ਮਃ ੧ ॥ ਪਹਿਲੀ ਪਾਤਿਸ਼ਾਹੀ। ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨ੍ਹ੍ਹੀ ॥ ਜਿਨ੍ਹਾਂ ਦੇ ਹਿਰਦੇ ਅੰਨ੍ਹੇ ਖੂਹ ਦੀ ਮਾਨੰਦ ਹਨ, ਉਹ ਦੱਸੇ ਜਾਣ ਦੇ ਬਾਵਜੂਦ ਭੀ ਆਪਣੇ ਜੀਵਨ-ਮਨੋਰਥ ਨੂੰ ਅਨਭਵ ਨਹੀਂ ਕਰਦੇ। ਮਨਿ ਅੰਧੈ ਊਂਧੈ ਕਵਲਿ ਦਿਸਨ੍ਹ੍ਹਿ ਖਰੇ ਕਰੂਪ ॥ ਮਾਨਸਿਕ ਤੌਰ ਤੇ ਅੰਨ੍ਰਿਆਂ ਦਾ ਦਿਲ-ਕਮਲ ਮੂਧਾ ਹੋਇਆ ਹੋਇਆ ਹੈ ਅਤੇ ਉਹ ਬਹੁਤ ਹੀ ਬਦਸ਼ਕਲ ਦਿੱਸਦੇ ਹਨ। ਇਕਿ ਕਹਿ ਜਾਣਹਿ ਕਹਿਆ ਬੁਝਹਿ ਤੇ ਨਰ ਸੁਘੜ ਸਰੂਪ ॥ ਕਈ ਗੱਲ ਕਰਨੀ ਜਾਣਦੇ ਹਨ ਅਤੇ ਜੋ ਕੁਛ ਹੋਰ ਕਹਿੰਦੇ ਹਨ ਉਸ ਨੂੰ ਸਮਝਦੇ ਹਨ। ਉਹ ਜੀਵ ਸਿਆਣੇ ਤੇ ਸੁੰਦਰ ਹਨ। ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥ ਕਈ ਬੈਕੁੰਠੀ ਕੀਰਤਨ ਬ੍ਰਹਿਮ ਗਿਆਤਾ, ਰਾਗ ਵਿਦਿਆ, ਨੇਕੀ ਅਤੇ ਬਦੀ ਨੂੰ ਨਹੀਂ ਸਮਝਦੇ। ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ ਕਈਆ ਨੂੰ ਸਿਆਣਪ, ਸਮਝ ਅਤੇ ਸਰੇਸ਼ਟ ਮਤ ਦੀ ਦਾਤ ਪਰਾਪਤ ਨਹੀਂ ਹੋਈ ਅਤੇ ਉਹ ਪ੍ਰਭੂ ਦੇ ਨਾਮ ਦੇ ਭੇਤ ਨੂੰ ਨਹੀਂ ਪਾਉਂਦੇ। ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥੨॥ ਨਾਨਕ ਅਸਲੀ ਗਧੇ ਹਨ ਉਹ ਪੁਰਸ਼, ਜੋ ਹੰਕਾਰ ਕਰਦੇ ਹਨ ਪ੍ਰੰਤੂ ਉਨ੍ਹਾਂ ਵਿੱਚ ਕੋਈ ਭੀ ਨੇਕੀ ਨਹੀਂ। ਪਉੜੀ ॥ ਪਉੜੀ। ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥ ਸਮੂਹ ਪਾਵਨ ਪੁਨੀਤ ਹੈ ਗੁਰੂ-ਸਮਰਪਨ ਦੀ ਦੌਲਤ, ਜਾਇਦਾਦ ਅਤੇ ਮਾਲ ਮਿਲਖ। ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥ ਜੋ ਪ੍ਰਭੂ ਦੇ ਰਾਹੇ ਆਪਣੇ ਧਨ ਨੂੰ ਖਰਚ ਕਰਦੇ ਹਨ, ਉਹ ਇਸ ਤਰ੍ਹਾਂ ਦੇਣ ਦੁਆਰਾ ਆਰਾਮ ਪਾਉਂਦੇ ਹਨ। ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥ ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਨੂੰ ਕੋਈ ਕਮੀ ਨਹੀਂ ਵਿਆਪਣੀ। ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥ ਪਵਿੱਤਰ ਪੁਰਸ਼ ਸਦੀਵ ਹੀ ਆਪਣੇ ਪ੍ਰਭੂ ਨੂੰ ਵੇਖਦੇ ਹਨ ਅਤੇ ਸੰਸਾਰੀ ਪਦਾਰਥਾਂ ਨੂੰ ਤਿਆਗ ਦਿੰਦੇ ਹਨ। ਨਾਨਕ ਭਗਤਾਂ ਹੋਰੁ ਚਿਤਿ ਨ ਆਵਈ ਹਰਿ ਨਾਮਿ ਸਮਾਇਆ ॥੨੨॥ ਨਾਨਕ, ਸਾਧੂ ਹੋਰ ਕਿਸੇ ਨੂੰ ਯਾਦ ਨਹੀਂ ਕਰਦੇ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਹਨ। ਸਲੋਕ ਮਃ ੪ ॥ ਸਲੋਕ ਚੌਥੀ ਪਾਤਿਸ਼ਾਹੀ। ਸਤਿਗੁਰੁ ਸੇਵਨਿ ਸੇ ਵਡਭਾਗੀ ॥ ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਸਚੈ ਸਬਦਿ ਜਿਨ੍ਹ੍ਹਾ ਏਕ ਲਿਵ ਲਾਗੀ ॥ ਅਤੇ ਜਿਨ੍ਹਾਂ ਦੀ ਇਹ ਸੱਚੇ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ। ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥ ਆਪਣੇ ਘਰ ਅਤੇ ਟੱਬਰ ਅੰਦਰ ਹੀ ਉਹ ਪ੍ਰਭੂ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ। ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥੧॥ ਨਾਨਕ, ਜੋ ਪ੍ਰਭੂ ਦੇ ਨਾਮ ਨਾਲ ਰੰਗੀਜੇ ਹਨ, ਉਹ ਹੀ ਸੱਚੇ ਵਿਰਕਤ ਹਨ। ਮਃ ੪ ॥ ਚੋਥੀ ਪਾਤਿਸ਼ਾਹੀ। ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥ ਲੇਖੇ ਪਤੇ ਦੁਆਰਾ ਘਾਲ ਕਮਾਈ ਨਹੀਂ ਜਾਂਦੀ ਅਤੇ ਨਾਂ ਹੀ ਕੀਤੀ ਹੋਇਆ ਕਬੂਲ ਪੈਦਾ ਹੈ। ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥ ਇਸ ਤਰ੍ਹਾਂ ਇਨਸਾਨ ਨਾਮ ਦੇ ਸੁਆਦ ਨੂੰ ਨਹੀਂ ਮਾਣਦਾ ਅਤੇ ਉਸ ਦਾ ਸੱਚੇ ਸੁਆਮੀ ਨਾਲ ਪਿਆਰ ਨਹੀਂ ਪੈਦਾ। ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥ ਜ਼ਿੱਦੀ ਪੁਰਸ਼, ਜਿਸ ਨੂੰ ਸੱਚੇ ਗੁਰੂ ਜੀ ਮਿੱਠੜੇ ਨਹੀਂ ਲੱਗਦੇ, ਆਉਂਦਾ ਤੇ ਜਾਂਦਾ ਹੈ। ਜੇ ਇਕ ਵਿਖ ਅਗਾਹਾ ਭਰੇ ਤਾਂ ਦਸ ਵਿਖਾਂ ਪਿਛਾਹਾ ਜਾਇ ॥ ਜੇਕਰ ਉਹ ਇਕ ਕਦਮ ਅਗੇ ਨੂੰ ਪੁਟਦਾ ਹੈ ਤਦ ਉਹ ਦਸ ਕਦਮ ਪਿਛੇ ਨੂੰ ਮੁੜ ਜਾਂਦਾ ਹੈ। ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥ ਜੇਕਰ ਪ੍ਰਾਣੀ ਸੱਚੇ ਗੁਰਾਂ ਦੀ ਰਜਾ ਅੰਰਦ ਟੁਰਦਾ ਹੈ ਤਾਂ ਹੀ ਉਹ ਸਚੇ ਗੁਰਾਂ ਦੀ ਟਹਿਲ ਅਤੇ ਨੌਕਰੀ ਕਮਾਉਂਦਾ ਹੈ। ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥ ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਸਚੇ ਗੁਰਾਂ ਨਾਲ ਮਿਲਦਾ ਹੈ, ਉਹ ਸੁਖੈਨ ਹੀ ਸੁਆਮੀ ਅੰਦਰ ਲੀਨ ਰਹਿੰਦਾ ਹੈ। ਨਾਨਕ ਤਿਨ੍ਹ੍ਹਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥੨॥ ਨਾਨਕ, ਜੋ ਸੱਚੇ ਸੁਆਮੀ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ, ਉਹ ਉਸ ਦੇ ਨਾਮ ਨੂੰ ਕਦਾਚਿਤ ਨਹੀਂ ਭੁਲਾਉਂਦੇ। ਪਉੜੀ ॥ ਪਉੜੀ। ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥ ਜੋ ਆਪਣੇ ਆਪ ਨੂੰ ਸਰਦਾਰ ਅਤੇ ਰਾਜੇ ਅਖਵਾਉਣੇ ਹਨ, ਉਹਨਾਂ ਵਿਚੋਂ ਕਿਸੇ ਨੂੰ ਭੀ ਏਥੇ ਠਹਿਰਨਾ ਨਹੀਂ ਮਿਲਦਾ। ਗੜ੍ਹ੍ਹ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥ ਚੂਨੇ ਗੱਚ ਕਿਲ੍ਹੇ ਮਹਿਲ, ਉਨ੍ਹਾਂ ਵਿਚੋਂ ਕੋਈ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ। ਸੋਇਨ ਸਾਖਤਿ ਪਉਣ ਵੇਗ ਧ੍ਰਿਗੁ ਧ੍ਰਿਗੁ ਚਤੁਰਾਈ ॥ ਅਨ-ਸਥਿਰ ਹਨ ਸੁਨਹਿਰੀ ਦੁਮਚੀਆਂ ਅਤੇ ਹਵਾ ਵਰਗੇ ਤੇਜ਼-ਘੋੜੇ। ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਐਹੋ ਜੇਹੀ ਹੁਸ਼ਿਆਰੀ। ਛਤੀਹ ਅੰਮ੍ਰਿਤ ਪਰਕਾਰ ਕਰਹਿ ਬਹੁ ਮੈਲੁ ਵਧਾਈ ॥ ਛੱਤੀ ਕਿਸਮ ਦੇ ਅੰਮ੍ਰਿਤ-ਮਈ ਨਿਆਮਤਾਂ ਛਕ ਆਦਮੀ ਆਪਣੀ ਗੰਦਗੀ ਨੂੰ ਘਣੇਰੀ ਜਿਆਦਾ ਕਰ ਲੈਂਦਾ ਹੈ। ਨਾਨਕ ਜੋ ਦੇਵੈ ਤਿਸਹਿ ਨ ਜਾਣਨ੍ਹ੍ਹੀ ਮਨਮੁਖਿ ਦੁਖੁ ਪਾਈ ॥੨੩॥ ਨਾਨਕ, ਮਨਮਤੀਆਂ ਉਸ ਨੂੰ ਨਹੀਂ ਜਾਣਦਾ, ਜੋ ਉਸ ਨੂੰ ਇਹ ਸਾਰਾ ਕੁਛ ਦਿੰਦਾ ਹੈ ਅਤੇ ਤਕਲੀਫ ਉਠਾਉਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਪੜ੍ਹ੍ਹਿ ਪੜ੍ਹ੍ਹਿ ਪੰਡਿਤ ਮੋੁਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ ॥ ਪੰਡਤ ਅਤੇ ਖਾਮੋਸ਼ ਰਿਸ਼ੀ ਪੜ੍ਹਦੇ ਤੇ ਲਿਖਦੇ ਹਾਰ ਗਏ ਹਨ ਅਤੇ ਹਾਰ ਗਏ ਹਨ ਸੰਪ੍ਰਦਾਈ ਪ੍ਰਦੇਸਾਂ ਅੰਦਰ ਰਟਨ ਕਰ ਕੇ। ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥ ਦਵੈਤ-ਭਾਵ ਦੇ ਸਬੱਬ ਉਹ ਕਦੇ ਭੀ ਨਾਮ ਨੂੰ ਪਰਾਪਤ ਨਹੀਂ ਹੁੰਦੇ ਅਤੇ ਉਨ੍ਹਾ ਨੂੰ ਪਰਮ ਘਣੇਰਾ ਕਸ਼ਟ ਆ ਚਿਮੜਦਾ ਹੈ। ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥ ਅੰਨ੍ਹੇ ਬੇਵਕੂਫ ਤਿੰਨਾਂ ਸੁਭਾਵਾਂ ਦੇ ਅਧੀਨ ਹਨ ਅਤੇ ਕੇਵਲ ਧਨ-ਦੌਲ ਦਾ ਵਿਹਾਰ ਹੀ ਕਰਦੇ ਹਨ। ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥ ਆਪਣੇ ਚਿੱਤ ਅੰਦਰ ਵਲਛਲ ਨਾਲ, ਆਪਣਾ ਢਿਡ ਭਰਨ ਨਹੀਂ ਮੂਰਖ ਪਵਿੱਤਰ ਪੁਸਤਕਾਂ ਵਾਚਦੇ ਹਨ। ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥ ਜਿਸ ਨੇ ਆਪਣੇ ਅੰਦਰੋ ਆਪਣੀ ਸਵੈ-ਹੰਗਤਾ ਮਾਰ ਸੁਟੀ ਹੈ, ਉਹ ਸੱਚੇ ਗੁਰਾਂ ਦੀ ਘਾਲ ਕਮਾ ਕੇ ਆਰਾਮ ਪਾਉਂਦਾ ਹੈ। ਨਾਨਕ ਪੜਣਾ ਗੁਨਣਾ ਇਕੁ ਨਾਉ ਹੈ ਬੂਝੈ ਕੋ ਬੀਚਾਰੀ ॥੧॥ ਨਾਨਕ, ਕੇਵਲ ਇਕ ਨਾਮ ਹੀ ਵਹਚਣ ਤੇ ਸਿਮਰਨ ਨਹੀਂ ਹੈ। ਕੋਈ ਵਿਰਲਾ ਵਿਚਾਰਵਾਨ ਪੁਰਸ਼ ਹੀ ਇਸ ਨੂੰ ਜਾਣਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥ ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਮਰ ਜਾਂਦਾ ਹੈ, ਐਹੋ ਜੇਹੀ ਹੈ ਪ੍ਰਭੂ ਦੀ ਰਜ਼ਾ। ਕੀ ਕੀਤਾ ਜਾ ਸਕਦਾ ਹੈ? ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ ਜਿਸ ਦੀ ਮਲਕੀਅਤ ਇਕ ਚੀਜ ਹੈ, ਉਹ ਇਸ ਨੂੰ ਲੈ ਜਾਏਗਾ। ਆਦਮੀ ਕੀਦੇ ਨਾਲ ਗਿਲਾ-ਗੁੱਸਾ ਕਰੇ? ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥ ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸੁਆਮੀ ਦੇ ਫੁਰਮਾਨ ਨੂੰ ਮੰਨਦਾ ਹੈ ਅਤੇ ਸੁਖੈਨ ਹੀ ਹਰੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥੨॥ ਨਾਨਕ, ਆਪਣੀ ਜੀਭਾ ਨਾਲ ਤੂੰ ਸਾਈਂ ਦੇ ਨਾਮ ਨੂੰ ਉਚਾਰ ਅਤੇ ਸਦੀਵ ਹੀ ਆਰਾਮ ਦੇਣਹਾਰ ਪ੍ਰਭੂ ਦੀ ਕੀਰਤੀ ਕਰ। copyright GurbaniShare.com all right reserved. Email |