ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥ ਸੰਤ ਪ੍ਰਹਲਾਦ ਆ ਕੇ ਸੁਆਮੀ ਦੇ ਪੈਰੀ ਢਹਿ ਪਿਆ। ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥ ਸਚੇ ਗੁਰਾਂ ਨੇ ਨਾਮ ਦਾ ਖ਼ਜ਼ਾਨਾ ਮੇਰੇ ਅੰਦਰ ਅਸਥਾਪਨ ਕਰ ਦਿਤਾ ਹੈ। ਰਾਜੁ ਮਾਲੁ ਝੂਠੀ ਸਭ ਮਾਇਆ ॥ ਪਾਤਿਸ਼ਾਹੀ, ਜਾਇਦਾਦ ਤੇ ਸਮੁਹ ਦੋਲਤ ਕੂੜੀਆਂ ਹਨ। ਲੋਭੀ ਨਰ ਰਹੇ ਲਪਟਾਇ ॥ ਲਾਲਚੀ ਪੁਰਸ਼ ਉਹਨਾਂ ਨੂੰ ਚਿਮੜੇ ਰਹਿੰਦੇ ਹਨ। ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥ ਸਾਹਿਬ ਦੇ ਨਾਮ ਦੇ ਬਗੇਰ, ਜੀਵ ਨੂੰ ਸਾਹਿਬ ਦੇ ਦਰਬਾਰ ਅੰਦਰ ਸਜ਼ਾ ਮਿਲਦੀ ਹੈ। ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥ ਗੁਰੂ ਜੀ ਫੁਰਮਾਉਂਦੇ ਹਨ, ਹਰ ਕੋਈ ਉਹੀ ਕੁਛ ਕਰਦਾ ਹੈ ਜੋ ਉਸ ਪਾਸੋ ਪ੍ਰਭੂ ਕਰਵਾਉਂਦਾ ਹੈ। ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥ ਕੇਵਲ ਉਹ ਹੀ ਪ੍ਰਮਾਣੀਕ ਹੁੰਦੇ ਹਨ ਜੋ ਆਪਣੇ ਮਨ ਨੂੰ ਆਪਣੇ ਵਾਹਿਗੁਰੂ ਨਾਲ ਜੋੜਦੇ ਹਨ। ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥ ਉਹ ਆਪਣੇ ਅਨੁਰਾਗੀਆਂ ਦਾ ਪੱਖ ਪੂਰਦਾ ਰਿਹਾ ਹੈ। ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥ ਸਿਰਜਣਹਾਰ-ਸੁਆਮੀ ਨੇ ਆਪਣਾ ਸਰੂਪ ਪਰਗਟ ਕੀਤਾ। ਭੈਰਉ ਮਹਲਾ ੩ ॥ ਭੈਰਉ ਤੀਜੀ ਪਾਤਿਸ਼ਾਹੀ। ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥ ਗੁਰਾਂ ਦੀ ਘਾਲ ਦੁਆਰਾ, ਮੈਨੂੰ ਅੰਮ੍ਰਿਤਮਈ ਮੇਵੇ ਦਦੀ ਦਾਤ ਮਿਲ ਗਈ ਹੈ ਅਤੇ ਮੇਰੀ ਹੰਗਤਾ ਤੇ ਖਾਹਿਸ਼ਾਂ ਮਿਟ ਗਈਆਂ ਹਨ। ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥ ਵਾਹਿਗੁਰੂ ਦਾ ਨਾਮ ਮੇਰੇ ਚਿੱਤ ਅਤੇ ਦਿਲ ਅੰਦਰ ਵਸ ਗਿਆ ਹੈ ਅਤੇ ਮੇਰੀ ਲਾਲਸਾ ਮੇਰੇ ਮਨ ਅੰਦਰ ਹੀ ਲੀਨ ਹੋ ਗਈ ਹੈ। ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥ ਹੈ ਮੇਰੇ ਪੂਜਯ ਪ੍ਰੀਤਮ ਪ੍ਰਭੂ! ਤੂੰ ਮੇਰੇ ਉਤੇ ਰਹਿਮ ਧਾਰ। ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥ ਰਾਤ ਅਤੇ ਦਿਨ ਤੇਰਾ ਮਸਕੀਨ ਨਫਰ, ਹੈ ਸਾਈਂ। ਤੇਰੀ ਸਿਫ਼ਤ ਸ਼ਲਾਘਾ ਦੀ ਯਾਂਚਨਾ ਕਰਦਾ ਹੈ। ਗੁਰਾਂ ਦੀ ਬਾਣੀ ਰਾਹੀਂ ਹੀ ਪ੍ਰਾਣੀ ਦੀ ਕਲਿਆਣ ਹੁੰਦੀ ਹੈ। ਠਹਿਰਾਉ। ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥ ਮੌਤ ਦਾ ਦੂਤ ਪਵਿੱਤਰ ਪੁਰਸ਼ਾਂ ਨੂੰ ਛੂਹ ਤੱਕ ਨਹੀਂ ਸਕਦਾ ਅਤੇ ਉਨ੍ਹਾਂ ਨੂੰ ਇਕ ਭੌਰਾ ਭਰ ਭੀ ਪੀੜ ਅਤੇ ਦਰਦ ਨਹੀਂ ਕਰਦਾ। ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥ ਹੇ ਸੁਆਮੀ! ਜੋ ਮੇਰੀ ਪਨਾਹ ਲੈਂਦੇ ਹਨ, ਉਹ ਖੁਦ ਪਾਰ ਉਤਰ ਜਾਂਦੇ ਹਨ ਤੇ ਆਪਣੀ ਸਾਰੀ ਵੰਸ਼ ਦਾ ਭੀ ਪਾਰ ਉਤਾਰਾ ਕਰ ਦਿੰਦੇ ਹਨ। ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥ ਤੂੰ ਖੁਦ ਹੀ ਆਪਣੇ ਸੰਤਾਂ ਦੀ ਲੱਜਿਆ ਰੱਖਦਾ ਹੈ। ਇਹ ਹੈ ਤੇਰੀ ਪ੍ਰਭਤਾ ਹੈ ਸੁਆਮੀ। ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥ ਤੂੰ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਅਤੇ ਰੋਗ ਕਟ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਇਕ ਭੋਰਾ ਤੇ ਕਿਣਕਾ ਮਾਤ ਭੀ ਦਵੈਤ-ਭਾਵ ਨਹੀਂ। ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥ ਮੈਂ ਮੂਰਖ ਤੇ ਬੇਸਮਝ ਹਾਂ ਅਤੇ ਕੁਝ ਭੀ ਨਹੀਂ ਸਮਝਦਾ। ਤੂੰ ਖੁਦ ਹੀ ਮੈਨੂੰ ਸਿਆਣਪ ਪਰਦਾਨ ਕਰਦਾ ਹੈ। ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥ ਜਿਹੜਾ ਕੁਛ ਤੈਨੂੰ ਚੰਗਾ ਲੱਗਾ ਹੈ, ਉਹ ਹੀ ਤੂੰ ਕਰਦਾ ਹੈ, ਹੇ ਸੁਆਮੀ! ਹੋਰ ਕੁਛ ਕੀਤਾ ਨਹੀਂ ਜਾ ਸਕਦਾ। ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥ ਸੰਸਾਰ ਨੂੰ ਰਚ ਕੇ ਤੂੰ ਇਸ ਨੂੰ ਕੰਮ ਲਾਇਆ ਹੈ, ਹੇ ਸੁਆਮੀ! ਅਤੇ ਜੀਵ ਮੰਦੇ ਕਰਮ ਕਰਦੇ ਹਨ। ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥ ਉਹ ਆਪਣੇ ਅਮੋਲਕ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ ਅਤੇ ਪ੍ਰਭੂ ਦੇ ਨਾਮ ਨੂੰ ਨਹੀਂ ਸਮਝਦੇ। ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥ ਉਹ ਆਪ-ਹੁਦਰੇ ਕੁਝ ਸਮਝਦੇ ਨਹੀਂ ਅਤੇ ਖੋਟੀ ਬੁਧੀ ਅਤੇ ਬੇਸਮਝੀ ਦੇ ਅਨ੍ਹੇਰੇ ਦੇ ਘੇਰੇ ਹੋਏ ਹੀ ਮਰ ਜਾਂਦੇ ਹਨ। ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥ ਉਹ ਕਦੇ ਭੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਅਤੇ ਗੁਰਾਂ ਦੇ ਬਾਝੋਂ ਸਿਰ-ਪਰਨੇ ਡੁਬ ਕੇ ਮਰ ਜਾਂਦੇ ਹਨ। ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥ ਸੱਚੇ ਹਨ ਉਹ ਪੁਰਸ਼ ਜੋ ਸਚੇ ਨਾਮ ਨਾਲ ਰੰਗੀਜੇ ਹਨ। ਉਹਨਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥ ਗੁਰਾਂ ਦੇ ਉਪਦੇਸ਼ ਦੁਆਰਾ ਉਹ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦੇ ਹਨ ਅਤੇ ਸਚੇ ਸਾਈਂ ਨਾਲ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ। ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥ ਹੇ ਸੁਆਮੀ! ਤੂੰ ਖੁਦ ਪਵਿੱਤਰ ਹੈ ਅਤੇ ਪਵਿੱਤਰ ਹਨ ਤੇਰੇ ਗੋਲੇ, ਜੋ ਗੁਰਾਂ ਦੀ ਬਾਣੀ ਨੂੰ ਸੋਚਦੇ ਸਮਝਦੇ ਹਨ। ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥ ਨਾਨਕ ਉਹਨਾਂ ਉਤੋਂ ਹਮੇਸ਼ਾਂ ਘੋਲੀ ਜਾਂਦਾ ਹੈ, ਜੋ ਸੁਆਮੀ ਦੇ ਨਾਮ ਨੂੰ ਆਪਣੇ ਮਨ ਅੰਦਰ ਟਿਕਾਈ ਰਖਦੇ ਹਨ। ਭੈਰਉ ਮਹਲਾ ੫ ਅਸਟਪਦੀਆ ਘਰੁ ੨ ਭੈਰਊ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥ ਕੇਵਲ ਉਹ ਹੀ ਵਡਾ ਪਾਤਿਸ਼ਾਹ ਹੈ, ਜਿਸ ਦੇ ਹਿਰਦੇ ਅੰਦਰ ਸੁਆਮੀ ਦਾ ਨਾਮ ਵਸਦਾ ਹੈ। ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥ ਜਿਸ ਦੇ ਮਨ ਅੰਦਰ ਨਾਮ ਹੈ, ਉਸ ਦੀ ਕਾਰਜ ਸੰਪੂਰਨ ਹੋ ਜਾਂਦੇ ਹਨ। ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥ ਜਿਸ ਦੇ ਮਨ ਅੰਦਰ ਨਾਮ ਟਿਕਿਆ ਹੋਇਆ ਹੈ, ਉਹ ਕ੍ਰੋੜਾਂ ਹੀ ਕਿਸਮਾਂ ਦੀ ਦੌਲਤ ਪਾ ਲੈਂਦਾ ਹੈ। ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥ ਨਾਮ ਦੇ ਬਗੈਰ, ਜੀਵਨ ਬੇਅਰਥ ਚਲਿਆ ਜਾਂਦਾ ਹੈ। ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ ਮੈਂ ਉਸ ਦੀ ਉਸਤਤੀ ਕਰਦਾ ਹਾਂ, ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ। ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥ ਕੇਵਲ ਉਹ ਹੀ ਭਾਰੀ ਕਿਸਮਤ ਵਾਲਾ ਹੈ, ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ। ਠਹਿਰਾਉ। ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥ ਜਿਸ ਦੇ ਅੰਤਰ ਆਤਮੇ ਸੁਆਮੀ ਦਾ ਨਾਮ ਵਸਦਾ ਹੈ, ਉਹ ਅਨੇਕਾਂ ਕ੍ਰੋੜਾਂ ਫੌਜਾ ਦਾ ਮਾਲਕ ਹੈ। ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥ ਜਿਸ ਦੇ ਅੰਤਰ ਆਤਮੇ ਸੁਆਮੀ ਦਾ ਨਾਮ ਹੈ, ਉਹ ਅਡੋਲਤਾ ਅਤੇ ਅਨੰਦ ਮਾਣਦਾ ਹੈ। copyright GurbaniShare.com all right reserved. Email |