Page 885

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥
ਸਾਹਿਬ ਦਾ ਕੀਰਤਨੀਆਂ ਇੱਕ ਨਾਲ ਹੀ ਲਗਨ ਲਾਉਂਦਾ ਹੈ ਅਤੇ ਕੇਵਲ ਇੱਕ ਵਾਹਿਗੁਰੂ ਦਾ ਹੀ ਤਰਾਨਾ ਗਾਉਂਦਾ ਹੈ।

ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥
ਉਹ ਇੱਕ ਵਾਹਿਗੁਰੂ ਦੇ ਦੇਸ਼ ਅੰਦਰ ਵੱਸਦਾ ਹੈ, ਇਕ ਵਾਹਿਗੁਰੂ ਦਾ ਮਾਰਗ ਵਿਖਾਲਦਾ ਹੈ ਅਤੇ ਇਕ ਸੁਆਮੀ ਨੂੰ ਹੀ ਸਾਰੇ ਵਿਆਪਕ ਦੇਖਦਾ ਹੈ।

ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥
ਉਹ ਇਕ ਹਰੀ ਦਾ ਦਧਿਆਨ ਧਾਰਦਾ ਹੈ, ਕੇਵਲ ਇਕ ਪ੍ਰਭੂ ਦੀ ਹੀ ਘਾਲ ਕਮਾਉਂਦਾ ਹੈ ਜੋ ਗੁਰਾਂ ਦੇ ਰਾਹੀਂ ਜਾਣਿਆਂ ਜਾਂਦਾ ਹੈ।

ਭਲੋ ਭਲੋ ਰੇ ਕੀਰਤਨੀਆ ॥
ਓ ਸ਼ਲਾਘਾ-ਯੋਗ, ਸ਼ਲਾਘਾ ਯੋਗ ਹੈ ਐਹੋ ਜਿਹਾ ਜੱਸ ਗਾਉਣ ਵਾਲਾ।

ਰਾਮ ਰਮਾ ਰਾਮਾ ਗੁਨ ਗਾਉ ॥
ਉਹ ਸਰਬ ਵਿਆਪਕ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ,

ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
ਸੰਸਾਰੀ ਪੁਆੜਿਆਂ ਦੇ ਸਾਰੇ ਸੁਆਦਾਂ ਨੂੰ ਤਿਆਗ ਕੇ। ਠਹਿਰਾਓ।

ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥
ਸੰਤੁਸ਼ਟਤਾ ਜੈਸੀਆਂ ਪੰਜ ਨੇਕੀਆਂ ਨੂੰ, ਉਹ ਆਪਣੇ ਸੰਗੀਤਕ ਸਾਜ਼ ਬਣਾਉਂਦਾ ਹੈ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਟੁਰਨ ਨੂੰ ਆਪਣੀਆਂ ਸਤ ਸੁਰਾਂ।

ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥
ਆਪਣੇ ਬਲ ਦੇ ਹੰਕਾਰ ਤਿਆਗਣ ਨੂੰ ਉਹ ਆਪਣੇ ਸੰਗੀਤਕ ਯੰਤਰ ਦੀ ਲੈਅ ਸੁਰ ਬਣਾਉਂਦਾ ਹੈ ਅਤੇ ਆਪਣਾ ਪੈਰ ਟੇਢੇ ਮਾਰਗ ਅੰਦਰ ਨਹੀਂ ਰੱਖਦਾ।

ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥
ਉਹ ਇਕ ਨਾਮ ਨੂੰ ਆਪਦੇ ਪੱਲੇ ਨਾਲ ਬੰਨ੍ਹ ਲੈਂਦਾ ਹੈ ਅਤੇ ਕਦਾਚਿੱਤ ਮੁੜ ਕੇ ਆਉਣ ਤੇ ਜਾਣ ਦੇ ਗੇੜੇ ਵਿੱਚ ਨਹੀਂ ਪੈਂਦਾ।

ਨਾਰਦੀ ਨਰਹਰ ਜਾਣਿ ਹਦੂਰੇ ॥
ਨਾਰਦ ਦੀ ਤਰ੍ਹਾਂ ਖੇਲਣਾ, ਉਸ ਲਈ ਪ੍ਰਭੂ ਨੂੰ ਐਨ ਹਾਜ਼ਰ ਨਾਜ਼ਰ ਅਨੁਭਵ ਕਰਨਾ ਹੈ।

ਘੂੰਘਰ ਖੜਕੁ ਤਿਆਗਿ ਵਿਸੂਰੇ ॥
ਆਪਣਿਆਂ ਗਮਾਂ ਨੂੰ ਛੱਡਣਾਂ ਉਸ ਲਈ ਘੁੰਗਰੂਆਂ ਦੀ ਛਣਛਣਾਹਟ ਹੈ।

ਸਹਜ ਅਨੰਦ ਦਿਖਾਵੈ ਭਾਵੈ ॥
ਬੈਕੁੰਠੀ ਪ੍ਰਸੰਨਤਾ ਅੰਦਰ ਵੱਸਣਾ ਉਸ ਦਾ ਆਪਣਾ ਹਾਵ-ਭਾਵ ਵਿਖਾਲਣਾ ਹੈ।

ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥
ਐਹੋ ਜਿਹਾ ਨਚਾਰ ਮੁੜ ਕੇ ਜਨਮ ਨਹੀਂ ਧਾਰਦਾ।

ਜੇ ਕੋ ਅਪਨੇ ਠਾਕੁਰ ਭਾਵੈ ॥
ਜੇਕਰ ਕੋਈ ਜਣਾ ਆਪਣੇ ਸਾਈਂ ਨੂੰ ਚੰਗਾ ਲੱਗਣ ਲੱਗ ਜਾਵੇ,

ਕੋਟਿ ਮਧਿ ਏਹੁ ਕੀਰਤਨੁ ਗਾਵੈ ॥
ਕ੍ਰੋੜਾਂ ਵਿਚੋਂ ਉਹ ਪ੍ਰਾਣੀ ਹੀ ਇਸ ਤਰ੍ਹਾਂ ਸੁਆਮੀ ਦਾ ਜੱਸ ਗਾਇਨ ਕਰਦਾ ਹੈ।

ਸਾਧਸੰਗਤਿ ਕੀ ਜਾਵਉ ਟੇਕ ॥
ਗੁਰੂ ਜੀ ਆਖਦੇ ਹਨ ਮੈਂ, ਸਾਧ ਸੰਗਤ ਦਾ ਆਸਰਾ ਲੈਂਦਾ ਹਾਂ।

ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥
ਉਹ ਓਥੇ ਕੇਵਲ ਇਕ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
ਕਈ ਸੁਆਮੀ ਨੂੰ ਰਾਮ, ਰਾਮ ਆਖਦੇ ਹਨ ਅਤੇ ਕਈ ਖੁਦਾ।

ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
ਕਈ ਉਸਨੂੰ ਗੁਸਾਈਂ ਜਾਣ ਸੇਵਦੇ ਹਨ ਤੇ ਕਈ ਅੱਲ੍ਹਾ ਜਾਣ।

ਕਾਰਣ ਕਰਣ ਕਰੀਮ ॥
ਉਹ ਸਬਬਾਂ ਦਾ ਸਬਬ ਅਤੇ ਦਾਤਾਰ ਹੈ।

ਕਿਰਪਾ ਧਾਰਿ ਰਹੀਮ ॥੧॥ ਰਹਾਉ ॥
ਕਈ ਮਿਹਰ ਕਰਨ ਵਾਲੇ ਦਾ ਜਿਕਰ ਕਰਦੇ ਹਨ ਅਤੇ ਕਈ ਮਿਹਰਬਾਨ ਦਾ। ਠਹਿਰਾਓ।

ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥
ਕਈ ਹਿੰਦੂ ਯਾਤਰਾ ਅਸਥਾਨਾਂ ਤੇ ਇਸ਼ਨਾਨ ਕਰਦੇ ਹਨ ਅਤੇ ਕਈ ਮੱਕੇ ਦੀ ਯਾਤਰਾ ਕਰਦੇ ਹਨ।

ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥
ਕਈ ਹਿੰਦੂਆਂ ਵਾਲੀ ਉਪਾਸ਼ਨਾ ਕਰਦੇ ਹਨ ਅਤੇ ਕਈ ਮੁਸਲਮਾਨੀ ਤਰੀਕੇ ਨਾਲ ਸੀਸ ਨਿਵਾਉਂਦੇ ਹਨ।

ਕੋਈ ਪੜੈ ਬੇਦ ਕੋਈ ਕਤੇਬ ॥
ਕਈ ਵੇਦਾਂ ਨੂੰ ਵਾਚਦੇ ਹਨ ਅਤੇ ਕਈ ਮੁਸਲਮਾਨੀ, ਈਸਾਈ, ਮੂਸਾਈ, ਮਜ਼ਹਬੀ ਕਿਤਾਬਾਂ ਨੂੰ।

ਕੋਈ ਓਢੈ ਨੀਲ ਕੋਈ ਸੁਪੇਦ ॥੩॥
ਕਈ ਨੀਲੇ ਕੱਪੜੇ ਪਾਉਂਦੇ ਹਨ ਅਤੇ ਕਈ ਚਿੱਟੇ।

ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥
ਇਕ ਆਪਣੇ ਆਪ ਨੂੰ ਮੁਸਲਿਮ ਆਖਦਾ ਹੈ ਅਤੇ ਇਕ ਆਪਣੇ ਆਪ ਨੂੰ ਹਿੰਦੂ ਆਖਦਾ ਹੈ।

ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥
ਇਕ ਮੁਸਲਮਾਨੀ ਬਹਿਸ਼ਤ ਨੂੰ ਚਾਹੁੰਦਾ ਹੈ ਅਤੇ ਇਕ ਹਿੰਦੂਆਂ ਦੇ ਸੁਰਗ ਨੂੰ।

ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥
ਗੁਰੂ ਜੀ ਫਰਮਾਉਂਦੇ ਹਨ, ਜੋ ਵਾਹਿਗੁਰੂ ਦੀ ਰਜਾ ਨੂੰ ਅਨੁਭਵ ਕਰਦਾ ਹੈ,

ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥
ਉਹ ਸੁਆਮੀ ਮਾਲਕ ਦੇ ਭੇਤ ਨੂੰ ਜਾਣ ਲੈਂਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਪਵਨੈ ਮਹਿ ਪਵਨੁ ਸਮਾਇਆ ॥
ਸੁਆਸ ਹਵਾ ਵਿੱਚ ਲੀਨ ਹੋ ਜਾਂਦਾ ਹੈ।

ਜੋਤੀ ਮਹਿ ਜੋਤਿ ਰਲਿ ਜਾਇਆ ॥
ਅੱਗ ਵਿੱਚ ਅੱਗ ਮਿਲ ਜਾਂਦੀ ਹੈ।

ਮਾਟੀ ਮਾਟੀ ਹੋਈ ਏਕ ॥
ਮਿੱਟੀ ਨਾਲ ਇਕ-ਮਿਕ ਹੋ ਜਾਂਦੀ ਹੈ।

ਰੋਵਨਹਾਰੇ ਕੀ ਕਵਨ ਟੇਕ ॥੧॥
ਵਿਰਲਾਪ ਕਰਨ ਵਾਲੇ ਦਾ ਏਥੇ ਸਥਿਰ ਟਿਕੇ ਰਹਿਣ ਦਾ ਕਿਹੜਾ ਆਸਰਾ ਹੈ?

ਕਉਨੁ ਮੂਆ ਰੇ ਕਉਨੁ ਮੂਆ ॥
ਹੇ! ਕੌਣ ਮਰ ਗਿਆ ਹੈ, ਕੌਣ ਮਰ ਗਿਆ ਹੈ?

ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥
ਇਕੱਤਰ ਹੋ ਕੇ, ਇਸ ਨੂੰ ਸੋਚੋ, ਵੀਚਾਰੋ! ਹੇ ਵਾਹਿਗੁਰੂ ਦੇ ਗਿਆਤਿਓ! ਇਹ ਤਾਂ ਅਸਚਰਜ ਗੱਲ ਹੋ ਗਈ ਹੈ। ਠਹਿਰਾਓ।

ਅਗਲੀ ਕਿਛੁ ਖਬਰਿ ਨ ਪਾਈ ॥
ਕੋਈ ਨਹੀਂ ਜਾਣਦਾ ਕਿ ਅੱਗੇ ਨੂੰ ਉਸ ਨਾਲ ਕੀ ਵਾਪਰਨਾ ਹੈ।

ਰੋਵਨਹਾਰੁ ਭਿ ਊਠਿ ਸਿਧਾਈ ॥
ਵਿਰਲਾਪ ਕਰਨ ਵਾਲਾ ਭੀ ਉਠ ਕੇ ਟੁਰ ਜਾਂਦਾ ਹੈ।

ਭਰਮ ਮੋਹ ਕੇ ਬਾਂਧੇ ਬੰਧ ॥
ਸੰਦੇਹ ਅਤੇ ਸੰਸਾਰੀ ਮਮਤਾ ਦੀਆਂ ਜੰਜੀਰਾਂ ਨਾਲ ਪ੍ਰਾਣੀ ਜਕੜੇ ਜਾਂਦੇ ਹਨ।

ਸੁਪਨੁ ਭਇਆ ਭਖਲਾਏ ਅੰਧ ॥੨॥
ਜਦ ਜੀਵਨ ਸੁਪਨਾ ਹੋ ਜਾਂਦਾ ਹੈ, ਅੰਨ੍ਹਾ ਆਦਮੀ ਬੇਫਾਇਦਾ ਅਫਸੋਸ ਕਰਦਾ ਹੈ।

ਇਹੁ ਤਉ ਰਚਨੁ ਰਚਿਆ ਕਰਤਾਰਿ ॥
ਇਹ ਖਲਕਤ, ਸਿਰਜਣਹਾਰ ਨੇ ਸਾਜੀ ਹੈ।

ਆਵਤ ਜਾਵਤ ਹੁਕਮਿ ਅਪਾਰਿ ॥
ਬੇਅੰਤ ਸਾਹਿਬ ਦੀ ਰਜਾ ਤਾਬੇ ਇਹ ਆਉਂਦੀ ਤੇ ਜਾਂਦੀ ਹੈ।

ਨਹ ਕੋ ਮੂਆ ਨ ਮਰਣੈ ਜੋਗੁ ॥
ਨਾਂ ਕੋਈ ਮਰਦਾ ਹੈ, ਨਾਂ ਕੋਈ ਮਰਣ ਨੂੰ ਸਮਰਥ ਹੈ।

ਨਹ ਬਿਨਸੈ ਅਬਿਨਾਸੀ ਹੋਗੁ ॥੩॥
ਆਤਮਾਂ ਨਾਸ ਨਹੀਂ ਹੁੰਦੀ। ਇਹ ਨਾਸ-ਰਹਿਤ ਹੈ।

ਜੋ ਇਹੁ ਜਾਣਹੁ ਸੋ ਇਹੁ ਨਾਹਿ ॥
ਜੋ ਇਹ ਖਿਆਲ ਕੀਤੀ ਜਾਂਦੀ ਹੈ, ਉਹ ਇਹ ਨਹੀਂ ਹੈ।

ਜਾਨਣਹਾਰੇ ਕਉ ਬਲਿ ਜਾਉ ॥
ਜੋ ਇਸ ਨੂੰ ਜਾਣਦਾ ਹੈ, ਉਸ ਉਤੋਂ ਮੈਂ ਵਾਰਣੇ ਜਾਂਦਾ ਹਾਂ।

ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥
ਗੁਰੂ ਜੀ ਫਰਮਾਉਂਦੇ ਹਨ, ਗੁਰਦੇਵ ਜੀ ਨੇ ਮੇਰਾ ਸ਼ੱਕ ਸ਼ੁਬ੍ਹਾ ਨਵਿਰਤ ਕਰ ਦਿੱਤਾ ਹੈ।

ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥
ਨਾਂ ਕੋਈ ਮਰਦਾ ਹੈ, ਨਾਂ ਕੋਈ ਆਉਂਦਾ ਜਾਂਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਜਪਿ ਗੋਬਿੰਦੁ ਗੋਪਾਲ ਲਾਲੁ ॥
ਹੇ ਬੰਦੇ! ਤੂੰ ਆਪਣੇ ਪ੍ਰੀਤਮ ਸੁਆਮੀ ਮਾਲਕ ਦਾ ਸਿਮਰਨ ਕਰ।

ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥
ਸਾਹਿਬ ਦੇ ਨਾਮ ਦੇ ਆਰਾਧਨ ਕਰਨ ਦੁਆਰਾ ਤੂੰ ਜੀਉਂਦਾ ਰਹੇਗਾਂ ਅਤੇ ਵੱਡੀ ਮੌਤ ਤੈਨੂੰ ਮੁੜ ਨਹੀਂ ਖਾਊਂਗੀ। ਠਹਿਰਾਓ।

ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥
ਤੂੰ ਕਰੋੜਾਂ ਹੀ ਜਨਮਾਂ ਅੰਦਰ ਭਟਕਦਾ, ਭਟਕਦਾ, ਭਟਕਦਾ ਹੋਇਆ ਆਇਆ ਹੈਂ।

copyright GurbaniShare.com all right reserved. Email