ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥ ਆਪਣੇ ਮਨ ਦੀ ਬੰਦੀ ਨੂੰ ਤਿਆਗ ਕੇ, ਹੇ ਮੇਰੀ ਜਿੰਦੇ! ਤੂੰ ਆਪਣੇ ਪੂਜਯ ਵਾਹਿਗੁਰੂ ਦਾ ਸਿਮਰਨ ਕਰ। ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਤੇਰੀ ਸੱਚ ਨਾਲ ਪਿਰਹੜੀ ਪੈ ਜਾਵੇਗੀ। ਠਹਿਰਾਉ। ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਏਥੇ ਨਾਮ ਨੂੰ ਭੁਲਾ ਕੇ, ਬੰਦੇ ਨੂੰ ਮੁੜ ਕਿਧਰੇ ਭੀ ਪਨਾਹ ਨਹੀਂ ਮਿਲਦੀ। ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ ਉਸ ਨੂੰ ਸਾਰੀਆਂ ਜੂਨੀਆਂ ਅੰਦਰ ਭੁਆਇਆਂ ਜਾਂਦਾ ਹੈ ਅਤੇ ਉ ਗੰਦਗੀ ਅੰਦਰ ਹੀ ਗਲਸੜ ਜਾਂਦਾ ਹੈ। ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥ ਪਰਮ ਚੰਗੇ ਨਸੀਬਾਂ ਰਾਹੀਂ ਅਤੇ ਪੂਰਬਲੀ ਲਿਖਤਾਕਾਰ ਦੀ ਬਰਕਤ, ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ, ਹੇ ਮਾਤਾ! ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥ ਰਾਤ ਦਿਨ ਸੱਚੀ ਸੇਵਾ ਕਮਾਉਣ ਦੁਆਰਾ, ਸੱਚਾ ਪ੍ਰਭੂ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥ ਸਾਈਂ ਨੇ ਸਾਰਾ ਸੰਸਾਰ ਖ਼ੁਦ ਰਚਿਆ ਹੈ ਅਤੇ ਖ਼ੁਦ ਹੀ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ। ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥ ਨਾਨਕ ਸਾਰੀਆਂ ਬਜ਼ੁਰਗੀਆਂ ਸੁਆਮੀ ਦੇ ਨਾਮ ਵਿੱਚ ਹਨ। ਕੇਵਲ ਉਸ ਨੂੰ ਹੀ ਉਹ ਇਹ ਬਖ਼ਸ਼ਦਾ ਹੈ ਜਿਸ ਨੂੰ ਉਹ ਚਾਹੁੰਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥ ਹੇ ਮਹਾਰਾਜ ਸੁਆਮੀ! ਤੂੰ ਮੇਰੇ ਪਿਛਲੇ ਕੁਕਰਮ ਮਾਫ਼ ਕਰ ਦੇ ਅਤੇ ਹੁਣ ਤੂੰ ਮੈਨੂੰ ਦਰੁਸਤ ਰਾਹੇ ਪਾ ਦੇ। ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥ ਆਪਣੀ ਸਵੈ-ਹੰਗਤਾ ਨੂੰ ਆਪਣੇ ਅੰਦਰੋਂ ਮੇਟ ਕੇ ਮੈਂ ਹੁਣ ਤੇਰਿਆਂ ਚਰਨਾਂ ਨਾਲ ਜੁੜਿਆ ਰਹਿੰਦਾ ਹਾਂ, ਹੇ ਵਾਹਿਗੁਰੂ! ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥ ਹੇ ਮੇਰੀ ਜਿੰਦੜੀਏ! ਗੁਰਾਂ ਦੀ ਰਹਿਮਤ ਸਦਕਾ, ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰ। ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥ ਇਕ ਚਿੱਤ ਅਤੇ ਅਦੁੱਤੀ ਪ੍ਰੇਮ ਨਾਲ ਤੂੰ ਸਦੀਵ ਹੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੀ ਰਹੁ। ਠਹਿਰਾਉ। ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥ ਮੇਰੀ ਨਾਂ ਜਾਤੀ ਹੈ ਨਾਂ ਕੋਈ ਇੱਜ਼ਤ ਆਬਰੂ ਅਤੇ ਨਾਂ ਮੈਡਾਂ ਗਿਰਾਉਂ ਹੈ, ਨਾਂ ਹੀ ਕੋਈ ਟਿਕਾਣਾ। ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥ ਈਸ਼ਵਰੀ ਗੁਰਬਾਣੀ ਨਾਲ ਮੈਨੂੰ ਵਿਨ੍ਹ ਕੇ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ ਅਤੇ ਮੈਨੂੰ ਪ੍ਰਭੂ ਦਾ ਨਾਮ ਅਨੁਭਵ ਕਰਾ ਦਿੱਤਾ ਹੈ। ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥ ਇਹ ਪ੍ਰਾਣੀ ਲੋਭ ਅੰਦਰ ਭਟਕਦਾ ਫਿਰਦਾ ਹੈ ਅਤੇ ਲੋਭ ਨਾਲ ਹੀ ਇਹ ਜੁੜਿਆ ਹੋਇਆ ਹੈ। ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥ ਕੂੜਿਆ ਕੰਮਾਂ ਕਾਜਾਂ ਅੰਦਰ ਉਹ ਖੱਚਤ ਹੋਇਆ ਹੋਇਆ ਹੈ ਅਤੇ ਯਮ ਦੇ ਸ਼ਹਿਰ ਅੰਦਰ ਉਹ ਸੱਟਾਂ ਸਹਾਰਦਾ ਹੈ। ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥ ਨਾਨਕ, ਸੁਆਮੀ ਸਾਰਾ ਕੁੱਛ ਖ਼ੁਦ-ਬ-ਖੁਦ ਹੀ ਹੈ। ਹੋਰ ਕੋਈ ਹੈ ਹੀ ਨਹੀਂ। ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥ ਗੁਰੂ-ਅਨੁਸਾਰੀਆਂ ਨੂੰ, ਉਹ ਆਪਣੀ ਪ੍ਰੇਮਮਈ ਸੇਵਾ ਦਾ ਭੰਡਾਰਾ ਬਖ਼ਸ਼ਦਾ ਹੈ ਤੇ ਉਸ ਦੁਆਰਾ ਉਹ ਆਰਾਮ ਪਾਉਂਦੇ ਹਨ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥ ਤੂੰ ਉਨ੍ਹਾਂ ਨੂੰ ਖੋਜ ਭਾਲ ਕਰ ਕੇ ਲੱਭ ਲੈ, ਜੋ ਸੱਚ ਨਾਲ ਰੰਗੀਜੇ ਹੋਏ ਹਨ। ਬਹੁਤ ਹੀ ਥੋੜੇ ਹਨ, ਉਹ ਇਸ ਜਹਾਨ ਦੇਅੰਦਰ। ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥ ਉਨ੍ਹਾਂ ਨਾਲ ਮਿਲ ਕੇ, ਬੰਦੇ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ, ਹਰੀ, ਦੇ ਨਾਮ ਦਾ ਉਚਾਰਨ ਕਰਦਾ ਹੈ। ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥ ਹੇ ਬੰਦੇ! ਤੂੰ ਆਪਣੇ ਹਿਰਦੇ ਅੰਦਰ ਆਪਣੇ ਸੱਚੇ ਸੁਆਮੀ ਦੇ ਨਾਮ ਦਾ ਆਰਾਧਨ ਕਰ। ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥ ਤੂੰ ਆਪਣੇ ਸੱਚੇ ਗੁਰਦੇਵ ਜੀ ਕੋਲੋਂ ਪਤਾ ਕਰ ਕੇ ਵੇਖ ਲੈ ਅਤੇ ਤੂੰ ਨਾਮ ਦੀ ਪੂੰਜੀ ਨੂੰ ਲੱਭ ਕੇ ਹਾਸਲ ਕਰ। ਠਹਿਰਾਉ। ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥ ਹਰ ਕੋਈ ਇਕ ਸੱਚੇ ਸਾਈਂ ਦੀ ਸੇਵਾ ਕਮਾਉਂਦਾ ਹੈ। ਪੂਰਬਲੀ ਚੰਗੀ ਪ੍ਰਾਲਭਦ ਰਾਹੀਂ ਹੀ ਬੰਦਾ ਉਸ ਨਾਲ ਮਿਲਦਾ ਹੈ। ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥ ਉਸ ਸੱਚੇ ਸਾਹਿਬ ਨੂੰ ਪ੍ਰਾਪਤ ਹੋ, ਗੁਰੂ ਅਨੁਸਾਰੀ ਉਸ ਨਾਲ ਅਭੇਦ ਹੋ ਜਾਂਦੇ ਹਨ। ਉਸ ਨਾਲੋਂ ਉਹ ਮੁੜ ਵਖਰੇ ਨਹੀਂ ਹੁੰਦੇ। ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥ ਕਈ ਪ੍ਰਭੂ ਦੇ ਪ੍ਰੇਮ ਦੀ ਕਦਰ ਨੂੰ ਅਨੁਭਵ ਨਹੀਂ ਕਰਦੇ। ਉਹ ਆਪ-ਹੁਦਰੇ ਵਹਿਮ ਅੰਦਰ ਭਟਕਦੇ ਹਨ। ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥ ਉਨ੍ਹਾਂ ਅੰਦਰ ਸਵੈ-ਹੰਗਤਾ ਵਸਦੀ ਹੈ, ਇਸ ਲਈ ਉਹ ਕੋਈ ਭੀ ਚੰਗਾ ਕੰਮ ਨਹੀਂ ਕਰ ਸਕਦੇ। ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥ ਜਿਸ ਦੇ ਨਾਲ ਤਾਕਤ ਕਾਰਗਰ ਨਹੀਂ ਹੁੰਦੀ; ਉਸ ਮੂਹਰੇ ਤੂੰ ਸਦਾ ਹੀ ਖੜਾ ਹੋ ਕੇ ਬੇਨਤੀ ਕਰ। ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥ ਨਾਨਕ, ਪਵਿੱਤਰ ਪੁਰਸ਼ ਦੇ ਹਿਰਦੇ ਅੰਦਰ ਨਾਮ ਵਸਦਾ ਹੈ। ਤਦ ਉਸ ਦੇ ਪ੍ਰਾਰਥਨਾ ਨੂੰ ਸ੍ਰਵਣ ਕਰਕੇ ਸੁਆਮੀ ਉਸ ਨੂੰ ਸ਼ਾਬਾਸ਼ੇ ਆਖਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥ ਮੱਚਦੇ ਹੋਏ ਰੇਗਸਤਾਨ ਨੂੰ ਪ੍ਰਭੂ ਇੱਕ ਠੰਢਾ ਅਸਥਾਨ ਬਣਾ ਦਿੰਦਾ ਹੈ ਅਤੇ ਜੰਗਾਲੇ ਲੋਹੇ ਨੂੰ ਉਹ ਸੋਨਾ ਕਰ ਦਿੰਦਾ ਹੈ। ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥ ਤੂੰ ਉਸ ਸੱਚੇ ਸੁਆਮੀ ਦੀ ਸਿਫ਼ਤ ਕਰ। ਹੋਰ ਕੋਈ ਉਸ ਜਿੱਡਾ ਵੱਡਾ ਨਹੀਂ। ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥ ਹੇ ਮੇਰੀ ਜਿੰਦੇ! ਰੈਣ ਦਿਹੁੰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ। ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਵਾਹਿਗੁਰੂ ਦਾ ਭਜਨ ਕਰ ਅਤੇ ਸਦੀਵ ਹੀ ਉਸ ਦੀਆਂ ਨੇਕੀਆਂ ਨੂੰ ਗਾ। ਠਹਿਰਾਉ। ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥ ਜਦ ਸੱਚੇ ਗੁਰੂ ਜੀ ਉਸ ਨੂੰ ਐਸੀ ਸਿੱਖਿਆ ਦਿੰਦੇ ਹਨ, ਗੁਰੂ-ਅਨੁਸਾਰੀ ਇਕ ਸੁਆਮੀ ਨੂੰ ਜਾਣ ਲੈਂਦਾ ਹੈ। ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥ ਤੂੰ ਉਸ ਸੱਚੇ ਗੁਰਦੇਵ ਜੀ ਦੀ ਸਿਫ਼ਤ ਸ਼ਲਾਘਾ ਕਰ, ਜਿਸ ਪਾਸੋਂ ਇਹ ਇਸ਼ਵਰੀ ਗਿਆਤ ਪ੍ਰਾਪਤ ਹੁੰਦੀ ਹੈ। ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥ ਜੋ ਸੱਚੇ ਗੁਰਾਂ ਨੂੰ ਤਿਆਗ, ਹੋਰਸ ਨਾਲ ਜੁੜਦੇ ਹਨ; ਉਹ ਪ੍ਰਲੋਕ ਵਿੱਚ ਪੁਜ ਕੇ ਕੀ ਕਰਨਗੇ? ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥ ਜਮ ਦੇ ਸ਼ਹਿਰ ਅੰਦਰ ਨਰੜੇ ਹੋਏ, ਉਹ ਕੁੱਟੇ ਫਾਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਦੀ ਹੈ। copyright GurbaniShare.com all right reserved. Email |