Page 1307

ਕਾਨੜਾ ਮਹਲਾ ੫ ਘਰੁ ੧੦
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥
ਹੇ ਮਹਾਰਾਜ ਸਾਧੂਓ! ਤੁਸੀਂ ਸਾਈਂ ਦੇ ਨਾਮ ਦੀ ਐਹੋ ਜੇਹੀ ਦਾਤ ਬਖਸ਼ੋ, ਜਿਸ ਉਤੋਂ ਮੇਰੀ ਜਿੰਦੜੀ ਸਦਕੇ ਵੰਞਦੀ ਹੈ।

ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ ॥
ਹੰਗਤਾ ਦੀ ਫਰੇਫਤਾ ਕੀਤੀ ਹੋਈ ਅਤੇ ਪੰਜਾਂ ਭੂਤਨਿਆਂ ਦੀ ਠੱਗੀ ਅਤੇ ਫਾਹੀ ਹੋਈ, ਮੈਂ ਉਨ੍ਹਾਂ ਦੇ ਨੇੜੇ ਵਸਦੀ ਸਾਂ। ਮੈਂ ਹੁਣ ਸੰਤਾਂ ਦੀ ਸਰਣਾਗਤ ਲਈ ਹੈ ਅਤੇ ਪੰਜਾਂ ਭੂਤਨਿਆਂ ਦੀ ਸੰਗਤ ਤੋਂ ਖਲਾਸੀ ਪਾ ਗਈ ਹਾਂ। ਠਹਿਰਾਉ।

ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥
ਕ੍ਰੋੜਾ ਹੀ ਜਨਮਾਂ ਅਤੇ ਜੂਨੀਆਂ ਅੰਦਰ ਭਟਕਣ ਦੁਆਰਾ ਹਾਰ ਹੁਟ ਕੇ, ਮੈਂ ਹੁਣ ਵਾਹਿਗੁਰੂ ਦੇ ਬੂਹੇ ਤੇ ਆ ਡਿੱਗਾ ਹਾਂ।

ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥
ਸੰਸਾਰ ਦੇ ਸੁਆਮੀ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਹੁਣ ਨਾਮ ਦਾ ਆਸਰਾ ਪ੍ਰਾਪਤ ਹੋ ਗਿਆ ਹੈ।

ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥
ਮੇਰਾ ਅਮੋਲਕ ਜੀਵਨ ਫਲਦਾਇਕ ਹੋ ਗਿਆ ਹੈ, ਹੇ ਨਾਨਕ! ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ।

ਕਾਨੜਾ ਮਹਲਾ ੫ ਘਰੁ ੧੧
ਕਾਨੜਾ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸਹਜ ਸੁਭਾਏ ਆਪਨ ਆਏ ॥
ਆਪ ਸੁਆਮੀ ਸੁਤੇ ਸਿਧ ਹੀ ਆ ਕੇ ਮੈਨੂੰ ਮਿਲ ਪਿਆ ਹੈ।

ਕਛੂ ਨ ਜਾਨੌ ਕਛੂ ਦਿਖਾਏ ॥
ਮੈਂ ਕੁਝ ਨਹੀਂ ਜਾਣਦਾ, ਨਾਂ ਹੀ ਮੈਂ ਕੋਈ ਚੰਗਾ ਵਸਫ ਵਿਖਾਲਿਆ ਹੈ।

ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥
ਬੱਚੇ ਵਰਗੇ ਭੋਲੇਪਲ ਰਾਹੀ ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਉਸ ਨੇ ਮੈਨੂੰ ਆਰਾਮ ਬਖਸ਼ ਦਿੱਤਾ ਹੈ। ਠਹਿਰਾਉ।

ਸੰਜੋਗਿ ਮਿਲਾਏ ਸਾਧ ਸੰਗਾਏ ॥
ਚੰਗੀ ਪ੍ਰਾਲਭਧ ਨੇ ਮੈਨੂੰ ਸਸਿਤਸੰਗਤ ਨਾਲ ਜੋੜ ਦਿੱਤਾ ਹੈ।

ਕਤਹੂ ਨ ਜਾਏ ਘਰਹਿ ਬਸਾਏ ॥
ਮੈਂ ਹੁਣ ਕਿਧਰੇ ਨਹੀਂ ਜਾਂਦਾ ਅਤੇ ਆਪਣੇ ਧਾਮ ਅੰਦਰ ਵਸਦਾ ਹਾਂ।

ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥
ਨੇਕੀਆਂ ਦਾ ਖਜਾਨਾ, ਵਾਹਿਗੁਰੂ, ਮੇਰੀ ਇਸ ਦੇਹ ਦੀ ਚੋਲੀ ਅੰਦਰ ਸਾਖਿਆਤ ਆ ਵਸਿਆ ਹੈ।

ਚਰਨ ਲੁਭਾਏ ਆਨ ਤਜਾਏ ॥
ਮੇਰਾ ਪ੍ਰਭੂ ਦੇ ਪੈਰ ਨਾਲ ਪਿਆਰ ਪੈ ਗਿਆ ਹੈ ਅਤੇ ਮੈਂ ਹੋਰ ਸਾਰਾ ਕੁਛ ਛੱਡ ਛਡਿਆ ਹੈ।

ਥਾਨ ਥਨਾਏ ਸਰਬ ਸਮਾਏ ॥
ਥਾਵਾ ਤੇ ਉਨ੍ਹਾਂ ਦੀਆਂ ਵਿੱਥਾ ਤੇ ਵਿਰਲਾ ਅੰਦਰ ਅਤੇ ਸਾਰੇ ਹੀ ਮੇਰਾ ਪ੍ਰਭੂ ਵਿਆਪਕ ਹੋ ਰਿਹਾ ਹੈ।

ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥
ਖੁਸ਼ੀ ਅਤੇ ਸਨੇਹ ਨਾਲ ਨਾਨਕ, ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਗੋਬਿੰਦ ਠਾਕੁਰ ਮਿਲਨ ਦੁਰਾਈ ॥
ਸ਼੍ਰਿਸ਼ਟੀ ਦੇ ਮਾਲਕ, ਵਾਹਿਗੁਰੂ ਨਾਲ ਮਿਲਣਾ ਔਖਾ ਹੈ।

ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥
ਅੰਦਾਜੇ ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸਰੂਪ ਵਾਲਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ। ਠਹਿਰਾਉ।

ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥
ਕੇਵਲ ਉਚਾਰਨ ਭਟਕਣ, ਚਾਲਾਕੀ ਅਜੇਹੀਆਂ ਯਾ ਹੋਰ ਘਣੇਰੀਆਂ ਯੁਕਤੀਆਂ ਰਾਹੀਂ, ਪ੍ਰਭੂ ਕਦਾਚਿਤ ਪ੍ਰਾਪਤ ਨਹੀਂ ਹੁੰਦਾ।

ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥
ਅਨੇਕਾਂ ਤਰੀਕੇ, ਢੰਗ ਅਤੇ ਉਪਰਾਲੇ ਕਾਮਯਾਬ ਨਹੀਂ ਹੁੰਦੇ। ਜਦ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਉਹ ਮਿਲਦਾ ਹੈ, ਹੇ ਬੰਦੇ।

ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥
ਮੇਰਾ ਮਿਹਰਬਾਨ ਅਤੇ ਮਇਆਵਾਨ ਮਾਲਕ ਰਹਿਮਤ ਦਾ ਖਜਾਨਾ ਹੈ। ਗੋਲਾ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਮਾਈ ਸਿਮਰਤ ਰਾਮ ਰਾਮ ਰਾਮ ॥
ਹੇ ਮੇਰੀ ਮਾਤਾ! ਮੈਂ ਸਦਾ ਸੁਆਮੀ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।

ਪ੍ਰਭ ਬਿਨਾ ਨਾਹੀ ਹੋਰੁ ॥
ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।

ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥੧॥ ਰਹਾਉ ॥
ਹਰ ਸੁਆਸ ਨਾਲ ਅਤੇ ਰੈਣ ਤੇ ਦਿਹੁੰ ਮੈਂ ਪ੍ਰਭੂ ਦੇ ਕੰਵਲ ਪੈਰਾਂ ਦਾ ਸਿਮਰਨ ਕਰਦਾ ਹਾਂ। ਠਹਿਰਾਉ।

ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥
ਪ੍ਰਭੂ ਨੂੰ ਪਿਆਰ ਕਰਨ ਦੁਆਰਾ ਮੈਂ ਉਸ ਨੂੰ ਆਪਣਾ ਬਣਾ ਲਿਆ ਹੈ ਤੇ ਹੁਣ ਮੇਰਾ ਗੰਢ-ਜੋੜ ਉਸ ਨਾਲੋਂ ਟੁਟਦਾ ਨਹੀਂ।

ਪ੍ਰਾਨ ਮਨੁ ਧਨੁ ਸਰਬਸੋੁ ਹਰਿ ਗੁਨ ਨਿਧੇ ਸੁਖ ਮੋਰ ॥੧॥
ਨੇਕੀਆਂ ਅਤੇ ਪ੍ਰਸੰਨਤਾ ਦਾ ਖਜਾਨਾ ਵਾਹਿਗੁਰੂ, ਮੇਰੀ ਜਿੰਦ-ਜਾਨ ਮੇਰੀ ਜਿੰਦੜੀ, ਮੇਰੀ ਦੌਲਤ ਅਤੇ ਸਾਰਾ ਕੁਛ ਹੈ।

ਈਤ ਊਤ ਰਾਮ ਪੂਰਨੁ ਨਿਰਖਤ ਰਿਦ ਖੋਰਿ ॥
ਏਥੇ ਅਤੇ ਓਥੇ ਪ੍ਰਭੂ ਵਿਆਪਕ ਹੋ ਰਿਹਾ ਹੈ ਅਤੇ ਮੈਂ ਉਸ ਨੂੰ ਹਰ ਦਿਲ ਦੀ ਡੁੰਘਾਈ ਅੰਦਰ ਵੇਖਦਾ ਹਾਂ।

ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥੨॥੩॥੪੮॥
ਸਾਧੂਆਂ ਦੀ ਸ਼ਰਣਾਗਤ ਅੰਦਰ ਮੈਂ ਪਾਰ ਉਤਰ ਗਿਆ ਹਾਂ ਸਅਤੇ ਭਿਆਨਕ ਕਸ਼ਟ ਤੋਂ ਖਲਾਸੀ ਪਾ ਗਿਆ ਹਾਂ, ਹੇ ਨਾਨਕ!

ਕਾਨੜਾ ਮਹਲਾ ੫ ॥
ਕਾਨੜਾ ਪੰਜਵੀਂ ਪਾਤਿਸ਼ਾਹੀ।

ਜਨ ਕੋ ਪ੍ਰਭੁ ਸੰਗੇ ਅਸਨੇਹੁ ॥
ਮੈਂ ਪ੍ਰਭੂ ਦੇ ਗੋਲੇ ਦਾ ਪ੍ਰਭੂ ਨਾਲ ਪਿਆਰ ਹੈ।

ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥
ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਿੱਤ੍ਰ ਅਤੇ ਯਾਰ ਹੈ। ਸਾਰੀਟਾਂ ਹੀ ਵਸਤੂਆਂ ਤੇਰੇ ਘਰ ਵਿੱਚ ਹਨ।

ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥
ਮੈਂ ਪ੍ਰਭਤਾ ਮੰਗਦਾ ਹਾਂ, ਮੈਂ ਬਲ ਮੰਗਦਾ ਹਾਂ ਅਤੇ ਤੂੰ ਮੈਨੂੰ ਦੌਲਤ, ਜਾਇਦਾਦ ਅਤੇ ਪੁਤਰ ਬਖਸ਼।

ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥
ਹੇ ਮੇਰੇ ਪੂਰਨ ਪੁਰਖ! ਤੂੰ ਕਲਿਆਣ ਇਕਬਾਲ ਅਤੇ ਸੰਸਾਰੀ ਆਰਮ ਬਖਸ਼ਣਹਾਰ ਹੈ। ਕੇਵਲ ਤੂੰ ਹੀ ਮਹਾਨ ਖੁਸ਼ੀ ਅਤੇ ਮਹਾਨ ਸ਼੍ਰੇਸ਼ਟ ਖਜਾਨੇ ਦਾ ਪੁੰਜ ਹੈ।

copyright GurbaniShare.com all right reserved. Email