ਪ੍ਰਭ ਸਾਚੇ ਕੀ ਸਾਚੀ ਕਾਰ ॥ ਸੱਚੀ ਹੈ ਸੇਵਾ ਸੱਚੇ ਸੁਆਮੀ ਦੀ। ਨਾਨਕ ਨਾਮਿ ਸਵਾਰਣਹਾਰ ॥੪॥੪॥ ਨਾਨਕ, ਸਾਈਂ ਦਾ ਨਾਮ ਬੰਦੇ ਨੂੰ ਉਤੱਮ ਸ਼ੋਭਨੀਕ ਕਰਨ ਵਾਲਾ ਹੈ। ਧਨਾਸਰੀ ਮਹਲਾ ੩ ॥ ਧਨਾਸਰੀ ਤੀਜੀ ਪਾਤਿਸ਼ਾਹੀ। ਜੋ ਹਰਿ ਸੇਵਹਿ ਤਿਨ ਬਲਿ ਜਾਉ ॥ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਸਾਈਂ ਦੀ ਸੇਵਾ ਕਰਦੇ ਹਨ। ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥ ਉਨ੍ਹਾਂ ਦੇ ਦਿਲ ਵਿੱਚ ਸੱਚ ਹੈ ਅਤੇ ਸੱਚਾ ਨਾਮ ਹੀ ਉਨ੍ਹਾਂ ਦੀ ਜਬਾਨ ਤੇ। ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥ ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦਾ ਗਮ ਦੂਰ ਹੋ ਜਾਂਦਾ ਹੈ। ਸਾਚੈ ਸਬਦਿ ਵਸੈ ਮਨਿ ਆਇ ॥੧॥ ਸੱਚੇ ਨਾਮ ਦੇ ਰਾਹੀਂ ਪ੍ਰਭੂ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ। ਗੁਰਬਾਣੀ ਸੁਣਿ ਮੈਲੁ ਗਵਾਏ ॥ ਗੁਰਾਂ ਦੀ ਬਾਣੀ ਨੂੰ ਸ੍ਰਵਣ ਕਰ ਕੇ ਉਹ ਆਪਣੀ (ਅੰਦਰਲੀ) ਮੈਲ ਨੂੰ ਧੋ ਸੁੱਟਦੇ ਹਨ, ਸਹਜੇ ਹਰਿ ਨਾਮੁ ਮੰਨਿ ਵਸਾਏ ॥੧॥ ਰਹਾਉ ॥ ਅਤੇ ਪ੍ਰਭੂ ਦੇ ਨਾਮ ਨੂੰ ਸੁਖੈਨ ਹੀ ਆਪਣੀ ਅੰਤਰ ਆਤਮੇ ਟਿਕਾ ਲੈਂਦੇ ਹਨ। ਠਹਿਰਾਉ। ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥ ਜੋ ਆਪਣੇ ਝੂਠ, ਫਰੇਬ ਅਤੇ ਖਾਹਿਸ਼ ਦੀ ਅੱਗ ਨੂੰ ਸ਼ਾਂਤ ਕਰਦਾ ਹੈ, ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥ ਉਹ ਆਪਣੇ ਹਿਰਦੇ ਅੰਦਰ ਠੰਢ-ਚੈਨ, ਅਡੋਲਤਾ ਤੇ ਖੁਸ਼ੀ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥ ਜੇਕਰ ਇਨਸਾਨ ਗੁਰਾਂ ਦੀ ਰਜ਼ਾ ਅੰਦਰ ਟੁਰੇ, ਤਦ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥੨॥ ਅਤੇ ਰੱਬ ਦਾ ਜੱਸ ਗਾਇਨ ਕਰ, ਉਹ ਸੱਚੇ ਟਿਕਾਣੇ ਨੂੰ ਪਾ ਲੈਂਦਾ ਹੈ। ਨ ਸਬਦੁ ਬੂਝੈ ਨ ਜਾਣੈ ਬਾਣੀ ॥ ਅੰਨ੍ਹਾ ਅਧਰਮੀ ਨਾਂ ਤਾਂ ਨਾਮ ਨੂੰ ਜਾਣਦਾ ਹੈ, ਨਾਂ ਹੀ ਗੁਰਾਂ ਦੀ ਬਾਣੀ ਨੂੰ ਸਮਝਦਾ ਹੈ, ਮਨਮੁਖਿ ਅੰਧੇ ਦੁਖਿ ਵਿਹਾਣੀ ॥ ਅਤੇ ਇਸ ਲਈ ਉਸ ਦੀ ਉਮਰ ਕਸ਼ਟ ਵਿੱਚ ਹੀ ਬੀਤਦੀ ਹੈ। ਸਤਿਗੁਰੁ ਭੇਟੇ ਤਾ ਸੁਖੁ ਪਾਏ ॥ ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਆਰਾਮ ਪਾ ਲੈਂਦਾ ਹੈ, ਹਉਮੈ ਵਿਚਹੁ ਠਾਕਿ ਰਹਾਏ ॥੩॥ ਤੇ ਉਸ ਦੇ ਅੰਦਰੋਂ ਹੰਕਾਰ ਨਵਿਰਤ ਤੇ ਨਾਸ ਹੋ ਜਾਂਦਾ ਹੈ। ਕਿਸ ਨੋ ਕਹੀਐ ਦਾਤਾ ਇਕੁ ਸੋਇ ॥ ਮੈਂ ਹੋਰ ਕੀਹਨੂੰ ਨਿਵੇਦਨ ਕਰਾਂ, ਜਦ ਕਿ ਕੇਵਲ ਉਹ ਸਾਹਿਬ ਦੀ ਦਾਤਾਰ ਹੈ? ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥ ਜਦ ਪ੍ਰਭੂ ਆਪਣੀ ਰਹਿਮਤ ਧਾਰਦਾ ਹੈ, ਤਦ ਪ੍ਰਾਣੀ ਉਸ ਦੇ ਨਾਮ ਨੂੰ ਪਾ ਲੈਂਦਾ ਹੈ। ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥ ਪਿਆਰੇ ਗੁਰਾਂ ਨੂੰ ਮਿਲ ਕੇ, ਮੈਂ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ। ਨਾਨਕ ਸਾਚੇ ਸਾਚਾ ਭਾਵਾ ॥੪॥੫॥ ਸਤਿਵਾਦੀ ਹੋਣ ਕਰਕੇ ਹੇ ਨਾਨਕ! ਮੈਂ ਸਤਿਪੁਰਖ ਨੂੰ ਚੰਗਾ ਲੱਗਣ ਲੱਗ ਗਿਆ ਹਾਂ। ਧਨਾਸਰੀ ਮਹਲਾ ੩ ॥ ਧਨਾਸਰੀ ਤੀਜੀ ਪਾਤਿਸ਼ਾਹੀ। ਮਨੁ ਮਰੈ ਧਾਤੁ ਮਰਿ ਜਾਇ ॥ ਜਦ ਮਨ ਕਾਬੂ ਆ ਜਾਂਣਾ ਹੈ ਤਾਂ ਇਨਸਾਨ ਦਾ ਭਟਕਣਾ ਮੁੱਕ ਜਾਂਦਾ ਹੈ। ਬਿਨੁ ਮਨ ਮੂਏ ਕੈਸੇ ਹਰਿ ਪਾਇ ॥ ਮਨ ਨੂੰ ਜਿੱਤਣ ਦੇ ਬਾਝੋਂ ਵਾਹਿਗੁਰੂ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਇਹੁ ਮਨੁ ਮਰੈ ਦਾਰੂ ਜਾਣੈ ਕੋਇ ॥ ਕੋਈ ਵਿਰਲਾ ਜਣਾ ਹੀ ਇਸ ਮਨ ਨੂੰ ਵੱਸ ਕਰਨ ਦੀ ਦਵਾਈ ਜਾਣਦਾ ਹੈ। ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥ ਕੇਵਲ ਓਹੀ ਜਣਾ ਹੀ ਜਾਣਦਾ ਹੈ ਕਿ ਮਨ ਨਾਮ ਰਾਹੀਂ ਹੀ ਵੱਸ ਆਉਂਦਾ ਹੈ। ਜਿਸ ਨੋ ਬਖਸੇ ਹਰਿ ਦੇ ਵਡਿਆਈ ॥ ਜਿਸ ਨੂੰ ਸਾਈਂ ਮਾਫ ਕਰ ਦਿੰਦਾ ਹੈ, ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ। ਗੁਰ ਪਰਸਾਦਿ ਵਸੈ ਮਨਿ ਆਈ ॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਥ ਜਾਂਦਾ ਹੈ। ਠਹਿਰਾਉ। ਗੁਰਮੁਖਿ ਕਰਣੀ ਕਾਰ ਕਮਾਵੈ ॥ ਜਦ ਨੇਕ ਬੰਦਾ ਪਵਿੱਤਰ ਅਮਲ ਕਰਦਾ ਹੈ, ਤਾ ਇਸੁ ਮਨ ਕੀ ਸੋਝੀ ਪਾਵੈ ॥ ਕੇਵਲ ਤਦ ਹੀ ਉਸ ਨੂੰ ਇਸ ਮਨ ਦੀ ਸਮਝ ਆਉਂਦੀ ਹੈ। ਮਨੁ ਮੈ ਮਤੁ ਮੈਗਲ ਮਿਕਦਾਰਾ ॥ ਮਨ ਹੰਕਾਰ ਦੀ ਸ਼ਰਾਬ ਨਾਲ ਹਾਥੀ ਦੀ ਤਰ੍ਹਾਂ ਨਸ਼ਈ ਹੋਇਆ ਹੋਇਆ ਹੈ। ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥ ਗੁਰੂ ਜੀ ਨਾਮ ਦਾ ਕੁੰਡਾ ਮਾਰ ਕੇ ਇਸ ਨੂੰ ਈਸ਼ਵਰ ਪਰਾਇਣ ਕਰ ਦਿੰਦੇ ਹਨ। ਮਨੁ ਅਸਾਧੁ ਸਾਧੈ ਜਨੁ ਕੋਈ ॥ ਮਨੂਆ ਅਜਿੱਤ ਹੈ, ਕੋਈ ਵਿਰਲਾ ਜਣਾ ਹੀ ਇਸ ਨੂੰ ਜਿੱਤਦਾ ਹੈ। ਅਚਰੁ ਚਰੈ ਤਾ ਨਿਰਮਲੁ ਹੋਈ ॥ ਜੇਕਰ ਇਨਸਾਨ ਅਖਾਧ ਨੂੰ ਖਾ ਜਾਵੇ, ਕੇਵਲ ਤਦ ਹੀ ਇਹ ਪਵਿੱਤਰ ਹੁੰਦਾ ਹੈ। ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥ ਗੁਰਾਂ ਦੇ ਰਾਹੀਂ ਇਹ ਮਨ ਸਸ਼ੋਭਤ ਹੋ ਜਾਂਦਾ ਹੈ। ਹਉਮੈ ਵਿਚਹੁ ਤਜੈ ਵਿਕਾਰ ॥੩॥ ਤਾਂ ਆਦਮੀ ਆਪਣੇ ਅੰਦਰੋਂ ਹੰਕਾਰ ਤੇ ਪਾਪ ਨੂੰ ਕੱਢ ਦਿੰਦਾ ਹੈ। ਜੋ ਧੁਰਿ ਰਖਿਅਨੁ ਮੇਲਿ ਮਿਲਾਇ ॥ ਜਿਨ੍ਹਾਂ ਨੂੰ ਆਦੀ ਨਿਰੰਕਾਰ ਆਪਣੇ ਮਿਲਾਪ ਅੰਦਰ ਮਿਲਾਈ ਰੱਖਦਾ ਹੈ, ਕਦੇ ਨ ਵਿਛੁੜਹਿ ਸਬਦਿ ਸਮਾਇ ॥ ਉਹ ਕਦਾਚਿੱਤ ਜੁਦਾ ਨਹੀਂ ਹੁੰਦੇ ਅਤੇ ਉਸ ਦੇ ਨਾਮ ਅੰਦਰ ਲੀਨ ਰਹਿੰਦੇ ਹਨ। ਆਪਣੀ ਕਲਾ ਆਪੇ ਪ੍ਰਭੁ ਜਾਣੈ ॥ ਆਪਣੀ ਸ਼ਕਤੀ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੬॥ ਨਾਨਕ, ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨਾਮ ਨੂੰ ਅਨੁਭਵ ਕਰਦਾ ਹੈ। ਧਨਾਸਰੀ ਮਹਲਾ ੩ ॥ ਧਨਾਸਰੀ ਤੀਜੀ ਪਾਤਿਸ਼ਾਹੀ। ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਬੇਸਮਝ ਤੇ ਬੇਵਕੂਫ ਨਾਸਵੰਤ ਦੌਲਤ ਨੂੰ ਇਕੱਤਰ ਕਰਦੇ ਹਨ। ਮਨਮੁਖ ਭੂਲੇ ਅੰਧ ਗਾਵਾਰ ॥ ਇਹ ਅੰਨ੍ਹੇ, ਇਆਣੇ ਤੇ ਅਧਰਮੀ ਕੁਰਾਹੇ ਪਏ ਹੋਏ ਹਨ। ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਪ੍ਰਾਣ-ਨਾਸ਼ਕ ਦੌਲਤ ਹਮੇਸ਼ਾਂ ਦੁਖ ਹੀ ਦਿੰਦੀ ਹੈ। ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਨਾਂ ਇਹ ਬੰਦੇ ਦੇ ਨਾਲ ਜਾਂਦੀ ਹੈ, ਨਾਂ ਹੀ ਇਸ ਤੋਂ ਕੁਝ ਲਾਭ ਹੁੰਦਾ ਹੈ। ਸਾਚਾ ਧਨੁ ਗੁਰਮਤੀ ਪਾਏ ॥ ਸੱਚਾ ਧਨ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ, ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਅਤੇ ਕੂੜੀ ਦੌਲਤ ਹਮੇਸ਼ਾਂ ਆਉਂਦੀ ਤੇ ਜਾਂਦੀ ਰਹਿੰਦੀ ਹੈ। ਠਹਿਰਾਉ। ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਸਾਰੇ ਬੇਸਮਝ ਬੇਮੁਖ ਕੁਰਾਹੇ ਪੈ ਮਰ ਵੰਞਦੇ ਹਨ। ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਨਾਂ ਇਸ ਕਿਨਾਰੇ ਲੱਗਦੇ ਹਨ ਅਤੇ ਨਾਂ ਉਸ। ਸਤਿਗੁਰੁ ਭੇਟੇ ਪੂਰੈ ਭਾਗਿ ॥ ਪੂਰਨ ਪ੍ਰਾਲਬਧ ਰਾਹੀਂ, ਉਹ ਸੱਚੇ ਗੁਰੂ ਨੂੰ ਮਿਲ ਪੈਦੇ ਹਨ, ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥ ਅਤੇ ਸੱਚੇ ਨਾਮ ਨਾਲ ਰੰਗੇ ਹੋਏ ਦਿਨ ਰਾਤ ਨਿਰਲੇਪ ਰਹਿੰਦੇ ਹਨ। ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਚਾਰਾਂ ਹੀ ਯੁਗਾਂ ਅੰਦਰ ਸੱਚੀ ਗੁਰਬਾਣੀ ਹੀ ਵਾਹਿਦ ਅੰਮ੍ਰਿਤ ਸੁਧਾਰਸ ਹੈ। ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਪੂਰਨ ਚੰਗੀ ਕਿਸਮਤ ਦੁਆਰਾ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ। ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰਨ ਪੁਰਸ਼, ਅਭਿਆਸੀ ਅਤੇ ਸਾਰੇ ਇਨਸਾਨ ਨਾਮ ਨੂੰ ਲੋਚਦੇ ਹਨ। ਪੂਰੈ ਭਾਗਿ ਪਰਾਪਤਿ ਹੋਇ ॥੩॥ ਪਰ ਪੂਰਨ ਕਰਮਾਂ ਰਾਹੀਂ ਇਹ ਪਾਇਆ ਜਾਂਦਾ ਹੈ। ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਸੱਚਾ ਸਾਹਿਬ ਸਾਰਾ ਕੁਝ ਹੈ, ਉਹ ਸੱਚਾ ਸਾਹਿਬ ਹੀ ਹੈ। ਊਤਮ ਬ੍ਰਹਮੁ ਪਛਾਣੈ ਕੋਇ ॥ ਕੋਈ ਵਿਰਲਾ ਪੁਰਸ਼ ਹੀ ਸ੍ਰੇਸ਼ਟ ਸੁਆਮੀ ਨੂੰ ਅਨੁਭਵ ਕਰਦਾ ਹੈ। ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਸਚਿਆਰਾਂ ਦਾ ਪਰਮ ਸਚਿਆਰ, ਖੁਦ ਹੀ ਸੱਚੇ ਨਾਮ ਨੂੰ ਅੰਤਰ ਆਤਮੇ ਪੱਕਾ ਕਰਦਾ ਹੈ। copyright GurbaniShare.com all right reserved. Email |