ਹੈ ਹਜੂਰਿ ਕਤ ਦੂਰਿ ਬਤਾਵਹੁ ॥ ਸੁਆਮੀ ਹਾਜ਼ਰ ਨਾਜ਼ਰ ਹੈ, ਤੂੰ ਉਸ ਨੂੰ ਦੁਰੇਡੇ ਕਿਉਂ ਦਸਦਾ ਹੈ? ਠਹਿਰਾਉ। ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ ॥ ਤੂੰ ਆਪਣੇ ਝਗੜਾਲੂ ਵਿਸ਼ੇ ਵੇਗਾ ਨੂੰ ਬੰਨ੍ਹ ਲੈ ਅਤੇ ਆਪਣੇ ਸੋਹਣੇ ਸੁਨੱਖੇ ਸੁਆਮੀ ਨੂੰ ਪਰਾਪਤ ਕਰ। ਕਾਜੀ ਸੋ ਜੁ ਕਾਇਆ ਬੀਚਾਰੈ ॥ ਕੇਵਲ ਉਹ ਹੀ ਕਾਜ਼ੀ ਹੈ, ਜੋ ਮਨੁੱਖਾ ਦੇਹ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ, ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥ ਅਤੇ ਜੋ ਦੇਹ ਦੀ ਅੱਗ ਦੇ ਰਾਹੀਂ, ਪ੍ਰਭੂ ਰੌਸ਼ਨ ਕਰਦਾ ਹੈ। ਸੁਪਨੈ ਬਿੰਦੁ ਨ ਦੇਈ ਝਰਨਾ ॥ ਜੋ ਆਪਣੇ ਵੀਰਜ ਨੂੰ ਸੁਫਨੇ ਵਿੱਚ ਡਿੱਗਣ ਨਹੀਂ ਦਿੰਦਾ, ਤਿਸੁ ਕਾਜੀ ਕਉ ਜਰਾ ਨ ਮਰਨਾ ॥੨॥ ਇਹੋ ਜਿਹੇ ਕਾਜੀ ਲਈ ਬੁਢੇਪਾ ਅਤੇ ਮੌਤ ਨਹੀਂ। ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ ਕੇਵਲ ਉਹ ਹੀ ਸੁਲਤਾਨ ਹੈ, ਜੋ ਦੋ ਤੀਰ ਖਿੱਚਦਾ ਹੈ, ਬਾਹਰਿ ਜਾਤਾ ਭੀਤਰਿ ਆਨੈ ॥ ਆਪਣੇ ਬਾਹਰ ਭੱਜੇ ਫਿਰਦੇ ਮਨ ਨੂੰ ਅੰਦਰ ਲੈ ਆਉਂਦਾ ਹੈ, ਗਗਨ ਮੰਡਲ ਮਹਿ ਲਸਕਰੁ ਕਰੈ ॥ ਅਤੇ ਆਪਣੀ ਸੈਨਾ ਨੂੰ ਆਪਣੇ ਮਨ ਦੇ ਆਕਾਸ਼ ਦੀ ਪੁਰੀ ਅੰਦਰ ਇਕੱਤਰ ਕਰਦਾ ਹੈ। ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥ ਇਹੋ ਜਿਹੇ ਪਾਤਿਸ਼ਾਹ ਦੇ ਸੀਸ ਤੇ ਚੋਰ ਛਤਰ ਝੁਲਦਾ ਹੈ। ਜੋਗੀ ਗੋਰਖੁ ਗੋਰਖੁ ਕਰੈ ॥ ਗੋਰਖ, ਗੋਰਖ, ਯੋਗੀ ਪੁਕਾਰਦਾ ਹੈ। ਹਿੰਦੂ ਰਾਮ ਨਾਮੁ ਉਚਰੈ ॥ ਹਿੰਦੂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹੈ। ਮੁਸਲਮਾਨ ਕਾ ਏਕੁ ਖੁਦਾਇ ॥ ਮੁਸਲਮਾਨਾਂ ਲਈ ਕੇਵਲ ਇਕ ਖੁਦਾ ਹੀ ਹੈ। ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥ ਪ੍ਰੰਤੂ ਕਬੀਰ ਦਾ ਸਾਹਿਬ ਸਾਰੇ ਹੀ ਵਿਆਪਕ ਹੋ ਰਿਹਾ ਹੈ। ਮਹਲਾ ੫ ॥ ਪੰਜਵੀਂ ਪਾਤਿਸ਼ਾਹੀ। ਜੋ ਪਾਥਰ ਕਉ ਕਹਤੇ ਦੇਵ ॥ ਜਿਹੜੇ ਆਖਦੇ ਹਨ ਕਿ ਪੱਥਰ ਦੇਵਤਾ ਹੈ, ਤਾ ਕੀ ਬਿਰਥਾ ਹੋਵੈ ਸੇਵ ॥ ਨਿਸਫਲ ਹੈ ਉਹਨਾਂ ਦੀ ਘਾਲ। ਜੋ ਪਾਥਰ ਕੀ ਪਾਂਈ ਪਾਇ ॥ ਜਿਹੜਾ ਪੰਥਰ ਦੇ ਪੈਰੀ ਪੈਦਾ ਹੈ, ਤਿਸ ਕੀ ਘਾਲ ਅਜਾਂਈ ਜਾਇ ॥੧॥ ਵਿਅਰਥ ਜਾਂਦੀ ਹੈ ਉਸ ਦੀ ਟਹਿਲ ਸੇਵਾ। ਠਾਕੁਰੁ ਹਮਰਾ ਸਦ ਬੋਲੰਤਾ ॥ ਮੇਰਾ ਸੁਆਮੀ ਹਮੇਸ਼ਾਂ ਹੀ ਬੋਲਦਾ ਹੈ। ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਸਾਹਿਬ ਸਾਰੇ ਪ੍ਰਾਣਧਾਰੀਆਂ ਨੂੰ ਦਾਤਾਂ ਦਿੰਦਾ ਹੈ। ਠਹਿਰਾਉ। ਅੰਤਰਿ ਦੇਉ ਨ ਜਾਨੈ ਅੰਧੁ ॥ ਪ੍ਰਭੂ ਅੰਦਰ ਹੀ ਹੈ, ਪ੍ਰੰਤੂ ਮੁਨਾਖਾ ਮਨੁਖ ਜਾਣਦਾ ਨਹੀਂ। ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਸੰਦੇਹ ਜਾਂ ਬਹਿਕਾਹਿਆ ਹੋਇਆ ਉਹ ਫਾਹੀ ਵਿੱਚ ਫਸ ਜਾਂਦਾ ਹੈ। ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਪੱਥਰ ਨਾਂ ਬੋਲਦਾ ਹੈ, ਨਾਂ ਹੀ ਕੁਝ ਦਿੰਦਾ ਹੈ। ਫੋਕਟ ਕਰਮ ਨਿਹਫਲ ਹੈ ਸੇਵ ॥੨॥ ਬੇਫਾਇਦਾ ਹਨ ਬੁਤਪ੍ਰਸਤ ਦੇ ਕਿਰਿਆਕਰਮ ਅਤੇ ਨਿਸਫਲ ਉਸ ਦੀ ਟਹਿਲ ਸੇਵਾ। ਜੇ ਮਿਰਤਕ ਕਉ ਚੰਦਨੁ ਚੜਾਵੈ ॥ ਜੇਕਰ ਲੋਥ ਨੂੰ ਚੰਨਣ ਨਾਲ ਮਰਦਨ ਕੀਤਾ ਜਾਵੇ, ਉਸ ਤੇ ਕਹਹੁ ਕਵਨ ਫਲ ਪਾਵੈ ॥ ਦੱਸੋ ਉਸ ਤੋਂ ਉਹ ਕੀ ਫਾਇਦਾ ਉਠਾ ਸਕਦਾ ਹੈ। ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਜੇਕਰ ਮੁਰਦੇ ਨੂੰ ਗੰਦਗੀ ਵਿੱਚ ਰੋਲਿਆ ਜਾਵੇ, ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਤਦ ਮੁਰਦੇ ਨੂੰ ਉਸ ਦੁਆਰਾ ਕੀ ਨੁਕਸਾਨ ਪੁਜਦਾ ਹੈ? ਕਹਤ ਕਬੀਰ ਹਉ ਕਹਉ ਪੁਕਾਰਿ ॥ ਕਬੀਰ ਜੀ ਆਖਦੇ ਹਨ, ਮੈਂ ਉੱਚੀ ਆਵਾਜ ਨਾਲ ਕਹਿੰਦਾ ਹਾਂ, ਸਮਝਿ ਦੇਖੁ ਸਾਕਤ ਗਾਵਾਰ ॥ ਹੇ ਬੇਸਮਝ ਕਾਫਰ! ਵੇਖ ਅਤੇ ਗੱਲ ਨੂੰ ਸਮਝ। ਦੂਜੈ ਭਾਇ ਬਹੁਤੁ ਘਰ ਗਾਲੇ ॥ ਹੋਰਸ ਦੇ ਪਿਆਰ ਨੇ ਅਨੇਕਾਂ ਘਰਾਂ ਨੂੰ ਤਬਾਹ ਕੀਤਾ ਹੈ। ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਸੁਆਮੀ ਦੇ ਸੰਤ। ਜਲ ਮਹਿ ਮੀਨ ਮਾਇਆ ਕੇ ਬੇਧੇ ॥ ਪਾਣੀ ਵਿਚਲੀਆਂ ਮਛੀਆਂ ਮਾਇਆ ਨਾਲ ਜੁੜੀਆਂ ਹੋਈਆਂ ਹਨ। ਦੀਪਕ ਪਤੰਗ ਮਾਇਆ ਕੇ ਛੇਦੇ ॥ ਦੀਵੇ ਦੇ ਪਰਵਾਨੇ ਮਾਇਆ ਦੇ ਵਿੰਨ੍ਹੇ ਹੋਏ ਹਨ। ਕਾਮ ਮਾਇਆ ਕੁੰਚਰ ਕਉ ਬਿਆਪੈ ॥ ਸ਼ਹਿਵਤ ਦੀ ਸ਼ਕਤੀ ਹਾਥੀ ਨੂੰ ਚਿਮੜੀ ਹੋਈ ਹੈ। ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥ ਸੱਪ ਅਤੇ ਭਊਰੇ ਮਾਹਿਆ ਦੇ ਰਾਹੀਂ ਨਾਸ ਹੋ ਜਾਂਦੇ ਹਨ। ਮਾਇਆ ਐਸੀ ਮੋਹਨੀ ਭਾਈ ॥ ਹੇ ਵੀਰ! ਮਾਇਆ ਐਹੋ ਜੇਹੀ ਫਰੇਫਤਾ ਕਰ ਲੈਣ ਵਾਲੀ ਹੈ, ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ ॥ ਕਿ ਜਿੰਨੇ ਭੀ ਜੀਵ ਹਨ, ਉਨੇ ਹੀ ਇਸ ਨੇ ਠੱਗ ਲਏ ਹਨ। ਠਹਿਰਾਉ। ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥ ਪਰਿੰਦੇ ਅਤੇ ਹਰਨ ਮਾਇਆ ਅੰਦਰ ਰੰਗੇ ਹੋਏ ਹਨ। ਸਾਕਰ ਮਾਖੀ ਅਧਿਕ ਸੰਤਾਪੇ ॥ ਸ਼ੱਕਰ ਮੱਖੀਆਂ ਨੂੰ ਬਹੁਤ ਦੁਖ ਦਿੰਦੀ ਹੈ। ਤੁਰੇ ਉਸਟ ਮਾਇਆ ਮਹਿ ਭੇਲਾ ॥ ਘੋੜੇ ਅਤੇ ਊਠ ਮਾਇਆ ਵਿੱਚ ਮਿਲੇ ਹੋਏ ਹਨ। ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥ ਚੁਰਾਸੀ ਕਰਾਮਾਤੀ ਬੰਦੇ ਮਾਇਆ ਅੰਦਰ ਖੇਡਦੇ ਹਨ। ਛਿਅ ਜਤੀ ਮਾਇਆ ਕੇ ਬੰਦਾ ॥ ਛੇ ਬ੍ਰਹਮਚਾਰੀ ਮਾਇਆ ਦੇ ਗੋਲੇ ਹਨ। ਨਵੈ ਨਾਥ ਸੂਰਜ ਅਰੁ ਚੰਦਾ ॥ ਏਸੇ ਤਰ੍ਹਾਂ ਦੇ ਹੀ ਹਨ ਨੌ ਵੱਡੇ ਸੋਗੀ, ਸੂਰ ਅਤੇ ਚੰਦ੍ਰਮਾਂ। ਤਪੇ ਰਖੀਸਰ ਮਾਇਆ ਮਹਿ ਸੂਤਾ ॥ ਤਪੀਸਰ ਅਤੇ ਵਡੇ ਰਿਸ਼ੀ ਮਾਇਆ ਅੰਦਰ ਸੁੱਤੇ ਹੋਏ ਹਨ। ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥ ਮਾਇਆ ਦੇ ਇਖਤਿਆਰ ਵਿੱਚ ਹਨ ਮੌਤ ਅਤੇ ਪੰਜੇ ਭੂਤਨੇ। ਸੁਆਨ ਸਿਆਲ ਮਾਇਆ ਮਹਿ ਰਾਤਾ ॥ ਕੁੱਤੇ ਅਤੇ ਗਿੱਦੜ ਮਾਇਆ ਵਿੱਚ ਰੰਗੇ ਹੋਏ ਹਨ। ਬੰਤਰ ਚੀਤੇ ਅਰੁ ਸਿੰਘਾਤਾ ॥ ਏਸੇ ਤਰ੍ਹਾਂ ਹੀ ਬਾਂਦਰ, ਚਿਤਰੇ ਅਤੇ ਸ਼ੇਰ, ਮਾਂਜਾਰ ਗਾਡਰ ਅਰੁ ਲੂਬਰਾ ॥ ਬਿੱਲੀਆਂ, ਭੇਡਾਂ ਅਤੇ ਲੂੰਬੜੀਆਂ, ਬਿਰਖ ਮੂਲ ਮਾਇਆ ਮਹਿ ਪਰਾ ॥੪॥ ਰੁਖ ਅਤੇ ਜੜ੍ਹਾ ਮਾਇਆ ਅੰਦਰ ਗੱਡੀਆਂ ਹੋਈਆਂ ਹਨ। ਮਾਇਆ ਅੰਤਰਿ ਭੀਨੇ ਦੇਵ ॥ ਦੇਵਤੇ ਵੀ ਮਾਇਆ ਨਾਲ ਭਿੱਜੇ ਹੋਏ ਹਨ, ਸਾਗਰ ਇੰਦ੍ਰਾ ਅਰੁ ਧਰਤੇਵ ॥ ਏਸੇ ਤਰ੍ਹਾਂ ਹੀ ਹਨ ਸਮੁੰਦਰ, ਆਕਾਸ਼ ਅਤੇ ਧਰਤੀ। ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥ ਕਬੀਰ ਜੀ ਆਖਦੇ ਹਨ, ਜਿਸ ਨੂੰ ਢਿੱਡ ਲੱਗਾ ਹੋਇਆ ਹੈ, ਉਸ ਨੂੰ ਮਾਇਆ ਦੁਖ ਦਿੰਦੀ ਹੈ। ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥ ਕੇਵਲ ਤਾਂ ਹੀ ਬੰਦਾ ਮਾਇਆ ਤੋਂ ਛੁਟਕਾਰਾ ਪਾਉਂਦਾ ਹੈ ਜਦ ਉਹ ਸੰਤ ਨੂੰ ਮਿਲ ਪੈਂਦਾ ਹੈ। ਜਬ ਲਗੁ ਮੇਰੀ ਮੇਰੀ ਕਰੈ ॥ ਜਦ ਤਾਈ ਬੰਦਾ ਆਖਦਾ ਹੈ, "ਮੇਰੀ, ਇਹ ਮੇਰੀ ਹੈ ਤਬ ਲਗੁ ਕਾਜੁ ਏਕੁ ਨਹੀ ਸਰੈ ॥ ਤਦ ਤਾਂ ਹੀ ਉਸ ਦਾ ਇਕ ਕੰਮ ਭੀ ਸਿਰੇ ਨਹੀਂ ਚੜ੍ਹਦਾ। ਜਬ ਮੇਰੀ ਮੇਰੀ ਮਿਟਿ ਜਾਇ ॥ ਜਦ ਉਸ ਦੀ ਅਪਣੱਤ ਦੂਰ ਹੋ ਜਾਂਦੀ ਹੈ, copyright GurbaniShare.com all right reserved. Email |