ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥ ਮੈਂਡੇ ਮਸਕੀਨਾਂ ਉਤੇ ਮਿਹਰਬਾਨ ਸੁਆਮੀ, ਮੇਰੇ ਉਤੇ ਤਰਸ ਕਰ ਤਾਂ ਜੋ ਮੋਹਨੀ ਮਾਇਆ ਦੇ ਪਰਮ ਅਚੰਭਿਆਂ ਦਾ ਮੈਂ ਖਿਆਲ ਹੀ ਨਾਂ ਕਰਾਂ। ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥ ਹੇ ਸਾਈਂ! ਆਪਣੇ ਦਾਸ ਦੀ ਕੜੀ ਮੁਸ਼ੱਕਤ ਨੂੰ ਸਫਲੀ ਕਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਬਖਸ਼, ਜਿਸ ਨੂੰ ਸਿਮਰ ਕੇ ਉਹ ਜੀਉਂਦਾ ਹੈ। ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥ ਨਾਮ ਦਾ ਉਚਾਰਨ ਕਰ ਕੇ ਅਤੇ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਬੰਦਾ ਰਾਜ ਭਾਗ, ਸੁੱਖ, ਖੁਸ਼ੀਆਂ ਤੇ ਸਦੀਵੀ ਪ੍ਰਸੰਨਤਾ ਪਾ ਲੈਂਦਾ ਹੈ ਅਤੇ ਉਸ ਦੀਆਂ ਸਾਰੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ। ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥ ਨਾਨਕ, ਜਿਸ ਸਾਹਿਬ ਦੇ ਗੋਲੇ ਦੀ ਮੁੱਢ ਤੋਂ ਕਰਤਾਰ ਨੇ ਐਸੀ ਭਾਵੀ ਲਿਖੀ ਹੋਈ ਹੈ, ਉਸ ਦੇ ਕਾਰਜ ਨੇਪਰੇ ਚੜ੍ਹ ਜਾਂਦੇ ਹਨ। ਧਨਾਸਰੀ ਮਃ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥ ਪਰਮ ਪ੍ਰਭੂ ਆਪਣੇ ਨਫਰ ਦੀ ਸੰਭਾਲ ਕਰਦਾ ਹੈ। ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥ ਦੂਸ਼ਨ ਲਾਉਣ ਵਾਲਿਆਂ ਨੂੰ ਕਦਾਚਿਤ ਠਹਿਰਨ ਨਹੀਂ ਦਿੱਤਾ ਜਾਂਦਾ। ਉਹ ਵਿਆਰਥ ਹੀ ਬਰਬਾਦ ਹੋ ਜਾਂਦੇ ਹਨ। ਠਹਿਰਾਉ। ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ, ਓਥੇ ਮੈਂ ਆਪਣੇ ਸਾਈਂ ਨੂੰ ਵੇਖਦਾ ਹਾਂ। ਇਸ ਲਈ ਕੋਈ ਭੀ ਮੇਰੀ ਬਰਾਬਰੀ ਨਹੀਂ ਕਰ ਸਕਦਾ। ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥ ਜੋ ਕੋਈ ਭੀ ਵਾਹਿਗੁਰੂ ਦੇ ਗੋਲੇ ਦੀ ਹੱਤਕ ਕਰਦਾ ਹੈ, ਉਹ ਤੁਰੰਤ ਹੀ ਸੁਆਹ ਹੋ ਜਾਂਦਾ ਹੈ। ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥ ਸਿਰਜਣਹਾਰ ਜਿਸ ਦਾ ਓੜਕ, ਜਾਂ ਉਰਲਾ ਤੇ ਪਰਲਾ ਕਿਨਾਰਾ ਜਾਣਿਆ ਨਹੀਂ ਜਾ ਸਕਦਾ, ਉਸ ਦਾ ਰਖਿਅਕ ਹੋ ਗਿਆ ਹੈ। ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥ ਨਾਨਕ, ਸੁਆਮੀ ਨੇ ਆਪਣਿਆਂ ਗੋਲਿਆਂ ਨੂੰ ਬਚਾ ਲਿਆ ਹੈ ਤੇ ਉਨ੍ਹਾਂ ਉਤੇ ਦੂਸ਼ਣ ਲਾਉਣ ਵਾਲਿਆਂ ਨਿੰਦਕਾਂ ਨੂੰ ਮਾਰ ਨਠਾ ਦਿੱਤਾ ਹੈ। ਧਨਾਸਰੀ ਮਹਲਾ ੫ ਘਰੁ ੯ ਪੜਤਾਲ ਧਨਾਸਰੀ ਪੰਜਵੀਂ ਪਾਤਿਸ਼ਾਹੀ। ਪੜਤਾਲ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥ ਹੇ ਸ੍ਰਿਸ਼ਟੀ ਦੇ ਸੁਆਮੀ ਅਤੇ ਪੀੜ ਨਵਿਰਤ ਕਰਨਹਾਰ, ਵਾਹਿਗੁਰੂ! ਮੈਂ ਤੇਰੇ ਪੈਰਾਂ ਦੀ ਪਨਾਹ ਲੋੜਦਾ ਹਾਂ। ਆਪਣੇ ਗੋਲੇ ਨੂੰ ਤੂੰ ਆਪਣਾ ਨਾਮ ਬਖਸ਼। ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥ ਹੇ ਸੁਆਮੀ! ਮੇਰੇ ਉਤੇ ਰਹਿਮ ਕਰ, ਆਪਣੀ ਰਹਿਮਤ ਦੁਆਰਾ ਮੇਰਾ ਪਾਰ ਉਤਾਰਾ ਕਰ ਅਤੇ ਮੈਨੂੰ ਬਾਹੋਂ ਫੜ ਕੇ ਸੰਸਾਰ ਰੂਪੀ ਖੂਹ ਵਿਚੋਂ ਬਾਹਰ ਕੱਢ ਲੈ। ਠਹਿਰਾਉ। ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥ ਵਿਸ਼ੇ ਭੋਗ ਅਤੇ ਗੁੱਸੇ ਨੇ ਇਨਸਾਨ ਨੂੰ ਅੰਨ੍ਹਾ ਕਰ ਦਿੱਤਾ ਹੈ ਉਸ ਨੂੰ ਸੰਸਾਰੀ ਪਦਾਰਥਾਂ ਨੇ ਜਕੜਿਆ ਹੋਇਆ ਹੈ ਅਤੇ ਉਸ ਦਾ ਸਰੀਰ ਤੇ ਕਪੜੇ ਘਣੇ ਪਾਪਾਂ ਨਾਲ ਭਰੇ ਹੋਏ ਹਨ। ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥ ਪ੍ਰਭੂ ਦੇ ਬਾਝੋਂ ਹੋਰ ਕੋਈ, ਇਨਸਾਨ ਨੂੰ ਬਚਾਉਣ ਵਾਲਾ ਨਹੀਂ। ਹੇ ਪਨਾਹ ਦੇਣ ਯੋਗ ਸੂਰਮੇ ਮੇਰੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾ। ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥ ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਅਤੇ ਵੱਡੇ ਤੇ ਛੋਟੇ ਜੀਵਾਂ ਨੂੰ ਬਚਾਉਣਹਾਰ, ਪ੍ਰਭੂ! ਵੇਦਾਂ ਨੂੰ ਉਚਾਰਨ ਕਰਨ ਵਾਲਿਆਂ ਨੂੰ ਭੀ ਤੇਰਾ ਓੜਕ ਨਹੀਂ ਲੱਭਦਾ। ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥ ਮੇਰਾ ਸਾਹਿਬ ਵੱਡਿਆਈਆਂ ਅਤੇ ਸੁੱਖ ਦਾ ਸਮੁੰਦਰ ਅਤੇ ਜਵਹਿਰਾਤਾਂ ਦੀ ਖਾਣ ਹੈ। ਨਾਨਕ ਹਰੀ ਦੇ ਜਾਨਿਸਾਰ ਸੇਵਕਾਂ ਦੇ ਪਿਆਰੇ (ਵਾਹਿਗੁਰੂ) ਦਾ ਜੱਸ ਗਾਉਂਦਾ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਇਸ ਲੋਕ ਵਿੱਚ ਸੁੱਖ, ਪ੍ਰਲੋਕ ਵਿੱਚ ਸੁੱਖ ਅਤੇ ਹਮੇਸ਼ਾਂ ਲਈ ਆਰਾਮ ਹਰੀ ਦੀ ਬੰਦਗੀ ਰਾਹੀਂ ਮਿਲਦਾ ਹੈ। ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ। ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥ ਸਤਿ ਸੰਗਤ ਵਿੱਚ ਜੁੜਨ ਦੁਆਰਾ ਚਿਰੋਕਣੇ ਕੀਤੇਹੋਏ ਗੁਨਾਹ ਧੋਤੇ ਜਾਂਦੇ ਹਨ ਅਤੇ ਮੁਰਦਿਆਂ ਅੰਦਰ ਨਵਾਂ ਜੀਵਨ ਫੂਕਿਆ ਜਾਂਦਾ ਹੈ। ਠਹਿਰਾਉ। ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ ਤਾਕਤ, ਜੁਆਨੀ ਅਤੇ ਧਨ ਸੰਪਦਾ ਵਿੱਚ ਵਾਹਿਗੁਰੂ ਵਿਸਰ ਜਾਂਦਾ ਹੈ। ਇਹ ਇਕ ਵੱਡੀ ਮੁਸੀਬਤ ਹੈ। ਪਵਿੱਤਰ ਪੁਰਸ਼ ਇਸ ਤਰ੍ਹਾਂ ਆਖਦੇ ਹਨ। ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥ ਵਾਹਿਗੁਰੂ ਦੀ ਕੀਰਤੀ ਉਚਾਰਨ ਤੇ ਗਾਉਣ ਦੀ ਚਾਹਿਨਾ ਅਤੇ ਤ੍ਰੇਹ ਇਸ ਦੌਲਤ ਦੀ ਦਾਤ ਕੇਵਲ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ। ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ ਹੇ ਪਨਾਹ ਦੇ ਯੋਗ, ਅਕਹਿ ਅਤੇ ਅਗਾਧ ਸੁਆਮੀ! ਤੈਂਡਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥ ਨਾਨਕ ਦਾ ਸਾਹਿਬ ਦਿਲਾਂ ਦੀਆਂ ਜਾਨਣ ਵਾਲਾ ਹੈ। ਮੈਂਡਾ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਧਨਾਸਰੀ ਮਹਲਾ ੫ ਘਰੁ ੧੨ ਧਨਾਸਰੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਮੈਂ ਆਪਣੇ ਵਾਹਿਗੁਰੂ ਨੂੰ ਪ੍ਰਣਾਮ, ਪ੍ਰਣਾਮ ਕਰਦਾ ਹਾਂ। ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਪ੍ਰਭੂ ਪਾਤਿਸ਼ਾਹ ਦੀ ਮੈਂ ਕੀਰਤੀ ਗਾਉਂਦਾ ਹਾਂ। ਠਹਿਰਾਉ। ਵਡੈ ਭਾਗਿ ਭੇਟੇ ਗੁਰਦੇਵਾ ॥ ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ। ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ। copyright GurbaniShare.com all right reserved. Email |