ਪੂਜ ਕਰੇ ਰਖੈ ਨਾਵਾਲਿ ॥ ਹੇ ਪੰਡਤ! ਤੂੰ ਇਸ ਨੂੰ ਨੁਹਾਉਣਾ ਤੇ ਇਸ ਦੀ ਉਪਾਸ਼ਨਾ ਕਰਦਾ ਹੈ। ਕੁੰਗੂ ਚੰਨਣੁ ਫੁਲ ਚੜਾਏ ॥ ਤੂੰ ਇਸ ਨੂੰ ਕੇਸਰ, ਚੰਦਨ ਅਤੇ ਫੁਲ ਪੇਟਾ ਕਰਦਾ ਹੈ। ਪੈਰੀ ਪੈ ਪੈ ਬਹੁਤੁ ਮਨਾਏ ॥ ਇਸ ਦੇ ਪੈਰਾਂ ਤੇ ਡਿਗ, ਡਿਗ ਕੇ ਤੂੰ ਇਸ ਬੜਾ ਪਰਸੰਨ ਕਰਦਾ ਹੈ। ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ ॥ ਮਨੁੱਖਾਂ ਨੂੰ ਪਿੰਨ, ਪਿੰਨ ਕੇ ਤੂੰ ਪਹਿਨਦਾ ਤੇ ਖਾਂਦਾ ਹੈ। ਅੰਧੀ ਕੰਮੀ ਅੰਧ ਸਜਾਇ ॥ ਤੇਰੇ ਕਾਲੇ ਕਰਮਾਂ ਦੀ ਤੈਨੂੰ ਅਣਦੇਖੀ-ਭਾਲੀ ਸਜਾ ਮਿਲੇਗੀ। ਭੁਖਿਆ ਦੇਇ ਨ ਮਰਦਿਆ ਰਖੈ ॥ ਬੁੱਤ ਭੁਖਿਆ ਨੂੰ ਦਿੰਦਾ ਨਹੀਂ ਅਤੇ ਮੁਰਦਿਆਂ ਨੂੰ ਬਚਾਉਂਦਾ ਨਹੀਂ। ਅੰਧਾ ਝਗੜਾ ਅੰਧੀ ਸਥੈ ॥੧॥ ਇਹ ਅੰਨਿ੍ਹਆ ਦੀ ਸਭਾ ਦਾ ਇਕ ਅੰਨ੍ਹਾ ਹੀ ਬਖੇੜਾ ਹੈ। ਮਹਲਾ ੧ ॥ ਪਹਿਲੀ ਪਾਤਿਸ਼ਾਹੀ। ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥ ਸਾਰੀਆਂ ਸਮਝਾ, ਸਾਰੇ ਯੋਗ ਅਤੇ ਸਾਰੇ ਵੇਦ ਅਤੇ ਪੁਰਾਨ, ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥ ਸਾਰੇ ਕਰਮ, ਸਾਰੀਆਂ ਤਪੱਸਿਆ ਅਤੇ ਸਾਰੇ ਗਾਉਣ ਅਤੇ ਗਿਆਤਾ, ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥ ਸਾਰੀਆਂ ਅਕਲਮੰਦੀਆਂ, ਸਾਰੀਆਂ ਪ੍ਰਬੀਨਤਾਈਆਂ, ਸਾਰੇ ਧਰਮ ਅਸਥਾਨ ਅਤੇ ਸਾਰੇ ਅਸਥਾਨ, ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥ ਸਾਰੇ ਰਾਜ ਭਾਗ, ਸਾਰੇ ਫੁਰਮਾਨ ਸਾਰੀਆਂ ਰੰਗ ਰਲੀਆਂ ਅਤੇ ਸਾਰੇ ਖਾਣੇ, ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥ ਸਾਰੇ ਪ੍ਰਾਣੀ, ਸਮੂਹ ਦੇਵਤੇ ਸਾਰੇ ਮੇਲ ਮਿਲਾਪ ਅਤੇ ਸਮੂਹ ਰੁਚੀਆਂ। ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥ ਸਾਰੇ ਸੰਸਾਰ, ਸਾਰੇ ਮਹਾਂਦੀਪ ਅਤੇ ਆਲਮ ਦੇ ਸਮੂਹ ਜੀਵ ਜੰਤੂ, ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥ ਸਾਰਿਆਂ ਨੂੰ ਸੁਆਮੀ ਆਪਣੀ ਰਜ਼ਾ ਅਨੁਸਾਰ ਤੋਰਦਾ ਹੈ ਅਤੇ ਉਸ ਦੀ ਕਲਮ ਸਾਡੇ ਅਮਲਾ ਅਨੁਕੁਲ ਵਗਦੀ ਹੈ। ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥ ਨਾਨਕ ਸੱਚ ਹੈ, ਸੁਆਮੀ, ਸੱਚਾ ਹੈ ਉਸ ਦਾ ਨਾਮ ਅਤੇ ਸੱਚੀ ਹੈ ਉਸ ਦੀ ਸੰਸਗਤ ਅਤੇ ਦਰਗਾਹ। ਪਉੜੀ ॥ ਪਉੜੀ। ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥ ਪ੍ਰਭੂ ਦਾ ਨਾਮ ਪੂਜਣ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਜੀਵ ਦੀ ਕਲਿਆਨ ਹੋ ਜਾਂਦੀ ਹੈ। ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥ ਪ੍ਰਭੂ ਦੇ ਨਾਮ ਦੀ ਉਪਾਸ਼ਨਾ ਕਰਨ ਦੁਆਰਾ, ਇੱਜ਼ਤ ਪਰਾਪਤ ਹੁੰਦੀ ਹੈ ਅਤੇ ਉਹ ਪ੍ਰਭੂ ਮੈਨ ਅੰਦਰ ਆ ਟਿਕਾਦ ਹੈ। ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥ ਨਾਮ ਦਾ ਸਿਮਰਨ ਕਰਨ ਦੁਆਰਾ, ਭਿਆਨਦ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਅਤੇ ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥ ਨਾਮ ਵਿੱਚ ਭਰੋਸਾ ਧਾਰਨ ਕਰਨ ਦੁਆਰਾ, ਪ੍ਰਭੂ ਦਾ ਮਾਰਗ ਪ੍ਰਤੱਖ ਹੋ ਜਾਂਦਾ ਹੈ, ਅਤੇ ਨਾਮ ਦੇ ਰਾਹੀਂ ਮਨੁਖ ਦਾ ਮਨ ਸਾਰਾ ਪਰਕਾਸ਼ਵਾਨ ਹੋ ਜਾਂਦਾ ਹੈ। ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥ ਨਾਨਕ, ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਨਾਮ ਦਾ ਆਰਾਧਨ ਕੀਤਾ ਜਾਂਦਾ ਹੈ, ਕੇਵਲ ਉਸ ਨੂੰ ਹੀ ਨਾਮ ਮਿਲਦਾ ਹੈ, ਜਿਸ ਨੂੰ ਉਹ ਨਾਮ ਮਿਲਦਾ ਹੈ, ਜਿਸ ਨੂੰ ਉਹ ਸੁਆਮੀ ਇਸ ਦੀ ਦਾਤ ਦਿੰਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ ਮਨੁਖ ਸੰਸਾਰ ਦੇ ਮਹਾਦੀਪਾਂ ਅੰਦਰ ਸੀਸ ਪਰਨੇ ਫਿਰਦਾ ਹੈ। ਉਹ ਇਕ ਲਤ ਤੇ ਖੜਾ ਹੈ, ਰੱਬ ਦਾ ਆਰਾਧਨ ਕਰਦਾ ਹੈ। ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ ਆਪਣੇ ਹਵਾ-ਵਰਗੇ ਚੰਚਲ ਮਨੂਏ ਨੂੰ ਕਾਬੂ ਕਰਕੇ ਆਪਣਾ ਸੀਸ ਗਿੱਚੀਓਂ ਹੇਠਾ ਕਰ, ਉਹ ਆਪਣੇ ਚਿੱਤ ਅੰਦਰ ਰੱਬ ਨੂੰ ਯਾਦ ਕਰਦਾ ਹੈ। ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ ਕੀਹਦੇ ਉਤੇ ਉਹ ਟੇਕ ਰਖਦਾ ਹੈ? ਉਹ ਕੀਹਨੂੰ ਮਜਬੂਰ ਕਰਨਾ ਚਾਹੁੰਦਾ ਹੈ? ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ ਇਹ ਕਿਸ ਤਰ੍ਹਾਂ ਆਖਿਆ ਜਾ ਸਕਦਾ ਹੈ, ਹੇ ਨਾਨਕ! ਕਿ ਸਿਰਜਣਹਾਰ-ਸੁਆਮੀ ਕੀਹਨੂੰ ਆਪਣੀ ਦਾਤ ਬਖਸ਼ੇਗਾ? ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ ਸੁਆਮੀ ਸਾਰਿਆਂ ਨੂੰ ਆਪਣੇ ਫੁਰਮਾਨ ਹੇਠਾ ਰਖਦਾ ਹੈ, ਪ੍ਰੰਤੁ ਮੂਰਖ ਆਪਣੇ ਆਪ ਨੂੰ ਜਣਾਉਂਦਾ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥ ਜੇਕਰ ਮੈਂ ਕੋਟਾ ਉਤੇ ਉਤੇ ਕੋਟਾ ਅਤੇ ਕ੍ਰੋੜਾਂ ਕ੍ਰੋੜਾ ਕ੍ਰੋੜਾ, ਵਾਰੀ ਕਹਾਂ ਕਿ ਵਾਹਿਗੁਰੂ ਹੈ, ਮੇਰਾ ਵਾਹਿਗੁਰੂ ਹੈ। ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥ ਅਤੇ ਆਪਣੇ ਮੂੰਹ ਨਾਲ ਹਮੇਸ਼ਾਂ ਤੋਂ ਹਮੇਸ਼ਾਂ ਨਹੀਂ ਮੈਂ ਕਹਾਂ ਅਤੇ ਇਸ ਆਖਣ ਦਾ ਕੋਈ ਓੜਕ ਨਾ ਹੋਵੇ, ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ ਅਤੇ ਏਡੀ ਵਡੀ ਮੇਰੀ ਦ੍ਰਿੜਤਾ ਹੋਵੇ ਕਿ ਆਖਦਾ ਹੋਇਆ, ਮੈਂ ਹਾਰਾ ਹੀ ਨਾਂ ਅਤੇ ਰੋਕਿਆਂ ਭੀ ਨਾਂ ਜਾਵਾ। ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥ ਇਹ, ਹੇ ਨਾਨਕ! ਪ੍ਰਭੂ ਦੀ ਪ੍ਰਭਤਾ ਦਾ ਇਕ ਕਿਣਕਾ, ਇਕ ਭੋਰਾ ਤੇ ਇਕ ਭੋਰਾ ਤੇ ਇਕ ਰੰਚਕ-ਮਾਤ੍ਰ ਹੀ ਹੈ। ਏਦੂ ਵਧ ਕਹਿਣ ਦਾ ਦਾਹਵਾ ਕਰਨਾ ਨਿਰਾਪੁਰਾ ਪਾਪ ਹੈ। ਪਉੜੀ ॥ ਪਉੜੀ। ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥ ਪ੍ਰਭੂ ਦੇ ਨਾਮ ਦੀ ਪੂਜਾ ਕਰਨ ਦੁਆਰਾ ਸਮੂਹ ਵੇਸ਼ ਅਤੇ ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ। ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥ ਜੋ ਨਾਮ ਨੂੰ ਪੂਜਦਾ ਅਤੇ ਇਸ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ, ਉਸ ਦੇ ਮੈਲ-ਮਿਲਾਪ ਰਾਹੀਂ ਸਾਰੇ ਹੀ ਪਾਰ ਉਤਰ ਜਾਂਦੇ ਹਨ। ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥ ਜੋ ਨਾਮ ਨੂੰ ਪੂਜਦੇ ਹਨ, ਜੋ ਨਾਮ ਨੂੰ ਸੁਣਦੇ ਹਨ ਅਤੇ ਜਿੰਨਾ ਦੀ ਜੀਭਾਂ ਨਾਮ ਨਾਲ ਪ੍ਰਸੰਨ ਹੋਈ ਹੈ, ਉਹ ਸਾਰੇ ਮੁਕਤ ਹੋ ਜਾਂਦੇ ਹਨ। ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥ ਜੋ ਨਾਮ ਵਿੱਚ ਭਰੋਸਾ ਧਾਰਦਾ ਹੈ ਅਤੇ ਜੋ ਲਾਮ ਨਾਲ ਆਪਣਾ ਮਨ ਜੋੜਦਾ ਹੈ, ਉਹ ਦੁਖੜੇ ਤੇ ਭੁਖ ਤੋਂ ਖਲਾਸੀ ਪਾ ਜਾਂਦਾ ਹੈ। ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥ ਨਾਨਕ ਕੇਵਲ ਉਹ ਹੀ ਪ੍ਰਭੂ ਦੇ ਨਾਮ ਦੀ ਮਹਿਮਾ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ, ਗੁਰਾਂ ਨਾਲ ਮਿਲਾ ਦਿੰਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ ਸਾਰੀਆਂ ਰਾਤਾਂ, ਸਾਰੇ ਦਿਹਾੜੇ ਸਾਰੀਾਂ ਦਿਥਾਂ ਅਤੇ ਹਫਤੇ ਦੇ ਸਾਰੇ ਦਿਨ, ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥ ਸਾਰੇ ਮੌਸਮ, ਸਾਰੇ ਮਹੀਨੇ, ਸਾਰੀ ਜਮੀਨ ਅਤੇ ਇਸ ਦੇ ਸਾਰੇ ਬੋਝ, ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥ ਸਾਰੇ ਜਲ, ਸਾਰੀਆਂ ਹਵਾਵਾਂ ਸਾਰੀਆਂ ਅੱਗਾਂ ਅਤੇ ਪਾਤਾਲ, ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥ ਸਾਰੇ ਗੋਲਾਕਾਰ, ਧਰਤੀ ਦੇ ਸਾਰੇ ਹਿੱਸੇ ਤੇ ਸਾਰੇ ਜਹਾਨ, ਲੋਕ ਅਤੇ ਸਰੂਪ, ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥ ਕਿੱਡਾ ਵੱਡਾ ਹੈ ਪ੍ਰਭੂ ਦਾ ਹੁਕਮ, ਉਨ੍ਹਾਂ ਸਾਰਿਆਂ ਦੇ ਉਤੇ ਜਾਣਿਆ ਨਹੀਂ ਜਾ ਸਕਦਾ, ਨਾਂ ਹੀ ਪ੍ਰਭੂ ਦੇ ਕੰਮ ਬਿਆਨ ਕੀਤੇ ਜਾ ਸਕਦੇ ਹਨ। ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥ ਸਾਹਿਬ ਦੀਆਂ ਸਿਫਤਾ ਨੂੰ ਉਚਾਰਦੇ ਉਸਾਰਦੇ ਅਤੇ ਉਨ੍ਹਾਂ ਨੂੰ ਸੋਚਦੇ ਸਮਝਦੇ ਅਨੇਕਾਂ ਹੀ ਹਾਰ ਹੁਟ ਗਹੇ ਹਨ। ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥ ਗੁਰੂ ਜੀ ਫੁਰਮਾਉਂਦੇ ਹਨ, ਵਿਚਾਰੇ ਮੂਰਖ, ਸਾਹਿਬ ਦੇ ਓੜਕ ਨੂੰ ਇਕ ਭੋਰਾ ਭਰ ਭੀ ਨਹੀਂ ਪਾ ਸਕਦੇ। ਮਃ ੧ ॥ ਪਹਿਲੀ ਪਾਤਿਸ਼ਾਹੀ। ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥ ਜੇਕਰ ਆਪਣਿਆਂ ਨੇਤਰਾਂ ਦੇ ਭਾਰੇ ਟੁਰਾਂ ਅਤੇ ਸਾਰੇ ਸਰੂਪ ਇਸ ਤਰ੍ਹਾਂ ਵੇਖਾਂ। ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥ ਜੇਕਰ ਮੈਂ ਬ੍ਰਹਮ-ਬੇਤਿਆਂ ਅਤੇ ਵਿਦਵਾਨਾ ਤੋਂ ਪਤਾ ਕਰਾਂ ਅਤੇ ਵੇਦਾਂ ਨੂੰ ਵਿਚਾਰਣ ਵਾਲਿਆਂ ਤੋਂ ਭੀ ਪਤਾ ਲਵਾ, copyright GurbaniShare.com all right reserved. Email |