ਸੁਰ ਤੇਤੀਸਉ ਜੇਵਹਿ ਪਾਕ ॥ ਤੇਤੀ ਸੋ ਹਜ਼ਾਰ ਦੇਵਤੇ ਉਸ ਦਾ ਭੋਜਨ ਖਾਂਦੇ ਹਨ। ਨਵ ਗ੍ਰਹ ਕੋਟਿ ਠਾਢੇ ਦਰਬਾਰ ॥ ਨੋ ਤਾਰਿਆਂ ਦੇ ਕ੍ਰੋੜਾਂ ਹੀ ਸਮੂਦਾਇ ਉਸ ਦੇ ਬੂਹੇ ਤੇ ਖੜ੍ਹੇ ਹਨ। ਧਰਮ ਕੋਟਿ ਜਾ ਕੈ ਪ੍ਰਤਿਹਾਰ ॥੨॥ ਕ੍ਰੋੜਾਂ ਹੀ ਧਰਮਰਾਜੇ ਉਸ ਦੇ ਦਰਬਾਨ ਹਨ। ਪਵਨ ਕੋਟਿ ਚਉਬਾਰੇ ਫਿਰਹਿ ॥ ਕ੍ਰੋੜਾਂ ਹੀ ਹਵਾਵਾਂ ਉਸ ਦੇ ਉਦਾਲੇ ਚੋਹੀ ਪਾਸੀ ਵਗਦੀਆਂ ਹਨ। ਬਾਸਕ ਕੋਟਿ ਸੇਜ ਬਿਸਥਰਹਿ ॥ ਕ੍ਰੋੜਾਂ ਹੀ ਸਰਪ ਉਸ ਦਾ ਬਿਸਤਰਾ ਵਛਾਉਂਦੇ ਹਨ। ਸਮੁੰਦ ਕੋਟਿ ਜਾ ਕੇ ਪਾਨੀਹਾਰ ॥ ਕ੍ਰੋੜਾਂ ਹੀ ਸਮੁੰਦਰ ਹਨ ਜਿਸ ਦਾ ਪਾਣੀ ਭਰਨ ਵਾਲੇ। ਰੋਮਾਵਲਿ ਕੋਟਿ ਅਠਾਰਹ ਭਾਰ ॥੩॥ ਬਨਾਸਪਤੀ ਦੇ ਅਠਾਹਰਾ ਕ੍ਰੋੜ ਬੋਝ ਉਸ ਦੇ ਰੋਮ ਹਨ। ਕੋਟਿ ਕਮੇਰ ਭਰਹਿ ਭੰਡਾਰ ॥ ਕ੍ਰੋੜਾਂ ਹੀ ਖਜਾਨਚੀ ਉਸ ਦੇ ਖਜਾਨੇ ਪਰੀਪੂਰਨ ਕਰ ਰਹੇ ਹਨ। ਕੋਟਿਕ ਲਖਿਮੀ ਕਰੈ ਸੀਗਾਰ ॥ ਕ੍ਰੋੜਾਂ ਲਕਸ਼ਮੀਆਂ ਉਸ ਨੂੰ ਪ੍ਰਸੰਨ ਕਰਨ ਲਹੀ ਹਾਰ-ਸ਼ਿੰਗਾਰ ਲਾਉਂਦੀਆਂ ਹਨ। ਕੋਟਿਕ ਪਾਪ ਪੁੰਨ ਬਹੁ ਹਿਰਹਿ ॥ ਅਨੇਕਾਂ ਹੀ ਕ੍ਰੋੜ ਬਦੀਆਂ ਅਤੇ ਨੇਕੀਆਂ ਉਸ ਵਲ ਤਕਦੀਆਂ ਹਨ। ਇੰਦ੍ਰ ਕੋਟਿ ਜਾ ਕੇ ਸੇਵਾ ਕਰਹਿ ॥੪॥ ਕ੍ਰੋੜਾਂ ਹੀ ਇੰਦ੍ਰ ਜਿਸ ਦੀ ਘਾਲ ਕਮਾਉਂਦੇ ਹਨ। ਛਪਨ ਕੋਟਿ ਜਾ ਕੈ ਪ੍ਰਤਿਹਾਰ ॥ ਛਪੰਜਾ ਕ੍ਰੋੜ ਹਨ, ਜਿਸ ਦੇ ਬੱਦਲ। ਨਗਰੀ ਨਗਰੀ ਖਿਅਤ ਅਪਾਰ ॥ ਹਰ ਸ਼ਹਿਰ ਅੰਦਰ ਉਸ ਦੀ ਬੇਅੰਤ ਕੀਰਤੀ ਹੈ। ਲਟ ਛੂਟੀ ਵਰਤੈ ਬਿਕਰਾਲ ॥ ਆਪਣੀਆਂ ਖਿਲਰੀਆਂ ਹੋਈਆਂ ਬੋਦੀਆਂ ਨਾਲ ਭਿਆਨਕ ਮੌਤ ਉਸ ਦੇ ਮੂਹਰੇ ਕੰਮ ਕਰਦੀ ਹੈ। ਕੋਟਿ ਕਲਾ ਖੇਲੈ ਗੋਪਾਲ ॥੫॥ ਕ੍ਰੋੜਾਂ ਹੀ ਤਰੀਕਿਆਂ ਨਾਲ ਸੁਅਮੀ ਖੇਡਦਾ ਹੈ। ਕੋਟਿ ਜਗ ਜਾ ਕੈ ਦਰਬਾਰ ॥ ਉਸ ਦੀ ਦਰਗਾਹ ਅੰਦਰ ਕ੍ਰੋੜਾਂ ਹੀ ਸਦਾ-ਵਰਤ ਲਗੇ ਹੋਏ ਹਨ, ਗੰਧ੍ਰਬ ਕੋਟਿ ਕਰਹਿ ਜੈਕਾਰ ॥ ਅਤੇ ਕ੍ਰੋੜਾਂ ਹੀ ਸਵਰਗੀ-ਗਵੱਈਏ ਉਸ ਨੂੰ ਵਾਹ ਵਾਹ ਕਰਦੇ ਹਨ। ਬਿਦਿਆ ਕੋਟਿ ਸਭੈ ਗੁਨ ਕਹੈ ॥ ਕ੍ਰੋੜਾਂ ਹੀ ਇਲਮ ਸਮੂਹ ਉਸ ਦਾ ਜੱਸ ਉਚਾਰਦੇ ਹਨ। ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥੬॥ ਤਾਂ ਭੀ ਉਹ ਸ਼ਰੋਮਣੀ ਸਾਹਿਬ ਦੇ ਓੜਕ ਨੂੰ ਨਹੀਂ ਪਾ ਸਕਦੇ। ਬਾਵਨ ਕੋਟਿ ਜਾ ਕੈ ਰੋਮਾਵਲੀ ॥ ਉਸ ਦੇ ਇਕ ਰੋਮ ਵਿੱਚ ਹਨ ਕ੍ਰੋੜਾਂ ਹੀ ਬਾਵਨ ਦੇ ਅਵਤਾਰ, ਰਾਵਨ ਸੈਨਾ ਜਹ ਤੇ ਛਲੀ ॥ ਰਾਮਚੰਦ੍ਰ, ਜਿਸ ਨੇ ਰਾਵਣ ਦੀ ਫੌਜ ਨੀਤੀ ਨਾਲ ਹਰਾਈ ਸੀ, ਸਹਸ ਕੋਟਿ ਬਹੁ ਕਹਤ ਪੁਰਾਨ ॥ ਹਜਾਰਾ ਹੀ ਕ੍ਰੋੜ ਪੁਰਾਣ ਜੋ ਉਸ ਦੀ ਬਹੁਤ ਹੀ ਪ੍ਰਸੰਸਾ ਕਰਦੇ ਹਨ, ਦੁਰਜੋਧਨ ਕਾ ਮਥਿਆ ਮਾਨੁ ॥੭॥ ਅਤੇ ਕ੍ਰਿਸ਼ਨ, ਜਿਸ ਨੇ ਦਰਯੋਧਨ ਦਾ ਹੰਕਾਰ ਤੋੜਿਆ ਸੀ। ਕੰਦ੍ਰਪ ਕੋਟਿ ਜਾ ਕੈ ਲਵੈ ਨ ਧਰਹਿ ॥ ਕ੍ਰੋੜਾਂ ਹੀ ਕਾਮ ਦੇਵ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ। ਅੰਤਰ ਅੰਤਰਿ ਮਨਸਾ ਹਰਹਿ ॥ ਉਹ ਇਨਸਾਨ ਦੇ ਐਨ ਅੰਦਰਲੇ ਦਿਲ ਨੂੰ ਚੁਰਾ ਲੈਂਦਾ ਹੈ। ਕਹਿ ਕਬੀਰ ਸੁਨਿ ਸਾਰਿਗਪਾਨ ॥ ਕਬੀਰ ਜੀ ਆਖਦੇ ਹਨ, ਹੈ ਸੰਸਾਰ ਦੇ ਸੁਆਮੀ ਵਾਹਿਗੁਰੂ! ਤੂੰ ਮੇਰੀ ਪ੍ਰਾਰਥਨਾ ਸੁਣ। ਦੇਹਿ ਅਭੈ ਪਦੁ ਮਾਂਗਉ ਦਾਨ ॥੮॥੨॥੧੮॥੨੦॥ ਮੈਂ ਤੇਰੇ ਕੋਲੋ ਇਹ ਦਾਤ ਮੰਗਦਾ ਹਾ, ਤੂੰ ਮੈਨੂੰ ਭੈ-ਰਹਿਤ ਪਦਵੀ ਪ੍ਰਦਾਨ ਕਰ। ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧ ਭੈਰਉ ਨਾਮਦੇਵ ਜੀ ਦੇ ਸ਼ਬਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਰੇ ਜਿਹਬਾ ਕਰਉ ਸਤ ਖੰਡ ॥ ਹੇ ਜੀਭੇ! ਮੈਂ ਤੇਰੇ ਸੋ ਟੋਟੇ ਕਰ ਦੇਵਾਗਾਂ, ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥੧॥ ਜੇਕਰ ਤੂੰ ਮਹਾਰਾਜ ਸੁਆਮੀ ਦੇ ਨਾਮ ਨੂੰ ਉਚਾਰਨ ਨਹੀਂ ਕਰਦੀ। ਰੰਗੀ ਲੇ ਜਿਹਬਾ ਹਰਿ ਕੈ ਨਾਇ ॥ ਹੇ ਮੇਰੀ ਜੀਭੈ! ਤੂੰ ਹਰੀ ਦੇ ਨਾਮ ਨਾਲ ਰੰਗੀਜਿਆ ਜਾ। ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥੧॥ ਰਹਾਉ ॥ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਤੂੰ ਚੰਗੇ ਰੰਗ ਨਾਲ ਰੰਗੀ ਜਾ। ਠਹਿਰਾਉ। ਮਿਥਿਆ ਜਿਹਬਾ ਅਵਰੇਂ ਕਾਮ ॥ ਕੂੜੇ ਹਨ ਹੇ ਮੇਰੀ ਜੀਭੇ ਹੋਰ ਕਾਰਵਿਹਾਰ। ਨਿਰਬਾਣ ਪਦੁ ਇਕੁ ਹਰਿ ਕੋ ਨਾਮੁ ॥੨॥ ਅਬਿਨਾਸ਼ੀ ਮਰਤਬਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਪਰਾਪਤ ਹੁੰਦਾ ਹੈ। ਅਸੰਖ ਕੋਟਿ ਅਨ ਪੂਜਾ ਕਰੀ ॥ ਅਣਗਿਣਤ ਕ੍ਰੋੜਾਂ ਹੋਰ ਉਪਸ਼ਨਾਵਾਂ ਦਾ ਕਰਨਾ, ਏਕ ਨ ਪੂਜਸਿ ਨਾਮੈ ਹਰੀ ॥੩॥ ਇਕ ਪ੍ਰਭੂ ਦੇ ਨਾਮ ਦੇ ਸਿਮਰਨ ਕਰਨ ਦੇ ਤੁਲ ਨਹੀਂ। ਪ੍ਰਣਵੈ ਨਾਮਦੇਉ ਇਹੁ ਕਰਣਾ ॥ ਨਾਮ ਦੇਵ ਬਿਨੇ ਕਰਦਾ ਹੈ, ਇਹ ਹੈ ਤੇਰਾ ਕੰਮ ਕਿ ਤੂੰ ਨਾਮ ਦਾ ਉਚਾਰਨ ਕਰਦਾ ਰਹੁ। ਅਨੰਤ ਰੂਪ ਤੇਰੇ ਨਾਰਾਇਣਾ ॥੪॥੧॥ ਹੇ ਸਾਈਂ! ਅੰਤ-ਰਤਿਹ ਹਨ ਤੇਰੇ ਸਰੂਪ। ਪਰ ਧਨ ਪਰ ਦਾਰਾ ਪਰਹਰੀ ॥ ਜੋ ਪਰਾਈ ਦੌਲਤ ਅਤੇ ਪਰਾਈ ਇਸਤਰੀ ਨੂੰ ਤਿਆਗ ਦਿੰਦਾ ਹੈ, ਤਾ ਕੈ ਨਿਕਟਿ ਬਸੈ ਨਰਹਰੀ ॥੧॥ ਮਨੁਸ਼-ਸ਼ੋਰ-ਸਰੂਪ ਮੇਰਾ ਸਾਈਂ ਉਸ ਦੇ ਨੇੜੇ ਹੀ ਵਸਦਾ ਹੈ। ਜੋ ਨ ਭਜੰਤੇ ਨਾਰਾਇਣਾ ॥ ਜੋ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦੇ, ਤਿਨ ਕਾ ਮੈ ਨ ਕਰਉ ਦਰਸਨਾ ॥੧॥ ਰਹਾਉ ॥ ਉਹਨਾਂ ਦਾ ਦੀਦਾਰ ਮੈਂ ਕਰਨਾ ਨਹੀਂ ਚਾਹੁੰਦਾ। ਠਹਿਰਾਉ। ਜਿਨ ਕੈ ਭੀਤਰਿ ਹੈ ਅੰਤਰਾ ॥ ਉਹ ਜਿਨ੍ਹਾਂ ਦੇ ਅੰਦਰ ਸੁਆਮੀ ਤੋਂ ਵਿਤਕਰਾ ਹੈ, ਜੈਸੇ ਪਸੁ ਤੈਸੇ ਓਇ ਨਰਾ ॥੨॥ ਉਹੋ ਜੇਹੇ ਮਨੁੱਖ ਡੰਗਰ ਸਮਾਨ ਹਨ। ਪ੍ਰਣਵਤਿ ਨਾਮਦੇਉ ਨਾਕਹਿ ਬਿਨਾ ॥ ਨਾਮਦੇਵ ਬੇਨਤੀ ਕਰਦਾ ਹੈ ਕਿ ਨੱਕ ਦੇ ਬਗੈਰ, ਨਾ ਸੋਹੈ ਬਤੀਸ ਲਖਨਾ ॥੩॥੨॥ ਇਨਸਾਨ ਚੰਗਾ ਨਹੀਂ ਲਗਦਾ, ਭਾਵੇਂ ਉਸ ਕੋਲ ਬੱਤੀ ਹੋਰ ਸੁੰਦਰ ਲਛਣ ਹੋਣ। ਦੂਧੁ ਕਟੋਰੈ ਗਡਵੈ ਪਾਨੀ ॥ ਇਕ ਕੌਲ ਦੁਧ ਦਾ ਅਤੇ ਇਕ ਗੜਵਾ ਪਾਣੀ ਦਾ ਲੈ ਆਇਆ, ਕਪਲ ਗਾਇ ਨਾਮੈ ਦੁਹਿ ਆਨੀ ॥੧॥ ਨਾਮਦੇਵ, ਬੂਰੀ ਗਊ ਨੂੰ ਚੋ ਕੇ। ਦੂਧੁ ਪੀਉ ਗੋਬਿੰਦੇ ਰਾਇ ॥ ਤੂੰ ਦੁਧ ਪੀ ਲੈ, ਹੇ ਮੇਰੇ ਪਾਤਿਸ਼ਾਹ ਪਰਮੇਸ਼ਰ! ਦੂਧੁ ਪੀਉ ਮੇਰੋ ਮਨੁ ਪਤੀਆਇ ॥ ਜੇ ਤੂੰ ਦੁਧ ਪੀਵੇਂ ਤਾਂ ਮੇਰਾ ਚਿੱਤ ਪ੍ਰਸੰਨ ਹੋਵੇਗਾ, ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥ ਨਹੀਂ ਤਾਂ ਘਰ ਦਾ ਸਾਂਹੀ ਮੇਰਾ ਪਿਤਾ, ਮੈਨੂੰ ਗੁੱਸੇ ਹੋਵੇਗਾ। ਠਹਿਰਾਉ। ਸੋੁਇਨ ਕਟੋਰੀ ਅੰਮ੍ਰਿਤ ਭਰੀ ॥ ਸੁਨਹਿਰੀ ਕੋਲ ਲੈ ਕੇ ਨਾਮੇ ਨੇ ਇਸ ਨੂੰ ਅੰਮ੍ਰਿਤਮਈ ਦੁੱਧ ਨਾਲ ਭਰਿਆ, ਲੈ ਨਾਮੈ ਹਰਿ ਆਗੈ ਧਰੀ ॥੨॥ ਅਤੇ ਆਪਣੇ ਸੁਆਮੀ ਅਗੇ ਇਸ ਨੂੰ ਰੱਖ ਦਿਤਾ। ਏਕੁ ਭਗਤੁ ਮੇਰੇ ਹਿਰਦੇ ਬਸੈ ॥ ਕੇਵਲ ਸਾਧੂ ਹੀ ਮੇਰੇ ਚਿੱਤ ਅੰਦਰ ਵਸਦਾ ਹੈ। ਨਾਮੇ ਦੇਖਿ ਨਰਾਇਨੁ ਹਸੈ ॥੩॥ ਨਾਮੇ ਨੂੰ ਵੇਖ ਕੇ ਸੁਆਮੀ ਹੱਸ ਪਿਆ। ਦੂਧੁ ਪੀਆਇ ਭਗਤੁ ਘਰਿ ਗਇਆ ॥ ਪ੍ਰਭੂ ਨੂੰ ਦੁਧ ਪਿਲਾ ਕੇ, ਸ਼ਰਧਾਲੂ ਘਰ ਨੂੰ ਮੁੜ ਆਇਆ, copyright GurbaniShare.com all right reserved. Email |