਆਪਣੇ ਚਿੱਤ ਨਾਲ ਲਾਈ ਰਖਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥ ਕੇਵਲ ਉਹ ਹੀ ਉਪਾਸ਼ਨਾ, ਤਪੱਸਿਆ, ਕਰੜੀ ਘਾਲ ਅਤੇ ਟਹਿਲ ਸੇਵਾ ਹੈ, ਜੋ ਮਾਲਕ ਨੂੰ ਚੰਗੀ ਲਗਦੀ ਹੈ। ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥ ਜੇਕਰ ਪ੍ਰਾਣੀ ਆਪਣੀ ਸਵੈ-ਹੰਗਤਾ ਨੂੰ ਛੱਡ ਦੇਵੇ ਤਾਂ ਸੁਆਮੀ ਉਸ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥ ਇਕ ਦਫਾ ਵਾਹਿਗੁਰੂ ਨਾਲ ਅਭੇਦ ਹੋ, ਉਹ ਮੁੜ ਕਦਾਚਿਤ ਵਖਰਾ ਨਹੀਂ ਹੁੰਦਾ ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ। ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ ਨਾਨਕ, ਕੇਵਲ ਉਹ ਹੀ ਪ੍ਰਭੂ ਨੂੰ ਗੁਰਾਂ ਦੀ ਦਇਆ ਦੁਆਰਾ ਅਨੁਭਵ ਕਰਦਾ ਹੈ ਜਿਸ ਨੂੰ ਪ੍ਰਭੂ ਖੁਦ ਆਪਣੇ ਆਪ ਨੂੰ ਜਣਾਉਂਦਾ। ਪਉੜੀ ॥ ਪਉੜੀ। ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥ ਹਰ ਕੋਈ ਸੁਆਮੀ ਦੇ ਹਿਸਾਬ ਕਿਤਾਬ ਵਿੱਚ ਹੈ, ਪ੍ਰੰਤੂ ਮਗ਼ਰੂਰ ਆਪ ਹੁਦਰਾ ਪੁਰਸ਼ ਇਸ ਗੱਲ ਨੂੰ ਨਹੀਂ ਸਮਝਦਾ। ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥ ਰਬ ਦੇ ਨਾਮ ਨੂੰ ਉਹ ਕਦਾਚਿਤ ਚੇਤੇ ਨਹੀਂ ਕਰਦਾ ਅਤੇ ਮੌਤ ਦਾ ਦੁਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ। copyright GurbaniShare.com all right reserved. Email |