ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥
ਕੇਵਲ ਉਹੀ ਦਿਹਾੜਾ ਕਬੂਲ ਪਵੇਗਾ, ਜਦ ਉਹ ਸੁਆਮੀ ਨੂੰ ਸਿੰਆਣਦਾ ਹੈ। ਦਰਸਨਿ ਦੇਖਿਐ ਦਇਆ ਨ ਹੋਇ ॥ ਬੇਨਤੀ ਕਰਨ ਵਾਲੇ ਦਾ ਦੀਦਾਰ ਵੇਖਣ ਦੁਆਰਾ ਤਰਸ ਨਹੀਂ ਆਉਂਦਾ। ਲਏ ਦਿਤੇ ਵਿਣੁ ਰਹੈ ਨ ਕੋਇ ॥ ਐਹੋ ਜੇਹਾ ਕੋਈ ਨਹੀਂ ਜੋ ਵੱਢੀ ਲੈਦਾ ਜਾਂ ਦਿੰਦਾ ਨਹੀਂ। ਰਾਜਾ ਨਿਆਉ ਕਰੇ ਹਥਿ ਹੋਇ ॥ ਪਾਤਿਸ਼ਾਹ ਓਦੋ ਇਨਸਾਫ ਕਰਦਾ ਹੈ, ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ, ਕਹੈ ਖੁਦਾਇ ਨ ਮਾਨੈ ਕੋਇ ॥੩॥ ਅਤੇ ਰੱਬ ਦੇ ਨਾਮ ਦੇ ਵਾਸਤੇ ਉਹ ਪਸੀਜਦਾ ਨਹੀਂ। ਮਾਣਸ ਮੂਰਤਿ ਨਾਨਕੁ ਨਾਮੁ ॥ ਨਾਨਕ, ਆਦਮੀ ਕੇਵਲ ਸ਼ਕਲ ਅਤੇ ਨਾਮ ਵਿੱਚ ਹੀ ਆਦਮੀ ਹਨ। ਕਰਣੀ ਕੁਤਾ ਦਰਿ ਫੁਰਮਾਨੁ ॥ ਅਮਲਾਂ ਵਿੱਚ ਉਹ ਕੁੱਤੇ ਹਨ। ਪ੍ਰਭੂ ਦੀ ਦਰਗਾਹ ਦਾ ਇਹ ਹੁਕਮ ਹੈ। ਗੁਰ ਪਰਸਾਦਿ ਜਾਣੈ ਮਿਹਮਾਨੁ ॥ ਗੁਰਾਂ ਦੀ ਦਇਆ ਦੁਆਰਾ, ਜੇਕਰ ਬੰਦਾ ਇਸ ਜਹਾਨ ਅੰਦਰ ਆਪਣੇ ਆਪ ਨੂੰ ਪ੍ਰਾਹੁਣਾ ਜਾਣ ਲਵੇ, ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥ ਤਦ ਉਹ ਰੱਬ ਦੇ ਦਰਬਾਰ ਅੰਦਰ ਕੁਝ ਇੱਜ਼ਤ ਪਾ ਲੈਂਦਾ ਹੈ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥ ਜਿੰਨੀ ਆਵਾਜ਼ ਮਨ ਵਿੱਚ ਹੈ, ਓਨਾਂ ਹੀ ਤੇਰਾ ਤਰਾਨਾ ਹੈ, ਹੇ ਵਾਹਿਗੁਰੂ! ਤੇ ਸਾਰੇ ਸਰੂਪ ਤੇਰਾ ਹੀ ਸਰੀਰ ਹਨ। ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ ॥੧॥ ਤੂੰ ਆਪ ਜੀਭਾ ਹੈ ਅਤੇ ਆਪ ਹੀ ਨੱਕ, ਹੇ ਸੁਆਮੀ। ਕਿਸੇ ਹੋਰਸ ਦੀ ਗੱਲ ਹੀ ਨਾਂ ਕਰ, ਹੇ ਮੇਰੀ ਮਾਤਾ। ਸਾਹਿਬੁ ਮੇਰਾ ਏਕੋ ਹੈ ॥ ਮੈਡਾਂ ਸੁਆਮੀ ਕੇਵਲ ਇੱਕ ਹੈ। ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥ ਉਹ ਸਰਫ ਇਕੱਲਾ ਹੀ ਆਪਣੇ ਆਪ ਵਰਗਾ ਹੈ, ਹੇ ਵੀਰ, ਇੱਕੋ ਇਕ ਹੀ ਹੈ ਉਹ। ਠਹਿਰਾਉ। ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥ ਉਹ ਖੁਦ ਮਲੀਆਮੇਟ ਕਰਦਾ ਹੈ। ਖੁਦ ਹੀ ਆਜ਼ਾਦ ਕਰਦਾ ਹੈ। ਉਹ ਆਪ ਲੈਂਦਾ ਹੈ ਅਤੇ ਆਪ ਹੀ ਦਿੰਦਾ ਹੈ। ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥੨॥ ਉਹ ਖੁਦ ਦੇਖਦਾ ਹੈ ਅਤੇ ਖੁਦ ਹੀ ਖੁਸ਼ ਹੁੰਦਾ ਹੈ। ਉਹ ਆਪੇ ਹੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ। ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥ ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ। ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥੩॥ ਜਿਸ ਤਰ੍ਹਾਂ ਉਹ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਉਸ ਨੂੰ ਵਰਨਣ ਕਰਦਾ ਹਾਂ। ਸਾਰੀ ਵਿਸ਼ਾਲਤਾ ਤੈਡੀਂ ਹੀ ਹੈ, ਹੇ ਸਾਹਿਬ! ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥ ਕਲਜੁਗ ਸ਼ਰਾਬ ਦੀ ਮੱਟੀ ਹੈ। ਸੰਸਾਰੀ ਪਦਾਰਥ ਮਿੱਠੀ ਸ਼ਰਾਬ ਹਨ, ਅਤੇ ਖੀਵਾ ਮਨੂਆ ਇਸ ਨੂੰ ਪੀਈ ਜਾਂਦਾ ਹੈ। ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥੪॥੫॥ ਪ੍ਰਭੂ ਖੁਦ ਅਨੇਕਾਂ ਕਿਸਮਾਂ ਦੇ ਸਰੂਪ ਧਾਰਣ ਕਰਦਾ ਹੈ। ਗਰੀਬੜਾ ਨਾਨਕ ਇਸ ਤਰ੍ਹਾਂ ਆਖਦਾ ਹੈ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਵਾਜਾ ਮਤਿ ਪਖਾਵਜੁ ਭਾਉ ॥ ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ। ਹੋਇ ਅਨੰਦੁ ਸਦਾ ਮਨਿ ਚਾਉ ॥ ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ। ਏਹਾ ਭਗਤਿ ਏਹੋ ਤਪ ਤਾਉ ॥ ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ। ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥ ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ। ਪੂਰੇ ਤਾਲ ਜਾਣੈ ਸਾਲਾਹ ॥ ਸੁਆਮੀ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ, ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥ ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ। ਠਹਿਰਾਉ। ਸਤੁ ਸੰਤੋਖੁ ਵਜਹਿ ਦੁਇ ਤਾਲ ॥ ਆਪਣੇ ਛੈਣਿਆਂ ਦੀ ਜੋੜੀ ਵਜੋਂ ਸੱਚ ਅਤੇ ਸਬਰ-ਸਿਦਕ ਦੀ ਕਮਾਈ ਕਰ। ਪੈਰੀ ਵਾਜਾ ਸਦਾ ਨਿਹਾਲ ॥ ਸਾਹਿਬ ਦੇ ਸਦੀਵੀ ਦੀਦਾਰ ਨੂੰ ਆਪਣੇ ਪੈਰਾਂ ਦੇ ਘੁੰਗਰੂ ਬਣਾ। ਰਾਗੁ ਨਾਦੁ ਨਹੀ ਦੂਜਾ ਭਾਉ ॥ ਦਵੈਤ-ਭਾਵ ਦੇ ਮਾਰਨ ਨੂੰ ਆਪਣਾ ਤਰਾਨਾ ਤੇ ਗੀਤ ਸਮਝ। ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥ ਐਹੋ ਜੇਹੇ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ। ਭਉ ਫੇਰੀ ਹੋਵੈ ਮਨ ਚੀਤਿ ॥ ਮਨ ਵਿੱਚ ਆਪਣੇ ਸੁਆਮੀ ਦੇ ਡਰ ਨੂੰ ਚੱਕਰ ਕਟਣੇ ਬਣਾ, ਬਹਦਿਆ ਉਠਦਿਆ ਨੀਤਾ ਨੀਤਿ ॥ ਬੈਠਦਿਆਂ ਅਤੇ ਖਲੋਦਿਆਂ ਤੇ ਸਦਾ ਲਈ। ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥ ਸਰੀਰ ਨੂੰ ਭਸਮ ਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ। ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥ ਐਹੋ ਜਹੇ ਪ੍ਰੇਮ ਅੰਦਰ, ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ। ਸਿਖ ਸਭਾ ਦੀਖਿਆ ਕਾ ਭਾਉ ॥ ਉਪਦੇਸ਼ ਨੂੰ ਪਿਆਰ ਕਰਨ ਵਾਲੇ ਚੇਲੇ ਤੇਰੀ ਮੰਡਲੀ ਹੋਵੇ। ਗੁਰਮੁਖਿ ਸੁਣਣਾ ਸਾਚਾ ਨਾਉ ॥ ਗੁਰਾਂ ਦੇ ਪਾਸੋਂ ਤੂੰ ਸਤਿਨਾਮ ਨੂੰ ਸ੍ਰਵਣ ਕਰ। ਨਾਨਕ ਆਖਣੁ ਵੇਰਾ ਵੇਰ ॥ ਨਾਨਕ, ਤੂੰ ਬਾਰੰਬਾਰ ਮਾਲਕ ਦੇ ਨਾਮ ਦਾ ਉਚਾਰਨ ਕਰ। ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥ ਇਸ ਪ੍ਰੀਤ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ। ਆਸਾ ਮਹਲਾ ੧ ॥ ਰਾਗ ਆਸਾ ਪਹਿਲੀ ਪਾਤਸ਼ਾਹੀ। ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥ ਹਵਾ ਨੂੰ ਪੈਦਾ ਕਰਕੇ ਸਾਈਂ ਨੇ ਸਾਰੀ ਜ਼ਮੀਨ ਨੂੰ ਅਸਥਾਪਨ ਕੀਤਾ ਅਤੇ ਪਾਣੀ ਤੇ ਅੱਗ ਨੂੰ ਨਿਯਮ ਅੰਦਰ ਬੰਨਿ੍ਹਆ। ਅੰਧੁਲੈ ਦਹਸਿਰਿ ਮੂੰਡੁ ਕਟਾਇਆ ਰਾਵਣੁ ਮਾਰਿ ਕਿਆ ਵਡਾ ਭਇਆ ॥੧॥ ਦਸਾਂ ਸੀਸਾਂ ਵਾਲੇ ਅੰਨ੍ਹੇ ਰਾਵਣ ਨੇ ਆਪਣੇ ਸੀਸ ਕਟਵਾ ਲਏ, ਪ੍ਰੰਤੂ, ਉਸ ਨੂੰ ਮਾਰਨ ਦੁਆਰਾ ਕਿਹੜੀ ਵਡਿਆਈ ਪਾ ਲਈ? ਕਿਆ ਉਪਮਾ ਤੇਰੀ ਆਖੀ ਜਾਇ ॥ ਤੇਰੀ ਕਿਹੜੀ ਕਿਹੜੀ ਪ੍ਰਭਤਾ, ਹੈ ਸੁਆਮੀ, ਕਹੀ ਜਾ ਸਕਦੀ ਹੈ? ਤੂੰ ਸਰਬੇ ਪੂਰਿ ਰਹਿਆ ਲਿਵ ਲਾਇ ॥੧॥ ਰਹਾਉ ॥ ਤੂੰ ਹਰ ਥਾਂ ਪਰੀਪੂਰਨ ਹੋ ਰਿਹਾ ਹੈਂ ਅਤੇ ਆਪਣੇ ਜੀਵ ਜੰਤੂਆਂ ਨੂੰ ਪਿਆਰ ਕਰਦਾ ਹੈ। ਠਹਿਰਾਉ। ਜੀਅ ਉਪਾਇ ਜੁਗਤਿ ਹਥਿ ਕੀਨੀ ਕਾਲੀ ਨਥਿ ਕਿਆ ਵਡਾ ਭਇਆ ॥ ਜੀਵਾਂ ਨੂੰ ਪੈਦਾ ਕਰ ਕੇ ਤੂੰ ਉਨ੍ਹਾਂ ਦੀ ਰਹਿਣੀ ਬਹਿਣੀ ਆਪਣੇ ਹੱਥ ਵਿੱਚ ਘੁੱਟ ਕੇ ਫੜੀ ਹੋਈ ਹੈ। ਕਾਲੇ ਸਰਪ ਦੇ ਨੱਕ-ਨਕੇਲ ਪਾ ਕੇ, ਕਿਹੜੀ ਮਹਾਨਤਾ ਪ੍ਰਾਪਤ ਕਰ ਲਈ? ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥੨॥ ਤੂੰ ਕੀਹਦਾ ਖ਼ਸਮ ਹੈਂ? ਕਿਹੜੀ ਤੇਰੀ ਪਤਨੀ ਆਖੀ ਜਾਣੀ ਹੈ? ਤੂੰ ਸਾਰਿਆਂ ਵਿੱਚ ਇਕਰਸ ਰਮ ਰਿਹਾ ਹੈਂ। ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥ ਮੁਰਾਦਾਂ ਬਖ਼ਸ਼ਣ ਵਾਲਾ ਬ੍ਰਹਮਾ ਆਪਣੇ ਪ੍ਰਵਾਰ ਸਮੇਤ ਦੁਨੀਆਂ ਦਾ ਵਿਸਥਾਰ ਮਲੂਮ ਕਰਨ ਲਈ ਕੰਵਲ ਦੀ ਨਲਕੀ ਅੰਦਰ ਗਿਆ। ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ॥੩॥ ਅੱਗੇ ਜਾ ਕੇ ਉਸ ਨੂੰ ਉਸ ਦੇ ਓੜਕ ਦਾ ਪਤਾ ਨਾਂ ਲੱਗਾ। ਕੰਸ ਨੂੰ ਮਾਰ ਕੇ ਕੀ ਪ੍ਰਭਤਾ ਪ੍ਰਾਪਤ ਕੀਤੀ? ਰਤਨ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥ ਦੁਧ ਦਾ ਸਮੁੰਦਰ ਰਿੜਕਿਆਂ ਗਿਆ ਅਤੇ ਅਮੋਲਕ ਪਦਾਰਥ ਪੈਦਾ ਕਰਕੇ ਬਾਹਰ ਕਢੇ ਗਏ। ਦੇਵਤੇ ਤੇ ਦੈਂਤ ਹੋਰ ਗੁੱਸੇ ਵਿੱਚ ਗੱਜ ਉਠੇ ਕਿ "ਅਸਾਂ ਨੇ ਇਹ ਕੀਤਾ ਹੈ"। ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥੪॥੭॥ ਗੁਰੂ ਜੀ ਆਖਦੇ ਹਨ, ਲੁਕਾਉਣ ਦੁਆਰਾ ਸਾਹਿਬ ਕਿਸ ਤਰ੍ਹਾਂ ਲੁਕਾਇਆ ਜਾ ਸਕਦਾ ਹੈ। ਇਕ ਇਕ ਕਰਕੇ ਉਸ ਨੇ ਸਾਰੇ ਰਤਨ ਵੰਡ ਦਿੱਤੇ। copyright GurbaniShare.com all right reserved. Email |