ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥ ਤਦ ਸੁਆਮੀ ਆ ਕੇ ਉਸ ਦੇ ਕਾਰਜ ਰਾਸ ਕਰ ਦਿੰਦਾ ਹੈ। ਐਸਾ ਗਿਆਨੁ ਬਿਚਾਰੁ ਮਨਾ ॥ ਹੇ ਮੇਰੀ ਜਿੰਦੇ! ਤੂੰ ਇਹੋ ਜਿਹੇ ਬ੍ਰਹਮ ਬੋਧ ਦੀ ਸੋਚ ਵਿਚਾਰ ਕਰ। ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥੧॥ ਰਹਾਉ ॥ ਤੂੰ ਪੀੜ ਦੂਰ ਕਰਨਹਾਰ, ਆਪਣੇ ਵਾਹਿਗੁਰੂ ਦਾ ਕਿਉਂ ਆਰਾਧਨ ਨਹੀਂ ਕਰਦੀ? ਠਹਿਰਾਉ। ਜਬ ਲਗੁ ਸਿੰਘੁ ਰਹੈ ਬਨ ਮਾਹਿ ॥ ਜਦ ਤਾਂਈ ਸ਼ੇਰ ਜੰਗਲ ਵਿੱਚ ਵਸਦਾ ਹੈ, ਤਬ ਲਗੁ ਬਨੁ ਫੂਲੈ ਹੀ ਨਾਹਿ ॥ ਤਦ ਤਾਂਈ ਜੰਗਲ ਪ੍ਰਫੁਲਤ ਨਹੀਂ ਹੁੰਦਾ। ਜਬ ਹੀ ਸਿਆਰੁ ਸਿੰਘ ਕਉ ਖਾਇ ॥ ਜਦ ਗਿੱਦੜ ਸ਼ੇਰ ਨੂੰ ਖਾ ਜਾਂਦਾ ਹੈ, ਫੂਲਿ ਰਹੀ ਸਗਲੀ ਬਨਰਾਇ ॥੨॥ ਤਾਂ ਸਾਰਾ ਜੰਗਲ ਪ੍ਰਫੁੱਲਤ ਹੋ ਜਾਂਦਾ ਹੈ। ਜੀਤੋ ਬੂਡੈ ਹਾਰੋ ਤਿਰੈ ॥ ਜਿੱਤੇ ਹੋਏ ਡੁੱਬ ਜਾਂਦੇ ਹਨ ਅਤੇ ਹਾਰੇ ਹੋਏ ਪਾਰ ਉਤਰ ਜਾਂਦੇ ਹਨ। ਗੁਰ ਪਰਸਾਦੀ ਪਾਰਿ ਉਤਰੈ ॥ ਗੁਰਾਂ ਦੀ ਦਇਆ ਦੁਆਰਾ ਬੰਦਾ ਮੁਕਤ ਹੋ ਜਾਂਦਾ ਹੈ। ਦਾਸੁ ਕਬੀਰੁ ਕਹੈ ਸਮਝਾਇ ॥ ਪ੍ਰਭੂ ਦਾ ਗੋਲਾ, ਕਬੀਰ, ਇਸ ਤਰ੍ਹਾਂ ਪੁਕਾਰਦਾ ਅਤੇ ਸਿਖਮਤ ਦਿੰਦਾ ਹੈ: ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥ ਹੇ ਬੰਦੇ! ਤੂੰ ਸਿਰਫ ਆਪਣੇ ਪ੍ਰਭੂ ਦੇ ਪਿਆਰ ਅੰਦਰ ਹੀ ਲੀਨ ਰਹੁ"। ਸਤਰਿ ਸੈਇ ਸਲਾਰ ਹੈ ਜਾ ਕੇ ॥ ਜਿਸ ਦੇ ਸਤ ਸੌ ਸਿਪਾ-ਸਾਲਾਰ ਹਨ, ਸਵਾ ਲਾਖੁ ਪੈਕਾਬਰ ਤਾ ਕੇ ॥ ਜਿਸ ਦੇ ਸਵਾ ਲੱਖ ਪੈਗੰਬਰ ਹਨ। ਸੇਖ ਜੁ ਕਹੀਅਹਿ ਕੋਟਿ ਅਠਾਸੀ ॥ ਜੋ ਅਠਾਸੀ ਕ੍ਰੋੜ ਸ਼ੇਖਾ ਦਾ ਸੁਆਮੀ ਆਖਿਆ ਜਾਂਦਾ ਹੈ, ਛਪਨ ਕੋਟਿ ਜਾ ਕੇ ਖੇਲ ਖਾਸੀ ॥੧॥ ਅਤੇ ਛਪੰਜਾਂ ਕ੍ਰੋੜ ਹਨ ਜਿਸ ਦੇ ਅਹਿਲਕਾਰ। ਮੋ ਗਰੀਬ ਕੀ ਕੋ ਗੁਜਰਾਵੈ ॥ ਮੈਂ ਗਰੀਬ ਬੰਦੇ ਦੀ, ਓਥੇ ਕੀ ਪਹੁੰਚ ਹੋ ਸਕਦੀ ਹੈ। ਮਜਲਸਿ ਦੂਰਿ ਮਹਲੁ ਕੋ ਪਾਵੈ ॥੧॥ ਰਹਾਉ ॥ ਉਸ ਦਾ ਦਰਬਾਰ ਦੁਰੇਡੇ ਹੈ। ਕੋਈ ਵਿਰਲਾ ਜਣਾ ਹੀ ਉਸ ਦੇ ਮੰਦਰ ਨੂੰ ਪਰਾਪਤ ਹੋ ਸਕਦਾ ਹੈ। ਠਹਿਰਾਉ। ਤੇਤੀਸ ਕਰੋੜੀ ਹੈ ਖੇਲ ਖਾਨਾ ॥ ਉਸ ਕੋਲ ਤੇਤੀ ਕ੍ਰੋੜ ਖੇਡ-ਘਰ ਹਨ। ਚਉਰਾਸੀ ਲਖ ਫਿਰੈ ਦਿਵਾਨਾਂ ॥ ਉਸ ਦੇ ਜੀਵ ਚੁਰਾਸੀ ਲੱਖ ਜੂਨੀਆਂ ਅੰਦਦ ਕਮਲੇ ਹੋਏ ਰਿਫਦੇ ਹਨ। ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ ਪ੍ਰਭੂ ਨੇ ਬਾਬੇ ਆਦਮ ਤੇ ਕੁਝ ਕੁ ਰਹਿਮਤ ਧਾਰੀ, ਉਨਿ ਭੀ ਭਿਸਤਿ ਘਨੇਰੀ ਪਾਈ ॥੨॥ ਅਤੇ ਉਸ ਨੂੰ ਚੋਖੇ ਸਮੇ ਲਈ ਸਵਰਗ ਪਰਾਪਤ ਹੋ ਗਿਆ। ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥ ਪੀਲੇ ਹਨ ਚਿਹਰੇ ਉਨ੍ਹਾਂ ਦੇ ਜਿਨ੍ਹਾਂ ਦੇ ਮਨ ਅੰਦਰ ਗੜਬੜ ਹੈ। ਛੋਡਿ ਕਤੇਬ ਕਰੈ ਸੈਤਾਨੀ ॥ ਧਾਰਮਕ ਗ੍ਰੰਥਾਂ ਨੂੰ ਤਿਆਗ ਉਹ ਬਦੀ ਕਮਾਉਂਦੇ ਹਨ। ਦੁਨੀਆ ਦੋਸੁ ਰੋਸੁ ਹੈ ਲੋਈ ॥ ਜੋ ਸ਼੍ਰਿਸ਼ਟੀ ਦੇ ਸੁਆਮੀ ਤੇ ਇਲਜਾਮ ਲਾਉਂਦਾ ਹੈ ਅਤੇ ਉਸ ਦੇ ਬੰਦਿਆਂ ਨਾਲ ਨਾਰਾਜ਼ ਹੈ, ਅਪਨਾ ਕੀਆ ਪਾਵੈ ਸੋਈ ॥੩॥ ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ। ਤੁਮ ਦਾਤੇ ਹਮ ਸਦਾ ਭਿਖਾਰੀ ॥ ਤੂੰ ਹੇ ਸੁਆਮੀ! ਦਾਤਾਰ ਹੈ ਅਤੇ ਮੈਂ ਸਦੀਵ ਹੀ ਤੇਰੇ ਦਰ ਦਾ ਮੰਗਤਾ ਹਾਂ। ਦੇਉ ਜਬਾਬੁ ਹੋਇ ਬਜਗਾਰੀ ॥ ਜੇਕਰ ਮੈਂ ਤੇਰੇ ਤੋਂ ਮੁਨਕਰ ਹੋਵਾ ਤਾਂ ਮੈਂ ਪਾਪੀ ਹੋ ਜਾਂਦਾ ਹਾਂ। ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥ ਤੇਰ ਗੋਲਾ ਕਬੀਰ, ਤੇਰੀ ਸ਼ਰਣ ਅੰਦਰ ਸਮਾ ਗਿਆ ਹੈ। ਭਿਸਤੁ ਨਜੀਕਿ ਰਾਖੁ ਰਹਮਾਨਾ ॥੪॥੭॥੧੫॥ ਮੈਨੂੰ ਆਪਣੇ ਨੇੜੇ ਰਖ, ਹੇ ਮਿਹਰਬਾਨ ਮਾਲਕ! ਮੇਰੇ ਲਈ ਉਹੀ ਬਹਿਸ਼ਤ ਹੈ। ਸਭੁ ਕੋਈ ਚਲਨ ਕਹਤ ਹੈ ਊਹਾਂ ॥ ਹਰ ਕੋਈ ਓਥੇ ਜਾਣਾ ਆਖਦਾ ਹੈ, ਨਾ ਜਾਨਉ ਬੈਕੁੰਠੁ ਹੈ ਕਹਾਂ ॥੧॥ ਰਹਾਉ ॥ ਮੈਂ ਨਹੀਂ ਜਾਣਦਾ ਕਿ ਬਹਿਸ਼ਤ ਕਿੱਥੇ ਹੈ। ਠਹਿਰਾਉ। ਆਪ ਆਪ ਕਾ ਮਰਮੁ ਨ ਜਾਨਾਂ ॥ ਜੋ ਆਪਣੇ ਆਪ ਦੇ ਭੇਤ ਨੂੰ ਨਹੀਂ ਜਾਣੇ, ਬਾਤਨ ਹੀ ਬੈਕੁੰਠੁ ਬਖਾਨਾਂ ॥੧॥ ਉਹ ਨਿਰੇ ਲਫਜ਼ਾ ਦੁਆਰਾ ਹੀ ਬਹਿਸ਼ਤ ਦੀਆਂ ਗੱਲਾਂ ਕਰਦੇ ਹਨ। ਜਬ ਲਗੁ ਮਨ ਬੈਕੁੰਠ ਕੀ ਆਸ ॥ ਜਦ ਤਾਂਈ ਚਿੱਤ ਅੰਦਰ ਬਹਿਸ਼ਤ ਦੀ ਉਮੈਦ ਹੈ, ਤਬ ਲਗੁ ਨਾਹੀ ਚਰਨ ਨਿਵਾਸ ॥੨॥ ਓਦੋ ਤਾਂਈ ਜੀਵ ਪ੍ਰਭੂ ਦੇ ਪੈਰਾਂ ਵਿੱਚ ਨਹੀਂ ਵਸਦਾ। ਖਾਈ ਕੋਟੁ ਨ ਪਰਲ ਪਗਾਰਾ ॥ ਇਸ ਦੀ ਖੰਦਕ ਤੇ ਗਾਰੇ ਨਾਲ ਚੰਗੀ ਤਰ੍ਹਾਂ ਲਿਪੀ ਹੋਈ ਫਸੀਲ ਨੂੰ, ਨਾ ਜਾਨਉ ਬੈਕੁੰਠ ਦੁਆਰਾ ॥੩॥ ਤੇ ਨਾ ਮੈਂ ਬਹਿਸ਼ਤ ਦੇ ਦਰਵਾਜੇ ਨੂੰ ਜਾਣਦਾ ਹਾਂ। ਕਹਿ ਕਮੀਰ ਅਬ ਕਹੀਐ ਕਾਹਿ ॥ ਕਬੀਰ ਜੀ ਆਖਦੇ ਹਨ, ਮੈਂ ਹੁਣ ਇਸ ਤੋਂ ਵਧ ਕੀ ਆਖ ਸਕਦਾ ਹਾਂ, ਸਾਧਸੰਗਤਿ ਬੈਕੁੰਠੈ ਆਹਿ ॥੪॥੮॥੧੬॥ ਕਿ ਕੇਵਲ ਸਤਿਸੰਗਤ ਹੀ ਬਹਿਸ਼ਤ ਹੈ। ਕਿਉ ਲੀਜੈ ਗਢੁ ਬੰਕਾ ਭਾਈ ॥ ਹੇ ਵੀਰ! ਕਿਸ ਤਰ੍ਹਾਂ ਫਤਹਿ ਕੀਤਾ ਜਾ ਸਕਦਾ ਹੈ ਸੁੰਦਰ ਕਿਲ੍ਹਾ, ਦੋਵਰ ਕੋਟ ਅਰੁ ਤੇਵਰ ਖਾਈ ॥੧॥ ਰਹਾਉ ॥ ਜਿਸ ਦੀਆਂ ਦੁਹਰੀਆਂ ਫਸੀਲਾ ਅਤੇ ਤੀਹਰੀਆਂ ਖੰਧਕਾ ਹਨ। ਠਹਿਰਾਉ। ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ ॥ ਇਸ ਦੇ ਬਚਾਓ ਦੇ ਜਰੀਏ ਹਨ, ਪੰਜ ਤਤ, ਆਪਣੀਆਂ ਪੰਝੀ ਪ੍ਰਕਿਰਤੀਆਂ ਸਮੇਤ, ਸੰਸਾਰੀ ਮਮਤਾ, ਹੰਕਾਰ ਈਰਖਾ ਅਤੇ ਕੁਟਲ ਤੇ ਪਰਮ ਤਾਕਤਵਾਰ ਮੋਹਨੀ। ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ ॥੧॥ ਕਿਲ੍ਹੇ ਨੂੰ ਲੈਣ ਲਈ ਗਰੀਬੜੇ ਬੰਦੇ ਦਾ ਜੋਰ ਨਹੀਂ ਚੜ੍ਹਦਾ, ਹੇ ਰਾਘਵਾ ਦੇ ਪਾਤਿਸ਼ਾਹ, ਵਾਹਿਗੁਰੂ! ਹੁਣ ਮੈਂ ਕੀ ਕਰਾਂ? ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥ ਸ਼ਹਿਵਤ ਇਸ ਦੇ ਤਖਤੇ ਹਨ ਗਮੀ ਤੇ ਖੁਸ਼ੀ ਇਸ ਦੇ ਦਰਬਾਨ ਅਤੇ ਬਦੀ ਤੇ ਨੇਕੀ ਇਸ ਦੇ ਬੂਹੇ। ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥੨॥ ਬਹੁਤ ਝਗੜਾਲੂ ਗਬੱਸਾ ਇਸ ਦਾ ਵਡਾ ਅਤੇ ਪ੍ਰਸਿੱਧ ਜਰਨੈਲ ਹੈ ਅਤੇ ਆਕੀ ਮਨੂਆ ਓਥੇ ਪਾਤਿਸ਼ਾਹ ਹੈ। ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ ॥ ਰਖਵਾਲਿਆਂ ਕੋਲ ਨਿਆਮਤਾਂ ਦੀ ਸੰਜੋਅ, ਮੌਹ ਦੀ ਲੋਹੇ ਦੀ ਟੋਪੀ ਅਤੇ ਨਿਸ਼ਾਨਾ ਲਾਉਣ ਲਈ ਖੋਟੀ ਅਕਲ ਦਾ ਧਨੁਖ ਹੈ। ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ ॥੩॥ ਲਾਲਚ ਜੋ ਹਿਰਦੇ ਅੰਦਰ ਵਸਦਾ ਹੈ, ਬਾਣ ਹਨ। ਇਸ ਤਰੀਕੇ ਨਾਲ ਕਿਲ੍ਹਾ ਅਜਿੱਤ ਬਣਿਆ ਹੋਇਆ ਹੈ। ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥ ਰਬੀ ਪ੍ਰੀਤ ਨੂੰ ਪਲੀਤਾ ਅਤੇ ਸਿਮਰਨ ਨੂੰ ਮੈਦਾਨੀ-ਤੋਪ ਬਣਾ ਮੈਂ ਬ੍ਰਹਮ-ਬੋਧ ਦਾ ਗੋਲਾ ਚਲਾ ਦਿਤਾ ਹੈ: ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥੪॥ ਪ੍ਰਭੂ ਦੀ ਅੱਗ ਅਡੋਲਤਾ ਰਾਹੀਂ ਬਾਲੀ ਹੈ ਅਤੇ ਇਕ ਹੀ ਸੱਟ ਨਾਲ ਕਿਲ੍ਹਾ ਸਰ ਹੋ ਗਿਆ ਹੈ। ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥ ਸਚ ਅਤੇ ਸੰਤੁਸ਼ਟਤਾ ਨੂੰ ਨਾਲ ਲੈ ਕੇ ਮੈਂ ਯੁੱਧ ਕਰਨ ਲਗ ਪਿਆ ਅਤੇ ਇਸ ਦੇ ਦੋਨੋ ਫਾਟਕ ਭੰਨ ਸੁਟੇ। ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ ॥੫॥ ਸਤਿ ਸੰਗਤ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਕਿਲ੍ਹੇ ਦੇ ਪਾਤਿਸ਼ਾਹ ਨੂੰ ਪਕੜ ਲਿਆ। copyright GurbaniShare.com all right reserved. Email |