ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥੧॥ ਜਿਸ ਨੇ ਬਾਗ ਲਗਾਇਆ ਉਹ ਖੁਦ ਹੀ ਸੋਚਦਾ ਸਮਝਦਾ ਹੈ ਅਤੇ ਖੁਦ ਹੀ ਕਾਰ ਕਰਦਾ ਹੈ। ਰਾਇਸਾ ਪਿਆਰੇ ਕਾ ਰਾਇਸਾ ਜਿਤੁ ਸਦਾ ਸੁਖੁ ਹੋਈ ॥ ਰਹਾਉ ॥ ਤੂੰ ਪ੍ਰੀਤਮ ਦੇ ਸਿਮਰਨ, ਹਾਂ ਸਿਮਰਨ ਵਿੱਚ ਜੁੜ ਜਿਸ ਦੁਆਰਾ ਹਮੇਸ਼ਾਂ ਸੁਖ ਆਰਾਮ ਪ੍ਰਾਪਤ ਹੁੰਦਾ ਹੈ। ਠਹਿਰਾਉ। ਜਿਨਿ ਰੰਗਿ ਕੰਤੁ ਨ ਰਾਵਿਆ ਸਾ ਪਛੋ ਰੇ ਤਾਣੀ ॥ ਜੋ ਆਪਣੇ ਭਰਤੇ ਨੂੰ ਪਿਆਰ ਨਾਲ ਨਹੀਂ ਮਾਣਦੀ ਉਹ ਅਖੀਰ ਨੂੰ ਪਛਤਾਉਂਦੀ ਹੈ। ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥੨॥ ਜਦ ਰਾਤ ਬੀਤ ਜਾਂਦੀ ਹੈ ਤਾਂ ਉਹ ਆਪਣੇ ਹੱਥ ਮਾਲਦੀ ਅਤੇ ਸੀਸ ਨੂੰ ਪਛਾੜਦੀ ਹੈ। ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥ ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ ਤਾਂ ਪਸਚਾਤਾਪ ਤੋਂ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥੩॥ ਕੇਵਲ ਤਦ ਹੀ ਉਸ ਨੂੰ ਆਪਣੇ ਜਾਨੀ ਨੂੰ ਮਾਣਨ ਦਾ ਮੌਕਾ ਮਿਲੇਗਾ, ਜਦ ਮੁੜ ਕੇ ਉਸ ਦੀ ਵਾਰੀ ਆਵੇਗੀ। ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥ ਸੱਚੀ ਪਤਨੀ ਆਪਣੇ ਪਤੀ ਨੂੰ ਪਾ ਲੈਂਦੀ ਹੈ। ਮੇਰੇ ਨਾਲੋਂ ਉਹ ਵੱਧ ਕੇ ਹੈ। ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ ॥੪॥ ਉਹ ਚੰਗਿਆਈਆਂ ਮੇਰੇ ਵਿੱਚ ਨਹੀਂ, ਮੈਂ ਕੀਹਦੇ ਉਤੇ ਇਲਜ਼ਾਮ ਲਾਵਾਂ? ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥ ਜਿਨ੍ਹਾਂ ਸਹੇਲੀਆਂ ਨੇ ਆਪਣੇ ਕੰਤ ਨੂੰ ਮਾਣਿਆ ਹੈ, ਮੈਂ ਜਾ ਕੇ ਉਨ੍ਹਾਂ ਕੋਲੋਂ ਪੁੱਛਾਂਗੀ। ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥ ਮੈਂ ਉਨ੍ਹਾਂ ਦੇ ਪੈਰੀਂ ਪਵਾਂਗੀ ਅਤੇ ਮੈਨੂੰ ਮਾਰਗ ਵਿਖਾਲਣ ਲਈ ਪ੍ਰਾਰਥਨਾ ਕਰਾਂਗੀ। ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ ॥ ਨਾਨਕ, ਜੇਕਰ ਪਤਨੀ ਆਪਣੇ ਪਤੀ ਦਾ ਫੁਰਮਾਨ ਮੰਨੇ ਅਤੇ ਉਸ ਦੇ ਡਰ ਨੂੰ ਚੰਨਣ ਵੱਜੋਂ ਮਲੇ, ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥ ਅਤੇ ਚੰਗਿਆਈਆਂ ਦਾ ਟੂਣਾ ਟਾਮਣਾ ਕਰੇ, ਤਦ ਉਹ ਆਪਣੇ ਪ੍ਰੀਤਮ ਨੂੰ ਪਾ ਲੈਂਦੀ ਹੈ। ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥ ਜੋ ਆਪਣੇ ਸੁਆਮੀ ਨੂੰ ਦਿਲ ਦੇ ਰਾਹੀਂ ਮਿਲਦੀ ਹੈ, ਉਹ ਉਸ ਨਾਲ ਮਿਲੀ ਰਹਿੰਦੀ ਹੈ। ਉਹ ਹੀ ਅਸਲੀ ਮਿਲਾਪ ਆਖਿਆ ਜਾਂਦਾ ਹੈ। ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥੭॥ ਕਿੰਨੀ ਬਾਹਲੀ ਚਾਹਨਾ ਉਹ ਕਿਉਂ ਨਾਂ ਕਰੇ, ਨਿਰੀਆਂ ਗੱਲਾਂ ਨਾਲ ਉਸ ਦਾ ਮਿਲਾਪ ਨਹੀਂ ਹੁੰਦਾ। ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥ ਮਾਦਨੀਅਤ, ਮੁੜ ਕੇ ਮਾਦਨੀਆਤ ਨਾਲ ਮਿਲ ਜਾਂਦੀ ਹੈ ਅਤੇ ਪਿਆਰ ਪਿਆਰ ਨੂੰ ਖਿੱਚਦਾ ਹੈ। ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥ ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ, ਤਦ ਉਹ ਨਿਡੱਰ ਸਾਈਂ ਨੂੰ ਪਾ ਲੈਂਦਾ ਹੈ। ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ ॥ ਪਾਨਾਂ ਵਾਲੀ ਵੇਲ ਦੀ ਬਗੀਚੀ ਗ੍ਰਿਹ ਵਿੱਚ ਭਾਵੇਂ ਹੀ ਹੋਵੇ, ਪ੍ਰੰਤੂ ਖੋਤਾ ਉਸ ਦੀ ਕਦਰ ਨੂੰ ਨਹੀਂ ਜਾਣਦਾ। ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥ ਜੇਕਰ ਕੋਈ ਜਣਾ ਮਹਿਮ ਦਾ ਮਾਹਰ ਹੋਵੇ, ਤਦ ਉਹ ਪੁਸ਼ਪ ਦੀ ਕਦਰ ਸਿੰਞਾਣਦਾ ਹੈ। ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥ ਕੇਵਲ ਉਹ ਜੋ ਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਉਸ ਦੇ ਸੰਦੇਹ ਤੇ ਭਟਕਣੇ ਮੁੱਕ ਜਾਂਦੇ ਹਨ। ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥ ਉਹ ਸੁਭਾਵਕ ਹੀ ਸੁਆਮੀ ਨਾਲ ਅਭੇਦ ਹੋਇਆ ਹੋਇਆ ਰਹਿੰਦਾ ਹੈ ਅਤੇ ਅਬਿਨਾਸੀ ਮਰਤਬਾ ਪਾ ਲੈਂਦਾ ਹੈ। ਤਿਲੰਗ ਮਹਲਾ ੪ ॥ ਤਿਲੰਕ ਚੌਥੀਂ ਪਾਤਿਸ਼ਾਹੀ। ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਵਾਹਿਗੁਰੂ ਦੀਆਂ ਧਰਮ ਵਾਰਤਾਵਾਂ ਅਤੇ ਸਾਖੀਆਂ ਮੇਰੇ ਮਿੱਤ੍ਰ, ਗੁਰਾਂ ਨੇ ਮੈਨੂੰ ਸੁਣਾਈਆਂ ਹਨ। ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਕੁਰਬਾਨ ਹਾਂ, ਮੈਂ ਆਪਣੇ ਗੁਰਾਂ ਉਤੋਂ। ਗੁਰਾਂ ਦੇ ਉਤੋਂ ਮੈਂ ਕੁਰਬਾਨ ਹਾਂ। ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਆ ਤੇ ਮੈਨੂੰ ਮਿਲ, ਤੂੰ ਹੇ ਗੁਰਾਂ ਦੇ ਸਿੱਖ! ਤੂੰ ਆ ਕੇ ਮੈਨੂੰ ਮਿਲ, ਤੂੰ ਮੈਂਡੇ ਗੁਰਾਂ ਦਾ ਸੁਆਮੀ ਹੈ। ਠਹਿਰਾਉ। ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਵਾਹਿਗੁਰੂ ਦੀਆਂ ਸਿਫਤਾਂ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਨੂੰ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ। ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜੋ ਗੁਰਾਂ ਦੀ ਰਜ਼ਾ ਨੂੰ ਕਬੂਲ ਕਰਦੇ ਹਨ, ਉਨ੍ਹਾਂ ਉਤੋਂ ਸਕਦੇ, ਮੈਂ ਸਕਦੇ ਜਾਂਦਾ ਹਾਂ। ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ਜੋ ਪ੍ਰੀਤਮ ਗੁਰਾਂ ਨੂੰ ਵੇਖਦੇ ਹਨ, ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ਮੈਂ ਉਨ੍ਹਾਂ ਉਤੋਂ ਹਮੇਸ਼ਾਂ ਘੋਲੀ ਵੰਞਦਾ ਹਾਂ, ਜੋ ਗੁਰਾਂ ਦੀ ਘਾਲ ਕਮਾਉਂਦੇ ਹਨ। ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਤੇਰਾ ਨਾਮ, ਹੇ ਸੁਆਮੀ ਵਾਹਿਗੁਰੂ! ਦੁੱਖ ਦੂਰ ਕਰਨ ਵਾਲਾ ਹੈ। ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ਗੁਰਾਂ ਦੀ ਚਾਕਰੀ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ। ਗੁਰਾਂ ਦੇ ਰਾਹੀਂ ਹੀ ਕਲਿਆਣ ਪ੍ਰਾਪਤ ਹੁੰਦੀ ਹੈ। ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਪੁਰਸ਼ ਕਬੂਲ ਪੈਂ ਜਾਂਦੇ ਹਨ। ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥ ਉਨ੍ਹਾਂ ਉਤੋਂ ਨਾਨਕ ਕੁਰਬਾਨ ਜਾਂਦਾ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਸਦੱਕੜੇ ਹੈ। ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥ ਹੇ ਵਾਹਿਗੁਰੂ ਸੁਆਮੀ ਮਾਲਕ! ਕੇਵਲ ਓਹੀ ਤੇਰੀ ਮਹਿਮਾ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ। ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥ ਗੁਰੂ-ਸਪਰਪਣ ਹੋ ਪ੍ਰੀਤਮ ਪ੍ਰਭੂ ਦੀ ਘਾਲ ਕਮਾਉਂਦੇ ਹਨ, ਉਹ ਉਸ ਨੂੰ, ਸਿਲੇ ਵਜੋਂ, ਪਾ ਲੈਂਦੇ ਹਨ। ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥ ਸੁਆਮੀ ਉਨ੍ਹਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ। ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥ ਪ੍ਰੀਤਮ ਨੂੰ ਸਿਮਰ ਤੇ ਆਰਾਧ ਕੇ ਉਹ ਜੀਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਹਨ। ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥ ਗੁਰੂ-ਅਨੁਸਾਰੀ ਹੋ ਪ੍ਰੀਤਮ-ਪ੍ਰਭੂ ਦੀ ਸੇਵਾ ਕਮਾਉਂਦੇ ਕਮਾਉਂਦੇ ਹਨ। ਉਨ੍ਹਾਂ ਉਤੋਂ ਮੈਂ ਸਦਕੇ ਜਾਂਦਾ ਹਾਂ। ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥ ਉਹ ਆਪ ਸੁਣੇ ਆਪਣੇ ਟੱਬਰ ਕਬੀਲੇ ਦੇ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਰਾਹੀਂ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ। ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥ ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਰਕੀ ਕਮਾਈ ਹੈ। ਮੁਬਾਰਕ, ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ। ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਵਿਖਾਲਿਆ ਹੈ। ਉਪਕਾਰ, ਮਹਾਨ ਉਪਕਾਰ ਗੁਰਾਂ ਨੇ ਮੇਰੇ ਉਤੇ ਕੀਤਾ ਹੈ। copyright GurbaniShare.com all right reserved. Email |