ਮਨ ਕਠੋਰੁ ਅਜਹੂ ਨ ਪਤੀਨਾ ॥ ਤਾਂ ਭੀ ਉਸ ਦੇ ਸਖਤ ਦਿਲ ਦੀ ਤਸੱਲੀ ਨਾਂ ਹੋਈ! ਕਹਿ ਕਬੀਰ ਹਮਰਾ ਗੋਬਿੰਦੁ ॥ ਕਬੀਰ ਜੀ ਆਖਦੇ ਹਨ, ਸ਼੍ਰਿਸ਼ਟੀ ਦਾ ਸੁਆਮੀ ਮੇਰਾ ਰੱਖਵਾਲਾ ਹੈ। ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥ ਉਸ ਦੇ ਗੋਲੇ ਦੀ ਆਤਮਾ ਚੌਥੀ ਅਵਸਥਾ ਅੰਦਰ ਵਸਦੀ ਹੈ। ਗੋਂਡ ॥ ਗੋਂਡ। ਨਾ ਇਹੁ ਮਾਨਸੁ ਨਾ ਇਹੁ ਦੇਉ ॥ ਇਹ ਨਾਂ ਆਦਮੀ ਹੈ ਨਾਂ ਹੀ ਇਹ ਦੇਵਤਾ ਹੈ। ਨਾ ਇਹੁ ਜਤੀ ਕਹਾਵੈ ਸੇਉ ॥ ਨਾਂ ਇਹ ਬ੍ਰਹਿਮਚਾਰੀ ਆਖਿਆ ਜਾਂਦਾ ਹੈ, ਨਾਂ ਹੀ ਸ਼ਿਵਜੀ ਦਾ ਉਪਾਸ਼ਕ। ਨਾ ਇਹੁ ਜੋਗੀ ਨਾ ਅਵਧੂਤਾ ॥ ਨਾਂ ਇਹ ਯੋਗੀ ਹੈ, ਨਾਂ ਹੀ ਤਿਆਗੀ। ਨਾ ਇਸੁ ਮਾਇ ਨ ਕਾਹੂ ਪੂਤਾ ॥੧॥ ਇਸ ਦੀ ਕੋਈ ਮਾਂ ਨਹੀਂ, ਨਾਂ ਹੀ ਇਹ ਕਿਸੇ ਦਾ ਪੁੱਤਰ ਹੈ। ਇਆ ਮੰਦਰ ਮਹਿ ਕੌਨ ਬਸਾਈ ॥ ਤਦ ਉਹ ਕੌਣ ਹੈ, ਜਿਹੜਾ ਇਸ ਦੇਹ ਦੇ ਮਹਿਲ ਵਿੱਚ ਰਹਿੰਦਾ ਹੈ? ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥ ਇਸ ਦਾ ਓੜਕ ਕਦੇ ਭੀ ਕੋਈ ਜਣਾ ਪਾ ਨਹੀਂ ਸਕਦਾ। ਠਹਿਰਾਉ। ਨਾ ਇਹੁ ਗਿਰਹੀ ਨਾ ਓਦਾਸੀ ॥ ਨਾਂ ਇਹ ਘਰਬਾਰੀ ਹੈ, ਨਾਂ ਹੀ ਉਪਰਾਮ। ਨਾ ਇਹੁ ਰਾਜ ਨ ਭੀਖ ਮੰਗਾਸੀ ॥ ਨਾਂ ਇਹ ਪਾਤਿਸ਼ਾਹ ਹੈ, ਨਾਂ ਹੀ ਭਿਖਿਆ ਮੰਗਣ ਵਾਲਾ। ਨਾ ਇਸੁ ਪਿੰਡੁ ਨ ਰਕਤੂ ਰਾਤੀ ॥ ਇਸ ਦੀ ਕੋਈ ਦੇਹ ਨਹੀਂ ਨਾਂ ਹੀ ਇਸ ਵਿੱਚ ਰਤਾ ਭਰ ਭੀ ਲਹੂ ਹੈ। ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥੨॥ ਨਾਂ ਇਹ ਬ੍ਰਾਹਮਣ ਹੈ ਨਾਂ ਹੀ ਇਹ ਖੱਤਰੀ ਹੈ। ਨਾ ਇਹੁ ਤਪਾ ਕਹਾਵੈ ਸੇਖੁ ॥ ਨਾਂ ਇਹ ਤਪੱਸਵੀ ਹੈ, ਨਾਂ ਹੀ ਇਹ ਸ਼ੇਖ ਆਖਿਆ ਜਾਂਦਾ ਹੈ। ਨਾ ਇਹੁ ਜੀਵੈ ਨ ਮਰਤਾ ਦੇਖੁ ॥ ਨਾਂ ਇਹ ਜੀਉਂਦਾ ਹੈ, ਨਾਂ ਹੀ ਇਹ ਮਰਦਾ ਆਖਿਆ ਜਾਂਦਾ ਹੈ। ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੇਕਰ ਕੋਈ ਜਣਾ ਇਸ ਦੀ ਮੌਤ ਦੇ ਰੋਂਦਾ ਹੈ, ਜੋ ਰੋਵੈ ਸੋਈ ਪਤਿ ਖੋਵੈ ॥੩॥ ਜਿਹੜਾ ਕੋਈ ਰੋਂਦਾ ਹੈ, ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ। ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਗੁਰਾਂ ਦੀ ਦਇਆ ਦੁਆਰਾ ਮੈਨੂੰ ਮਾਰਗ ਮਿਲ ਗਿਆ ਹੈ। ਜੀਵਨ ਮਰਨੁ ਦੋਊ ਮਿਟਵਾਇਆ ॥ ਮੇਰੇ ਜੰਮਣਾ ਤੇ ਮਰਨਾ ਦੋਨੋਂ ਹੀ ਮਿਟ ਗਏ ਹਨ। ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਕਬੀਰ ਜੀ ਆਖਦੇ ਹਨ, ਇਹ ਆਤਮਾ ਪ੍ਰਭੂ ਦੀ ਸੰਤਾਨ ਹੈ। ਜਸ ਕਾਗਦ ਪਰ ਮਿਟੈ ਨ ਮੰਸੁ ॥੪॥੨॥੫॥ ਇਹ ਸਿਆਹੀ ਦੀ ਤਰ੍ਹਾਂ ਸਥਿਰ ਹੈ, ਜੋ ਕਾਗਜ਼ ਉਤੋਂ ਮੇਟੀ ਨਹੀਂ ਜਾ ਸਕਦੀ। ਗੋਂਡ ॥ ਗੋਂਡ। ਤੂਟੇ ਤਾਗੇ ਨਿਖੁਟੀ ਪਾਨਿ ॥ ਧਾਗੇ ਟੁੱਟ ਗਏ ਹਨ ਅਤੇ ਮਾਵਾ ਮੁੱਕ ਗਿਆ ਹੈ। ਦੁਆਰ ਊਪਰਿ ਝਿਲਕਾਵਹਿ ਕਾਨ ॥ ਦਰਵਾਜੇ ਉਤੇ ਕਾਨੇ ਲਿਸ਼ਕਦੇ ਹਨ। ਕੂਚ ਬਿਚਾਰੇ ਫੂਏ ਫਾਲ ॥ ਗਰੀਬੜੇ ਕੁਚ ਟੁੱਟ-ਫੁਟ ਗਏ ਹਨ। ਇਆ ਮੁੰਡੀਆ ਸਿਰਿ ਚਢਿਬੋ ਕਾਲ ॥੧॥ ਇਸ ਮੁੰਡੇ ਦੇ ਸਿਰ ਉਤੇ ਮੌਤ ਸਵਾਰ ਹੋਈ ਹੋਈ ਹੈ। ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥ ਇਸ ਮੁੰਡੇ ਨੇ ਆਪਣਾ ਸਾਰਾ ਧਨ ਗੁਆ ਲਿਆ ਹੈ। ਆਵਤ ਜਾਤ ਨਾਕ ਸਰ ਹੋਈ ॥੧॥ ਰਹਾਉ ॥ ਉਸ ਦੇ ਹਮਜੋਲੀਆਂ ਦੀ ਆਵਾਜਾਈ ਨੇ ਮੇਰਾ ਨੱਕਦਮ ਕਰ ਦਿੱਤਾ ਹੈ। ਠਹਿਰਾਉ। ਤੁਰੀ ਨਾਰਿ ਕੀ ਛੋਡੀ ਬਾਤਾ ॥ ਉਸ ਨੇ ਆਪਣੀ ਲੱਠ ਅਤੇ ਨਾਲ ਹੀ ਗੱਲ ਕਰਨੀ ਛੱਡ ਦਿੱਤੀ ਹੈ। ਰਾਮ ਨਾਮ ਵਾ ਕਾ ਮਨੁ ਰਾਤਾ ॥ ਪ੍ਰਭੂ ਦੇ ਨਾਮ ਨਾਲ ਉਸ ਦੀ ਆਤਮਾ ਰੰਗੀ ਗਈ ਹੈ। ਲਰਿਕੀ ਲਰਿਕਨ ਖੈਬੋ ਨਾਹਿ ॥ ਉਸ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਖਾਣ ਲਈ ਕੁਝ ਭੀ ਨਹੀਂ। ਮੁੰਡੀਆ ਅਨਦਿਨੁ ਧਾਪੇ ਜਾਹਿ ॥੨॥ ਮੁੰਨੇ ਹੋਏ ਸਾਧੂ ਰਾਤ ਦਿਨ ਰੱਜ ਪੁੱਜ ਕੇ ਜਾਂਦੇ ਹਨ। ਇਕ ਦੁਇ ਮੰਦਰਿ ਇਕ ਦੁਇ ਬਾਟ ॥ ਇਕ ਜਾਂ ਦੋ ਘਰ ਵਿੱਚ ਹੁੰਦੇ ਹਨ ਅਤੇ ਇਕ ਜਾਂ ਦੋ ਰਸਤੇ ਵਿੱਚ। ਹਮ ਕਉ ਸਾਥਰੁ ਉਨ ਕਉ ਖਾਟ ॥ ਅਸੀਂ ਭੁੰਜੇ ਸੌਂਦੇ ਹਾਂ ਅਤੇ ਉਹ ਮੰਜਿਆਂ ਉਤੇ। ਮੂਡ ਪਲੋਸਿ ਕਮਰ ਬਧਿ ਪੋਥੀ ॥ ਉਹ ਆਪਣੇ ਸਿਰ ਤੇ ਹੱਥ ਫੇਰਦੇ ਹਨ ਅਤੇ ਆਪਣੇ ਕਮਰ-ਕੱਸਿਆਂ ਵਿੱਚ ਪੁਸਤਕਾਂ ਚੁੱਕੀ ਫਿਰਦੇ ਹਨ। ਹਮ ਕਉ ਚਾਬਨੁ ਉਨ ਕਉ ਰੋਟੀ ॥੩॥ ਸਾਨੂੰ ਭੁੱਜੋ ਹੋਏ ਦਾਣੇ ਮਿਲਦੇ ਹਨ ਅਤੇ ਉਨ੍ਹਾਂ ਨੂੰ ਰੋਟੀਆਂ। ਮੁੰਡੀਆ ਮੁੰਡੀਆ ਹੂਏ ਏਕ ॥ ਘੋਨ-ਮੋਨ ਸਾਧੂ ਅਤੇ ਛੋਕਰਾ ਸਾਰੇ ਇਕ-ਮਿਕ ਹੋ ਗਏ ਹਨ। ਏ ਮੁੰਡੀਆ ਬੂਡਤ ਕੀ ਟੇਕ ॥ ਇਹ ਮੁੰਨੇ ਹੋਏ ਡੁਬਦਿਆਂ ਹੋਇਆ ਦਾ ਆਸਰਾ ਹਨ। ਸੁਨਿ ਅੰਧਲੀ ਲੋਈ ਬੇਪੀਰਿ ॥ ਸੁਣ ਹੇ ਅੰਨ੍ਹੀ ਅਤੇ ਨਿਗੁਰੀ ਲੋਈਏ! ਇਨ੍ਹ੍ਹ ਮੁੰਡੀਅਨ ਭਜਿ ਸਰਨਿ ਕਬੀਰ ॥੪॥੩॥੬॥ ਕਬੀਰ ਨੇ ਦੌੜ ਕੇ ਇਨ੍ਹਾਂ ਸਿਰ-ਮੁੰਨਿਆਂ ਸਾਧੂਆਂ ਦੀ ਪਨਾਹ ਲਈ ਹੈ। ਗੋਂਡ ॥ ਗੋਂਡ। ਖਸਮੁ ਮਰੈ ਤਉ ਨਾਰਿ ਨ ਰੋਵੈ ॥ ਜਦ ਕੰਤ ਮਰ ਜਾਂਦਾ ਹੈ, ਤਾਂ ਉਸ ਦੀ ਵਹੁਟੀ ਰੋਂਦੀ ਨਹੀਂ। ਉਸੁ ਰਖਵਾਰਾ ਅਉਰੋ ਹੋਵੈ ॥ ਕੋਈ ਹੋਰ ਜਣਾ ਉਸ ਦਾ ਰਖਵਾਲਾ ਬਣ ਜਾਂਦਾ ਹੈ। ਰਖਵਾਰੇ ਕਾ ਹੋਇ ਬਿਨਾਸ ॥ ਜਦ ਇਹ ਰੱਖਿਆ ਕਰਨ ਵਾਲਾ ਮਰ ਜਾਂਦਾ ਹੈ, ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਥੇ ਕਾਮ ਦੇ ਸੁਆਦ ਮਾਨਣ ਦੀ ਖਾਤਿਰ, ਉਹ ਅੱਗੇ ਦੋਜ਼ਕ ਵਿੱਚ ਪੈਂਦਾ ਹੈ। ਏਕ ਸੁਹਾਗਨਿ ਜਗਤ ਪਿਆਰੀ ॥ ਕੇਵਲ ਮਾਇਆ ਹੀ ਸੰਸਾਰ ਦੀ ਲਾਡਲੀ ਹੈ। ਸਗਲੇ ਜੀਅ ਜੰਤ ਕੀ ਨਾਰੀ ॥੧॥ ਰਹਾਉ ॥ ਸਾਰੇ ਪ੍ਰਾਣਧਾਰੀਆਂ ਦੀ ਉਹ ਵਹੁਟੀ ਹੈ। ਠਹਿਰਾਉ। ਸੋਹਾਗਨਿ ਗਲਿ ਸੋਹੈ ਹਾਰੁ ॥ ਗਰਦਨ ਦੁਆਲੇ ਗਲ ਮਾਲਾ ਨਾਲ ਮਾਇਆ ਸੁੰਦਰ ਦਿੱਸਦੀ ਹੈ। ਸੰਤ ਕਉ ਬਿਖੁ ਬਿਗਸੈ ਸੰਸਾਰੁ ॥ ਸਾਧੂ ਲਈ ਉਹ ਜ਼ਹਿਰ ਦੀ ਤਰ੍ਹਾਂ ਹੈ ਪ੍ਰੰਤੂ ਉਸ ਨੂੰ ਵੇਖ ਕੇ ਜਗਤ ਖਿੜ ਜਾਂਦਾ ਹੈ। ਕਰਿ ਸੀਗਾਰੁ ਬਹੈ ਪਖਿਆਰੀ ॥ ਹਾਰ-ਸ਼ਿੰਗਾਰ ਲਾ ਕੇ ਉਹ ਕੰਜਰੀ ਦੀ ਤਰ੍ਹਾਂ ਬੈਠਦੀ ਹੈ। ਸੰਤ ਕੀ ਠਿਠਕੀ ਫਿਰੈ ਬਿਚਾਰੀ ॥੨॥ ਸਾਧੂਆਂ ਦੀ ਠਿਠ ਕੀਤੀ ਹੋਈ ਉਹ ਨੀਚ ਭਟਕਦੀ ਫਿਰਦੀ ਹੈ। ਸੰਤ ਭਾਗਿ ਓਹ ਪਾਛੈ ਪਰੈ ॥ ਉਹ ਭੱਜ ਕੇ ਸਾਧੂਆਂ ਦੇ ਪਿਛੇ ਪੈਂਦੀ ਹੈ। ਗੁਰ ਪਰਸਾਦੀ ਮਾਰਹੁ ਡਰੈ ॥ ਉਹ ਗੁਰਾਂ ਦੀ ਦਇਆ ਦੇ ਪਾਤ੍ਰ ਸਾਧੂਆਂ ਦੀ ਕੁਟ ਮਾਰ ਤੋਂ ਡਰਦੀ ਹੈ। ਸਾਕਤ ਕੀ ਓਹ ਪਿੰਡ ਪਰਾਇਣਿ ॥ ਅਧਰਮੀ ਦੀ ਉਹ ਦੇਹ ਤ ਜਿੰਦ-ਜਾਨ ਹੈ। ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਾਇਣਿ ॥੩॥ ਮੈਨੂੰ ਉਹ ਮੇਰੇ ਲਹੂ ਦੀ ਤਿਹਾਈ ਚੁੜੇਲ ਮਲੂਮ ਹੁੰਦੀ ਹੈ। ਹਮ ਤਿਸ ਕਾ ਬਹੁ ਜਾਨਿਆ ਭੇਉ ॥ ਮੈਂ ਉਸ ਦੇ ਭੇਤਾਂ ਦਾ ਚੰਗੀ ਤਰ੍ਹਾਂ ਜਾਣੂ ਹੋ ਗਿਆ ਹਾਂ, ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥ ਹੁਣ ਜਦ ਮਿਹਰਬਾਨ ਹੋ ਕੇ ਮੈਨੂੰ ਮੇਰੇ ਗੁਰੂ-ਪਰਮੇਸ਼ਰ ਮਿਲ ਪਏ ਹਨ। ਕਹੁ ਕਬੀਰ ਅਬ ਬਾਹਰਿ ਪਰੀ ॥ ਕਬੀਰ ਜੀ ਆਖਦੇ ਹਨ, ਹੁਣ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ। ਸੰਸਾਰੈ ਕੈ ਅੰਚਲਿ ਲਰੀ ॥੪॥੪॥੭॥ ਉਹ ਜਗਤ ਦੇ ਪੱਲੇ ਨਾਲ ਚਿੰਮੜ ਗਈ ਹੈ। copyright GurbaniShare.com all right reserved. Email |