ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥ ਜੇਕਰ ਮੈਂ ਦੇਵਤਿਆਂ ਇਨਸਾਨਾਂ, ਯੋਧਿਆਂ ਅਤੇ ਪ੍ਰਭੂ ਦੇ ਰਚੇ ਹੋਏ ਪੈਗੰਬਰ ਤੇ ਸੁਆਲ ਕਰਾਂ, ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥ ਜੇਕਰ ਮੈਂ ਤਾੜੀ ਅੰਦਰ ਲੀਨ ਸਾਰੇ ਾਪੁਰਨ ਪੁਰਸ਼ਾਂ ਦੀ ਸਲਾਹ ਲਵਾ ਅਤੇ ਜਾ ਕੇ ਸਾਈਂ ਦੀ ਦਰਗਾਹ ਨੂੰ ਵੇਖਾਂ, ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ ॥ ਤਦ ਮੈਨੂੰ ਪਤਾ ਲਗੇਗਾ ਕਿ ਪ੍ਰਲੋਕ ਵਿੱਚ ਸੱਚਾ, ਨਿਧੜਕ, ਡਰ-ਰਹਿਤ ਅਤੇ ਸਰੇਸ਼ਟ ਸੁਆਮੀ ਕੇਵਲ ਸੱਚੇ ਨਾਮ ਨੂੰ ਹੀ ਪਰਵਾਨ ਕਰਦਾ ਹੈ। ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥ ਕੂੜੀ, ਨਾਂ ਤਜਰਬਕਾਰ ਅਤੇ ਹੋਛੀ ਹੈ ਹੋਰ ਸਾਰੀ ਅਕਲ। ਅੰਨ੍ਹੀ ਹੈ ਸੋਚ ਵੀਚਾਰ ਅੰਨੇ ਪੁਰਸ਼ ਦੀ। ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥ ਨਾਨਕ, ਸੁਆਮੀ ਦੀ ਰਹਿਮਤ ਦੁਆਰਾ, ਮਨੁੱਖ ਨੂੰ ਉਸ ਦੇ ਸਿਮਰਨ ਦੀ ਦਾਤ ਮਿਲਦੀ ਹੈ ਅਤੇ ਉਸ ਦੀ ਰਹਿਮਤ ਦੁਆਰਾ ਹੀ ਉਸਦਾ ਪਾਰ ਉਤਾਰਾ ਹੁੰਦਾ ਹੈ। ਪਉੜੀ ॥ ਪਉੜੀ। ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥ ਪ੍ਰਭੂ ਦੇ ਨਾਮ ਤੇ ਭਰੋਸਾ ਧਾਰਨ ਕਰਨ ਦੁਆਰਾ, ਖੋਟੀ ਬੁਧੀ ਨਾਸ ਹੋ ਜਾਂਦੀ ਹੈ ਅਤੇ ਸਿਆਣਪ ਪ੍ਰਕਾਸ਼ ਹੋ ਜਾਂਦੀ ਹੈ। ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ ਨਾਮ ਤੇ ਯਕੀਨ ਕਰਨ ਨਾਲ, ਹੰਕਾਰ ਨਵਿਰਤ ਹੋ ਜਾਂਦਾ ਹੈ ਅਤੇ ਬੰਦਾ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਜਾਂਦਾ ਹੈ। ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥ ਨਾਮ ਤੇ ਭਰੋਸਾ ਰਖਣ ਦੁਆਰਾ, ਜੀਵ ਅੰਦਰ ਨਾਮ ਉਤਪੰਨ ਹੋ ਆਉਂਦਾ ਹੈ ਅਤੇ ਉਹ ਸੁਖੈਨ ਹੀ ਆਰਾਮ ਨੂੰ ਪਰਾਪਤ ਹੋ ਜਾਂਦਾ ਹੈ। ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ ॥ ਨਾਮ ਤੇ ਭਰੋਸਾ ਰਖਣ ਦੁਆ, ਜੀਵ ਅੰਦਰ ਠੰਡ-ਚੈਨ ਪੈਦਾ ਹੋ ਜਾਂਦੀ ਹੈ ਅਤੇ ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ। ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥ ਨਾਨਕ, ਪ੍ਰਭੂ ਦਾ ਨਾਮ ਜਵੇਹਰ ਹੈ ਅਤੇ ਵਾਹਿਗੁਰੂ ਗੁਰਾਂ ਦੀ ਦਇਆ ਦੁਆਰਾ ਸਿਮਰਿਆ ਜਾਂਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥ ਜੇਕਰ ਕੋਈ ਹੋਰ ਤੇਰੇ ਬਰਾਬਰ ਦਾ ਹੋਵੇ, ਏ ਪ੍ਰਭੂ! ਤਦ ਉਸ ਦੇ ਮੁਹਰੇ ਮੈਂ ਤੇਰੀ ਮਹਿਮਾ ਉਚਾਰਨ ਕਰਾਂ। ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥ ਤੇਰੇ ਮੂਹਰੇ ਮੈਂ ਤੇਰੀ ਕੀਰਤੀ ਕਰਦਾ ਹਾਂ, ਹੇ ਸੁਆਮੀ! ਤੇਰੇ ਨਾਮ ਦੇ ਰਾਹੀਂ, ਮੈਂ ਅੰਨਾ, ਵੇਖਣ ਵਾਲਾ ਹੋ ਗਿਆ ਹਾਂ। ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥ ਜੋ ਕੁਛ ਤੇਰੀ ਮਹਿਮਾ ਵਿੱਚ ਕਿਹਾ ਜਾਂਦਾ ਹੈ, ਉਹ ਲਫਜ਼ਾਂ ਦੁਆਰਾ ਹੀ ਹੈ, ਹੇ ਪ੍ਰਭੂ! ਪਿਆਰ ਨਾਲ ਤੇਰੀ ਮਹਿਮਾ ਉਚਾਰਨ ਕਰਨ ਦੁਆਰਾ, ਜੀਵ ਸ਼ਸ਼ੋਭਤ ਹੋ ਜਾਂਦਾ ਹੈ। ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥ ਨਾਨਕ, ਸਭ ਤੋਂ ਵੱਡੀ ਕਹਿਣ ਵਾਲੀ ਗੱਲ ਇਹ ਹੈ ਕਿ ਸਮੂਹ ਪ੍ਰਭਤਾ ਤੇਰੇ ਵਿੱਚ ਹੀ ਹੈ, ਹੈ ਪ੍ਰਭੂ। ਮਃ ੧ ॥ ਪਹਿਲੀ ਪਾਤਿਸ਼ਾਹੀ। ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥ ਜਦ ਬੰਦਾ ਕੁਛ ਭੀ ਨਹੀਂ ਸੀ, ਉਹ ਉਦੋਂ ਕੀ ਘਾਲ ਕਮਾਉਂਦਾ ਸੀ? ਜਦ ਜੰਮਿਆ, ਉਹ ਕੀ ਕੰਮ ਕਰਦਾ ਹੈ? ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥ ਸਾਰੇ ਕਾਰਜ ਸਿਰਜਣਹਾਰ-ਸਿੁਆਮੀ ਕਰਦਾ ਹੈ ਅਤੇ ਸਾਰਿਆਂ ਨੂੰ ਬਾਰੰਬਾਰ ਵੇਖਦਾ ਹੈ। ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥ ਭਾਵੇਂ ਅਸੀਂ ਚੁਪ ਕਰ ਰਹੀਏ ਤੇ ਭਾਵੇਂ ਅਸੀਂ ਯਾਚਨਾ ਕਰੀਏ, ਦੇਣਹਾਰ ਸੁਆਮੀ ਸਾਨੂੰ ਆਪਣੀਆਂ ਦਾਤਾਂ ਬਖਸ਼ੀ ਜਾਂਦਾ ਹੈ। ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥ ਕੇਵਲ ਪ੍ਰਭੂ ਹੀ ਦੇਣ ਵਾਲਾ ਹੈ। ਹੋਰ ਸਾਰੇ ਭਿਖਾਰੀ ਹਨ। ਸੰਸਾਰ ਦਾ ਚੱਕਰ ਕੱਟ ਕੇ ਮੈਂ ਇਸ ਨੂੰ ਵੇਖ ਲਿਆ ਹੈ। ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥ ਨਾਨਕ, ਇਸ ਨੂੰ ਇਸ ਤਰ੍ਹਾਂ ਜਾਣਦਾ ਹੈ ਕਿ ਸਦੀਵ ਹੀ ਜੀਊਦਾ ਰਹਿਣ ਵਾਲਾ ਹੈ, ਉਸ ਦਾ ਦਾਤਾਰ ਪ੍ਰਭੂ। ਪਉੜੀ ॥ ਪਉੜੀ। ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥ ਨਾਮ ਦਾ ਸਿਮਰਨ ਕਰਨ ਦੁਆਰਾ ਸਮਝ ਉਤਪੰਨ ਹੋ ਆਉਂਦੀ ਹੈ ਤੇ ਨਾਮ ਦੇ ਰਾਹੀਂ, ਜੀਵ ਦੀ ਅਕਲ ਰੋਸ਼ਨ ਹੋ ਜਾਂਦੀ ਹੈ। ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥ ਨਾਮ ਦਾ ਸਿਮਰਨ ਕਰਨ ਦੁਆਰਾ, ਬੰਦਾ ਹਰੀ ਦਾ ਜੱਸ ਉਚਾਰਦਾ ਹੈ ਅਤੇ ਨਾਮ ਦੇ ਰਾਹੀਂ, ਉਹ ਆਰਾਮ ਅੰਦਰ ਸੌਦਾ ਹੈ। ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥ ਨਾਮ ਦਾ ਸਿਮਰਨ ਕਰਨ ਦੁਆਰਾ, ਸੰਦੇਹ ਦੂਰ ਹੋ ਜਾਂਦਾ ਹੈ, ਅਤੇ ਇਨਸਾਨ ਨੂੰ ਮੁੜ ਕੇ ਕਸ਼ਟ ਨਹੀਂ ਵਿਆਪਣਾ। ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਆਪਣੇ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹੈ ਤੇ ਉਸ ਦਾ ਗੁਨਹਗਾਰ ਮਨ ਧੋਤਾ ਜਾਂਦਾ ਹੈ। ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥ ਨਾਨਕ, ਪੂਰਨ ਗੁਰਾਂ ਦੇ ਰਾਹੀਂ, ਨਾਮ ਸਿਮਰਿਆਂ ਜਾਂਦਾ ਹੈ। ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਉਹ ਸੁਆਮੀ ਇਸ ਨੂੰ ਬਖਸ਼ਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਸਾਸਤ੍ਰ ਬੇਦ ਪੁਰਾਣ ਪੜ੍ਹ੍ਹੰਤਾ ॥ ਪ੍ਰਾਣੀ ਸਾਸਤਰਾਂ, ਵੇਦਾਂ ਤੇ ਪੁਰਾਣਾ ਨੂੰ ਵਾਚਦਾ ਹੈ। ਪੂਕਾਰੰਤਾ ਅਜਾਣੰਤਾ ॥ ਭਾਵੇਂ ਉਹ ਉਨ੍ਹਾਂ ਨੂੰ ਉਚਾਰਦਾ ਹੈ ਪ੍ਰੰਤੂ ਉਹ ਉਨ੍ਹਾਂ ਨੂੰ ਸਮਝਦਾ ਨਹੀਂ। ਜਾਂ ਬੂਝੈ ਤਾਂ ਸੂਝੈ ਸੋਈ ॥ ਜੇਕਰ ਬੰਦਾ ਉਹਨਾਂ ਨੂੰ ਸਮਝ ਲਵੇ, ਕੇਵਲ ਤਦ ਹੀ ਉਹ ਉਸ ਪ੍ਰਭੂ ਨੂੰ ਅਨੁਭਵ ਕਰਦਾ ਹੈ। ਨਾਨਕੁ ਆਖੈ ਕੂਕ ਨ ਹੋਈ ॥੧॥ ਗੁਰੂ ਜੀ ਫੁਰਮਾਉਂਦੇ ਹਨ, ਤਦ ਪ੍ਰਾਣੀ ਦੁਖ ਅੰਦਰ ਮੁੜ ਚੀਕੇਗਾ ਨਹੀਂ। ਮਃ ੧ ॥ ਪਹਿਲੀ ਪਾਤਿਸ਼ਾਹੀ। ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥ ਜਦ ਮੈਂ ਤੇਰਾ ਹਾਂ, ਤਦ ਸਭ ਕੁਝ ਮੇਰਾ ਹੈ, ਹੇ ਪ੍ਰਭੂ! ਜਿਥੇ ਹੰਗਤਾ ਨਹੀਂ ਉਥੇ ਤੂੰ ਹੈ। ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥ ਤੂੰ ਖੁਦ ਹੀ ਸਰਬ-ਸ਼ਕਤੀਵਾਨ ਹੈ ਅਤੇ ਖੁਦ ਹੀ ਸੁਣਨਵਾਲਾ। ਆਪਣੀ ਸੱਤਿਆ ਦੀ ਰੱਸੀ ਵਿੱਚ ਤੂੰ ਸਾਰੇ ਜਹਾਨ ਨੂੰ ਪਰੋਤਾ ਹੋਇਆ ਹੈ। ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥ ਤੂੰ ਆਪ ਹੀ ਜੀਵਾਂ ਨੂੰ ਜਗਤ ਵਿੱਚ ਘੱਲਦਾ ਹੈ ਤੇ ਆਪ ਹੀ ਵਾਪਸ ਬੁਲਾ ਲੈਂਦਾ ਹੈ। ਸੰਸਾਰ ਨੂੰ ਸਾਜ ਕੇ ਤੂੰ ਇਸ ਨੂੰ ਵੇਖਦਾ ਹੈ। ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥ ਨਾਨਕ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ ਅਤੇ ਸੱਚੇ ਨਾਮ ਦੇ ਰਾਹੀਂ ਹੀ ਆਦੀ ਪ੍ਰਭੂ ਪ੍ਰਾਣੀ ਨੂੰ ਕਬੂਲ ਕਰ ਲੈਂਦਾ ਹੈ। ਪਉੜੀ ॥ ਪਉੜੀ। ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥ ਅਗਾਧ ਹੈ ਪਵਿੱਤਰ ਪ੍ਰਭੂ ਦਾ ਨਾਮ। ਇਨਸਾਨ ਇਸ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ। ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥ ਪਵਿੱਤਰ ਨਾਮ ਪ੍ਰਾਣੀ ਦੇ ਅੰਗ ਸੰਗ ਹੈ। ਇਹ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ, ਹੈ ਵੀਰ! ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥ ਪਵਿੱਤਰ੍ਰ ਨਾਮ ਸਾਰਿਆਂ ਅੰਦਰ ਵਸਦਾ ਹੈ ਅਤੇ ਸਾਰੀਆਂ ਥਾਵਾਂ ਵਿੱਚ ਰਮਿਆ ਹੋਇਆ ਹੈ। ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥ ਪੂਰਨ ਗੁਰਾਂ ਦੇ ਰਾਹੀਂ, ਪ੍ਰਾਣੀਨਾਮ ਨੂੰ ਪਾਉਂਦਾ ਹੈ ਅਤੇ ਗੁਰੂ ਜੀ ਇਸ ਨੂੰ ਉਸ ਦੇ ਮਨ ਵਿੱਚ ਹੀ ਪਰਗਟ ਕਰ ਦਿੰਦੇ ਹਨ। ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥ ਨਾਨਕ ਮਿਹਰਬਾਨ ਮਾਲਕ ਦੀ ਮਿਹਰ ਰਾਹੀਂ, ਮਨੁੱਖ ਗੁਰਾਂ ਨੂੰ ਮਿਲ ਪੈਦਾ ਹੈ, ਹੈ ਵੀਰ! ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥ ਇਸ ਹਨ੍ਹੇਰੇ ਦੇ ਯੁਗ ਅੰਦਰ, ਆਦਮੀਆਂ ਦੇ ਕੂਕਰਾ ਵਰਗੇ ਮੂੰਹ ਹਨ ਅਤੇ ਲੋਥ ਉਨ੍ਹਾਂ ਦੀ ਖੁਰਾਕ ਹੈ। ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥ ਝੂਠ ਬਕ ਬਕ ਕੇ ਉਹ ਭੋਕਦੇ ਹਨ ਅਤੇ ਉਹ ਪਵਿੱਤਰਤਾ ਦੇ ਖਿਆਲ ਤੋਂ ਸੱਖਣੇ ਹਨ। ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥ ਜਿਨ੍ਹਾਂ ਦੀ ਜੀਉਦਿਆਂ ਕੋਈ ਇਜ਼ਤ ਨਹੀਂ, ਮਰਨ ਮਗਰੋ ਉਨ੍ਹਾਂ ਦੀ ਭੈੜੀ ਸ਼ੁਹਰਤ ਹੋਵੇਗੀ। copyright GurbaniShare.com all right reserved. Email |