Page 1240

ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥
ਪ੍ਰਭੂ ਦੇ ਨਾਮ ਦਾ ਉਚਾਰਨ ਕਰਨਾ ਮੁਸ਼ਕਲ ਹੈ, ਹੇ ਨਾਨਕ! ਮੂੰਹ ਦੇ ਨਾਲ ਇਹ ਉਚਾਰਨ ਕੀਤਾ ਨਹੀਂ ਜਾ ਸਕਦਾ।

ਪਉੜੀ ॥
ਪਉੜੀ।

ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥
ਨਾਮ ਨੂੰ ਸੁਣਨ ਦੁਆਰਾ, ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਜੀਵ ਨੂੰ ਠੰਢ-ਚੈਨ ਪੈ ਜਾਂਦੀ ਹੈ।

ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥
ਸੁਆਮੀ ਦੇ ਨਾਮ ਨੂੰ ਸੁਣਨ ਦੁਆਰਾ, ਜਿੰਦੜੀ ਸੰਤੁਸ਼ਟ ਹੋ ਜਾਂਦੀ ਹੈ ਅਤੇ ਸਾਰੇ ਰੋਗ ਕੱਟੇ ਜਾਂਦੇ ਹਨ।

ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥
ਸੁਆਮੀ ਦੇ ਨਾਮ ਨੂੰ ਸ੍ਰਵਣ ਕਰ, ਬੰਦਾ ਨਾਮਵਰ ਹੋ ਜਾਂਦਾ ਹੈ ਅਤੇ ਨਾਮ ਦੇ ਰਾਹੀਂ, ਉਸ ਨੂੰ ਪ੍ਰਭਤਾ ਪਰਾਪਤ ਹੋ ਜਾਂਦੀ ਹੈ।

ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥
ਨਾਮੇ ਦੇ ਰਾਹੀਂ ਸਾਰੀ ਇੱਜ਼ਤ ਅਤੇ ਵਰਨ ਹੈ ਅਤੇ ਨਾਮ ਦੇ ਰਾਹੀਂ ਹੀ ਮੁਕਤੀ ਪਰਾਪਤ ਹੁੰਦੀ ਹੈ।

ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥
ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ, ਨਾਮ ਸਿਮਰਿਆ ਜਾਂਦਾ ਹੈ ਅਤੇ ਇਸ ਨਾਲ ਪ੍ਰੀਤ ਪੈ ਜਾਂਦੀ ਹੈ।

ਸਲੋਕ ਮਹਲਾ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਜੂਠਿ ਨ ਰਾਗੀ ਜੂਠਿ ਨ ਵੇਦੀ ॥
ਸਰੋਦ ਵਿੱਚ ਕੋਈ ਅਪਵਿਤਰਤਾ ਨਹੀਂ ਤੇ ਨਾਂ ਹੀ ਕੋਈ ਅਪਵਿਤਰਤਾ ਹੈ ਬੰਦਾ ਵਿੱਚ।

ਜੂਠਿ ਨ ਚੰਦ ਸੂਰਜ ਕੀ ਭੇਦੀ ॥
ਚੰਦ੍ਰਮੇ ਅਤੇ ਸੂਰਜ ਦੀਆਂ ਭਿੰਨ ਭਿੰਨ ਹਾਲਤਾਂ ਵਿੱਚ ਕੋਈ ਅਪਵਿੱਤਰਤਾ ਨਹੀਂ।

ਜੂਠਿ ਨ ਅੰਨੀ ਜੂਠਿ ਨ ਨਾਈ ॥
ਅਨਾਜ ਵਿੱਚ ਕੋਈ ਅਪਵਿੱਤਰਤਾ ਨਹੀਂ ਨਾਂ ਹੀ ਕੋਈ ਅਪਵਿੱਤਰਤਾ ਹੈ ਇਨਸਾਨ ਵਿੱਚ।

ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥
ਬਰਖਾ ਵਿੱਚ ਕੋਈ ਅਪਵਿੱਤਰਤਾ ਨਹੀਂ, ਜੋ ਸਾਰੀਆਂ ਥਾਵਾਂ ਤੇ ਪੈਦੀ ਹੈ।

ਜੂਠਿ ਨ ਧਰਤੀ ਜੂਠਿ ਨ ਪਾਣੀ ॥
ਜਮੀਨ ਵਿੱਚ ਕੋਈ ਅਪਵਿੱਤਰਤਾ ਨਹੀਂ, ਨਾਂ ਹੀ ਕੋਈ ਅਪਵਿੱਤਰਤਾ ਹੈ ਜਲ ਵਿੱਚ।

ਜੂਠਿ ਨ ਪਉਣੈ ਮਾਹਿ ਸਮਾਣੀ ॥
ਹਵਾ ਵਿੱਚ ਭੀ ਕੋਈ ਅਪਵਿੱਤਰਤਾ ਲੀਨ ਹੋਈ ਹੋਈ ਨਹੀਂ।

ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥
ਨਾਨਕ, ਗੁਰੂ-ਬਿਹੂਨ ਇਨਸਾਨ ਵਿੱਚ ਕੋਈ ਨੇਕੀ ਨਹੀਂ।

ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥
ਨਾਨਕ ਪ੍ਰਭੂ ਵੱਲੋ ਮੂੰਹ ਮੋੜਨ ਦੁਆਰਾ, ਮੂੰਹ ਦੁਆਰਾ, ਮੂੰਹ ਪਲੀਤ ਹੋ ਜਾਂਦਾ ਹੈ।

ਮਹਲਾ ੧ ॥
ਪਹਿਲੀ ਪਾਤਿਸ਼ਾਹੀ।

ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥
ਨਾਨਕ, ਪਵਿੱਤਰ ਹੈ ਕਰਲੀ, ਜੇਕਰ ਕੋਈ ਜਣਾ ਪੂਰੀ ਤਰ੍ਹਾਂ ਇਸ ਨੂੰ ਕਰਣੀ ਜਾਣਦਾ ਹੋਵੇ।

ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥
ਸਿਆਣੇ ਬੰਦੇ ਨਹੀਂ ਕੁਰਲੀ ਗਿਆਨ ਦੀ ਹੈ ਅਤੇ ਯੋਗੀ ਨਹੀਂ ਪਵਿੱਤਰਤਾ ਦੀ।

ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥
ਬ੍ਰਾਹਮਣ ਨਹੀਂ ਕੁਰਲੀ ਸੰਤੁਸ਼ਟਤਾ ਦੀ ਹੈ ਅਤੇ ਗ੍ਰਿਹਸਥੀ ਲਈ ਸੱਚ ਅਤੇ ਦਾਨ-ਪੁੰਨ ਦੀ।

ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥
ਪਾਤਿਸ਼ਾਹ ਨਹੀਂ ਕੁਰਲੀ ਨਿਆਂ ਦੀ ਹੈ ਅਤੇ ਵਿਦਵਾਨ ਪੁਰਸ਼ ਨਹੀਂ ਸੱਚੀ ਸੋਚ ਵਿਚਾਰ ਦੀ।

ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
ਜਲ ਨਾਲ, ਮਨ ਧੋਤਾ ਨਹੀਂ ਜਾਂਦਾ, ਪ੍ਰੰਤੂ ਇਸ ਨੂੰ ਮੂੰਹ ਨਾਲ ਪੀਣ ਦੁਆਰਾ, ਪ੍ਰਾਣੀ ਦੀ ਤਰੇਹ ਬੁਝ ਜਾਂਦੀ ਹੈ।

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
ਜਲ ਰਚਨਾ ਦਾ ਜਨਮ-ਦਾਤਾ ਹੈ ਅਤੇ ਓੜਕ ਨੂੰ ਜਲ ਹੀ ਇਸ ਸਾਰੀ ਨੂੰ ਨਾਸ ਕਰਦਾ ਹੈ।

ਪਉੜੀ ॥
ਪਉੜੀ।

ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥
ਪ੍ਰਭੂ ਦਾ ਨਾਮ ਸੁਦਨ ਦੁਆਰਾ, ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਜਾਂਦੀਆਂ ਹਨ ਤੇ ਦੌਲਤ ਪ੍ਰਾਣੀ ਦੇ ਮਗਰ ਆਉਂਦੀ ਹੈ।

ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥
ਸੁਆਮੀ ਦਾ ਨਾਮ ਸੁਣ ਕੇ, ਬੰਦੇ ਨੂੰ ਨੌ ਖ਼ਜ਼ਾਨਿਆਂ ਦੀ ਦਾਤ ਮਿਲ ਜਾਂਦੀ ਹੈ ਤੇ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦਾ ਹੈ।

ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥
ਨਾਮ ਨੂੰ ਸ੍ਰਵਣ ਕਰਨ ਦੁਆਰਾ, ਜੀਵ ਨੂੰ ਸੰਤੁਸ਼ਟਤਾ ਆ ਜਾਂਦੀ ਹੈ ਅਤੇ ਮਾਇਆ ਉਸ ਦੇ ਪੈਰਾ ਨੂੰ ਪੁਜਦੀ ਹੈ।

ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥
ਪ੍ਰਭੂ ਦੇ ਨਾਮ ਨੂੰ ਸੁਣਨ ਦੁਆਰਾ, ਅਡੋਲਤਾ ਉਤਪੰਨ ਹੋ ਆਉਂਦੀ ਹੈ ਅਤੇ ਇਨਸਾਨ ਸੁਖੈਨ ਹੀ ਆਰਾਮ ਪਾ ਲੈਂਦਾ ਹੈ।

ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥
ਗੁਰਾਂ ਦੇ ਉਪਦੇਸ਼ ਦੁਆਰਾ, ਰੱਬ ਦਾ ਨਾਮ ਪਰਾਪਤ ਹੁੰਦਾ ਹੈ ਅਤੇ ਪ੍ਰਾਣੀ ਉਸ ਦੀਆਂ ਸਿਫਤਾਂ ਗਾਇਨ ਕਰਦਾ ਹੈ।

ਸਲੋਕ ਮਹਲਾ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥
ਤਕਲੀਫ ਅੰਦਰ ਬੰਦਾ ਜੰਮਦਾ ਹੈ, ਤਕਲੀਫ ਵਿੱਚ ਉਹ ਮਰਦਾ ਹੈ ਅਤੇ ਤਕਲੀਫ ਵਿੱਚ ਹੀ ਉਹ ਜੱਗ ਨਾਲ ਵਿਚਾਰ ਕਰਦਾ ਹੈ।

ਦੁਖੁ ਦੁਖੁ ਅਗੈ ਆਖੀਐ ਪੜ੍ਹ੍ਹਿ ਪੜ੍ਹ੍ਹਿ ਕਰਹਿ ਪੁਕਾਰ ॥
ਤਕਲੀਫ ਉਤੇ ਤਕਲੀਫ, ਏਦੂ ਮਗਰੋ ਉਠਾਉਂਦਾ ਕਿਹਾ ਜਾਂਦਾ ਹੈ। ਜਿੰਨਾਂ ਉਹ ਵਾਚਦਾ ਤੇ ਉਚਾਰਦਾ ਹੈ, ਉਨ੍ਹਾਂ ਹੀ ਬਹੁਤਾ ਉਹ ਪਿਟਦਾ ਹੈ।

ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥
ਉਸ ਦੇ ਨਹੀਂ ਤਕਲੀਫ ਦੀਆਂ ਗੰਢਾਂ ਖੁਲ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚ ਕੋਈ ਵੀ ਆਰਾਮ ਨਹੀਂ ਨਿਕਲਦਾ।

ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥
ਤਕਲੀਫ ਅੰਦਰ, ਪ੍ਰਾਣੀ ਸੜਦਾ ਹੈ ਅਤੇ ਦੁਖਾਂਤ੍ਰ ਹੈ ਉਹ ਵਿਰਲਾਪ ਕਰਦਾ ਤੁਰ ਜਾਂਦਾ ਹੈ।

ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥
ਸਾਹਿਬ ਦੀਆਂ ਸਿਫਤਾਂ ਨਾਲ ਰੰਗੀਜਣ ਦੁਆਰਾ ਹੇ ਨਾਨਕ! ਜੀਵ ਦੀ ਜਿੰਦੜੀ ਤੇ ਦੇਹ ਹਰੇ ਭਰੇ ਹੋ ਜਾਂਦੇ ਹਨ।

ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥
ਪੀੜ ਦੀ ਅੱਗ, ਪ੍ਰਾਣੀ ਸੜ ਕੇ ਮਰ ਜਾਂਦੇ ਹਨ, ਪਰੰਤੂ ਪੀੜ ਸਾਰੇ ਰੋਗਾਂ ਦੀ ਦਵਾਈ ਭੀ ਹੈ।

ਮਹਲਾ ੧ ॥
ਪਹਿਲੀ ਪਾਤਿਸ਼ਾਹੀ।

ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥
ਨਾਨਕ, ਸੰਸਾਰੀ ਰੰਗ ਰਲੀਆਂ ਕੇਵਲ ਮਿੱਟੀ ਹੀ ਹਨ। ਉਹ ਲਿਰੀ ਪੂਰੀ ਮਿੱਟੀ ਦੀ ਮਿੱਟੀ ਅਤੇ ਸੁਆਹ ਹਨ।

ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥
ਮਿੱਟੀ ਦੀ ਮਿੱਟੀ ਦੀ ਹੀ, ਪ੍ਰਾਣੀ ਕਮਾਈ ਕਰਦਾ ਹੈ ਅਤੇ ਮਿੱਟੀ ਨਾਲ ਹੀ ਆਪਣੀ ਕਾਇਆ ਨੂੰ ਨਬੇੜ ਲੈਂਦਾ ਹੈ।

ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥
ਜਦ ਆਤਮਾ ਦੇਹ ਵਿੱਚੋ ਬਾਹਰ ਕੱਢ ਨਹੀਂ ਜਾਂਦੀ ਹੈ, ਇਹ ਪਾਪਾਂ ਦੀ ਭੁਬਲ ਨਾਲ ਲਿਬੜੀ ਹੋਈ ਜਾਂਦੀ ਹੈ।

ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥
ਏਦੂੰ ਮਗਰੋ ਜਦ ਪ੍ਰਾਣੀ ਕੋਲੋ ਇਸਾਬ ਪੁਛਿਆ ਜਾਂਦਾ ਹੈ ਤਾਂ ਉਸ ਨੂੰ ਦਸ ਗੁਣੀ ਹੋਰ ਭੁਬਲ ਮਿਲ ਜਾਂਦੀ ਹੈ।

ਪਉੜੀ ॥
ਪਉੜੀ।

ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥
ਸਾਹਿਬ ਦਾ ਨਾਮ ਸ੍ਰਵਣ ਕਰਨ ਦੁਆਰਾ, ਇਨਸਾਨ ਨੂੰ ਪਵਿੱਤਰਤਾ ਅਤੇ ਸਵੈ-ਜਬਤ ਦੀ ਦਾਤ ਮਿਲ ਜਾਂਦੀ ਹੈ ਅਤੇ ਮੌਤ ਦਾ ਦੂਤ ਉਸ ਦੇ ਨਜ਼ਦੀਕ ਨਹੀਂ ਆਉਂਦਾ।

ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥
ਸਾਈਂ ਦਾ ਨਾਮ ਸ੍ਰਵਣ ਕਰਨ ਦੁਆਰਾ, ਜੀਵ ਦਾ ਮਨ ਰੋਸ਼ਨ ਹੋ ਜਾਂਦਾ ਹੈ ਅਤੇ ਉਸ ਦਾ ਅਨ੍ਹੇਰਾ ਦੁਰ ਹੋ ਜਾਂਦਾ ਹੈ।

ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥
ਸਾਹਿਬ ਦੇ ਨਾਮ ਨੂੰ ਸੁਣ ਕੇ, ਜੀਵ ਆਪਣੇ ਆਪ ਨੂੰ ਅਨੁਭਵ ਕਰ ਲੈਂਦਾ ਹੈ ਅਤੇ ਨਾਮ ਦੇ ਮੁਨਾਫੇ ਨੂੰ ਪਾ ਲੈਂਦਾ ਹੈ।

ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥
ਸੁਆਮੀ ਦੇ ਨਾਮ ਨੂੰ ਸ੍ਰਵਣ ਕਰਨ ਦੁਆਰਾ, ਕਸਮਲ ਧੋਤੇ ਜਾਂਦੇ ਹਨ ਅਤੇ ਜੀਵ ਪਵਿੱਤਰ ਸੱਚੇ ਪ੍ਰਭੂ ਨੂੰ ਮਿਲ ਪੈਦਾ ਹੈ।

ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥
ਹੇ ਨਾਨਕ! ਸਾਈਂ ਦਾ ਨਮਾ ਸੁਣਨ ਦੁਆਰਾ, ਮਨੁੱਖ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ। ਗੁਰਾਂ ਦੀ ਦਇਆ ਰਾਹੀਂ ਹੀ ਉਹ ਨਾਮ ਦਾ ਆਰਾਧਨ ਕਰਦਾ ਹੈ।

ਸਲੋਕ ਮਹਲਾ ੧ ॥
ਸਲੋਕ ਪਹਿਲੀ ਪਾਤਿਸ਼ਾਹੀ।

ਘਰਿ ਨਾਰਾਇਣੁ ਸਭਾ ਨਾਲਿ ॥
ਆਪਣੇ ਧਾਮ ਵਿੱਚ, ਤੂੰ ਰਬ ਦੇ ਬੁੱਤ ਨੂੰ ਹੋਰ ਸਾਰੇ ਦੇਵਤਿਆਂ ਸਮੇਤ ਰਖਦਾ ਹੈ।

copyright GurbaniShare.com all right reserved. Email