Page 1244

ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥
ਵੇਦ ਨਿਰਾਪੁਰਾ ਇਕ ਸੁਦਾਗਰ ਹੀ ਹੈ। ਆਤਮਾ ਦੀ ਪੂੰਜੀ ਕੇਵਲ ਪ੍ਰਭੂ ਦੀ ਗਿਆਤ ਹੀ ਹੈ, ਜੋ ਕਿ ਪ੍ਰਭੂ ਦੀ ਰਹਿਮਤ ਰਾਹੀਂ ਪਰਾਪਤ ਹੁੰਦੀ ਹੈ।

ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥
ਨਾਨਕ, ਇਸ ਪੂੰਜੀ ਦੇ ਬਗੈਰ, ਕਦੇ ਭੀ ਕੋਈ ਪ੍ਰਭੂ ਦੇ ਨਾਮ ਦੇ ਮੁਨਾਫੇ ਨੂੰ ਭਾਰ ਕਰ ਕੇ ਨਹੀਂ ਤੁਰਿਆ।

ਪਉੜੀ ॥
ਪਉੜੀ।

ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥
ਮਿੱਠਾ ਆਬਿ-ਇਸਾਤ ਪਾ ਕੇ ਘਣਾ ਸਿੰਜਣ ਦੁਆਰਾ ਭੀ ਨਿੰਮ ਦਾ ਦਰਖਤ ਆਪਣੀ ਕੁੜੱਤਣ ਨਹੀਂ ਛੱਡਦਾ।

ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥
ਸਰਪ ਦੇ ਜਾਦੂ ਟੂਣੇ ਉਤੇ ਇਤਬਾਰ ਕਰ, ਜੇਕਰ ਅਸੀਂ ਇਸ ਨੂੰ ਪੀਣ ਨਹੀਂ ਬਹੁਤਾ ਖੀਰ ਦਈਏ ਤਾਂ ਭੀ ਇਹ ਆਪਣੀ ਜ਼ਹਿਰ ਨਹੀਂ ਤਿਆਗਦਾ।

ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥
ਪਥਰ ਨੂੰ ਨਹਾਉਣ ਦੀ ਮਾਨੰਦ, ਅਭਿੱਜ ਮਨਮਤੀਆਂ ਦ੍ਰਵਦਾ ਨਹੀਂ।

ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥
ਜ਼ਹਿਰੀਲੇ ਰੁੱਖ ਨੂੰ ਸੁਧਾਰਸ ਨਾਲ ਸਿੰਜਣ ਦੁਆਰਾ, ਬੰਦੇ ਨੂੰ ਜ਼ਹਿਰੀਲਾ ਮੇਵਾ ਹੀ ਪਰਾਪਤ ਹੁੰਦਾ ਹੈ।

ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥
ਹੇ ਪ੍ਰਭੂ! ਤੂੰ ਨਾਨਕ ਨੂੰ ਸਤਿਸੰਗਤ ਨਾਲ ਜੋੜ ਦੇ, ਤਾਂ ਜੋ ਉਸ ਦੀ ਸਾਰੀ ਜ਼ਹਿਰ ਉਤਰ ਜਾਵੇ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥
ਮੌਤ ਵੇਲਾ ਨਹੀਂ ਪੁਛਦੀ ਨਾਂ ਹੀ ਇਹ ਪੁਛਦੀ ਹੈ ਤਿਥੁ ਤੇ ਹਫਤੇ ਦਾ ਦਿਨ।

ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥
ਕਈਆਂ ਨੇ ਆਪਣਾ ਸਾਮਾਨ ਲੱਦ ਲਿਆ ਹੈ, ਕਈ ਲੱਦ ਕੇ ਟੁਰ ਗਏ ਹਨ ਅਤੇ ਕਈਆਂ ਨੇ ਆਪਣੀਆਂ ਗਠੜੀਆਂ ਬੰਨ੍ਹ ਨਹੀਆਂ ਹਨ।

ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥
ਕਈਆਂ ਉਤੇ ਸਖਤੀ ਹੁੰਦੀ ਹੈ ਅਤੇ ਕਈਆਂ ਦੀ ਚੰਗੀ-ਸੰਭਾਲ ਹੁੰਦੀ ਹੈ।

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥
ਪ੍ਰਾਣੀ ਆਪਣੇ ਸੁੰਦਰ ਮੰਦਰਾਂ ਨੂੰ ਸਮੇਤ ਆਪਣੀਆਂ ਫੌਜਾ ਅਤੇ ਧੌਸਿਆਂ ਦੇ ਛੱਡ ਜਾਂਦਾ ਹੈ।

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥
ਨਾਨਕ, ਘਟੇ ਮਿੱਟੀ ਦਾ ਤੋਦਾ ਸੁੜ ਕੇ ਘੱਟਾ ਮਿੱਟੀ ਹੋ ਜਾਂਦਾ ਹੈ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥
ਗੁਰੂ ਜੀ ਆਖਦੇ ਹਨ, ਤੇਰੀ ਦੇਹ ਦਾ ਘੱਟੇ ਮਿੱਟੀ ਦਾ ਅੰਬਾਰ ਜਾਂ ਕਿਲ੍ਹਾ ਛੇਤੀ ਹੀ ਡਿੱਗ ਪਏਗਾ।

ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥
ਕੂੜਾ, ਕੂੜਾ ਹੈਂ ਤੂੰ ਹੇ ਪ੍ਰਾਣੀ! ਆਪਣੇ ਅੰਦਰ ਤੂੰ ਪਾਪ ਦੇ ਤਸਕਰ ਨੂੰ ਬਿਠਾਇਆ ਹੋਇਆ ਹੈ।

ਪਉੜੀ ॥
ਪਉੜੀ।

ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥
ਜਿਨ੍ਹਾਂ ਦੇ ਅੰਦਰ ਭੈੜੀ ਬਦਖੋਈ ਹੈ, ਉਨ੍ਹਾਂ ਦਾ ਨਕ ਕੱਟਿਆ ਜਾਂਦਾ ਹੈ ਤੇ ਉਹ ਹੋਰਨਾ ਦਾ ਭੀ ਅਪਮਾਨ ਕਰਵਾਉਂਦੇ ਹਨ।

ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥
ਉਹ ਬੜੇ ਬਦਸ਼ਕਲ ਅਤੇ ਹਮੇਸ਼ਾਂ ਦੁਖਾਂਤਰ ਹਨ। ਮੋਹਨੀ ਨੇ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਹੋਇਆ ਹੈ।

ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥
ਸਦਾ ਸਵੇਰਸਾਰ ਉਠ ਕੇ ਉਹ ਹੋਰਨਾ ਦਾ ਧਨ ਖੋਹਦੇ ਅਤੇ ਚੁਰਾਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ।

ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥
ਮੇਰੇ ਮਹਾਰਾਜ ਮਾਲਕ, ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਨਾਂ ਕਰਾਂ। ਤੂੰ ਮੈਨੂੰ ਉਨ੍ਹਾਂ ਕੋਲੋ ਬਚਾ ਲੈ, ਹੈ ਵਾਹਿਗੁਰੂ ਪਾਤਿਸ਼ਾਹ!

ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥
ਨਾਨਕ, ਆਪ-ਹੁਦਰੇ ਆਪਣੇ ਆਪਣੇ ਪੂਰਬਲੇ ਕਮਰਾਂ ਅਨੁਸਾਰ ਕੰਮ ਕਰਦੇ ਅਤੇ ਤਕਲੀਫ ਉਠਾਉਂਦੇ ਹਨ।

ਸਲੋਕ ਮਃ ੪ ॥
ਸਲੋਕ ਚੌਥੀ ਪਾਤਿਸ਼ਾਹੀ।

ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥
ਸਾਰੇ ਹੀ ਮਾਲਕ ਦੀ ਮਲਕੀਅਤ ਹਨ ਅਤੇ ਸਾਰੇ ਮਾਲਕ ਤੋਂ ਹੀ ਉਤਪੰਨ ਹੁੰਦੇ ਹਨ।

ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥
ਜੇਕਰ ਜੀਵ ਮਾਲਕ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਕੇਵਲ ਤਦ ਹੀ ਕੋਈ ਜਣਾ ਸੱਚ ਨੂੰ ਪਾ ਸਕਦਾ ਹੈ।

ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥
ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਦੀ ਸਿੰਞਾਣ ਕਰ ਲੈਣ ਦੁਆਰਾ ਕੋਈ ਭੀ ਮਾੜਾ ਨਹੀਂ ਦਿੱਸਦਾ।

ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥
ਨਾਨਕ, ਜੋ ਕੋਈ ਭੀ, ਗੁਰਾਂ ਦੇ ਰਾਹੀਂ, ਨਾਮ ਦਾ ਸਿਮਰਨ ਕਰਦਾ ਹੈ, ਸਫਲ ਹੈ ਉਸ ਦਾ ਆਗਮਨ ਇਸ ਸੰਸਾਰ ਅੰਦਰ।

ਮਃ ੪ ॥
ਚੋਥੀ ਪਾਤਿਸ਼ਾਹੀ।

ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥
ਪ੍ਰਭੂ ਆਪੇ ਹੀ ਸਾਰਿਆਂ ਦਾ ਦਾਤਾਰ ਹੈ ਅਤੇ ਆਪ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥
ਨਾਨਕ, ਜੋ ਨਾਮ ਨਾਲ ਜੁੜੇ ਹਨ ਅਤੇ ਸਖੀ ਸੁਆਮੀ, ਦੀ ਘਾਲ ਕਮਾਉਂਦੇ ਹਨ, ਉਹ ਉਸ ਨਾਲੋ ਵੱਖਰੇ ਨਹੀਂ ਹੁੰਦੇ।

ਪਉੜੀ ॥
ਪਉੜੀ।

ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥
ਗੁਰੂ-ਅਨੁਸਾਰੀ ਦੇ ਮਨ ਅੰਦਰ ਠੰਡ-ਚੈਨ ਵਸਦੀ ਹੈ ਅਤੇ ਪ੍ਰਭੂ ਦਾ ਨਾਮ ਉਸ ਦੇ ਅੰਦਰ ਪੈਦਾ ਹੋ ਜਾਂਦਾ ਹੈ।

ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥
ਜੋ ਮੇਰੇ ਮਾਲਕ ਨੂੰ ਚੰਗਾ ਲਗਦਾ ਹੈ, ਜਾਣ ਲਓ ਕਿ ਉਸ ਨੇ ਉਪਾਸ਼ਨਾ, ਤਪੱਸਿਆ, ਸਵੈਜਬਤ ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਲਏ ਹਨ।

ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥
ਪਵਿੱਤਰ ਮਨ ਨਾਲ ਉਹ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਸਿਫ਼ਤ ਗਾਉਂਦਾ ਹੋਇਆ ਸੁੰਦਰ ਦਿੱਸਦਾ ਹੈ।

ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥
ਮੇਰੇ ਮਹਾਰਾਜ ਮਾਲਕ ਨੂੰ ਇਹ ਐਸ ਤਰ੍ਹਾਂ ਚੰਗਾ ਲਗਦਾ ਹੈ ਕਿ ਉਹ ਗੁਰਾਂ ਦੇ ਰਾਹੀਂ, ਜੀਵਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥
ਨਾਨਕ, ਗੁਰੂ-ਅਨੁਸਾਰੀ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਹ ਉਸ ਦੇ ਦਰਬਾਰ ਅੰਦਰ ਸੁੰਦਰ ਲਗਦਾ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿiਾਹੀ।

ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥
ਐਸ ਤਰ੍ਹਾਂ ਆਖਦਾ ਹੈ ਅਮੀਰ ਆਦਮੀ, ਮੈਨੂੰ ਹੋਰ ਦੌਲਤ ਦੀ ਢੂੰਡ-ਭਾਲ ਕਰਨ ਨਹੀਂ ਜਾਣਾ ਚਾਹੀਦਾ ਹੈ।

ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥
ਨਾਨਕ ਉਸ ਦਿਹਾੜੇ ਕੰਗਾਲ ਹੋ ਜਾਂਦਾ ਹੈ, ਜਿਸ ਦਿਹਾੜੇ ਉਸ ਨੂੰ ਪ੍ਰਭੂ ਦਾ ਨਾਮ ਭੁੱਲ ਜਾਂਦਾ ਹੈ।

ਮਃ ੧ ॥
ਪਹਿਲੀ ਪਾਤਿਸ਼ਾਹੀ।

ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥
ਆਫਤਾਬ ਚੜ੍ਹਦਾ ਅਤੇ ਛਿਪ ਜਾਂਦਾ ਹੈ ਅਤੇ ਸਾਰਿਆ ਦੀ ਉਮਰ ਘਟਦੀ ਜਾਂਦੀ ਹੈ।

ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥
ਜੀਵ ਦੀ ਦੇਹ ਅਤੇ ਚਿੱਤ ਰੰਗ-ਰਲੀਆ ਨਾਲ ਰੰਗੇ ਹੋਏ ਹਨ, ਕੋਈ ਹਾਰ ਜਾਂਦਾਹੈ ਅਤੇ ਕੋਈ ਜਿੱਤ ਜਾਂਦਾ ਹੈ।

ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹ੍ਹੀਐ ॥
ਹਰ ਕੋਈ ਹੰਕਾਰ ਨਾਲ ਫੁਲਿਆ ਹੋਇਆ ਹੈ ਅਤੇ ਸਿਖ-ਮਤ ਦਿਤੇ ਜਾਣ ਦੇ ਬਾਵਜੂਦ, ਹੰਕਾਰ ਕਰਨੋ ਨਹੀਂ ਹਟਦਾ।

ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥
ਨਾਨਕ ਸਾਈਂ ਖੁਦ ਸਾਰਿਆ ਨੂੰ ਵੇਖਦਾ ਹੈ। ਜਦ ਉਹ ਪ੍ਰਾਣੀ ਦੇ ਸੁਆਸ ਨੂੰ ਖਿੱਚ ਲੈਂਦਾ ਹੈ, ਉਹ ਡਿੱਗ ਪੈਦਾ ਹੈ।

ਪਉੜੀ ॥
ਪਉੜੀ।

ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥
ਨਾਮ ਦਾ ਖਜਾਨਾ ਹੈ ਸਾਧ ਸੰਗਤ, ਜਿਸ ਥਾਂ ਤੋਂ ਪ੍ਰਭੂ ਪਰਾਪਤ ਹੁੰਦਾ ਹੈ।

copyright GurbaniShare.com all right reserved. Email