ਪਰ ਨਾਰੀ ਸਿਉ ਘਾਲੈ ਧੰਧਾ ॥ ਅਤੇ ਹੋਰਸ ਦੀ ਇਸਤ੍ਰੀ ਨਾਲ ਵਿਹਾਰ ਪਾ ਲੈਂਦਾ ਹੈ। ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥ ਉਹ ਉਸ ਤੋਤੇ ਵਰਗਾ ਹੈ, ਜੋ ਸਿੰਮਲ ਦੇ ਰੁਖ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਅੰਤ ਕੀ ਬਾਰ ਮੂਆ ਲਪਟਾਨਾ ॥੧॥ ਪ੍ਰੰਤੁ ਅਖੀਰ ਨੂੰ ਇਸ ਨਾਲ ਚਿਮੜ ਕੇ ਮਰ ਜਾਂਦਾ ਹੈ। ਪਾਪੀ ਕਾ ਘਰੁ ਅਗਨੇ ਮਾਹਿ ॥ ਗੁਨਾਹਗਾਰ ਦਾ ਘਰ ਅੱਗ ਵਿੱਚ ਹੈ। ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥ ਇਹ ਮਚਦਾ ਰਹਿੰਦਾ ਹੈ ਅਤੇ ਇਸ ਦੀ ਅੱਗ ਕਦੇ ਭੀ ਬੁਝਦੀ ਨਹੀਂ। ਠਹਿਰਾਉ। ਹਰਿ ਕੀ ਭਗਤਿ ਨ ਦੇਖੈ ਜਾਇ ॥ ਉਹ ਪ੍ਰਭੂ ਦੀ ਉਪਾਸ਼ਨਾ ਹੁੰਦੀ ਵੇਖਣ ਨੂੰ ਨਹੀਂ ਜਾਂਦਾ। ਮਾਰਗੁ ਛੋਡਿ ਅਮਾਰਗਿ ਪਾਇ ॥ ਉਹ ਪ੍ਰਭੂ ਦੇ ਰਸਤੇ ਨੂੰ ਤਿਆਗ, ਕੁਰਾਹੇ ਜਾਂਦਾ ਹੈ। ਮੂਲਹੁ ਭੂਲਾ ਆਵੈ ਜਾਇ ॥ ਆਦੀ ਪ੍ਰਭੂ ਨੂੰ ਭੁਲਾ ਕੇ ਉਹ ਆਵਾਗਉਣ ਵਿੱਚ ਪੈਦਾ ਹੈ। ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥ ਉਹ ਅੰਮ੍ਰਿਤਮਈ ਨਾਮ ਨੂੰ ਸੁਟ ਪਾਉਂਦਾ ਹੈ ਅਤੇ ਜ਼ਹਿਰ ਨੂੰ ਲੱਦਦਾ ਅਤੇ ਖਾਂਦਾ ਹੈ। ਜਿਉ ਬੇਸ੍ਵਾ ਕੇ ਪਰੈ ਅਖਾਰਾ ॥ ਉਹ ਉਸ ਕੰਜਰੀ ਦੀ ਮਾਨੰਦ ਹੈ ਜੋ ਨਾਚ-ਅਖਾੜੇ ਨੂੰ ਆਉਣ ਲਗੀ, ਕਾਪਰੁ ਪਹਿਰਿ ਕਰਹਿ ਸੀਗਾਰਾ ॥ ਸੋਹਣੇ ਕਪੜੇ ਪਾਉਂਦੀ ਤੇ ਆਪਣੇ ਆਪ ਨੂੰ ਸ਼ਿੰਗਾਰਦੀ ਹੈ। ਪੂਰੇ ਤਾਲ ਨਿਹਾਲੇ ਸਾਸ ॥ ਉਹ ਸੁਰ ਤਾਲ ਨਾਲ ਨੱਚਦੀ ਹੈ ਅਤੇ ਉਸ ਨੂੰ ਸਾਹ ਲੈਦਿਆਂ ਵੇਖ ਉਸ ਦਾ ਆਸ਼ਕ ਬਹੁਤ ਖੁਸ਼ ਹੁੰਦਾ ਹੈ। ਵਾ ਕੇ ਗਲੇ ਜਮ ਕਾ ਹੈ ਫਾਸ ॥੩॥ ਪ੍ਰੰਤੂ ਉਸ ਦੀ ਗਰਦਨ ਦੁਆਲੇ ਮੌਤ ਦੇ ਦੂਤ ਦੀ ਫਾਹੀ ਹੈ। ਜਾ ਕੇ ਮਸਤਕਿ ਲਿਖਿਓ ਕਰਮਾ ॥ ਜਿਸ ਦੇ ਮਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥ ਉਹ ਦੌੜ ਕੇ ਗੁਰਾਂ ਦੀ ਸ਼ਰਣਾਗਤ ਆ ਪੈਦਾ ਹੈ। ਕਹਤ ਨਾਮਦੇਉ ਇਹੁ ਬੀਚਾਰੁ ॥ ਨਾਮਦੇਵ ਜੀ ਆਖਦੇ ਹਨ, ਹੇ ਸਾਧੂਓ! ਇਹ ਹੈ ਮੇਰੀ ਸੋਚ ਵਿਚਾਰ, ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥ ਕਿ ਕੇਵਲ ਇਸ ਤਰੀਕੇ ਨਾਲ ਹੀ ਤੁਹਾਡਾ ਪਾਰ ਉਤਾਰਾ ਹੋਵੇਗਾ। ਸੰਡਾ ਮਰਕਾ ਜਾਇ ਪੁਕਾਰੇ ॥ ਸੰਡੇ ਤੇ ਮਰਕੇ ਨੇ ਜਾ ਕੇ ਹਰਨਾਖਸ਼ ਕੋਲ ਸ਼ਿਕਾਇਤ ਕੀਤੀ: ਪੜੈ ਨਹੀ ਹਮ ਹੀ ਪਚਿ ਹਾਰੇ ॥ ਤੇਰਾ ਪੁੱਤਰ ਪੜ੍ਹਦਾ ਨਹੀਂ, ਅਸੀਂ ਬਿਲਕੁਲ ਹੀ ਹਾਰਹੁਟ ਗਏ ਹਾਂ, ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ ॥੧॥ ਉਹ ਸਾਈਂ ਦਾ ਨਾਮ ਉਚਾਰਦਾ ਹੈ ਅਤੇ ਸੁਰ ਤਾਲ ਅੰਦਰ ਆਪਣੇ ਹਥ ਵਜਾਉਂਦਾ ਹੈ ਤੇ ਉਸ ਨੇ ਸਾਰੇ ਵਿਦਿਆਰਥੀ ਵਿਗਾੜ ਛੱਡੇ ਹਨ; ਰਾਮ ਨਾਮਾ ਜਪਿਬੋ ਕਰੈ ॥ ਉਹ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥੧॥ ਰਹਾਉ ॥ ਅਤੇ ਆਪਣੇ ਮਨ ਵਿੱਚ ਉਸ ਨੇ ਮਹਾਰਾਜ ਮਾਲਕ ਦੀ ਬੰਦਗੀ ਨੂੰ ਟਿਕਾ ਲਿਆ ਹੈ"। ਠਹਿਰਾਉ। ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥ ਵਡੀ ਰਾਣੀ ਨਿਮ੍ਰਤਾ ਨਾਲ ਪ੍ਰਹਿਲਾਦ ਨੂੰ ਆਖਦੀ ਹੈ, "ਪਾਤਿਸ਼ਾਹ ਨੇ ਸਾਰੀ ਧਰਤੀ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ, ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥੨॥ ਪਰ ਤੂੰ, ਹੇ ਮੇਰੇ ਪੁਤ੍ਰ-ਪ੍ਰਹਿਲਾਦ, ਉਸ ਦੇ ਆਖੇ ਨਹੀਂ ਲਗਦਾ; ਇਸ ਲਈ ਉਸ ਨੇ ਤੇਰੇ ਨਾਲ ਹੋਰ ਹੀ ਤਰ੍ਹਾਂ ਦਾ ਸਲੂਕ ਕਰਨ ਦਾ ਇਰਾਦਾ ਕੀਤਾ ਹੋਇਆ ਹੈ"। ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥ ਪਾਂਬਰਾਂ ਦੀ ਮੰਡਲੀ ਨੇ ਇਕੱਤਰ ਹੋ ਪ੍ਰਹਿਲਾਦ ਦੀ ਉਮਰ ਵਧੇਰੀ ਕਰ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ। ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥੩॥ ਵਾਹਿਗੁਰੂ ਪਾਤਿਸ਼ਾਹ ਨੇ ਪ੍ਰਹਲਿਾਦ ਦੀ ਖਾਤਰ, ਕਾਨੂੰਨ ਕੁਦਰਤ ਬਦਲ ਦਿਤੇ ਅਤੇ ਬਾਵਜੂਦ ਪਹਾੜ ਤੇ ਦਰਖਤੋ ਹੇਠਾਂ ਸੁਟਣ, ਪਾਣੀ ਤੇ ਅੱਗ ਵਿੱਚ ਪਾਣ ਅਤੇ ਮੌਤ ਦਾ ਡਰ ਦਿਤੇ ਜਾਣ ਦੇ, ਸੁਆਮੀ ਨੇ ਉਸ ਦੀ ਰਖਿਆ ਕੀਤੀ। ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥ ਗੁੱਸੇ ਨਾਲ ਲੋਹਾ ਲਾਖਾ ਹੈ, ਹਰਨਾਖਸ਼ ਨੇ ਆਪਦੀ ਤਲਵਾਰ ਖਿੱਚ ਲਈ ਅਤੇ ਪ੍ਰਹਿਲਾਦ ਨੂੰ ਮੌਤ ਦੇ ਡਰ ਦੀ ਧਮਕੀ ਦਿਤੀ ਅਤੇ ਗੱਜਿਆ, "ਮੈਨੂੰ ਦੱਸ ਤੈਨੂੰ ਕੌਣ ਬਚਾ ਸਕਦਾ ਹੈ? ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ ॥੪॥ ਪ੍ਰਹਿਲਾਦ ਨੇ ਆਖਿਆ, "ਹੜਤਾਲ ਵਰਗੇ ਪੀਲੇ ਬਸਤਰਾਂ ਵਾਲਾ ਤਿੰਨਾਂ ਜਹਾਨਾ ਦਾ ਮਾਲਕ ਵਾਹਿਗੁਰੂ ਥੰਮ੍ਹ ਵਿੱਚ ਹੈ, ਜਿਸ ਨਾਲ ਮੈਂ ਬੰਨਿ੍ਹਆ ਹੋਇਆ ਹਾਂ। ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥ ਜਿਸ ਨੇ ਹਰਨਾਖਸ਼ ਨੂੰ ਆਪਣੇ ਨੋਹਾਂ ਨਾਲ ਪਾੜ ਸੁਟਿਆ ਸੀ ਉਸ ਨੇ ਆਪਣੇ ਆਪ ਨੂੰ ਦੇਵਤਿਆਂ ਤੇ ਮਨੁੱਖ ਦਾ ਸੁਆਮੀ ਪਰਗਟ ਕੀਤਾ ਸੀ। ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥੫॥੩॥੯॥ ਨਾਮਦੇਵ ਜੀ ਆਖਦੇ ਹਨ, ਮੈਂ ਉਸ ਮਨੁੱਸ਼-ਸ਼ੇਰ ਸੁਆਮੀ ਦਾ ਸਿਮਰਨ ਕਰਦਾ ਹਾਂ, ਜੋ ਡਰ-ਰਹਿਤ ਮਰਤਬੇ ਦਾ ਦੇਣ ਵਾਲਾ ਹੈ। ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਬਾਦਸ਼ਾਹ ਨੇ ਆਖਿਆ: "ਤੂੰ ਸੁਣ ਓਇ ਨਾਮਿਆ! ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥ ਵੇਖਦਾ ਹਾਂ, ਮੈਂ ਤੇਰੇ ਪ੍ਰਭੂ ਦੇ ਕੰਮ"। ਨਾਮਾ ਸੁਲਤਾਨੇ ਬਾਧਿਲਾ ॥ ਬਾਦਸ਼ਾਹ ਨੇ ਨਾਮੇ ਨੂੰ ਪਕੜ ਲਿਆ ਅਤੇ ਆਖਿਆ: ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਵੇਖਦਾ ਹਾਂ, ਮੈਂ ਤੇਰੇ ਪਿਆਰੇ ਵਾਹਿਗੁਰੂ ਨੂੰ! ਠਹਿਰਾਉ। ਬਿਸਮਿਲਿ ਗਊ ਦੇਹੁ ਜੀਵਾਇ ॥ ਇਸ ਜ਼ਿਬ੍ਹਾ ਕੀਤੀ ਹੋਈ ਗਾਂ ਨੂੰ ਜੀਉਂਦੀ ਕਰ ਦੇ, ਨਾਤਰੁ ਗਰਦਨਿ ਮਾਰਉ ਠਾਂਇ ॥੨॥ ਨਹੀਂ ਤਾਂ ਏਸੇ ਥਾਂ ਤੇ ਤੇਰਾ ਸਿਰ ਲਾਹ ਸੁਟਾਂਗਾ"। ਬਾਦਿਸਾਹ ਐਸੀ ਕਿਉ ਹੋਇ ॥ ਨਾਮੇ ਨੇ ਉਤਰ ਦਿੱਤਾ: "ਹੈ ਪਾਤਿਸ਼ਾਹ ਇੰਜ ਕਿਸ ਤਰ੍ਹਾਂ ਹੋ ਸਕਦਾ ਹੈ? ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਕੋਈ ਜਣਾ ਜਿਬ੍ਹਾ ਕੀਤੇ ਹੋਏ ਨੂੰ ਸੁਰਜੀਤ ਨਹੀਂ ਕਰ ਸਕਦਾ? ਮੇਰਾ ਕੀਆ ਕਛੂ ਨ ਹੋਇ ॥ ਮੇਰੇ ਕਰਨ ਦੁਆਰਾ ਕੁਝ ਭੀ ਨਹੀਂ ਹੋ ਸਕਦਾ। ਕਰਿ ਹੈ ਰਾਮੁ ਹੋਇ ਹੈ ਸੋਇ ॥੪॥ ਜਿਹੜਾ ਕੁਛ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ"। ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਪਾਤਿਸ਼ਾਹ ਹੰਕਾਰ ਵਿੱਚ ਆ ਗਿਆ। ਗਜ ਹਸਤੀ ਦੀਨੋ ਚਮਕਾਰਿ ॥੫॥ ਉਸ ਨੇ ਇਕ ਵਡੇ ਹਾਥੀ ਨੂੰ ਅੱਗ-ਬਗੌਲਾ ਕਰ ਦਿਤਾ। ਰੁਦਨੁ ਕਰੈ ਨਾਮੇ ਕੀ ਮਾਇ ॥ ਨਾਮੇ ਦੀ ਮਾਤਾ ਰੋਣ ਲਗ ਗਈ ਅਤੇ ਉਸ ਨੇ ਆਖਿਆ, ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਤੂੰ ਹਿੰਦੂਆ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਦਾ? ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਨਾਮੇ ਨੇ ਉਤਰ ਦਿਤਾ: "ਮੈਂ ਤੇਰਾ ਪੁਤ ਨਹੀਂ, ਨਾਂ ਹੀ ਤੂੰ ਮੇਰੀ ਮਾਤਾ ਹੈ; ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ ਭਾਵੇਂ ਮੇਰੀ ਦੇਹਿ ਭੀ ਨਸ਼ਟ ਹੋ ਜਾਵੇ, ਤਾਂ ਭੀ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਰਹਾਗਾ"। ਕਰੈ ਗਜਿੰਦੁ ਸੁੰਡ ਕੀ ਚੋਟ ॥ ਹਾਥੀ ਉਸ ਨੂੰ ਆਪਣੀ ਸੁੰਡ ਨਾਲ ਸੱਟ ਮਾਰਦਾ ਸੀ, ਨਾਮਾ ਉਬਰੈ ਹਰਿ ਕੀ ਓਟ ॥੮॥ ਪ੍ਰੰਤੂ ਪ੍ਰਭੂ ਦੀ ਪਨਾਹ ਰਾਹੀਂ ਨਾਮਾ ਬਚ ਗਿਆ। ਕਾਜੀ ਮੁਲਾਂ ਕਰਹਿ ਸਲਾਮੁ ॥ ਬਾਦਸ਼ਾਹ ਨੇ ਆਖਿਆ: "ਕਾਜ਼ੀ ਅਤੇ ਮੁੱਲਾ ਮੈਨੂੰ ਬੰਦਨਾ ਕਰਦੇ ਹਨ, ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ ਪ੍ਰੰਤੂ ਇਸ ਹਿੰਦੂ ਨੇ ਮੇਰੀ ਇੱਜ਼ਤ ਆਬਰੂ ਲਤਾੜ ਛੱਡੀ ਹੈ"। ਬਾਦਿਸਾਹ ਬੇਨਤੀ ਸੁਨੇਹੁ ॥ ਹਿੰਦੂਆਂ ਨੇ ਆਖਿਆ: "ਹੇ ਪਾਤਿਸ਼ਾਹ! ਤੂੰ ਸਾਡੀ ਪ੍ਰਾਰਥਨਾ ਸੁਣ, copyright GurbaniShare.com all right reserved. Email |