Page 862

ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥
ਇਕੱਤ੍ਰ ਹੋਵੇ, ਇਕੱਤ੍ਰ ਹੋਵੇ, ਹੇ ਮੇਰੀਓ ਸਹੇਲੀਓ! ਮੇਰੇ ਮਾਲਕ ਦੀਆਂ ਸਿਫਤਾਂ ਗਾਇਨ ਕਰੋ ਅਤੇ ਧੀਰਜਵਾਨ ਸੱਚੇ ਗੁਰਾਂ ਦਾ ਉਪਦੇਸ਼ ਗ੍ਰਹਿਣ ਕਰੋ।

ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥ ਛਕਾ ੧॥
ਹੇ ਸੁਆਮੀ ਵਾਹਿਗੁਰੂ! ਤੂੰ ਗੋਲੇ ਨਾਨਕ ਦੀ ਸੱਧਰ ਪੂਰੀ ਕਰ, ਤੇਰਾ ਦੀਦਾਰ ਕਰਨ ਦੁਆਰਾ ਮੇਰੀ ਦੇਹਿ ਠੰਢਠਾਰ ਅੰਦਰ ਵਸਦੀ ਹੈ।

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧
ਰਾਗ ਗੋਂਡ ਪੰਜਵੀਂ ਪਾਤਿਸ਼ਾਹੀ। ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥
ਸੁਆਮੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਉਹ ਆਪੇ ਹੀ ਸਾਰਿਆਂ ਨੂੰ ਮਾਣਦਾ ਹੈ। ਠਹਿਰਾਉ।

ਸੁਨਤੋ ਕਰਤਾ ਪੇਖਤ ਕਰਤਾ ॥
ਕਰਤਾਰ ਹੀ ਸੁਣਦਾ ਹੈ ਅਤੇ ਕਰਤਾਰ ਹੀ ਦੇਖਦਾ ਹੈ।

ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥
ਉਹ ਸਿਰਜਣਹਾਰ ਅਪਰਤੱਖ ਹੈ ਅਤੇ ਪਰਤੱਖ ਭੀ ਸਿਰਜਣਹਾਰ ਹੀ ਹੈ।

ਓਪਤਿ ਕਰਤਾ ਪਰਲਉ ਕਰਤਾ ॥
ਉਹ ਸਿਰਜਣਹਾਰ ਹੀ ਪੈਦਾ ਕਰਦਾ ਅਤੇ ਅਤੇ ਸਿਰਜਣਹਾਰ ਹੀ ਨਾਸ ਕਰਦਾ ਹੈ।

ਬਿਆਪਤ ਕਰਤਾ ਅਲਿਪਤੋ ਕਰਤਾ ॥੧॥
ਕਰਤਾਰ ਸਾਰੇ ਵਿਆਪਕ ਹੈ ਅਤੇ ਸਾਰੇ ਨਿਰਲੇਪ ਭੀ ਕਰਤਾਰ ਹੀ ਹੈ।

ਬਕਤੋ ਕਰਤਾ ਬੂਝਤ ਕਰਤਾ ॥
ਉਹ ਰਚਣਹਾਰ ਬੋਲਣ ਵਾਲਾ ਹੈ ਅਤੇ ਰਚਣਹਾਰ ਹੀ ਸਮਝਣ ਵਾਲਾ।

ਆਵਤੁ ਕਰਤਾ ਜਾਤੁ ਭੀ ਕਰਤਾ ॥
ਰਚਣਹਾਰ ਹੀ ਆਉਂਦਾ ਹੈ ਅਤੇ ਜਾਂਦਾ ਭੀ ਰਚਣਹਾਰ ਹੀ ਹੈ।

ਨਿਰਗੁਨ ਕਰਤਾ ਸਰਗੁਨ ਕਰਤਾ ॥
ਸਿਰਜਣਹਾਰ ਨਿਰਸੰਬੰਧਤ ਸੁਆਮੀ ਹੈ ਅਤੇ ਸਿਰਜਣਹਾਰ ਹੀ ਸੰਬੰਧਤ ਪੁਰਸ਼।

ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥
ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਐਸੀ ਇਕੋ ਇਕ ਅੱਖ ਵਾਲੀ ਨਜ਼ਰ ਪਰਾਪਤੀ ਹੁੰਦੀ ਹੈ।

ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।

ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕੁਸੰਭਾਇਲੇ ॥
ਹੇ ਪ੍ਰਾਣੀ! ਤੂੰ ਮੱਛੀ ਅਤੇ ਬਾਂਦਰ ਦੀ ਤਰ੍ਹਾਂ ਪਕੜਿਆ ਗਿਆ ਹੈ ਅਤੇ ਕੁਸੁੰਭੇ ਦੇ ਫੁਲ ਦੇ ਰੋਗ ਅੰਦਰ ਫਸ ਗਿਆ ਹੈ।

ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥
ਤੇਰਾ ਪੈਰ ਦਾ ਰੱਖਣਾ ਅਤੇ ਤੇਰਾ ਸੁਆਸ ਲੈਣਾ ਸਭ ਹਿਸਾਬ-ਕਿਤਾਬ ਵਿੱਚ ਹੈ। ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਤੂੰ ਮੁਕਤ ਹੋ ਜਾਵੇਗਾ।

ਮਨ ਸਮਝੁ ਛੋਡਿ ਆਵਾਇਲੇ ॥
ਹੇ ਮੇਰੀ ਜਿੰਦੜੀਏ! ਆਪਣੇ ਆਪ ਨੂੰ ਸੁਧਾਰ ਤੇ ਆਪਣੀ ਬੇਹੂਦਾ ਭਟਕਣਾ ਨੂੰ ਛੱਡ ਦੇ।

ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥
ਤੂੰ ਹੋਰਸ ਦੇ ਘਰ ਕਿਉਂ ਜਾਂਦਾ ਹੈ? ਇਸ ਤਰ੍ਹਾਂ ਤੈਨੂੰ ਆਪਣੀ ਰਿਹਾਇਸ਼ ਲਈ ਜਗ੍ਹਾ ਨਹੀਂ ਮਿਲਣੀ। ਠਹਿਰਾਉ।

ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥
ਹਾਥੀ ਦੀ ਤਰ੍ਹਾਂ ਵਿਸ਼ੇ ਅੰਗ ਦੇ ਸੁਆਦ ਦਾ ਵਰਗਲਾਇਆ ਹੋਇਆ ਤੂੰ ਆਪਣੇ ਟੱਬਰ-ਕਬੀਲੇ ਨਾਲ ਜੁੜਿਆ ਹੋਇਆ ਹੈ।

ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥
ਪਰਿਵਾਰ ਦੇ ਜੀਅ ਪੰਛੀਆਂ ਦੀ ਤਰ੍ਹਾਂ ਹਨ, ਜੋ ਇਕੱਠੇ ਹੋ ਮੁੜ ਵੱਖਰੇ ਹੋ ਜਾਂਦੇ ਹਨ। ਸਾਧ ਸਭਾ ਅੰਦਰ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਤੂੰ ਅਹਿੱਲ ਹੋ ਜਾਵੇਗਾਂ।

ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥
ਜਿਸ ਤਰ੍ਹਾਂ ਮੱਛੀ ਜੀਭ ਦੇ ਸੁਆਦ ਰਾਹੀਂ ਨਾਸ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਮੂਰਖ ਲਾਲਚਾ ਦੁਆਰਾ ਤਬਾਹ ਹੋ ਜਾਂਦਾ ਹੈ।

ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥
ਤੂੰ ਆਪਣੇ ਪੰਜਾਂ ਦੁਸ਼ਮਨਾ ਦੇ ਕਾਬੂ ਵਿੱਚ ਆ ਗਿਆ ਹੈ। ਪ੍ਰਭੂ ਦੀ ਸ਼ਰਣੀ ਪੈਣ ਦੁਆਰਾ ਤੂੰ ਉਨ੍ਹਾਂ ਪਾਸੋਂ ਬਚ ਸਕਦਾ ਹੈ।

ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਹ੍ਹਰੇ ਜੀਅ ਜੰਤਾਇਲੇ ॥
ਹੇ ਰੰਗ-ਗਮ ਨੂੰ ਨਾਸ ਕਰਨ ਵਾਲੇ! ਤੂੰ ਮਸਕੀਨਾਂ ਤੇ ਮਿਹਰਬਾਨ ਹੋ। ਸਾਰੇ ਇਨਸਾਨ ਅਤੇ ਨੀਵੇਂ ਜੀਵ-ਜੰਤੂ ਤੇਰੇ ਹਨ, ਹੇ ਸੁਆਮੀ!

ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥
ਸਦੀਵ ਹੀ ਤੇਰਾ ਦੀਦਾਰ ਦੇਖਣ ਅਤੇ ਤੇਰੇ ਨਾਲ ਮਿਲਣ ਦੀ ਦਾਤ ਮੈਨੂੰ ਪਰਦਾਨ ਹੋਵੇ, ਹੇ ਸੁਆਮੀ! ਨਾਨਕ ਤੇਰੇ ਗੋਲਿਆਂ ਦਾ ਗੋਲਾ ਹੈ।

ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
ਰਾਗ ਗੋਂਡ ਪੰਜਵੀਂ ਪਾਤਿਸ਼ਾਹੀ ਚਉਪਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਜੀਅ ਪ੍ਰਾਨ ਕੀਏ ਜਿਨਿ ਸਾਜਿ ॥
ਜਿਸ ਨੇ ਤੇਰੀ ਆਤਮਾ ਅਤੇ ਜਿੰਦ-ਜਾਨ ਬਣਾਈ ਤੇ ਰਚੀ ਹੈ,

ਮਾਟੀ ਮਹਿ ਜੋਤਿ ਰਖੀ ਨਿਵਾਜਿ ॥
ਜਿਸ ਨੇ ਮਿੱਟੀ ਵਿੱਚ ਆਪਣਾ ਨੂਰ ਟਿਕਾ ਤੈਨੂੰ ਵਡਿਆਇਆ ਹੈ,

ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥
ਜਿਸ ਨੇ ਤੈਨੂੰ ਹਰ ਵਸਤੂ ਇਸਤਿਮਾਲ ਕਰਨ ਲਈ ਦਿੱਤੀ ਅਤੇ ਅਨੰਦ ਮਾਣਨ ਲਈ ਖਾਣੇ ਪਰਦਾਨ ਕੀਤੇ ਹਨ;

ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥
ਉਸ ਸਾਹਿਬ ਨੂੰ ਛੱਡ ਕੇ, ਹੇ ਮੂਰਖ! ਤੂੰ ਹੁਣ ਹੋਰ ਕਿਥੇ ਜਾਂਦਾ ਹੈ?

ਪਾਰਬ੍ਰਹਮ ਕੀ ਲਾਗਉ ਸੇਵ ॥
ਤੂੰ ਆਪਣੇ ਆਪ ਨੂੰ ਪਰਮ ਪ੍ਰਭੂ ਦੀ ਟਹਿਲ ਸੇਵਾ ਅੰਦਰ ਜੋੜ।

ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥
ਗੁਰਾਂ ਦੇ ਰਾਹੀਂ ਹੀ ਪਵਿੱਤਰ ਪ੍ਰਭੂ ਜਾਣਿਆ ਜਾਂਦਾ ਹੈ। ਠਹਿਰਾਉ।

ਜਿਨਿ ਕੀਏ ਰੰਗ ਅਨਿਕ ਪਰਕਾਰ ॥
ਜਿਸ ਨੇ ਅਨੇਕਾਂ ਕਿਸਮਾਂ ਦੇ ਖੇਲ੍ਹ ਰਚੇ ਹਨ,

ਓਪਤਿ ਪਰਲਉ ਨਿਮਖ ਮਝਾਰ ॥
ਜੋ ਇਕ ਮੁਹਤ ਵਿੱਚ ਬਣਾ ਅਤੇ ਢਾਹ ਦਿੰਦਾ ਹੈ,

ਜਾ ਕੀ ਗਤਿ ਮਿਤਿ ਕਹੀ ਨ ਜਾਇ ॥
ਅਤੇ ਜਿਸ ਦੀ ਦਸ਼ਾ ਅਤੇ ਵਿਸਥਾਰ ਬਿਆਨ ਨਹੀਂ ਕੀਤੇ ਜਾ ਸਕਦੇ,

ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥
ਉਸ ਸਾਹਿਬ ਦਾ, ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਹੀ ਸਿਮਰਨ ਕਰ।

ਆਇ ਨ ਜਾਵੈ ਨਿਹਚਲੁ ਧਨੀ ॥
ਅਹਿੱਲ ਸੁਆਮੀ ਆਉਂਦਾ ਅਤੇ ਜਾਂਦਾ ਨਹੀਂ।

ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥
ਅਣਗਿਣਤ ਹਨ ਮਾਲਕ ਦੀਆਂ ਖੂਬੀਆਂ। ਮੈਂ ਉਸ ਦੀਆਂ ਨੇਕੀਆਂ ਕਿੰਨੀਆਂ ਕੁ ਗਿਣਾ?

copyright GurbaniShare.com all right reserved. Email