ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥ ਤੂੰ ਇਸ ਤਰ੍ਹਾਂ ਜਾਣ ਲੈ ਕੇ ਸਤਿਸੰਗਤ ਦੇ ਬਗੈਰ, ਇਕ ਭੱਠੀ ਦੀ ਸੁਆਹ ਦੀ ਮਾਨੰਦ ਹੋ ਜਾਂਦੀ ਹੈ। ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥ ਕਬੀਰ ਅਸਮਾਨ ਦੀ ਪਾਵਨ ਪੁਨੀਤ ਮੀਂਹ ਦੀ ਕਣੀ ਮਿੱਟੀ ਨਾਲ ਮਿਲ ਜਾਂਦੀ ਹੈ। ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥ ਕ੍ਰੋੜ ਹੀ ਅਕਲਮੰਦ ਇਨਸਾਨ ਕੋਸ਼ਿਸ਼ ਕਰਕੇ ਹਾਰ ਗਏ ਹਨ। ਇਹ ਵੱਖਰੀ ਕੀਤੀ ਨਹੀਂ ਜਾ ਸਕਦੀ। ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥ ਕਬੀਰ, ਮੈਂ ਮੱਕੇ ਦੀ ਯਾਤ੍ਰਾ ਨੂੰ ਜਾ ਰਿਹਾ ਸੀ ਅਤੇ ਅੱਗੇ ਰਸਤੇ ਵਿੱਚ ਮੈਨੂੰ ਵਾਹਿਗੁਰੂ ਮਿਲ ਪਿਆ। ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥ ਇਹ ਆਖਦਾ ਹੋਇਆ ਸੁਆਮੀ ਮੇਰੇ ਨਾਲ ਲੜ ਪਿਆ, "ਤੈਨੂੰ ਕਿਸ ਨੇ ਆਖਿਆ ਹੈ ਕਿ ਮੈਂ ਕੇਵਲ ਉਸ ਥਾਂ ਤੇ ਹੀ ਹਾਂ" ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥ ਕਬੀਰ, ਮੈਂ ਕਾਬੇ ਦੀ ਯਾਤ੍ਰਾ ਬਹੁਤ ਵਾਰੀ ਕੀਤੀ ਹੈ। ਪ੍ਰੰਤੂ ਕਿੰਨੀ ਵਾਰੀ, ਹੇ ਕਬੀਰ? ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥ ਹੇ ਸੁਆਮੀ! ਮੇਰੇ ਵਿੱਚ ਕੀ ਕਸੂਰ ਹੈ ਕਿ ਤੂੰ ਹੇ ਮੇਰੀ ਰੂਹਾਨੀ ਰਹਿਬਰ! ਆਪਣੇ ਮੂੰਹ ਨਾਲ ਮੇਰੇ ਸੰਗ ਤਾਂ ਗੱਲ ਹੀ ਨਹੀਂ ਕਰਦਾ। ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥ ਕਬੀਰ ਜੋ ਧਿੰਗੋ ਜ਼ੋਰੀ ਜੀਵਾਂ ਨੂੰ ਮਾਰਦੇ ਹਨ ਅਤੇ ਉਸ ਨੂੰ ਧਰਮ ਅਨੁਕੂਲ ਆਖਦੇ ਹਨ। ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥ ਜਦ ਪ੍ਰਭੂ ਆਪਣੇ ਦਫਤਰ ਦਾ ਲੇਖਾ ਪਤਾ ਕਢੇਗਾ, ਤਦ, ਉਨ੍ਹਾਂ ਦੀ ਕੀ ਹਾਲਤ ਹੋਊਗੀ? ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥ ਕਬੀਰ, ਜੋਰਾ ਜਬਰੀ ਕਰਨੀ, ਇਹ ਅਤਿਆਚਾਰ ਹੈ ਅਤੇ ਸੁਆਮੀ ਤੇਰੇ ਕੋਲੋਂ ਹਿਸਾਬ ਕਿਤਾਬ ਲਵੇਗਾਂ। ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥ ਜਦ ਸੁਆਮੀ ਦੇ ਦਫਤਰ ਵਿਚੋਂ ਤੇਰਾ ਹਿਸਾਬ ਕਿਤਾਬ ਨਿਕਲਿਆ ਤਦ ਤੂੰ ਆਪਣੇ ਚਿਹਰੇ ਅਤੇ ਮੂਹੰ ਉਤੇ ਸੱਟਾਂ ਸਹਾਰੇਗਾ। ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥ ਕਬੀਰ, ਸੌਖਾ ਹੈ ਲੇਖਾ ਪੱਤ ਦੇਣਾ, ਜੇਕਰ ਹਿਰਦੇ ਅੰਦਰ ਪਵਿੱਤਰਤਾ ਹੋਵੇ। ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥ ਉਸ ਸੱਚੇ ਦਰਬਾਰ ਅੰਦਰ ਤਦ ਕੋਈ ਜਣਾ ਭੀ ਤੈਨੂੰ ਤੇਰੇ ਲੜ ਤੋਂ ਨਹੀਂ ਫੜੂਗਾ। ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥ ਕਬੀਰ, ਹੇ ਦਵੈਤ-ਪਾਵ, ਜਮੀਨ ਅਤੇ ਅਸਮਾਨ ਵਿੱਚ ਤੂੰ ਬਹੁਤ ਹੀ ਅਖੰਡਰ ਹੈ। ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥ ਛੇ ਸ਼ਾਸਤਰ ਅਤੇ ਚੁਰਾਸੀ ਪੂਰਨ ਪੁਰਸ਼ ਸੰਦੇਹ ਅੰਦਰ ਗ੍ਰਸੇ ਹੋਏ ਹਨ। ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਕਬੀਰ, ਮੇਰੇ ਵਿੱਚ ਮੇਰਾ ਕੁਝ ਭੀ ਨਹੀਂ। ਜਿਹੜਾ ਕੁਝ ਹੈ, ਉਹ ਤੈਡਾ ਹੀ ਹੈ, ਹੇ ਸੁਆਮੀ! ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥ ਜਿਹੜਾ ਕੁਝ ਤੈਡਾ ਹੈ, ਜੇਕਰ ਉਸ ਨੂੰ ਮੈਂ ਤੈਡੇ ਸਮਰਪਨ ਕਰ ਦਿਆਂ ਤਾ ਮੇਰੀ ਕੀ ਲਗਦਾ ਹੈ। ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ ਕਬੀਰ, "ਤੂਹੀ ਤੂਹੀ" ਆਖਦਿਆਂ ਹੋਇਆ ਮੈਂ ਤੇਰੇ ਵਰਗਾ ਹੋ ਗਿਆ ਹਾਂ। ਮੇਰੇ ਵਿੱਚ ਹੁਣ "ਮੈ" ਰਹੀ ਹੀ ਨਹੀਂ। ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥ ਜਦ ਮੇਰਾ ਅਤੇ ਹੋਰਨਾ ਦਾ ਭਿੰਨ-ਭੇਦ ਦੂਰ ਹੋ ਗਿਆ, ਤਾਂ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਵੇਖਦਾ ਹਾਂ, ਹੇ ਸੁਆਮੀ! ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥ ਕਬੀਰ, ਜੋ ਬਦੀ ਦਾ ਖਿਆਲ ਕਰਦੇ ਹਨ ਅਤੇ ਕੂੜੀਆਂ ਉਮੈਦਾ ਬੰਨ੍ਹਦੇ ਹਨ: ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥ ਉਨ੍ਹਾਂ ਦੀ ਕੋਈ ਭੀ ਖਾਹਿਸ਼ ਪੂਰੀ ਨਹੀਂ ਹੁੰਦੀ ਅਤੇ ਉਹ ਬੇ-ਉਮੈਦ ਹੀ ਟੁਰ ਵੰਞਦੇ ਹਨ। ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥ ਕਬੀਰ, ਜੋ ਕੋਈ ਭੀ ਵਾਹਿਗੁਰੂ ਦਾ ਆਰਾਧਨ ਕਰਦਾ ਹੈ, ਕੇਵਲ ਉਹ ਹੀ ਇਸ ਜਗ ਅੰਦਰ ਸੁਖੀ ਹੈ। ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥ ਜਿਸਦੀ ਸਾਜਣਹਾਰ-ਸੁਆਮੀ ਰੱਖਿਆ ਕਰਦਾ ਹੈ ਉਹ ਏਥੇ ਯਾ ਓਥੇ ਕਦੇ ਭੀ ਡਿੱਕੋ ਡੋਲੇ ਨਹੀਂ ਖਾਂਦਾ। ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥ ਕਬੀਰ ਮੈਂ ਸਰ੍ਹੋ ਦੇ ਪਰਾਗੇ ਦੀ ਤਰ੍ਹਾਂ ਪੀੜਿਆ ਜਾ ਰਿਹਾ ਸਾਂ, ਪ੍ਰੰਤੂ ਸੱਚੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ। ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥ ਮੇਰੇ ਮੁਢ ਕਦੀਮਾਂ ਦਾ ਪ੍ਰਭੂ ਦਾ ਕਰਜਾ ਦੇਣ ਤੋਂ ਟਾਲ-ਮਟੋਲ ਕਰਦਿਆਂ ਬਤੀਤ ਹੋ ਗਿਆ ਹ। ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥ ਕਬੀਰ, ਮੇਰਾ ਦਿਹੁੰ ਸੁਆਮੀ ਦਾ ਕਰਜ਼ਾ ਦੇਣ ਤੋਂ ਟਾਲ-ਮਟੋਲ ਕਰਦਿਆ ਬਤੀਤ ਹੋ ਗਿਆ ਹੈ ਅਤੇ ਸੂਦ ਵਧਦਾ ਜਾਂ ਰਿਹਾ ਹੈ। ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥ ਮੈਂ ਆਪਣੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਨਾਂ ਹੇ ਮੇਰੇ ਲੇਖੇ ਪਤੇ ਦੇ ਕਾਗਜ ਪਾਟੇ ਹਨ, ਤੇ ਮੇਰੀ ਮੌਤ ਆਖ ਪੁਜੀ ਹੈ। ਮਹਲਾ ੫ ॥ ਪੰਜਵੀਂ ਪਾਤਿਸ਼ਾਹੀ। ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥ ਕਬੀਰ, ਆਦਮੀ ਭਉਕਣ ਵਾਲਾ ਕੁੱਤਾ ਹੈ, ਜੋ ਪਿੰਜਰ ਪਿਛੇ ਭਜਦਾ ਫਿਰਦਾ ਹੈ। ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥ ਪ੍ਰਭੂ ਦੀ ਦਇਆ ਦੁਆਰਾ, ਮੈਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਜਿਨ੍ਹਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ। ਮਹਲਾ ੫ ॥ ਪੰਜਵੀਂ ਪਾਤਿਸ਼ਾਹੀ। ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ਕਬੀਰ, ਜਮੀਨ ਸੰਤਾਂ ਦੀ ਮਲਕੀਅਤ ਹੈ ਪ੍ਰੰਤੂ, ਚੋਰਾਂ ਨੇ ਇਸ ਤੇ ਕਬਜਾ ਕਰ ਲਿਆ ਹੈ। ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥ ਜਮੀਨ ਉਨ੍ਹਾਂ ਦੇ ਬੋਝ ਨੂੰ ਮਹਿਸੂਸ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਨਿਰਾ-ਪੂਰਾ ਲਾਭ ਹੀ ਹੈ। ਮਹਲਾ ੫ ॥ ਪੰਜਵੀਂ ਪਾਤਿਸ਼ਾਹੀ। ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥ ਕਬੀਰ, ਛਿਲਕੇ ਦੇ ਸਬੱਬ, ਚੌਲ ਮੂਹਲੇ ਨਾਲ ਛੜੇ ਜਾਂਦੇ ਹਨ। ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥ ਏਸੇ ਤਰ੍ਹਾਂ ਜਦ ਬੰਦੇ ਮਾੜੀ ਸੰਗਤ ਅੰਦਰ ਜਾ ਬਹਿੰਦੇ ਹਨ, ਤਾਂ ਧਰਮਰਾਜਾ ਉਨ੍ਹਾਂ ਕੋਲੋ ਲੇਖਾ ਪੱਤਾ ਮੰਗਦਾ ਹੈ। ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਹੇ ਨਾਮ ਦੇਵ! ਤੈਨੂੰ ਧੰਨ-ਦੌਲਤ ਨੇ ਫਰੇਫਤਾ ਕਰ ਲਿਆ ਹੈ, ਉਸਦਾ ਮਿੱਤਰ ਤ੍ਰਿਲੋਚਨ ਆਖਦਾ ਹੈ। ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਤੂੰ ਕਿਉਂ ਛੀਟਾ ਛਾਪਦਾ ਹੈ ਅਤੇ ਆਪਣਾ ਮਨ ਤੂੰ ਪ੍ਰਭੂ ਨਾਲ ਕਿਉਂ ਨਹੀਂ ਜੋੜਦਾ? ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਨਾਮ ਦੇਵ ਆਖਦਾ ਹੈ, "ਹੇ ਤਿਰਲੋਚਨ! ਆਪਣੇ ਮੂੰਹ ਨਾਲ ਤੂੰ ਆਪਣੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ"। copyright GurbaniShare.com all right reserved. Email |