ਰਾਮੁ ਰਾਜਾ ਨਉ ਨਿਧਿ ਮੇਰੈ ॥ ਪਾਤਿਸ਼ਾਹ ਪਰਮੇਸ਼ਰ ਹੀ ਮੇਰਾ ਨੌ ਖਜਾਨੇ ਹੈ। ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ ॥ ਤੇਰੇ ਕੋਲ ਜਾਇਦਾਦ, ਇਸਤ੍ਰੀ ਅਤੇ ਦੌਲਤ ਦੀ ਮੁਹੱਬਤ ਹੈ। ਠਹਿਰਾਉ। ਆਵਤ ਸੰਗ ਨ ਜਾਤ ਸੰਗਾਤੀ ॥ ਉਹ ਪ੍ਰਾਨੀ ਦੇ ਨਾਲ ਨਹੀਂ ਆਉਂਦੇ, ਨਾਂ ਹੀ ਉਹ ਉਸ ਦੇ ਨਾਲ ਜਾਂਦੇ ਹਨ। ਕਹਾ ਭਇਓ ਦਰਿ ਬਾਂਧੇ ਹਾਥੀ ॥੨॥ ਆਪਣੇ ਬੂਹੇ ਉਤੇ ਹਾਥੀ ਬੰਨ੍ਹੇ ਰੱਖਣ ਦਾ ਜੀਵ ਨੂੰ ਕੀ ਲਾਭ ਹੈ? ਲੰਕਾ ਗਢੁ ਸੋਨੇ ਕਾ ਭਇਆ ॥ ਲੰਕਾਂ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ, ਮੂਰਖੁ ਰਾਵਨੁ ਕਿਆ ਲੇ ਗਇਆ ॥੩॥ ਪ੍ਰੰਤੂ ਬੇਵਕੂਫ ਰਾਵਣ ਆਪਣੇ ਨਾਲ ਕੀ ਲੈ ਗਿਆ? ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥ ਕਬੀਰ ਜੀ ਆਖਦੇ ਹਨ ਤੂੰ ਕੁਝ ਨੇਕ ਅਮਲਾਂ ਦਾ ਖਿਆਲ ਕਰ, ਹੇ ਬੰਦੇ! ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥ ਓੜਕ ਨੂੰ ਜੁਆਰੀਆ ਦੋਨੋਂ ਹੱਥ ਖਾਲੀ ਟੁਰ ਜਾਵੇਗਾ। ਮੈਲਾ ਬ੍ਰਹਮਾ ਮੈਲਾ ਇੰਦੁ ॥ ਅਪਵਿੱਤ੍ਰ ਹੈ ਬਰਮ੍ਹਾ ਅਤੇ ਅਪਵਿੱਤ੍ਰ ਹੈ ਇੰਦਰ। ਰਵਿ ਮੈਲਾ ਮੈਲਾ ਹੈ ਚੰਦੁ ॥੧॥ ਸੂਰਜ ਅਪਵਿੱਤ੍ਰ ਹੈ ਅਤੇ ਅਪਵਿੱਤ੍ਰ ਹੈ, ਚੰਦਰਮਾ। ਮੈਲਾ ਮਲਤਾ ਇਹੁ ਸੰਸਾਰੁ ॥ ਇਹ ਦੁਨੀਆਂ ਮਲੀਣਤਾ ਨਾਲ ਪਲੀਤ ਹੋਈ ਹੋਈ ਹੈ। ਇਕੁ ਹਰਿ ਨਿਰਮਲੁ ਜਾ ਕਾ ਅੰਤੁ ਨ ਪਾਰੁ ॥੧॥ ਰਹਾਉ ॥ ਪਾਵਨ ਪਵਿੱਤ੍ਰ ਹੈ ਇਕ ਪ੍ਰਭੂ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ। ਠਹਿਰਾਉ। ਮੈਲੇ ਬ੍ਰਹਮੰਡਾਇ ਕੈ ਈਸ ॥ ਅਪਵਿੱਤ੍ਰ ਹਨ ਜਗਤ ਦੇ ਰਾਜੇ। ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥ ਅਪਵਿੱਤ੍ਰ ਹਨ ਰਾਤਾਂ, ਦਿਹਾੜੇ ਅਤੇ ਮਹੀਨੇ ਦੇ ਤੀਹ ਦਿਨ। ਮੈਲਾ ਮੋਤੀ ਮੈਲਾ ਹੀਰੁ ॥ ਅਪਵਿੱਤ੍ਰ ਹੈ ਮਾਣਕ ਅਤੇ ਅਪਵਿੱਤ੍ਰ ਹੀ ਜਵੇਹਰ। ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥ ਅਪਵਿੱਤ੍ਰ ਹਨ ਹਵਾ, ਅੱਗ ਅਤੇ ਪਾਣੀ। ਮੈਲੇ ਸਿਵ ਸੰਕਰਾ ਮਹੇਸ ॥ ਅਪਵਿੱਤ੍ਰ ਹਨ ਸ਼ਿਵਜੀ, ਸ਼ੰਕਰ ਅਤੇ ਮਹੇਸ਼। ਮੈਲੇ ਸਿਧ ਸਾਧਿਕ ਅਰੁ ਭੇਖ ॥੪॥ ਅਪਵਿੱਤ੍ਰ ਹਨ ਕਰਾਮਾਤੀ ਬੰਦੇ, ਅਭਿਆਸੀ ਅਤੇ ਘਾਰਮਕ ਲਿਬਾਸ ਪਹਿਨਣ ਵਾਲੇ। ਮੈਲੇ ਜੋਗੀ ਜੰਗਮ ਜਟਾ ਸਹੇਤਿ ॥ ਅਪਵਿੱਤ੍ਰ ਹਨ ਯੋਗੀ, ਰਮਤੇ ਸਾਧੂ ਆਪਣੀਆਂ ਲਿਟਾਂ ਸਮੇਤ। ਮੈਲੀ ਕਾਇਆ ਹੰਸ ਸਮੇਤਿ ॥੫॥ ਅਪਵਿੱਤ੍ਰ ਹੈ ਦੇਹਿ ਸਣੇ ਆਤਮਾ ਦੇ। ਕਹਿ ਕਬੀਰ ਤੇ ਜਨ ਪਰਵਾਨ ॥ ਕਬੀਰ ਜੀ ਆਖਦੇ ਹਨ, ਪ੍ਰਮਾਣੀਕ ਹਨ ਉਹ ਪੁਰਸ਼, ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥ ਅਤੇ ਪਵਿੱਤ੍ਰ ਹਨ ਉਹ, ਜੋ ਆਪਣੇ ਪ੍ਰਭੂ ਨੂੰ ਜਾਣਦੇ ਹਨ। ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥ ਆਪਣੇ ਚਿੱਤ ਨੂੰ ਆਪਣਾ ਮੱਕਾ ਬਣਾ ਅਤੇ ਆਪਣੇ ਸਰੀਰ ਨੂੰ ਆਪਣਾ ਪੂਜਾ ਦਾ ਮੰਦਰ ਬਣਾ। ਬੋਲਨਹਾਰੁ ਪਰਮ ਗੁਰੁ ਏਹੀ ॥੧॥ ਬੋਲਣ ਵਾਲੀ, ਇਹ ਆਤਮਾ ਹੀ ਸ਼ਰੋਮਣੀ ਗੁਰੂ ਹੈ। ਕਹੁ ਰੇ ਮੁਲਾਂ ਬਾਂਗ ਨਿਵਾਜ ॥ ਹੇ ਮੋਲਵੀ! ਤਦ ਤੂੰ ਨਮਾਜ਼ ਦੇ ਸੱਦੇ ਦਾ ਹੋਕਾ ਦੇ। ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ ॥ ਦੇਹਿ ਦੀ ਇਹ ਮਸਜਿਦ ਦੇ ਦਸ ਬੂਹੇ ਹਨ। ਠਹਿਰਾਉ। ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥ ਆਪਣੇ ਗੁੱਸੇ, ਸੰਦੇਹ ਤੇ ਮਨ ਦੀ ਮੈਲ ਨੂੰ ਮਾਰ ਸੁਟ, ਭਾਖਿ ਲੇ ਪੰਚੈ ਹੋਇ ਸਬੂਰੀ ॥੨॥ ਅਤੇ ਆਪਣੇ ਪੰਜਾਂ ਭੁਤਨਿਆਂ ਨੂੰ ਨਸ਼ਟ ਕਰ ਦੇ, ਇਸ ਤਰ੍ਹਾਂ ਤੂੰ ਸਬਰ ਸੰਤੋਖ ਨੂੰ ਪਾ ਲਵੇਗਾ। ਹਿੰਦੂ ਤੁਰਕ ਕਾ ਸਾਹਿਬੁ ਏਕ ॥ ਹਿੰਦੂਆਂ ਤੇ ਮੁਸਲਮਾਨਾਂ ਦਾ ਇਕ ਉਹ ਹੀ ਸੁਆਮੀ ਹੈ। ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥ ਆਦਮੀ ਲਈ ਕੀ ਮੋਲਵੀ ਕਰ ਸਕਦਾ ਹੈ ਅਤੇ ਕੀ ਸ਼ੇਖ ਕਰ ਸਕਦਾ ਹੈ? ਕਹਿ ਕਬੀਰ ਹਉ ਭਇਆ ਦਿਵਾਨਾ ॥ ਕਬੀਰ ਜੀ ਆਖਦੇ ਹਨ, ਮੈਂ ਝੱਲਾ ਹੋ ਗਿਆ ਹਾਂ। ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥ ਆਪਣੇ ਮਨ ਨੂੰ ਮਾਰ ਮਾਰ ਕੇ ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ। ਗੰਗਾ ਕੈ ਸੰਗਿ ਸਲਿਤਾ ਬਿਗਰੀ ॥ ਜਦ ਨਦੀ ਸੁਰਸਰੀ ਨਾਲ ਮਿਲ ਜਾਂਦੀ ਹੈ, ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥ ਤਦ ਉਹ ਨਦੀ ਸੁਰਸਰੀ ਹੀ ਮਨੀ ਜਾਂਦੀ ਹੈ। ਬਿਗਰਿਓ ਕਬੀਰਾ ਰਾਮ ਦੁਹਾਈ ॥ ਏਸੇ ਤਰ੍ਹਾਂ ਹੀ ਉਸ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਕਬੀਰ ਸੁਆਮੀ ਨਾਲ ਮਿਲ ਗਿਆ ਹੈ। ਸਾਚੁ ਭਇਓ ਅਨ ਕਤਹਿ ਨ ਜਾਈ ॥੧॥ ਰਹਾਉ ॥ ਉਹ ਸੱਚੇ ਸੁਆਮੀ ਦਾ ਸਰੂਪ ਹੋ ਗਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ। ਠਹਿਰਾਉ। ਚੰਦਨ ਕੈ ਸੰਗਿ ਤਰਵਰੁ ਬਿਗਰਿਓ ॥ ਚੰਨਣ ਨਾਲ ਸੰਗਤ ਕਰਕੇ ਬਿਰਛ ਬਿਗੜ ਜਾਂਦਾ ਹੈ, ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥ ਅਤੇ ਉਹ ਬਿਰਛ ਖੁਦ ਚੰਨਣ ਵਰਗਾ ਹੀ ਹੋ ਜਾਂਦਾ ਹੈ। ਪਾਰਸ ਕੈ ਸੰਗਿ ਤਾਂਬਾ ਬਿਗਰਿਓ ॥ ਰਸਾਇਣ ਨਾਲ ਲਗ ਕੇ ਤਾਂਬਾ ਬਿਗੜ ਜਾਂਦਾ ਹੈ, ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥ ਅਤੇ ਉਹ ਤਾਂਬਾ ਸੋਨੇ ਵਿੱਚ ਤਬਦੀਲ ਹੋ ਜਾਂਦਾ ਹੈ। ਸੰਤਨ ਸੰਗਿ ਕਬੀਰਾ ਬਿਗਰਿਓ ॥ ਸਤਿਸੰਗਤ ਅੰਦਰ ਕਬੀਰ ਬਿਗੜ ਗਿਆ ਹੈ, ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥ ਤੇ ਕਬੀਰ ਖੁਦ ਵਾਹਿਗੁਰੂ ਦਾ ਬਣ ਗਿਆ ਹੈ। ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਕ ਆਪਣੇ ਮਥੇ ਤੇ ਟਿੱਕਾ ਲਾਉਂਦੇ ਹਨ, ਹਥ ਵਿੱਚ ਜਪਨੀ ਪਰਕੜਦੇ ਹਨ ਅਤੇ ਸੰਪ੍ਰਦਾਈ ਪੁਸ਼ਾਕਾ ਪਹਿਨਦੇ ਹਨ। ਲੋਗਨ ਰਾਮੁ ਖਿਲਉਨਾ ਜਾਨਾਂ ॥੧॥ ਇਨਸਾਨ ਪ੍ਰਭੂ ਨੂੰ ਖਿੜੌਣਾ ਸਮਝਦੇ ਹਨ। ਜਉ ਹਉ ਬਉਰਾ ਤਉ ਰਾਮ ਤੋਰਾ ॥ ਜੇਕਰ ਮੈਂ ਕਮਲਾਂ ਭੀ ਹਾ ਤਾਂ ਭੀ ਮੈਂ ਤੇਰਾ ਹਾਂ, ਹੇ ਸੁਆਮੀ! ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ ॥ ਲੋਕ ਮੇਰੇ ਭੇਤ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਨ? ਠਹਿਰਾਉ। ਤੋਰਉ ਨ ਪਾਤੀ ਪੂਜਉ ਨ ਦੇਵਾ ॥ ਮੈਂ ਪੱਤੇ ਨਹੀਂ ਤੋੜਦਾ ਅਤੇ ਦੇਵਤਿਆਂ ਨੂੰ ਨਹੀਂ ਪੂਜਦਾ। ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥ ਸਾਈਂ ਦੇ ਅਨੁਰਾਗ ਦੇ ਬਾਝੋਂ ਨਿਸਫਲ ਹੈ, ਹੋਰ ਟਹਿਲ ਸੇਵਾ। ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥ ਮੈਂ ਆਪਣੇ ਸਚੇ ਗੁਰਾਂ ਦੀ ਉਪਾਸਨਾ ਕਰਦਾ ਅਤੇ ਸਦੀਵ ਸਦੀਵ ਹੀ ਉਨ੍ਹਾਂ ਨੂੰ ਰੀਝਾਉਂਦਾ ਹਾਂ। ਐਸੀ ਸੇਵ ਦਰਗਹ ਸੁਖੁ ਪਾਵਉ ॥੩॥ ਐਹੋ ਜੇਹੀ ਘਾਲ ਦੁਆਰਾ, ਮੈਨੂੰ ਸਾਈਂ ਦੇ ਦਰਬਾਰ ਵਿੱਚ ਆਰਾਮ ਮਿਲੇਗਾ। ਲੋਗੁ ਕਹੈ ਕਬੀਰੁ ਬਉਰਾਨਾ ॥ ਲੋਕ ਆਖਦੇ ਹਨ, ਕਬੀਰ ਸੁਦਾਈ ਹੋ ਗਿਆ ਹੈ। ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥ ਕਬੀਰ ਦੇ ਭੇਤ ਨੂੰ ਕੇਵਲ ਪ੍ਰਭੂ ਹੀ ਜਾਣਦਾ ਹੈ। ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਦੁਨੀਆਂ ਵੱਲੋਂ ਮੋੜਾ ਪਾ ਕੇ, ਮੈਂ ਆਪਣੀ ਜਾਤੀ ਅਤੇ ਵੰਸ਼ ਦੋਨਾਂ ਨੂੰ ਹੀ ਭੁਲਾ ਦਿੱਤਾ ਹੈ। ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਮੇਰਾ ਬੁਣਨਾ ਹੁਣ ਈਸ਼ਵਰੀ ਚੁਪਚਾਪ ਅੰਦਰ ਹੈ। ਹਮਰਾ ਝਗਰਾ ਰਹਾ ਨ ਕੋਊ ॥ ਹੁਣ ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ ਰਿਹਾ। copyright GurbaniShare.com all right reserved. Email |