Page 1154

ਭੈਰਉ ਮਹਲਾ ੩ ਘਰੁ ੨
ਭੈਰਊ ਤੀਜੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਤਿਨਿ ਕਰਤੈ ਇਕੁ ਚਲਤੁ ਉਪਾਇਆ ॥
ਉਸ ਸਿਰਜਣਹਾਰ-ਸੁਆਮੀ ਨੇ ਇਕ ਅਦਭੁਤ ਖੇਡ ਰਚੀ ਹੈ।

ਅਨਹਦ ਬਾਣੀ ਸਬਦੁ ਸੁਣਾਇਆ ॥
ਮੈਂ ਪ੍ਰਭੂ ਦੀ ਬੈਕੁੰਠੀ ਗੁਰੁ-ਬਾਣੀ ਨੂੰ ਸੁਣਦਾ ਹਾਂ।

ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥
ਮਨਮਤੀਏ ਕੁਰਾਹੇ ਪੈ ਜਾਂਦੇ ਹਨ ਅਤੇ ਗੁਰੂ-ਅਨੁਸਾਰੀਆਂ ਉਤੇ ਸੱਚ ਪ੍ਰਗਟ ਹੋ ਜਾਂਦਾ ਹੈ।

ਕਾਰਣੁ ਕਰਤਾ ਕਰਦਾ ਆਇਆ ॥੧॥
ਸਿਰਜਣਹਾਰ-ਸੁਆਮੀ ਅਲੋਕਿਕ ਕਰਤਬ ਵਿਖਾਲਦਾ ਰਿਹਾ ਹੈ।

ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥
ਗੁਰਾਂ ਦੀ ਬਾਣੀ ਦਾ ਮੈਂ ਆਪਣੇ ਚਿੱਤ ਅੰਦਰ ਚਿੰਤਨ ਕਰਦਾ ਹਾਂ।

ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥
ਰੱਬ ਦਾ ਨਾਮ ਮੈਂ ਕਦੇ ਭੀ ਨਹੀਂ ਛੱਡਾਂਗਾ। ਠਹਿਰਾਉ।

ਪਿਤਾ ਪ੍ਰਹਲਾਦੁ ਪੜਣ ਪਠਾਇਆ ॥
ਪ੍ਰਹਿਲਾਦ ਦੇ ਪਿਓ ਨੇ, ਪੜ੍ਹਨ ਲਈ ਉਸ ਨੂੰ ਮਦਰਸੇ ਘਲਿਆ।

ਲੈ ਪਾਟੀ ਪਾਧੇ ਕੈ ਆਇਆ ॥
ਆਪਣੀ ਫੱਟੀ ਲੈ ਕੇ, ਉਹ ਅਧਿਆਪਕ ਕੋਲ ਆਇਆ।

ਨਾਮ ਬਿਨਾ ਨਹ ਪੜਉ ਅਚਾਰ ॥
ਪ੍ਰਹਿਲਾਦ ਆਖਦਾ ਹੈ: "ਪ੍ਰਭੂ ਦੇ ਨਾਮ ਦੇ ਬਗੈਰ ਮੈਂ ਹੋਰ ਕੋਈ ਚੀਜ਼ ਨਹੀਂ ਪੜ੍ਹਨੀ।

ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥
ਮੇਰੀ ਫੱਟੀ ਉਤੇ ਤੂੰ ਸੁਆਮੀ ਮਾਲਕ ਦਾ ਨਾਮ ਲਿਖ ਦੇ"।

ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥
ਪ੍ਰਹਿਲਾਦ ਦੀ ਮਾਤਾ ਨੇ ਆਪਣੇ ਪੁਤ ਨੂੰ ਆਖਿਆ:

ਪਰਵਿਰਤਿ ਨ ਪੜਹੁ ਰਹੀ ਸਮਝਾਇ ॥
ਮੈਂ ਤੈਨੂੰ ਪਰਾਈ ਰੀਤੀ-ਨਾਂ ਪੜ੍ਹਨ ਦੀ ਸਿਖ-ਮਤ ਦਿੰਦੀ ਹਾਂ"।

ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥
ਪ੍ਰਹਿਲਾਦ ਨੇ ਆਖਿਆ: "ਮਹਾਰਾਜ, ਨਿੱਡਰ, ਦਾਤਾਰ ਵਾਹਿਗੁਰੂ ਮੇਰੇ ਅੰਗ ਸੰਗ ਹੈ।

ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥
ਜੇਕਰ ਮੈਂ ਸੁਆਮੀ ਨੂੰ ਛਡਾਂਗਾ, ਤਦ ਮੇਰੇ ਵੰਸ਼ ਨੂੰ ਕਲੰਕ ਲੱਗੇਗਾ"।

ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥
ਪ੍ਰਹਿਲਾਦ ਨੇ ਸਾਰੇ ਵਿਦਿਆਰਥੀ ਵਿਗਾੜ ਦਿਤੇ ਹਨ।

ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥
ਉਹ ਮੇਰੀ ਗੱਲ ਹੀ ਨਹੀਂ ਸੁਣਦਾ ਤੇ ਆਪਣੇ ਕੰਮ ਨੂੰ ਹੀ ਸਹੀ ਆਖਦਾ ਹੈ।

ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥
ਸ਼ਹਿਰ ਦੇ ਸਾਰੇ ਲੋਕਾਂ ਵਿੱਚ ਪ੍ਰਹਿਲਾਦ ਨੇ ਪ੍ਰਭੂ ਦੀ ਪਿਆਰੀ ਉਪਾਸ਼ਨਾ ਪੱਕੀ ਕਰ ਦਿਤੀ।

ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥
ਬਦਮਾਸ਼ਾਂ ਦੀ ਜੁੰਡੀ ਦੀ ਉਸ ਦੇ ਮੂਹਰੇ ਕੋਈ ਵਾਹ ਨਹੀਂ ਜਾਂਦੀ"।

ਸੰਡੈ ਮਰਕੈ ਕੀਈ ਪੂਕਾਰ ॥
ਸੰਡੇ ਮਰਕੇ ਨੇ ਇਹ (ਉਪਰ ਵਾਲੀ) ਸ਼ਿਕਾਇਤ ਕੀਤੀ।

ਸਭੇ ਦੈਤ ਰਹੇ ਝਖ ਮਾਰਿ ॥
ਸਾਰੇ ਰਾਖਸ਼ ਬੇਫਾਇਦਾ ਕੋਸ਼ਿਸ਼ ਕਰਦੇ ਰਹੇ।

ਭਗਤ ਜਨਾ ਕੀ ਪਤਿ ਰਾਖੈ ਸੋਈ ॥
ਉਸ ਪ੍ਰਭੂ ਨੇ ਸੰਤ ਸਰੂਪ ਪੁਰਸ਼, ਪ੍ਰਹਿਲਾਦ ਦੀ ਇਜ਼ਤ ਆਬਰੂ ਰੱਖ ਲਈ।

ਕੀਤੇ ਕੈ ਕਹਿਐ ਕਿਆ ਹੋਈ ॥੫॥
ਰੱਚੇ ਹੋਏ ਦੇ ਆਖਣ ਨਾਲ ਕੀ ਹੋ ਸਕਦਾ ਹੈ?

ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥
ਪੂਰਬਲੇ ਕਮਰਾਂ ਦੀ ਲਿਖਤਾਕਾਰ ਦੀ ਬਰਕਤ ਰਾਖਸ਼ ਨੇ ਰਾਜ-ਭਾਗ ਮਾਣਿਆ।

ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥
ਰਾਖਸ਼ ਪ੍ਰਭੂ ਨੂੰ ਅਨੁਭਵ ਨਹੀਂ ਸੀ ਕਰਦਾ। ਉਸ ਸੁਆਮੀ ਨੇ ਆਪੇ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਸੀ।

ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥
ਉਸ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਝਗੜਾ ਛੇੜ ਲਿਆ।

ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥
ਅੰਨ੍ਹਾ ਨਹੀਂ ਸੀ ਜਾਣਦਾ ਕਿ ਉਸ ਦੀ ਮੌਤ ਨੇੜੇ ਢੁਕੀ ਹੋਈ ਸੀ।

ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥
ਪ੍ਰਹਲਾਦ ਨੂੰ ਕੋਠੜੀ ਵਿੱਚ ਬੰਦਾ ਕਰ ਦਿਤਾ ਅਤੇ ਇਸ ਦੇ ਬੂਹੇ ਨੂੰ ਜੰਦਰਾ ਮਾਰ ਦਿਤਾ।

ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥
ਭੈ-ਰਹਿਤ ਬੱਚਾ ਬਿਲਕੁਲ ਹੀ ਨਾਂ ਭਰਿਆ ਤੇ ਉਸ ਨੇ ਆਖਿਆ, "ਮੇਰੇ ਸਨ ਅੰਦਰ ਗੁਰੂ-ਪ੍ਰਮੇਸ਼ਰ ਵਸਦਾ ਹੈ।

ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥
ਜੇਕਰ ਰਚਿਆ ਹੋਇਆ ਜੀਵ ਰਚਨਹਾਰ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਬੇਅਰਥ ਹੈ ਉਸ ਦਾ ਉਚਾ ਨਾਮ ਰਖਾਇਆ ਹੋਇਆ।

ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥
ਜਿਹੜਾ ਕੁਛ ਉਸ ਲਈ ਮੁਢ ਤੋਂ ਲਿਖਿਆ ਹੋਇਆ ਸੀ, ਉਹ ਆ ਪੁਜਾ ਅਤੇ ਉਸ ਨੇ ਪ੍ਰਭੂ ਗੋਲੇ ਦੇ ਨਾਲ ਝਗੜਾ ਖੜਾ ਕਰ ਲਿਆ।

ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥
ਫਰਲਾਦ ਦੇ ਪਿਓ ਨੇ ਇਹ ਗਜ ਕਿ ਕਿਹਾ,

ਕਹਾਂ ਤੁਮ੍ਹ੍ਹਾਰਾ ਜਗਦੀਸ ਗੁਸਾਈ ॥
ਆਲਮ ਦਾ ਸੁਆਮੀ ਤੇਰਾ ਵਾਹਿਗੁਰੂ ਕਿੱਥੇ ਹੈ?" ਤੇ ਪ੍ਰਹਲਾਦ ਨੂੰ ਮਾਰਨ ਲਈ ਗਦਾ ਉਲਾਰੀ।

ਜਗਜੀਵਨੁ ਦਾਤਾ ਅੰਤਿ ਸਖਾਈ ॥
ਪ੍ਰਹਲਾਦ ਨੇ ਉਤਰ ਦਿੱਤਾ, "ਜਗਤ ਦੀ ਜਿੰਦ ਜਾਨ, ਮੇਰਾ ਦਾਤਾਰ ਸੁਆਮੀ, ਅਖੀਰ ਦੇ ਵੇਲੇ ਰੱਖਿਆ ਕਰਨ ਵਾਲਾ ਹੈ।

ਜਹ ਦੇਖਾ ਤਹ ਰਹਿਆ ਸਮਾਈ ॥੮॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ੳਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ"।

ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥
ਥੰਮ ਨੂੰ ਪਾੜ ਕੇ, ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।

ਅਹੰਕਾਰੀ ਦੈਤੁ ਮਾਰਿ ਪਚਾਇਆ ॥
ਆਕੜ-ਖਾਂ ਰਾਖਸ਼ ਨਸ਼ਟ ਤੇ ਤਬਾਹ ਕਰ ਦਿਤਾ ਗਿਆ।

ਭਗਤਾ ਮਨਿ ਆਨੰਦੁ ਵਜੀ ਵਧਾਈ ॥
ਸੰਤਾਂ ਦੇ ਚਿੱਤ ਅੰਦਰ ਖੁਸ਼ੀ ਸੀ ਅਤੇ ਮੁਬਾਰਕਾਂ ਮਿਲਦੀਆਂ ਸਨ।

ਅਪਨੇ ਸੇਵਕ ਕਉ ਦੇ ਵਡਿਆਈ ॥੯॥
ਵਾਹਿਗੁਰੂ ਨੇ ਆਪਣੇ ਗੋਲੇ ਨੂੰ ਪ੍ਰਭਤਾ ਬਖਸ਼ ਦਿੱਤੀ।

ਜੰਮਣੁ ਮਰਣਾ ਮੋਹੁ ਉਪਾਇਆ ॥
ਸੁਆਮੀ ਨੇ ਪੈਦਾਇਸ਼, ਮੌਤ ਤੇ ਸੰਸਾਰੀ ਲਗਨ ਰਚੇ ਹਨ,

ਆਵਣੁ ਜਾਣਾ ਕਰਤੈ ਲਿਖਿ ਪਾਇਆ ॥
ਅਤੇ ਸਿਰਜਣਹਾਰ ਸੁਆਮੀ ਨੇ ਹੀ ਆਉਂਣਾ ਤੇ ਜਾਣਾ ਨੀਅਤ ਕੀਤਾ ਹੈ।

ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥
ਪ੍ਰਹਲਾਦ ਦੇ ਕੰਮ ਦੇ ਲਈ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।

ਭਗਤਾ ਕਾ ਬੋਲੁ ਆਗੈ ਆਇਆ ॥੧੦॥
ਪ੍ਰਭੂ ਦੇ ਸਾਧੂ ਦਾ ਬਚਨ ਪੂਰਾ ਹੋ ਗਿਆ ਹੈ।

ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥
ਸਾਰਿਆਂ ਦੇਵਤਿਆਂ ਨੇ ਲਛਮੀ ਨੂੰ ਨਮਸਕਾਰ ਕੀਤੀ ਅਤੇ ਆਖਿਆ,

ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥
ਹੈ ਮਾਂ! ਇਸ ਭਿਆਨਕ ਮਨੁਸ਼-ਸ਼ੇਰ ਸਰੂਪ ਨੂੰ ਅਲੋਪ ਕਰ।

ਲਖਿਮੀ ਭਉ ਕਰੈ ਨ ਸਾਕੈ ਜਾਇ ॥
ਲਖਸ਼ਮੀ ਭੈ-ਭੀਤ ਹੋਈ ਹੋਈ ਲੇੜੇ ਨਹੀਂ ਸੀ ਜਾ ਸਕਦੀ।

copyright GurbaniShare.com all right reserved. Email