Page 1164

ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥
ਅਤੇ ਇਸ ਤਰ੍ਹਾਂ ਨਾਮੇ ਨੇ ਪ੍ਰਭੂ ਦਾ ਦੀਦਾਰ ਦੇਖ ਲਿਆ।

ਮੈ ਬਉਰੀ ਮੇਰਾ ਰਾਮੁ ਭਤਾਰੁ ॥
ਮੈਂ ਕਮਲੀ ਹਾਂ ਅਤੇ ਸਾਹਿਬ ਮੇਰਾ ਕੰਤ।

ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥
ਉਸ ਲਈ ਮੈਂ ਆਪਣੇ ਆਪ ਨੂੰ ਬਣਾ ਸੁਆਰ ਕੇ ਸ਼ਿੰਗਾਰਦੀ ਹਾਂ।

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥
ਚੰਗੀ ਰਤ੍ਹਾਂ ਬੁਗੋਵੇ, ਚੰਗੀ ਤਰ੍ਹਾ ਬੁਗੋਵੇ, ਮੈਨੂੰ ਚੰਗੀ ਤਰ੍ਹਾਂ ਬੁਗੋਵੇ, ਹੇ ਲੋਕੋ!

ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ ॥
ਮੇਰੀ ਦੇਹਿ ਅਤੇ ਜਿੰਦੜੀ ਮੇਰੇ ਪ੍ਰਪੁ ਪ੍ਰੀਤਮ ਲਈ ਹੈ। ਠਹਿਰਾਉ।

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥
ਤੂੰ ਕਿਸੇ ਨਾਲ ਭੀ ਬਹਿਸ ਅਤੇ ਮੁਬਾਹਸਾ ਨ ਕਰ।

ਰਸਨਾ ਰਾਮ ਰਸਾਇਨੁ ਪੀਜੈ ॥੨॥
ਆਪਣੀ ਜੀਹਭਾ ਨਾਲ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ।

ਅਬ ਜੀਅ ਜਾਨਿ ਐਸੀ ਬਨਿ ਆਈ ॥
ਹੁਣ ਮੈਂ ਆਪਣੇ ਚਿੱਤ ਅੰਦਰ ਜਾਣਦਾ ਹਾਂ ਕਿ ਐਹੋ ਜੇਹਾ ਪ੍ਰਬੰਧ ਬਣ ਗਿਆ ਹੈ,

ਮਿਲਉ ਗੁਪਾਲ ਨੀਸਾਨੁ ਬਜਾਈ ॥੩॥
ਜਿਸ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਵਜਦੇ ਨਗਾਰੇ ਮਿਲ ਪਵਾਂਗਾ।

ਉਸਤਤਿ ਨਿੰਦਾ ਕਰੈ ਨਰੁ ਕੋਈ ॥
ਭਾਵੇਂ ਕੋਈ ਮੇਰੀ ਵਡਿਆਈ ਕਰੇ ਜਾ ਬਦਖੋਈ,

ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥
ਨਾਮਾ ਵਡਿਆਈ ਦੇ ਪਿਆਰੇ ਉਸ ਸੁਆਮੀ ਨੂੰ ਮਿਲ ਪਿਆ ਹੈ।

ਕਬਹੂ ਖੀਰਿ ਖਾਡ ਘੀਉ ਨ ਭਾਵੈ ॥
ਕਦੇ ਤਾਂ ਬੰਦੇ ਨੂੰ ਦੁੱਧ ਖੰਡ ਅਤੇ ਘਿਉ ਭੀ ਚੰਗੇ ਨਹੀਂ ਲਗਦੇ।

ਕਬਹੂ ਘਰ ਘਰ ਟੂਕ ਮਗਾਵੈ ॥
ਕਦੇ ਪ੍ਰਭੂ ਉਸ ਪਾਸੋ ਬੂਹੇ ਬੂਹੇ ਤੇ ਟੁੱਕਰ ਮੰਗਵਾਉਂਦੇ ਹੈ।

ਕਬਹੂ ਕੂਰਨੁ ਚਨੇ ਬਿਨਾਵੈ ॥੧॥
ਕਦੇ ਉਹ ਸੂਹੜੀ ਵਿਚੋਂ ਛੋਲੇ ਚੁਗਦਾ ਹੈ।

ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥
ਜਿਸ ਤਰ੍ਹਾਂ ਸੁਆਮੀ ਮੈਨੂੰ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਹੈ ਵੀਰ!

ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥
ਵਾਹਿਗੁਰੂ ਦੀ ਪ੍ਰਭਤਾ ਥੋੜੀ ਜਿੰਨੀ ਭੀ ਵਰਣਨ ਨਹੀਂ ਕੀਤੀ ਜਾ ਸਕਦੀ। ਠਹਿਰਾਉ।

ਕਬਹੂ ਤੁਰੇ ਤੁਰੰਗ ਨਚਾਵੈ ॥
ਕਦੇ ਆਦਮੀ ਘੋੜੇ ਤੇ ਕੌਤਲ (ਉਤੇ ਚੜ੍ਹ ਕੇ ਉਨ੍ਹਾਂ ਨੂੰ) ਨਚਾਉਂਦਾ ਹੈ।

ਕਬਹੂ ਪਾਇ ਪਨਹੀਓ ਨ ਪਾਵੈ ॥੨॥
ਕਦੇ ਉਸ ਨੂੰ ਆਪਦੇ ਪੈਰਾ ਲਹੀ ਜੁੱਤੀ ਭੀ ਨਹੀਂ ਮਿਲਦੀ।

ਕਬਹੂ ਖਾਟ ਸੁਪੇਦੀ ਸੁਵਾਵੈ ॥
ਕਦੇ, ਪ੍ਰਭੂ ਇਨਸਾਨ ਨੂੰ ਚਿੱਟੀ ਚਾਦਰ ਵਾਲੇ ਪਲੰਘ ਤੇ ਸੁਆਲਦਾ ਹੈ।

ਕਬਹੂ ਭੂਮਿ ਪੈਆਰੁ ਨ ਪਾਵੈ ॥੩॥
ਕਦੇ, ਉਸ ਨੂੰ ਧਰਤੀ ਤੇ ਪੈਣ ਲਈ ਪਰਾਲੀ ਭੀ ਨਹੀਂ ਮਿਲਦੀ।

ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥
ਨਾਮਦੇਵ ਆਖਦਾ ਹੈ, ਕੇਵਲ ਸਾਈਂ ਦਾ ਨਾਮ ਹੀ ਬੰਦੇ ਦੀ ਰੱਖਿਆ ਕਰਦਾ ਹੈ।

ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥
ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ, ਉਸ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਹੰਸਦੜੀ ਅਤੇ ਖਿਲੰਦੜੀ ਦਸ਼ਾ ਅੰਦਰ ਮੈਂ ਤੇਰੇ ਮੰਦਰ ਨੂੰ ਆਇਆ ਹੈ, ਹੇ ਸੁਆਮੀ!

ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥
ਜਦ ਨਾਮਾ ਉਪਾਸ਼ਨਾ ਕਰ ਰਿਹਾ ਸੀ, ਉਸ ਨੂੰ ਫੜ ਕੇ ਬਾਹਰ ਕਢ ਦਿਤਾ ਗਿਆ।

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥
ਨੀਵੀ ਹੈ ਜਾਤੀ ਮੇਰੀ, ਹੇ ਮੇਰੇ ਪ੍ਰਭੂ! ਯਾਂਦਵਾਂ ਦੇ ਪਾਤਿਸ਼ਾਹ।

ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥
ਮੇਰੀ ਪੈਦਾਇਸ਼ ਛੀਬੇ ਦੇ ਘਰ ਕਿਉਂ ਹੋਈ? ਠਹਿਰਾਉ।

ਲੈ ਕਮਲੀ ਚਲਿਓ ਪਲਟਾਇ ॥
ਆਪਣੀ ਕੰਬਲੀ ਚੁਕ ਕੇ ਨਾਮਾ ਪਿਛੇ ਮੁੜ ਆਇਆ,

ਦੇਹੁਰੈ ਪਾਛੈ ਬੈਠਾ ਜਾਇ ॥੨॥
ਅਤੇ ਮੰਦਰ ਦੇ ਪਿਛਲੇ ਪਾਸੇ ਜਾਂ ਕੇ ਉਥੇ ਬੈਠ ਗਿਆ ਹੈ।

ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥
ਜਿਉ ਜਿਉ ਨਾਮਦੇਵ ਪ੍ਰਭੂ ਦਾ ਜੱਸ ਉਚਾਰਨ ਕਰਦਾ ਸੀ,

ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
ਤਿਉ ਤਿਉ ਹੀ ਮੰਦਰ ਸੰਤ ਸਰੂਪ ਪੁਰਸ਼ ਵਲ ਮੁੜਦਾ ਜਾਂਦਾ ਸੀ।

ਭੈਰਉ ਨਾਮਦੇਉ ਜੀਉ ਘਰੁ ੨
ਭੈਰਉ ਨਾਮਦੇਵ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜੈਸੀ ਭੂਖੇ ਪ੍ਰੀਤਿ ਅਨਾਜ ॥
ਜਿਸ ਤਰ੍ਹਾਂ ਭੁਖਾ ਆਦਮੀ ਭੋਜਨ ਨੂੰ ਪਿਆਰ ਕਰਦਾ ਹੈ,

ਤ੍ਰਿਖਾਵੰਤ ਜਲ ਸੇਤੀ ਕਾਜ ॥
ਜਿਸ ਤਰ੍ਹਾਂ ਤਿਹਾਏ ਆਦਮੀ ਦਾ ਪਾਣੀ ਨਾਲ ਵਿਹਾਰ ਹੈ,

ਜੈਸੀ ਮੂੜ ਕੁਟੰਬ ਪਰਾਇਣ ॥
ਅਤੇ ਜਿਸ ਤਰ੍ਹਾਂ ਮੂਰਖ ਆਪਣੇ ਪਰਵਾਰ ਦੇ ਸਮਰਪਨ ਹੋਇਆ ਹਇਆ ਹੈ,

ਐਸੀ ਨਾਮੇ ਪ੍ਰੀਤਿ ਨਰਾਇਣ ॥੧॥
ਏਸੇ ਤਰ੍ਹਾਂ ਹੀ ਨਾਮੇ ਨੂੰ ਪ੍ਰਭੂ ਪਿਆਰਾ ਹੈ।

ਨਾਮੇ ਪ੍ਰੀਤਿ ਨਾਰਾਇਣ ਲਾਗੀ ॥
ਨਾਮੇ ਦਾ ਪਿਆਰ ਆਪਣੇ ਪ੍ਰਭੂ ਨਾਲ ਹੈ।

ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥
ਉਹ ਸੁਖੈਨ ਹੀ ਉਪਰਾਮ ਹੋ ਗਿਆ ਹੈ। ਠਹਿਰਾਉ।

ਜੈਸੀ ਪਰ ਪੁਰਖਾ ਰਤ ਨਾਰੀ ॥
ਜਿਸ ਤਰ੍ਹਾਂ ਇਸਤ੍ਰੀ ਪਰਾਏ ਪੁਰਸ਼ ਦੇ ਪਿਆਰ ਵਿੱਚ ਰੰਗੀ ਹੋਵੇ,

ਲੋਭੀ ਨਰੁ ਧਨ ਕਾ ਹਿਤਕਾਰੀ ॥
ਜਿਸ ਤਰ੍ਹਾਂ ਕਿ ਲਾਲਚੀ ਆਦਮੀ ਦੌਲਤ ਨੂੰ ਪਿਆਰ ਕਰਦਾ ਹੈ,

ਕਾਮੀ ਪੁਰਖ ਕਾਮਨੀ ਪਿਆਰੀ ॥
ਤੇ ਜਿਸ ਤਰ੍ਹਾਂ ਵਿਸ਼ਈ ਇਨਸਾਨ ਇਸਤਰੀ ਨੂੰ ਪਿਆਰ ਕਰਦਾ ਹੈ,

ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥
ਇਸ ਤਰ੍ਹਾਂ ਹੀ ਨਾਮਾ ਹੰਕਾਰ ਦੇ ਵੈਰੀ ਆਪਣੇ ਪ੍ਰਭੂ ਨੂੰ ਪਿਆਰ ਕਰਦਾ ਹੈ।

ਸਾਈ ਪ੍ਰੀਤਿ ਜਿ ਆਪੇ ਲਾਏ ॥
ਉਹ ਹੀ ਅਸਲੀ ਪਿਆਰ ਹੈ, ਜਿਸ ਦੁਆਰਾ ਪ੍ਰਭੂ ਪ੍ਰਾਣੀ ਨੂੰ ਆਪਦੇ ਨਾਲ ਜੋੜ ਲੈਂਦਾ ਹੈ,

ਗੁਰ ਪਰਸਾਦੀ ਦੁਬਿਧਾ ਜਾਏ ॥
ਅਤੇ ਜਿਸ ਦੁਆਰਾ ਗੁਰਾਂ ਦੀ ਮਿਹਰ ਸਦਕਾ ਦਵੈਤ-ਭਾਵ ਦੂਰ ਹੋ ਜਾਂਦਾ ਹੈ।

ਕਬਹੁ ਨ ਤੂਟਸਿ ਰਹਿਆ ਸਮਾਇ ॥
ਨਾਮੇ ਦੀ ਪਿਰਹੜੀ ਕਦੇ ਭੀ ਟੁਟਦੀ ਨਹੀਂ ਅਤੇ ਉਹ ਆਪਣੇ ਪ੍ਰਭੂ ਅੰਦਰ ਲੀਨ ਰਹਿੰਦਾ ਹੈ।

ਨਾਮੇ ਚਿਤੁ ਲਾਇਆ ਸਚਿ ਨਾਇ ॥੩॥
ਨਾਮੇ ਨੇ ਆਪਣਾ ਮਨ ਸਚੇ ਨਾਮ ਨਾਲ ਜੋੜ ਲਿਆ ਹੈ।

ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥
ਜੇਹੋ ਜੇਹੀ ਮੁਹੱਬਤ ਹੈ ਬੱਚੇ ਅਤੇ ਉਸ ਦੀ ਅੰਮੜੀ ਵਿਚਕਾਰ,

ਐਸਾ ਹਰਿ ਸੇਤੀ ਮਨੁ ਰਾਤਾ ॥
ਏਸੇ ਤਰ੍ਹਾਂ ਹੀ ਮੇਰੀ ਜਿੰਦੜੀ ਹਰੀ ਨਾਲ ਰੰਗੀ ਹੋਈ ਹੈ।

ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥
ਨਾਮ ਦੇਵ ਪ੍ਰਾਰਥਨਾ ਕਰਦਾ ਹੈ ਕਿ ਮੇਰੀ ਪਿਰਹੜੀ ਪੈ ਗਈ ਹੈ,

ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥
ਸ਼੍ਰਿਸ਼ਟੀ ਦੇ ਸੁਆਮੀ ਨਾਲ ਜੋ ਕਿ ਮੇਰੇ ਮਨ ਅੰਦਰ ਵਸਦਾ ਹੈ।

ਘਰ ਕੀ ਨਾਰਿ ਤਿਆਗੈ ਅੰਧਾ ॥
ਮਨ ਦਾ ਅੰਨ੍ਹਾ ਇਨਸਾਨ ਆਪਣੇ ਘਰ ਦੀ ਵਹੁਟੀ ਨੂੰ ਛੱਡ ਦਿੰਦਾ ਹੈ,

copyright GurbaniShare.com all right reserved. Email