Page 1245

ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ ॥
ਗੁਰਾਂ ਦੀ ਦਇਆ ਦੁਆਰਾ, ਮਨੁੱਸ਼ ਦਾ ਮਨ ਰੋਸ਼ਨ ਅਤੇ ਅਨ੍ਹੇਰਾ ਦੂਰ ਹੋ ਜਾਂਦਾਹੈ।

ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥
ਅਮੋਲਕ ਪੱਥਰ ਦੇ ਨਾਲ ਲੱਗਣ ਦੁਆਰ, ਲੋਹਾ ਸੋਨਾ ਹੋ ਜਾਂਦਾ ਹੈ।

ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥
ਨਾਨਕ ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਨਾਮ ਪ੍ਰਾਪਤ ਹੁੰਦਾ ਹੈ ਅਤੇ ਉਹਨਾਂ ਦੀ ਸੰਗਤ ਕਰਨ ਦੁਆਰਾ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ।

ਜਿਨ੍ਹ੍ਹ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥
ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ, ਉਹਨਾ ਨੂੰ ਪ੍ਰਭੂ ਦੇ ਦੀਦਾਰ ਦੀ ਦਾਤ ਮਿਲਦੀ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥
ਲਾਣ੍ਹਤ ਮਾਰਿਆ ਹੈ ਉਨ੍ਹਾਂ ਦਾ ਜੀਵਨ, ਜੋ ਵੇਚਣ ਦੇ ਨਹੀਂ ਪ੍ਰਭੂ ਦੇ ਨਾਮ ਨੂੰ ਲਿਖਦੇ, ਪੜ੍ਹਦੇ ਹਨ।

ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥
ਜਿਨ੍ਹਾਂ ਦੀ ਫਸਲ ਉਜੜ ਪੁਜੜ ਗਈ ਹੈ ਉਨ੍ਹਾਂ ਨੂੰ ਖਲਵਾਰੇ ਨਹੀਂ ਕਿਹੜੀ ਜਗ੍ਹਾ ਦੀ ਲੋੜ ਹੈ?

ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥
ਜੋ ਸੱਚ ਅਤੇ ਕਰੜੀ ਘਾਲ ਤੋਂ ਸਖਣੇ ਹਨ ਉਨ੍ਹਾਂ ਦੀ ਪ੍ਰਲੋਕ ਵਿੱਚ ਕਦਰ ਨਹੀਂ ਹੁੰਦੀ।

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
ਅਕਲਮੰਦੀ ਜੋ ਬਖੇੜਿਆਂ ਵਿੱਚ ਗੁਆ ਨਹੀਂ ਜਾਂਦੀ ਹੈ, ਇਹ ਕਿਸੇ ਤਰ੍ਹਾਂ ਭੀ ਅਕਲਮੰਦੀ ਨਹੀਂ ਕਹੀ ਜਾ ਸਕਦੀ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਸਿਆਣਾ ਰਾਹੀਂ, ਪ੍ਰਾਣੀ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਸਿਆਣਪ ਰਾਹੀਂ ਉਹ ਇੱਜ਼ਤ, ਆਬਰੂ ਪਾਉਂਦਾ ਹੈ।

ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਸਿਆਣਪ ਦੇ ਰਾਹੀਂ, ਬੰਦਾ ਪੜ੍ਹਨ ਦੁਆਰਾ ਸਿਖ-ਮਤ ਲੈਂਦਾ ਹੈ ਅਤੇ ਸਿਆਣਪ ਦੇ ਰਾਹੀਂ, ਉਹ ਦਰੁਸਤ ਤੌਰ ਤੇ ਖੈਰਾਤ ਕਰਦਾ ਹੈ।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥
ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੱਚਾ ਮਾਰਗ ਹੈ। ਭੁਤਨਿਆਂ ਵਾਲੀਆਂ ਹਨ ਹੋਰ ਸਾਰੀਆਂ ਬਾਤਾਂ।

ਮਃ ੨ ॥
ਦੂਜੀ ਪਾਤਿਸ਼ਾਹੀ।

ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥
ਜਿਹੋ ਜਿਹਾ ਜੀਵ ਕਰਦਾ ਹੈ, ਵੁਹੋ ਜੇਹਾ ਹੀ ਉਹ ਆਖਿਆ ਜਾਂਦਾ ਹੈ। ਐਹੋ ਜੇਹੀ ਹੈ ਸਮੇ ਦੀ ਮੰਗ।

ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥
ਜੀਵ ਦੇ ਅੰਗ ਨੇਕੀ ਨਾਲ ਸ਼ਸ਼ੋਭਤ ਹੋਣੇ ਚਾਹੀਦੇ ਹਨ ਨਾਂ ਕਿ ਬਦੀ ਨਾਲ ਕੁਰੂਪ ਬਣੇ ਹੋਏ। ਕੇਵਲ ਇਸ ਤਰ੍ਹਾਂ ਹੀ ਉਹ ਸੁੰਦਰ ਰੂਪ ਵਾਲਾ ਆਖਿਆ ਜਾ ਸਕਦਾ ਹੈ।

ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥
ਜਿਹੜਾ ਕੁਛ ਉਹ ਚਾਹੁੰਦਾ ਹੈ, ਜੇਕਰ ਉਹ ਮੇਵਾ ਉਹ ਆਪਣੇ ਪ੍ਰਭੂ ਪਾਸੋ ਪਾ ਲੈਂਦਾ ਹੈ, ਤਦ ਉਹ ਮਾਣਨੀਯ ਵਿਅਕਤੀ ਵਾਲਾ ਆਖਿਆ ਜਾਂਦਾ ਹੈ, ਹੇ ਨਾਨਕ!

ਪਉੜੀ ॥
ਪਉੜੀ।

ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥
ਸੱਚੇ ਗੁਰੂ ਜੀ ਆਬਿ-ਹਿਯਾਤ ਦੇ ਬਿਰਛ ਹਨ। ਉਨ੍ਹਾਂ ਨੂੰ ਮਿੱਠ ਆਬਿ-ਇਸਾਤ ਦਾ ਮੇਵਾ ਲਗਦਾ ਹੈ।

ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥
ਕੇਵਲ ਉਹ ਹੀ ਇਸ ਮੇਵੇ ਨੂੰ ਪਾਉਦਾ ਹੈ ਜਿਸ ਦੇ ਭਾਗਾ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਉਹ ਆਪਣੇ ਸੁਆਮੀ ਨੂੰ ਮਿਲ ਪੈਦਾ ਹੈ।

ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥
ਜਿਹੜਾ ਕੋਈ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ, ਉਹ ਆਪਣੇ ਵਾਹਿਗੁਰੂ ਨਾਲ ਅਭੇਦ ਹੋ ਜਾਂਦਾ ਹੈ।

ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥
ਮੌਤ ਦਾ ਦੂਤ ਉਸ ਨੂੰ ਤੱਕ ਨਹੀਂ ਸਕਦਾ ਅਤੇ ਈਸ਼ਵਰੀ ਨੂਰ ਉਸ ਦੇ ਮਨ ਅੰਦਰ ਚਮਕਦਾ ਹੈ।

ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥
ਨਾਨਕ ਉਸ ਨੂੰ ਮੁਆਫ ਕਰ, ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਹ ਮੁੜ ਕੇ ਪੇਟ ਅੰਦਰ ਗਲਦਾ ਸੜਦਾ ਨਹੀਂ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥
ਜੋ ਸੱਚ ਨੂੰ ਆਪਣਾ ਉਪਹਾਸ, ਸੁੰਤੁਸ਼ਟਤਾ ਨੂੰ ਆਪਣਾ ਯਾਤ੍ਰਾ-ਅਸਥਾਨ, ਗਿਆਤ ਅਤੇ ਸਿਮਰਨ ਨੂੰ ਆਪਣਾ ਮਜਨ,

ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥
ਕ੍ਰਿਪਾਲਤਾ ਨੂੰ ਆਪਣਾ ਦੇਵ ਅਤੇ ਮੁਆਫੀ ਦੇਣ ਨੂੰ ਆਪਣੀ ਮਾਲਾ ਬਣਾਉਂਦੇ ਹਨ, ਪਰਮ ਸਰੇਸ਼ਟ ਹਨ ਉਹ ਪੁਰਸ਼!

ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥
ਜੋ ਠੀਕ ਮਾਰਗ ਨੂੰ ਆਪਣੇ ਤੇੜ ਦੀਚਾਦਰ, ਸੁਚੇਤਪੁਣੇ ਨੂੰ ਆਪਣਾ ਪਵਿੱਤਰ ਵਲਗਣ, ਸ਼ੁਭ ਅਮਲਾਂ ਨੂੰ ਆਪਣਾ ਟਿੱਕਾ,

ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥
ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਖਾਣਾ ਬਣਾਉਂਦੇ ਹਨ, ਥੋੜੇ ਬਹੁਤ ਹੀ ਥੋੜੇ ਹਨ ਐਸੇ ਪ੍ਰਾਣੀ, ਹੇ ਨਾਨਕ।

ਮਹਲਾ ੩ ॥
ਤੀਜੀ ਪਾਤਿਸ਼ਾਹੀ।

ਨਉਮੀ ਨੇਮੁ ਸਚੁ ਜੇ ਕਰੈ ॥
ਜੇਕਰ ਨੌਵੀ ਥਿੱਤ ਨੂੰ ਇਨਸਾਨ ਸੱਚ ਬੋਲਣ ਦੀ ਪ੍ਰਤੱਗਿਆ ਕਰ ਲਵੇ,

ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥
ਤਦ ਉਹ ਆਪਣੀ ਸ਼ਹਿਵਤ ਗੁੱਸੇ ਅਤੇ ਖਾਹਿਸ਼ ਨੂੰ ਖਾ ਜਾਂਦਾ ਹੈ।

ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥
ਜੇਕਰ ਚੰਦੋ ਦਸਵੀ ਨੂੰ ਪ੍ਰਾਣੀ ਆਪਣਿਆਂ ਦਸਾਂ ਹੀ ਦਰਾਂ ਨੂੰ ਰੋਕ ਲਵੇ, ਚੰਦੋ ਗਿਆਰ੍ਹਵੀ ਨੂੰ ਪ੍ਰਭੂ ਨੂੰ ਇਕ ਕਰਕੇ ਹੀ ਅਨੁਭਵ ਕਰੇ,

ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥
ਅਤੇ ਬਾਰ੍ਹਵੀ ਨੂੰ ਆਪਣੇ ਪੰਜਾ ਪ੍ਰਾਣ-ਨਾਸਕ ਪਾਪਾਂ ਨੂੰ ਕਾਬੂ ਕਰ ਲਵੇ, ਤਦ ਉਸ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਹੇ ਨਾਨਕ!

ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥
ਹੇ ਪੰਡਤ! ਤੂੰ ਐਹੋ ਜੇਹਾ ਉਪਹਾਸ ਰੱਖ। ਹੋਰ ਵਾਧੂ ਉਪਦੇਸ਼ ਦੇਣ ਦਾ ਕੋਈ ਲਾਭ ਨਹੀਂ।

ਪਉੜੀ ॥
ਪਉੜੀ।

ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥
ਮਹਾਰਾਜੇ, ਪਾਤਿਸ਼ਾਹ ਅਤੇ ਸਰਦਾਰ ਰੰਗ-ਰਲੀਆਂ ਮਾਣਦੇ ਅਤੇ ਧਨ-ਦੋਲਤ ਦੀ ਜ਼ਹਿਰ ਨੂੰ ਇਕੱਤਰ ਕਰਦੇ ਹਨ।

ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥
ਇਸ ਨਾਲ ਪਿਆਰ ਪਾ, ਉਹ ਹੋਰਨਾ ਦੀ ਦੌਲਤ ਚੌਰੀ ਕਰ ਕੇ ਆਪਣੇ ਮਾਲ-ਧਨ ਨੂੰ ਵਧੇਰਾ ਕਰਦੇ ਹਨੈ।

ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥
ਉਹ ਆਪਣੇ ਲੜਕਿਆਂ ਅਤੇ ਵਹੁਟੀ ਤੇ ਭੀ ਭਰੋਸਾ ਨਹੀਂ ਕਰਦੇ ਤੇ ਮਾਲ ਧਨ ਨਾਲ ਉਨ੍ਹਾਂ ਘਣਾ ਮੋਹ ਪਾਇਆ ਹੋਇਆ ਹੈ।

ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥
ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਹੀ, ਧੰਨ-ਦੌਲਤ ਉਨ੍ਹਾਂ ਨੂੰ ਠੱਗ ਲੈਂਦੀ ਹੈ, ਅਤੇ ਉਹ ਸ਼ੌਕ ਤੇ ਅਫਸੋਸ ਕਰਦੇ ਹਨ।

ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥
ਯਮ ਦੇ ਬੂਹੇ ਤੇ ਬੱਝੇ, ਉਹਨਾਂ ਨੂੰ ਸਜਾ ਮਿਲਦੀ ਹੈ, ਕਿਉਂ ਜੋ ਇੰਜ ਹੀ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ, ਹੇ ਨਾਨਕ!

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਗਿਆਨ ਵਿਹੂਣਾ ਗਾਵੈ ਗੀਤ ॥
ਬ੍ਰਹਮ-ਬੋਧ ਤੋਂ ਸੱਖਣਾ ਆਦਮੀ ਭਜਨ ਆਲਾਪਦਾਹੈ।

ਭੁਖੇ ਮੁਲਾਂ ਘਰੇ ਮਸੀਤਿ ॥
ਖੁਧਿਆਵੰਤ ਮੁੱਲਾ ਆਪਣੇ ਧਾਮ ਨੂੰ ਹੀ ਮਸਜਦ ਬਣਾ ਲੈਂਦਾ ਹੈ।

ਮਖਟੂ ਹੋਇ ਕੈ ਕੰਨ ਪੜਾਏ ॥
ਮਖੱਟੂ ਬਣਾ ਕੇ, ਇਹ ਆਪਣੇ ਕੰਨ ਪੜਵਾ ਲੈਂਦਾ ਹੈ।

ਫਕਰੁ ਕਰੇ ਹੋਰੁ ਜਾਤਿ ਗਵਾਏ ॥
ਹੋਰਸ ਜਣਾ ਫਕੀਰੀ ਧਾਰਨ ਕਰ, ਆਪਣੀ ਜਾਤ ਗੁਆ ਲੈਂਦਾ ਹੈ।

ਗੁਰੁ ਪੀਰੁ ਸਦਾਏ ਮੰਗਣ ਜਾਇ ॥
ਜੋ ਆਪਣੇ ਆਪ ਨੂੰ ਗੁਰੂ ਅਤੇ ਰੁਹਾਨੀ ਰਹਿਬਰ ਅਖਵਾਉਂਦਾ ਹੈ ਅਤੇ ਗਦਾਗਰੀ ਕਰਨ ਜਾਂਦਾ ਹੈ,

ਤਾ ਕੈ ਮੂਲਿ ਨ ਲਗੀਐ ਪਾਇ ॥
ਤੂੰ ਕਦੇ ਭੀ ਉਸ ਦੇ ਪੈਰੀ ਨਾਂ ਪਊ।

ਘਾਲਿ ਖਾਇ ਕਿਛੁ ਹਥਹੁ ਦੇਇ ॥
ਜੋ ਦਸਾ ਨੌਂਹਾ ਦੀ ਮਿਹਨਤ ਮੁਸ਼ੱਕਤ ਕਰ ਕੇ ਖਾਂਦਾ ਹੈ ਅਤੇ ਆਪਣੇ ਹੱਥੋਂ ਕੁਝ ਪੁੰਨ-ਦਾਨ ਦਿੰਦਾ ਹੈ,

ਨਾਨਕ ਰਾਹੁ ਪਛਾਣਹਿ ਸੇਇ ॥੧॥
ਹੇ ਨਾਨਕ, ਕੇਵਲ ਉਹ ਹੀ ਸੱਚੀ ਜੀਵਨ ਰਹੁ-ਰੀਤੀ ਨੂੰ ਜਾਣਦਾ ਹੈ।

copyright GurbaniShare.com all right reserved. Email