Page 724

ਹੈ ਤੂਹੈ ਤੂ ਹੋਵਨਹਾਰ ॥
ਤੂੰ ਹੈ, ਤੂੰ ਹੈ ਅਤੇ ਹਮੇਸ਼ਾਂ ਤੂੰ ਹੀ ਹੋਵੇਗਾ।

ਅਗਮ ਅਗਾਧਿ ਊਚ ਆਪਾਰ ॥
ਹੇ ਪਹੁੰਚ ਤੋਂ ਪਰੇ, ਅਲੱਖ, ਬੁਲੰਦ ਅਤੇ ਬੇਅੰਤ ਸੁਆਮੀ!

ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥
ਜੋ ਤੇਰੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਕੋਈ ਡਰ ਅਤੇ ਦੁਖੜੇ ਨਹੀਂ ਵਿਆਪਦੇ।

ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥
ਗੁਰਾਂ ਦੀ ਦਇਆ ਦੁਆਰਾ ਉਹ ਸੁਆਮੀ ਦਾ ਜੱਸ ਗਾਇਨ ਕਰਦੇ ਹਨ, ਹੇ ਨਾਨਕ!

ਜੋ ਦੀਸੈ ਸੋ ਤੇਰਾ ਰੂਪੁ ॥
ਜੋ ਕੁਛ ਦਿਸ ਆਉਂਦਾ ਹੈ ਤੇਰਾ ਹੀ ਜ਼ਹੂਰ ਹੈ,

ਗੁਣ ਨਿਧਾਨ ਗੋਵਿੰਦ ਅਨੂਪ ॥
ਨੇਕੀਆਂ ਦੇ ਖਜ਼ਾਨੇ ਅਤੇ ਆਲਮ ਦੇ ਮਾਲਕ, ਸੁੰਦਰ ਸੁਆਮੀ।

ਸਿਮਰਿ ਸਿਮਰਿ ਸਿਮਰਿ ਜਨ ਸੋਇ ॥
ਸੁਆਮੀ ਦਾ ਆਰਾਧਨ, ਸਿਮਰਨ ਅਤੇ ਜਾਪ ਕਰਨ ਦੁਆਰਾ, ਉਸ ਦਾ ਸੇਵਕ ਉਸ ਦੇ ਵਰਗਾ ਹੋ ਜਾਂਦਾ ਹੈ।

ਨਾਨਕ ਕਰਮਿ ਪਰਾਪਤਿ ਹੋਇ ॥੩॥
ਉਸ ਦੀ ਆਪਣੀ ਮਿਹਰ ਦੁਆਰਾ ਹੀ ਸਾਹਿਬ ਪਾਇਆ ਜਾਂਦਾ ਹੈ, ਹੇ ਨਾਨਕ!

ਜਿਨਿ ਜਪਿਆ ਤਿਸ ਕਉ ਬਲਿਹਾਰ ॥
ਜੋ ਸਾਹਿਬ ਦਾ ਸਿਮਰਨ ਕਰਦਾ ਹੈ, ਉਸ ਉਤੋਂ ਮੈਂ ਘੋਲੀ ਵੰਞਦਾ ਹਾਂ।

ਤਿਸ ਕੈ ਸੰਗਿ ਤਰੈ ਸੰਸਾਰ ॥
ਉਸ ਦੀ ਸੰਗਤ ਅੰਦਰ ਜਗਤ ਪਾਰ ਉਤਰ ਜਾਂਦਾ ਹੈ।

ਕਹੁ ਨਾਨਕ ਪ੍ਰਭ ਲੋਚਾ ਪੂਰਿ ॥
ਗੁਰੂ ਜੀ ਆਖਦੇ ਹਨ। ਸੁਆਮੀ ਕਾਮਨਾ ਪੂਰੀਆਂ ਕਰਨਹਾਰ ਹੈ।

ਸੰਤ ਜਨਾ ਕੀ ਬਾਛਉ ਧੂਰਿ ॥੪॥੨॥
ਮੈਂ ਪਵਿੱਤਰ ਪੁਰਸ਼ਾਂ ਦੇ ਪੈਰਾ ਦੀ ਧੂੜ ਹੀ ਚਾਹਨਾ ਕਰਦਾ ਹਾਂ।

ਤਿਲੰਗ ਮਹਲਾ ੫ ਘਰੁ ੩ ॥
ਤਿਲੰਕ ਪੰਜਵੀਂ ਪਾਤਿਸ਼ਾਹੀ।

ਮਿਹਰਵਾਨੁ ਸਾਹਿਬੁ ਮਿਹਰਵਾਨੁ ॥
ਦਇਆਵਾਨ, ਦਇਆਵਾਨ ਹੇ ਸੁਆਮੀ! ਦਇਆਵਾਨ ਹੇ ਮੈਂਡਾ ਮਾਲਕ।

ਸਾਹਿਬੁ ਮੇਰਾ ਮਿਹਰਵਾਨੁ ॥
ਮੇਰਾ ਸੁਆਮੀ ਦਿਆਲੂ ਹੈ।

ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥
ਉਹ ਸਾਰੇ ਜੀਵਾਂ ਨੂੰ ਆਪਣੀਆਂ ਬਖਸ਼ਿਸ਼ਾਂ ਪ੍ਰਦਾਨ ਕਰਦਾ ਹੈ। ਠਹਿਰਾਉ।

ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥
ਤੂੰ ਕਿਉਂ ਡਿੱਕੋਡੋਲੇ ਖਾਂਦਾ ਹੈ।, ਹੇ ਫਾਨੀ ਬੰਦੇ! ਕਰਤਾਰ ਤੇਰੀ ਰੱਖਿਆ ਕਰੇਗਾ।

ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥
ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹੀ ਹੀ ਤੈਨੂੰ ਆਹਾਰ ਵੀ ਦੇਵੇਗਾ।

ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥
ਜਿਸ ਨੇ ਸ਼੍ਰਿਸ਼ਟੀ ਸਾਜੀ ਹੈ ਉਹ ਹੀ ਇਸ ਦੀ ਸੰਭਾਲ ਕਰਦਾ ਹੈ।

ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥
ਸੱਚਾ ਪਾਲਣ-ਪੋਸਣਹਾਰ, ਸਾਰੀਆਂ ਦਿਲਾਂ ਅਤੇ ਮਨਾਂ ਦਾ ਸੁਆਮੀ ਹੈ।

ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥
ਉਸ ਦੀ ਅਪਾਰ ਸ਼ਕਤੀ ਤੇ ਕੀਮਤ ਜਾਣੀ ਨਹੀਂ ਜਾ ਸਕਦੀ। ਉਹ ਵਿਸ਼ਾਲ ਅਤੇ ਬੇ ਮੁਹਤਾਜ ਸੁਆਮੀ ਹੈ।

ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥
ਹੇ ਇਨਸਾਨ! ਤੂੰ ਉਦੋਂ ਤਾਂਈਂ ਸਾਹਿਬ ਦਾ ਸਿਮਰਨ ਕਰ ਜਦ ਤਾਂਈਂ ਤੇਰੀ ਦੇਹ ਅੰਦਰ ਸੁਆਸ ਹੈ।

ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥
ਹੇ ਪ੍ਰਭੂ! ਤੂੰ ਸਰਬ-ਸ਼ਕਤੀਵਾਨ, ਅਕਹਿ ਅਤੇ ਅਗਾਧ ਹੈ। ਮੇਰਾ ਮਨ ਤੇ ਤਨ ਤੇਰੀ ਪੂੰਜੀੰ ਹਨ।

ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥
ਤੇਰੀ ਰਹਿਮਤ ਅੰਦਰ ਮੈਂ ਸੁੱਖ ਪਾਉਂਦਾ ਹਾਂ। ਹੇ ਸਾਂਈਂ, ਨਾਨਕ ਹਮੇਸ਼ਾਂ ਹੀ ਤੇਰੇ ਅੱਗੇ ਪ੍ਰਾਰਥਨਾ ਕਰਦਾ ਹੈ।

ਤਿਲੰਗ ਮਹਲਾ ੫ ਘਰੁ ੩ ॥
ਤਿਲੰਕ ਪੰਜਵੀਂ ਪਾਤਿਸ਼ਾਹੀ।

ਕਰਤੇ ਕੁਦਰਤੀ ਮੁਸਤਾਕੁ ॥
ਹੇ ਸਿਰਜਣਹਾਰ! ਤੇਰੀ ਅਪਾਰ ਕੁਦਰਤ ਨੂੰ ਵੇਖ ਕੇ ਮੈਂ ਤੇਰਾ ਪ੍ਰੇਮੀ ਹੋ ਗਿਆ ਹਾਂ।

ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥
ਕੇਵਲ ਤੂੰ ਮੇਰਾ ਰੂਹਾਨੀ ਤੇ ਦੁਨਿਆਵੀ ਸੁਆਮੀ ਹੈ। ਤੂੰ ਹੇ ਵਾਹਿਗੁਰੂ! ਇਹ ਸਮੂਹ ਰਚਨਾ ਤੇ ਨਿਰਲੇਪ ਹੈ। ਠਹਿਰਾਉ।

ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥
ਇਕ ਮੁਹਤ ਵਿੱਚ ਤੂੰ ਬਣਾਉਂਦਾ ਹੈ, ਢਾਉਂਦਾ ਹੈ। ਅਦਭੁੱਤ ਹਨ ਤੇਰੇ ਸਰੂਪ।

ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥
ਤੇਰੀਆਂ ਖੇਡਾਂ ਨੂੰ ਕੌਣ ਜਾਣਦਾ ਹੈ? ਤੂੰ ਅਨ੍ਹੇਰੇ ਵਿੱਚ ਚਾਨਣ ਹੈ।

ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥
ਮੇਰੇ ਦਿਆਲੂ ਵਾਹਿਗੁਰੂ, ਤੂੰ ਆਪੇ ਹੀ ਜੀਵਾਂ ਦਾ ਮਾਲਕ ਅਤੇ ਸੰਸਾਰ ਦਾ ਸੁਆਮੀ ਹੈ।

ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥
ਜੋ ਦਿਹੁੰ ਰਾਤ ਤੈਂਡਾ ਸਿਮਰਨ ਕਰਦਾ ਹੈ, ਉਹ ਨਰਕ ਨੂੰ ਕਿਉੇਂ ਜਾਵੇਗਾ?

ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥
ਅਜਰਾਈਲ ਮੌਤ ਦਾ ਫਰੇਸ਼ਤਾ, ਉਸ ਦਾ ਮਿੱਤਰ ਹੈ। ਜਿਸ ਜੀਵ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ!

ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥
ਉਸ ਦੇ ਸਾਰੇ ਪਾਪ ਮਾਫ ਹੋ ਜਾਂਦੇ ਹਨ, ਅਤੇ ਉਹ ਤੇਰਾ ਗੋਲਾ ਤੇਰਾ ਦਰਸ਼ਨ ਵੇਖ ਲੈਂਦਾ ਹੈ।

ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥
ਜੱਗ ਦੀਆਂ ਸਾਰੀਆਂ ਵਸਤੂਆਂ ਕੇਵਲ, ਵਰਤਮਾਨ ਸਮੇਂ ਲਈ ਸਾਰੀਆਂ ਵਸਤੂਆਂ ਕੇਵਲ ਵਰਤਮਾਨ ਸਮੇਂ ਲਈ ਹੈ। ਸੱਚਾ ਆਰਾਮ ਤੇਰੇ ਨਾਮ ਵਿੱਚ ਹੈ, ਹੇ ਸਾਈਂ!

ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥
ਗੁਰਾਂ ਨੂੰ ਭੇਟ ਕੇ ਨਾਨਕ ਨੇ ਤੈਨੂੰ ਸਮਝ ਲਿਆ ਹੈ, ਹੇ ਸਾਹਿਬ! ਅਤੇ ਉਹ ਕੇਵਲ ਤੇਰੀਆਂ ਸਿਫਤਾਂ ਨੂੰ ਹੀ ਗਾਇਨ ਕਰਦਾ ਹੈ।

ਤਿਲੰਗ ਮਹਲਾ ੫ ॥
ਤਿਲੰਕ ਪੰਜਵੀਂ ਪਾਤਿਸ਼ਾਹੀ।

ਮੀਰਾਂ ਦਾਨਾਂ ਦਿਲ ਸੋਚ ॥
ਹੇ ਮੇਰੇ ਸਿਆਣੇ ਦੋਸਤ! ਆਪਣੇ ਚਿੱਤ ਵਿੱਚ ਹਮੇਸ਼ਾਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਚੇਤੇ ਰੱਖ।

ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥
ਬੇੜੀਆਂ ਕੱਟਣ ਵਾਲੇ! ਸੱਚੇ ਸੁਲਤਾਨ ਦਾ ਪ੍ਰੇਮ ਆਪਣੇ ਦਿਲ ਤੇ ਦੇਹ ਅੰਦਰ ਵਸਾਓ। ਠਹਿਰਾਉ।

ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥
ਪ੍ਰਭੂ ਦੇ ਦਰਸ਼ਨ ਵੇਖਣ, ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥੧॥
ਤੂੰ ਪਵਿੱਤਰ ਪਾਲਣ-ਪੋਸਣਹਾਰ ਹੈ। ਤੂੰ ਆਪ ਹੇ ਵਿਸ਼ਾਲ ਅਤੇ ਅਮਾਪ ਸੁਆਮੀ ਹੈ।

ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥
ਮੈਨੂੰ ਸਹਾਇਤਾ ਦੇ, ਹੇ ਸੂਰਬੀਰ ਸਾਹਿਬ ਕਿਉਂਕਿ ਕੇਵਲ ਤੂੰ ਅਤੇ ਤੂੰ ਹੀ ਹੈ।

ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥੨॥੫॥
ਮੇਰੇ ਸਿਰਜਣਹਾਰ ਸੁਆਮੀ! ਆਪਣੀ ਸ਼ਕਤੀ ਸੁਆਰਾ ਤੂੰ ਸੰਸਾਰ ਰਚਿਆ ਹੈ। ਤੂੰ ਹੀ ਨਾਨਕ ਦਾ ਆਸਰਾ ਹੈ।

ਤਿਲੰਗ ਮਹਲਾ ੧ ਘਰੁ ੨
ਤਿਲੰਕ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥
ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦੀ ਨਿਗਾਹਬਾਨੀਕਰਦਾ ਹੈ। ਮੈਂ ਹੋਰ ਕੀ ਆਖਾਂ, ਹੇ ਭਰਾਵਾ?

copyright GurbaniShare.com all right reserved. Email