ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥ ਆਪਣੇ ਨਾਲ ਭਗਵਾਨ ਦੇ ਯੋਧਿਆਂ ਦੀ ਸੈਨਾ ਲੈ ਅਤੇ ਸੁਆਮੀ ਦੇ ਚਿੰਤਨ ਦੀ ਸੱਤਿਆ ਰਾਹੀਂ ਮੈਂ ਮੌਤ ਦੇ ਡਰ ਦੀ ਫਾਹੀ ਕੱਟ ਛੱਡੀ ਹੈ। ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥ ਪ੍ਰਭੂ ਦਾ ਗੋਲਾ ਕਬੀਬ ਕਿਲ੍ਹੇ ਉਤੇ ਚੜ੍ਹ ਗਿਆ ਹੈ ਅਤੇ ਉਸ ਦੀ ਸਦੀਵੀ ਸiੈਥਰ ਪਾਤਿਸ਼ਾਹੀ ਪਰਾਪਤ ਕਰ ਲਈ ਹੈ। ਗੰਗ ਗੁਸਾਇਨਿ ਗਹਿਰ ਗੰਭੀਰ ॥ ਗੰਗਾ ਮਾਈ ਡੂੰਘੀ ਅਤੇ ਅਗਾਧ ਹੈ। ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥ ਸੰਗਲਾਂ ਨਾਲ ਨਰੜ ਕੇ ਉਹ ਕਬੀਰ ਨੂੰ ਓਥੇ ਲੈ ਗਏ। ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਮੇਰਾ ਦਿਲ ਡਿਗਿਆ ਹੋਇਆ ਨਹੀਂ, ਮੇਰੀ ਦੇਹਿ ਕਿਉਂ ਪੈ ਕਰੇ? ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥ ਮੇਰਾ ਮਨ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਅੰਦਰ ਲੀਨ ਹੋਇਆ ਹੋਇਆ ਹੈ। ਠਹਿਰਾਉ। ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਗੰਗਾਂ ਦੇ ਤਰੰਗਾਂ ਨਾਲ ਮੇਰੇ ਸੰਗਲ ਟੁਟ ਭੱਜ ਗਏ, ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥ ਅਤੇ ਮੈਂ ਆਪਣੇ ਆਪ ਨੂੰ ਹਰਨ ਦੀ ਖੱਲ ਉਤੇ ਬੈਠਾ ਦੇਖਿਆ। ਕਹਿ ਕੰਬੀਰ ਕੋਊ ਸੰਗ ਨ ਸਾਥ ॥ ਕਬੀਰ ਜੀ ਆਖਦੇ ਹਨ, ਮੇਰਾ ਕੋਈ ਮਿੱਤਰ ਅਤੇ ਸਾਥੀ ਨਹੀਂ। ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥ ਰਾਘਵਾਂ ਦਾ ਸੁਆਮੀ, ਵਾਹਿਗੁਰੂ ਪਾਣੀ ਅਤੇ ਧਰਤੀ ਉਤੇ ਮੇਰਾ ਰਖਵਾਲਾ ਹੈ। ਭੈਰਉ ਕਬੀਰ ਜੀਉ ਅਸਟਪਦੀ ਘਰੁ ੨ ਭੈਰਉ ਕਬੀਰ ਜੀ ਅਸਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਅਗਮ ਦ੍ਰੁਗਮ ਗੜਿ ਰਚਿਓ ਬਾਸ ॥ ਪ੍ਰਭੂ ਨੇ ਆਪਣੀ ਰਿਹਾਇਸ ਲਈ ਇਕ ਬੇ-ਮਿਸਾਲ ਅਤੇ ਅਪੁੱਜ ਕਿਲ੍ਹਾ ਬਣਾਇਆ, ਜਾ ਮਹਿ ਜੋਤਿ ਕਰੇ ਪਰਗਾਸ ॥ ਜਿਸ ਵਿੱਚ ਉਸ ਦਾ ਨੂਰ ਚਾਨਣ ਕਰਦਾ ਹੈ। ਬਿਜੁਲੀ ਚਮਕੈ ਹੋਇ ਅਨੰਦੁ ॥ ਉਸ ਥਾਂ ਤੇ ਦਾਮਨੀ ਲਿਸ਼ਕਦੀ ਹੈ ਅਤੇ ਖੁਸ਼ੀ ਹੁੰਦੀ ਹੈ, ਜਿਹ ਪਉੜ੍ਹ੍ਹੇ ਪ੍ਰਭ ਬਾਲ ਗੋਬਿੰਦ ॥੧॥ ਜਿਥੇ ਮੇਰਾ ਨੌਜਵਾਨ ਸੁਆਮੀ ਮਾਲਕ ਵਸਦਾ ਹੈ। ਇਹੁ ਜੀਉ ਰਾਮ ਨਾਮ ਲਿਵ ਲਾਗੈ ॥ ਜੇਕਰ ਇਹ ਆਤਮਾ ਪ੍ਰਭੂ ਦੇ ਨਾਮ ਨੂੰ ਪਿਆਰ ਕਰਨ ਲਗ ਜਾਵੇ, ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ ॥ ਤਾਂ ਬੰਦਾ ਬੁਢੇਪੇ ਅਤੇ ਮੌਤ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਉਸ ਦਾ ਸੰਦੇਹ ਦੋੜ ਜਾਂਦਾ ਹੈ। ਠਹਿਰਾਉ। ਅਬਰਨ ਬਰਨ ਸਿਉ ਮਨ ਹੀ ਪ੍ਰੀਤਿ ॥ ਜਿਸ ਦਾ ਚਿੱਤ ਨੀਵੀ ਜਾਤੀ ਅਤੇ ਉਚੀ ਜਾਤੀ ਜਾਨਣ ਨੂੰ ਪਿਆਰ ਕਰਦਾ ਹੈ, ਹਉਮੈ ਗਾਵਨਿ ਗਾਵਹਿ ਗੀਤ ॥ ਉਹ ਹੰਕਾਰ ਦੇ ਸੋਹਲੇ ਅਤੇ ਗੀਤ ਗਾਉਂਦਾ ਹੈ। ਅਨਹਦ ਸਬਦ ਹੋਤ ਝੁਨਕਾਰ ॥ ਉਸ ਅਸਥਾਨ ਤੇ ਸੁਤੇ ਸਿਧ ਕੀਰਤਨ ਦੀ ਧੁਨੀ ਗੂੰਜਦੀ ਹੈ, ਜਿਹ ਪਉੜ੍ਹ੍ਹੇ ਪ੍ਰਭ ਸ੍ਰੀ ਗੋਪਾਲ ॥੨॥ ਜਿਥੇ ਜਗਤ ਦਾ ਪਾਲਣ-ਪੋਸ਼ਣਹਾਰ ਪੂਜਯ ਪ੍ਰਭੂ ਵਸਦਾ ਹੈ। ਖੰਡਲ ਮੰਡਲ ਮੰਡਲ ਮੰਡਾ ॥ ਉਹ ਪ੍ਰਭੂ ਮਹਾਂ ਦੀਪਾਂ, ਪੁਰੀਆਂ ਅਤੇ ਆਲਮਾਂ ਨੂੰ ਰਚਦਾ ਹੈ, ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥ ਅਤੇ ਤਿੰਨਾਂ ਜਹਾਨਾਂ ਤਿੰਨਾਂ ਦੇਵਤਿਆਂ ਅਤੇ ਤਿੰਨਾਂ ਹੀ ਲੱਛਣਾ ਨੂੰ ਨਾਸ ਕਰਦਾ ਹੈ। ਅਗਮ ਅਗੋਚਰੁ ਰਹਿਆ ਅਭ ਅੰਤ ॥ ਉਹ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ। ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥੩॥ ਕੋਈ ਜਣਾ ਭੀ ਧਰਤੀ ਨੂੰ ਥੰਮਣਹਾਰ ਦੇ ਓੜਕ ਅਤੇ ਭੇਤ ਨੂੰ ਨਹੀਂ ਪਾ ਸਕਦਾ। ਕਦਲੀ ਪੁਹਪ ਧੂਪ ਪਰਗਾਸ ॥ ਸੁਆਮੀ ਕੋਲੋ ਫੁੱਲ ਅਤੇ ਧੁੱਪ ਅੰਦਰ ਚਮਕਦਾ ਹੈ। ਰਜ ਪੰਕਜ ਮਹਿ ਲੀਓ ਨਿਵਾਸ ॥ ਉਸ ਨੇ ਕੰਵਲ ਫੁੱਲ ਦੀ ਧੁਰ ਅੰਦਰ ਵਾਸਾ ਲਿਆ ਹੋਇਆ ਹੈ। ਦੁਆਦਸ ਦਲ ਅਭ ਅੰਤਰਿ ਮੰਤ ॥ ਸੁਆਮੀ ਦਾ ਮੰਤ੍ਰ ਦਿਲ ਦੀਆਂ ਬਾਰਾ ਪੰਖੜੀਆਂ ਵਿੱਚ ਹੈ, ਜਹ ਪਉੜੇ ਸ੍ਰੀ ਕਮਲਾ ਕੰਤ ॥੪॥ ਜਿਸ ਜਗ੍ਰਾ ਵਿੱਚ ਲਖਸ਼ਮੀ ਦਾ ਮਹਾਰਾਜ ਮਾਲਕ ਬਿਸਰਾਮ ਕਰਦਾ ਹੈ। ਅਰਧ ਉਰਧ ਮੁਖਿ ਲਾਗੋ ਕਾਸੁ ॥ ਸੁਆਮੀ, ਜੋ ਆਕਾਸ਼-ਵੱਤ ਹੇਠਲੇ, ਉਪਰਲੇ ਅਤੇ ਵਿਚਕਾਰਲੇ ਲੋਆ ਅੰਦਰ ਵਿਆਪਕ ਹੈ, ਸੁੰਨ ਮੰਡਲ ਮਹਿ ਕਰਿ ਪਰਗਾਸੁ ॥ ਉਹ ਹੀ ਦਸਮ ਦੁਆਰ ਹੀ ਖਾਮੋਸ਼ ਪੂਰੀ ਅੰਦਰ ਰੋਸ਼ਨੀ ਕਰਦਾ ਹੈ। ਊਹਾਂ ਸੂਰਜ ਨਾਹੀ ਚੰਦ ॥ ਉਥੇ ਭਾਨ ਅਤੇ ਚੰਦਰਮਾ ਨਹੀਂ, ਆਦਿ ਨਿਰੰਜਨੁ ਕਰੈ ਅਨੰਦ ॥੫॥ ਪਰੰਤੂ ਓਥੇ ਪਰਾਪੂਰਬਲਾ ਪਵਿੱਤ੍ਰ ਪ੍ਰਭੂ ਮੌਜਾ ਮਾਣਦਾ ਹੈ। ਸੋ ਬ੍ਰਹਮੰਡਿ ਪਿੰਡਿ ਸੋ ਜਾਨੁ ॥ ਤੂੰ ਉਸ ਨੂੰ ਆਲਮ ਅੰਦਰ ਸਮਝ ਅਤੇ ਉਸ ਨੂੰ ਦੇਹਿ ਅੰਦਰ ਭੀ। ਮਾਨ ਸਰੋਵਰਿ ਕਰਿ ਇਸਨਾਨੁ ॥ ਤੂੰ ਸੁਆਮੀ ਦੇ ਮਾਨਸਰੋਵਰ ਵਿੱਚ ਮੱਜਨ ਕਰ। ਸੋਹੰ ਸੋ ਜਾ ਕਉ ਹੈ ਜਾਪ ॥ ਤੂੰ ਉਸ ਦਾ ਸਿਮਰਨ ਕਰ, ਜਿਸ ਦਾ ਮੰਤ੍ਰ ਹੈ "ਉਹ ਮੈਂ ਹੀ ਹਾਂ। ਜਾ ਕਉ ਲਿਪਤ ਨ ਹੋਇ ਪੁੰਨ ਅਰੁ ਪਾਪ ॥੬॥ ਇਹੋ ਜਿਹਾ ਹੈ ਸੁਅਮਾੀ, ਜਿਸ ਨੂੰ ਨੇਕੀਆਂ ਅਤੇ ਬਦੀਆਂ ਦੀ ਕੋਈ ਮੈਲ ਨਹੀਂ ਚਿਮੜਦੀ। ਅਬਰਨ ਬਰਨ ਘਾਮ ਨਹੀ ਛਾਮ ॥ ਪ੍ਰਭੂ ਜਿਸ ਨੂੰ ਨੀਵੀਂ ਜਾਤੀ, ਉਚੀ ਜਾਤੀ ਧੁਪ ਅਤੇ ਛਾਂ ਪੋਹਦੀਆਂ ਨਹੀਂ, ਅਵਰ ਨ ਪਾਈਐ ਗੁਰ ਕੀ ਸਾਮ ॥ ਗੁਰਾਂ ਦੀ ਸ਼ਰਣ ਅੰਦਰ ਪਾਇਆ ਜਾਂਦਾ ਹੈ ਅਤੇ ਹੋਰ ਕਿਧਰੇ ਨਹੀਂ। ਟਾਰੀ ਨ ਟਰੈ ਆਵੈ ਨ ਜਾਇ ॥ ਸੁਆਮੀ ਨਾਲ ਜੁੜਿਆ ਧਿਆਨ ਹਟਾਉਣ ਤੇ ਵੀ ਹਟਦਾ ਨਹੀਂ, ਇਸ ਤਰ੍ਹਾਂ ਬੰਦਾ ਆਵਾਗਉਣ ਤੋਂ ਖਲਾਸੀ ਪਾ ਜਾਂਦਾ ਹੈ, ਸੁੰਨ ਸਹਜ ਮਹਿ ਰਹਿਓ ਸਮਾਇ ॥੭॥ ਅਤੇ ਉਹ ਸੂਖਲ ਹੀ ਸੁਅਮੀ ਅੰਦਰ ਲੀਨ ਹੋਇਆ ਰਹਿੰਦਾ ਹੈ। ਮਨ ਮਧੇ ਜਾਨੈ ਜੇ ਕੋਇ ॥ ਜੇਕਰ ਕੋਈ ਜਣਾ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਅਨੁਭਵ ਕਰ ਲਵੇ, ਉਹ ਸੰਪੂਰਨ ਹੋ ਜਾਂਦਾ ਹੈ। ਜੋ ਬੋਲੈ ਸੋ ਆਪੈ ਹੋਇ ॥ ਜਿਹੜਾ ਕੁਛ ਉਹ ਆਖਦਾ ਹੈ, ਉਹ ਖੁਦ-ਬ-ਖੁਦ ਹੀ ਹੋ ਜਾਂਦਾ ਹੈ। ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥ ਜੋ ਕੋਈ ਭੀ ਪ੍ਰਭੂ ਦੇ ਪਰਕਾਸ਼ ਅਤੇ ਨਾਮ ਨੂੰ ਆਪਣੇ ਚਿੱਤ ਵਿੱਚ ਪੱਕੀ ਤਰ੍ਹਾ ਟਿਕਾ ਲੈਂਦਾ ਹੈ, ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥ ਕਬੀਰ ਜੀ ਆਖਦੇ ਹਨ, ਉਹ ਜੀਵ ਜਗਤ ਸਮੁੰਦਰ ਤੋਂ ਉਤਰ ਜਾਂਦਾ ਹੈ। ਕੋਟਿ ਸੂਰ ਜਾ ਕੈ ਪਰਗਾਸ ॥ ਇਹੋ ਜਿਹਾ ਹੈ ਮੇਰਾ ਪ੍ਰਭੂ ਜਿਸ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ਦੇ ਹਨ, ਕੋਟਿ ਮਹਾਦੇਵ ਅਰੁ ਕਬਿਲਾਸ ॥ ਅਤੇ ਜਿਸ ਕੋਲ ਕ੍ਰੋੜਾਂ ਹੀ ਸ਼ਿਵਜੀ ਅਤੇ ਕੈਲਾਸ਼ ਹਨ, ਜਿਕੇ ਸ਼ਿਵਜੀ ਰਹਿੰਦਾ ਹੈ। ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ ਐਸਾ ਹੈ ਉਹ ਕ੍ਰੋੜਾਂ ਹੀ ਦੇਵੀਆਂ ਜਿਸ ਦੇ ਪੈਰ ਝੱਸਦੀਆਂ ਹਨ, ਬ੍ਰਹਮਾ ਕੋਟਿ ਬੇਦ ਉਚਰੈ ॥੧॥ ਅਤੇ ਜਿਸ ਦੇ ਲਈ ਕ੍ਰੋੜਾਂ ਹੀ ਬ੍ਰਹਮੇ ਵੇਦ ਉਚਾਰਨ ਕਰਦੇ ਹਨ। ਜਉ ਜਾਚਉ ਤਉ ਕੇਵਲ ਰਾਮ ॥ ਜਦ ਮੈਂ ਮੰਗਦਾ ਹਾਂ, ਤਾਂ ਸਿਰਫ ਸਾਂਹੀ ਦਾ ਨਾਮ ਹੀ ਮੰਗਦਾ ਹਾਂ। ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥ ਕਿਸੇ ਹੋਰ ਦੇਵਤੇ ਨਾਲ ਮੇਰਾ ਕੋਈ ਕੰਮ ਨਹੀਂ। ਠਹਿਰਾਉ। ਕੋਟਿ ਚੰਦ੍ਰਮੇ ਕਰਹਿ ਚਰਾਕ ॥ ਕ੍ਰੋੜਾਂ ਹੀ ਚੰਦ ਪ੍ਰਭੂ ਦੀ ਰਜ਼ਾ ਅੰਦਰ ਚਮਕਦੇ ਹਨ। copyright GurbaniShare.com all right reserved. Email |