ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ ॥ ਜਿਸ ਦੇ ਹਿਰਦੇ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਠੰਡਾ ਠਾਰ ਹੋ ਜਾਂਦਾ ਹੈ। ਨਾਮ ਬਿਨਾ ਧ੍ਰਿਗੁ ਜੀਵਣੁ ਮੂਆ ॥੨॥ ਨਾਮ ਦੇ ਬਗੈਰ, ਪ੍ਰਾਣੀ ਦੀਆਂ ਦੋਨੋ ਜਿੰਦਗੀ ਅਤੇ ਮੌਤ ਲਾਨ੍ਹਤ ਮਾਰੀਆਂ ਹਨ। ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥ ਜਿਸ ਦੇ ਮਨ ਵਿੱਚ ਨਾਮ ਹੈ, ਉਹ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ। ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥ ਜਿਸ ਦੇ ਮਨ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਸਾਰੇ ਹੀ ਤਰੀਕੇ ਜਾਣਦਾ ਹੈ। ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥ ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ, ਉਹ ਨੌ ਖਜਾਨੇ ਪਰਾਪਤ ਕਰ ਲੈਂਦਾ ਹੈ। ਨਾਮ ਬਿਨਾ ਭ੍ਰਮਿ ਆਵੈ ਜਾਈ ॥੩॥ ਨਾਮ ਦੇ ਬਾਝੋਂ, ਬੰਦਾ ਆਵਾਗਉਣ ਅੰਦਰ ਭਟਕਦਾ ਹੈ। ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥ ਮੁਛੰਦਗੀ-ਰਹਿਤ ਹੈ ਉਹ, ਜਿਸ ਦੇ ਮਨ ਅੰਦਰ ਨਾਮ ਹੈ। ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥ ਜਿਸ ਦੇ ਅੰਤਸ਼ਕਰਨ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ, ਉਹ ਹਮੇਸ਼ਾਂ ਹੀ ਨਫਾ ਉਠਾਉਂਦਾ ਹੈ। ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥ ਭਾਰਾ ਪਰਵਾਰ ਹੈ ਉਸ ਦਾ ਜਿਸ ਦੇ ਅੰਤਸ਼ਕਰਨ ਅੰਦਰ ਸਾਈਂ ਦਾ ਨਾਮ ਟਿਕਿਆ ਹੋਇਆ ਹੈ। ਨਾਮ ਬਿਨਾ ਮਨਮੁਖ ਗਾਵਾਰਾ ॥੪॥ ਨਾਮ ਦੇ ਬਾਝੋਂ ਜੀਵ ਬੇਸਮਝ ਆਧਰਮੀ ਹੈ। ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥ ਅਹਿੱਲ ਹੈ ਉਸ ਦਾ ਟਿਕਾਣਾ, ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ। ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥ ਕੇਵਲ ਉਹੀ ਰਾਜ-ਸਿੰਘਾਸਣ ਤੇ ਬੈਠਦਾ ਹੈ, ਜਿਸ ਦੇ ਦਿਲ ਅੰਦਰ ਪ੍ਰਭੂ ਦਾ ਨਾਮ ਇਸਥਿਤ ਹੋਇਆ ਹੋਇਆ ਹੈ। ਜਿਸੁ ਨਾਮੁ ਰਿਦੈ ਸੋ ਸਾਚਾ ਸਾਹੁ ॥ ਕੇਵਲ ਉਹ ਹੀ ਸੱਚਾ ਪਾਤਿਸ਼ਾਹ ਹੈ, ਜਿਸ ਦੇ ਦਿਲ ਅੰਦਰ ਨਾਮ ਹੈ। ਨਾਮਹੀਣ ਨਾਹੀ ਪਤਿ ਵੇਸਾਹੁ ॥੫॥ ਨਾਮ ਦੇ ਬਗੇਰ, ਜੀਵ ਦੀ ਕੋਈ ਇੱਜ਼ਤ ਆਬਰੂ ਅਤੇ ਇਤਬਾਰ ਨਹੀਂ। ਜਿਸੁ ਨਾਮੁ ਰਿਦੈ ਸੋ ਸਭ ਮਹਿ ਜਾਤਾ ॥ ਜਿਸ ਦੇ ਅੰਤਰ ਆਤਮੇ ਨਾਮ ਵਸਦਾ ਹੈ, ਉਹ ਸਾਰੇ ਹੀ ਪ੍ਰਸਿੱਧ ਹੋ ਜਾਂਦਾ ਹੈ। ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥ ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਸਿਰਜਣਹਾਰ-ਸੁਆਮੀ ਦਾ ਹੀ ਸਰੂਪ ਹੈ। ਜਿਸੁ ਨਾਮੁ ਰਿਦੈ ਸੋ ਸਭ ਤੇ ਊਚਾ ॥ ਜਿਸ ਦੇ ਦਿਲ ਅੰਦਰ ਨਾਮ ਵਸਦਾ ਹੈ, ਉਹ ਸਾਰਿਆਂ ਨਾਲੋ ਬੁਲੰਦ ਹੈ। ਨਾਮ ਬਿਨਾ ਭ੍ਰਮਿ ਜੋਨੀ ਮੂਚਾ ॥੬॥ ਨਾਮ ਦੇ ਬਾਝੋਂ, ਬੰਦਾ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥ ਜਿਸ ਦੇ ਹਿਰਦੇ ਅੰਦਰ ਨਾਮ ਵਸਦਾ ਹੈ, ਉਹ ਪ੍ਰਭੂ ਨੂੰ ਆਪਣੀ ਰਚਨਾ ਅੰਦਰ ਪ੍ਰਤੱਖ ਹੀ ਵੇਖਦਾ ਹੈ। ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥ ਜਿਸ ਦੇ ਦਿਲ ਅੰਦਰ ਸੁਆਮੀ ਦਾ ਨਾਮ ਵਸਦਾ ਹੈ, ਉਸ ਦਾ ਅਨ੍ਹੇਰਾ ਦੁਰ ਹੋ ਜਾਂਦਾ ਹੈ। ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥ ਪਰਮਾਣੀਕ ਹੈ ਉਹ ਪੁਰਸ਼, ਜਿਸ ਦੇ ਦਿਲ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ। ਨਾਮ ਬਿਨਾ ਫਿਰਿ ਆਵਣ ਜਾਣੁ ॥੭॥ ਨਾਮ ਦੇ ਬਗੈਰ, ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥ ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਜਿਸ ਉਤੇ ਮਾਲਕ ਮਿਹਰਬਾਨ ਹੋ ਜਾਂਦਾ ਹੈ। ਸਾਧਸੰਗਤਿ ਮਹਿ ਲਖੇ ਗੋੁਪਾਲ ॥ ਸਤਿ ਸੰਗਤ ਦੇ ਰਾਹੀਂ ਠ ਜਗਤ ਦਾ ਪਾਲਣ-ਪੋਸਣਹਾਰ ਪ੍ਰਭੂ, ਜਾਣਿਆ ਜਾਂਦਾ ਹੈ। ਆਵਣ ਜਾਣ ਰਹੇ ਸੁਖੁ ਪਾਇਆ ॥ ਮੇਰੇ ਆਉਣੇ ਅਤੇ ਜਾਣੇ ਮੁਕ ਗਏ ਹਨ ਅਤੇ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ। ਕਹੁ ਨਾਨਕ ਤਤੈ ਤਤੁ ਮਿਲਾਇਆ ॥੮॥੧॥੪॥ ਗੁਰੂ ਜੀ ਫੁਰਮਾਉਂਦੇ ਹਨ, ਮੇਰੀ ਅਸਲੀਅਤ ਸੁਆਮੀ ਦੀ ਅਸਲੀਅਤ ਅੰਦਰ ਲੀਨ ਹੋ ਗਈ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਕੋਟਿ ਬਿਸਨ ਕੀਨੇ ਅਵਤਾਰ ॥ ਉਸ ਨੇ ਕ੍ਰੋੜਾਂ ਦੀ ਵਿਸ਼ਨੂੰ ਦੇ ਅਉਤਾਰ ਰਚੇ। ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ ਜਿਸ ਦੇ ਕ੍ਰੋੜਾਂ ਹੀ ਸੂਰਜ-ਮੰਡਲ ਨੇਕੀ ਕਮਾਉਣ ਦੇ ਟਿਕਾਉਣੇ ਵਜੋਂ ਹਨ। ਕੋਟਿ ਮਹੇਸ ਉਪਾਇ ਸਮਾਏ ॥ ਉਸ ਨੇ ਕ੍ਰੋੜਾਂ ਹੀ ਸ਼ਿਵਜੀ ਪੈਦਾ ਅਤੇ ਲਾਸ ਕੀਤੇ। ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥੧॥ ਉਸ ਨੇ ਕ੍ਰੋੜਾਂ ਹੀ ਬ੍ਰਹਮੇ ਆਲਮਾਂ ਨੂੰ ਰਚਨ ਲਈ ਲਾਏ ਹੋਏ ਹਨ। ਐਸੋ ਧਣੀ ਗੁਵਿੰਦੁ ਹਮਾਰਾ ॥ ਇਹੋ ਜਿਹਾ ਹੈ ਮੇਰਾ ਮਾਲਕ ਸੁਆਮੀ, ਹੇ ਬੰਦੇ! ਬਰਨਿ ਨ ਸਾਕਉ ਗੁਣ ਬਿਸਥਾਰਾ ॥੧॥ ਰਹਾਉ ॥ ਉਸ ਵਿੱਚ ਬਹੁਤੀਆਂ ਹੀ ਨੇਕੀਆਂ ਹਨ। ਮੈਂ ਉਨ੍ਹਾਂ ਨੂੰ ਵਰਨਣ ਨਹੀਂ ਕਰ ਸਕਦਾ। ਠਹਿਰਾਉ। ਕੋਟਿ ਮਾਇਆ ਜਾ ਕੈ ਸੇਵਕਾਇ ॥ ਐਸਾ ਹੈ ਉਹ ਸਾਹਿਬ, ਕ੍ਰੋੜਾਂ ਹੀ ਲਖਸ਼ਮੀਆਂ ਹਨ ਜਿਸ ਦੀਆਂ ਨੌਕਰਾਣੀਆਂ, ਕੋਟਿ ਜੀਅ ਜਾ ਕੀ ਸਿਹਜਾਇ ॥ ਅਤੇ ਕ੍ਰੋੜਾਂ ਹੀ ਜੀਵ ਹਨ ਜਿਸ ਦੀਆਂ ਸੇਜਾਂ। ਕੋਟਿ ਉਪਾਰਜਨਾ ਤੇਰੈ ਅੰਗਿ ॥ ਕ੍ਰੋੜਾਂ ਹੀ ਆਲਮ, ਤੇਰੇ ਸਰੂਪ ਅੰਦਰ ਹਨ, ਹੇ ਸੁਆਮੀ! ਕੋਟਿ ਭਗਤ ਬਸਤ ਹਰਿ ਸੰਗਿ ॥੨॥ ਕ੍ਰੋੜਾਂ ਹੀ ਸ਼ਰਧਾਲੂ ਸੁਆਮੀ ਦੇ ਨਾਲ ਵਸਦੇ ਹਨ। ਕੋਟਿ ਛਤ੍ਰਪਤਿ ਕਰਤ ਨਮਸਕਾਰ ॥ ਕ੍ਰੋੜਾਂ ਹੀ ਤਖਤ ਤੇ ਤਾਜ ਦੇ ਪਤੀ ਉਸ ਨੂੰ ਪ੍ਰਣਾਮ ਕਰਦੇ ਹਨ। ਕੋਟਿ ਇੰਦ੍ਰ ਠਾਢੇ ਹੈ ਦੁਆਰ ॥ ਕ੍ਰੋੜਾਂ ਹੀ ਇੰਦ੍ਰ ਉਸ ਦੇ ਬੂਹੇ ਤੇ ਖੜ੍ਹੇ ਹਨ। ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ ॥ ਐਸਾ ਹੈ ਉਸ ਜਿਸ ਦਸੀ ਨਿਗ੍ਹਾ ਅੰਦਰ ਕ੍ਰੋੜਾ ਹੀ ਸਵਰਗ ਹਨ। ਕੋਟਿ ਨਾਮ ਜਾ ਕੀ ਕੀਮਤਿ ਨਾਹਿ ॥੩॥ ਕ੍ਰੋੜਾਂ ਹੀ ਹਨ ਉਸ ਦੇ ਨਾਮ ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਕੋਟਿ ਪੂਰੀਅਤ ਹੈ ਜਾ ਕੈ ਨਾਦ ॥ ਐਸਾ ਹੈ ਉਹ, ਜਿਸ ਦੇ ਦੁਆਰੇ ਤੇ ਕ੍ਰੋੜਾਂ ਹੀ ਸੰਖ ਪੂਰੇ ਜਾਂਦੇ ਹਨ। ਕੋਟਿ ਅਖਾਰੇ ਚਲਿਤ ਬਿਸਮਾਦ ॥ ਕ੍ਰੋੜਾਂ ਹੀ ਹਨ ਉਸ ਦੇ ਅਖਾੜੇ ਤੇ ਅਸਚਰਜ ਖੇਡਾਂ। ਕੋਟਿ ਸਕਤਿ ਸਿਵ ਆਗਿਆਕਾਰ ॥ ਉਸ ਦੀਆਂ ਕ੍ਰੋੜਾਂ ਹੀ ਫਰਮਾਂਬਰਦਾਰ ਲਖਸ਼ਮੀਆਂ ਅਤੇ ਮਹਾਂਦੇਵ ਹਨ। ਕੋਟਿ ਜੀਅ ਦੇਵੈ ਆਧਾਰ ॥੪॥ ਕ੍ਰੋੜਾਂ ਹੀ ਜੀਵਾਂ ਨੂੰ ਸੁਆਮੀ ਰੋਜ਼ੀ ਦਿੰਦਾ ਹੈ। ਕੋਟਿ ਤੀਰਥ ਜਾ ਕੇ ਚਰਨ ਮਝਾਰ ॥ ਕ੍ਰੋੜਾਂ ਹੀ ਯਾਤਰਾ ਅਸਥਾਨ ਜਿਸ ਦੇ ਪੈਰਾਂ ਵਿੱਚ ਹਨ। ਕੋਟਿ ਪਵਿਤ੍ਰ ਜਪਤ ਨਾਮ ਚਾਰ ॥ ਕ੍ਰੋੜਾਂ ਹੀ ਸੁਆਮੀ ਦੇ ਪਾਵਨ ਅਤੇ ਸੁੰਦਰ ਨਾਮ ਦਾ ਉਚਾਰਨ ਕਰਦੇ ਹਨ। ਕੋਟਿ ਪੂਜਾਰੀ ਕਰਤੇ ਪੂਜਾ ॥ ਕ੍ਰੋੜਾਂ ਹੀ ਉਪਾਸ਼ਕ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ। ਕੋਟਿ ਬਿਸਥਾਰਨੁ ਅਵਰੁ ਨ ਦੂਜਾ ॥੫॥ ਕ੍ਰੋੜਾਂ ਹੀ ਹਨ ਉਸ ਦੇ ਫੈਲਾਉ। ਉਸ ਦੇ ਬਗੈਰ ਹੋਰ ਕੋਈ ਨਹੀਂ। ਕੋਟਿ ਮਹਿਮਾ ਜਾ ਕੀ ਨਿਰਮਲ ਹੰਸ ॥ ਜਿਸ ਦਾ ਪਵਿੱਤਰ ਜੱਸ ਕ੍ਰੋੜਾ ਹੀ ਰਾਜਹੰਸ ਰੂਹਾਂ ਗਾਉਂਦੀਆਂ ਹਨ। ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ ॥ ਜਿਸ ਦੀਆਂ ਕ੍ਰੋੜਾਂ ਹੀ ਸਿਫਤਾਂ ਬ੍ਰਹਮਾਂ ਦੇ ਪੁਤ੍ਰ ਗਾਇਣ ਕਰਦੇ ਹਨ। ਕੋਟਿ ਪਰਲਉ ਓਪਤਿ ਨਿਮਖ ਮਾਹਿ ॥ ਕ੍ਰੋੜਾਂ ਹੀ ਖਪਤਾਂ ਅਤੇ ਉਤਪਤੀਆਂ ਪ੍ਰਭੂ ਇਕ ਮੁਹਤ ਵਿੱਚ ਕਰ ਦਿੰਦਾ ਹੈ। ਕੋਟਿ ਗੁਣਾ ਤੇਰੇ ਗਣੇ ਨ ਜਾਹਿ ॥੬॥ ਕ੍ਰੋੜਾਂ ਹਨ ਤੇਰੀਆਂ ਨੇਕੀਆਂ, ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ, ਹੇ ਸੁਆਮੀ! ਕੋਟਿ ਗਿਆਨੀ ਕਥਹਿ ਗਿਆਨੁ ॥ ਕ੍ਰੋੜਾਂ ਹੀ ਬ੍ਰਹਮ ਬੇਤੇ ਬ੍ਰਹਮ ਵਿਚਾਰ ਦੀ ਵਿਆਖਿਆ ਕਰਦੇ ਹਨ। ਕੋਟਿ ਧਿਆਨੀ ਧਰਤ ਧਿਆਨੁ ॥ ਕ੍ਰੋੜਾਂ ਹੀ ਚਿੰਤਨ ਕਰਨ ਵਾਲੇ ਉਸ ਦਾ ਚਿੰਤਨ ਕਰਦੇ ਹਨ। ਕੋਟਿ ਤਪੀਸਰ ਤਪ ਹੀ ਕਰਤੇ ॥ ਕ੍ਰੋੜਾਂ ਹੀ ਤਪੀ ਤਪੱਸਿਆ ਕਰਦੇ ਹਨ। copyright GurbaniShare.com all right reserved. Email |