Page 598
ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥
ਇਹ ਨਾਂ-ਮੁਰਾਦ ਦੁਨੀਆਂ ਜੰਮਣ ਦੇ ਮਰਨ ਦੇ ਅਧੀਨ ਹੈ। ਦਵੈਤ-ਭਾਵ ਅੰਦਰ ਇਸ ਨੇ ਸਾਹਿਬ ਦੇ ਸਿਮਰਨ ਨੂੰ ਭੁਲਾ ਛੱਡਿਆ ਹੈ।

ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥
ਜਦ ਸੱਚੇ ਗੁਰੂ ਮਿਲ ਪੈਂਦੇ ਹਨ, ਤਦ ਗੁਰਾਂ ਦੀ ਸਿਆਣਪ ਪ੍ਰਾਪਤ ਹੋ ਜਾਂਦੀ ਹੈ। ਮਾਇਾਅ ਨੂੰ ਉਪਾਸ਼ਕ ਆਪਣੀ ਜੀਵਨ ਦੀ ਖੇਡ ਨੂੰ ਹਾਰ ਬਹਿੰਦਾ ਹੈ।

ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥
ਮੇਰੇ ਜੁੜ (ਫਾਹੇ) ਵੱਣ ਕੇ ਸੱਚੇ ਗੁਰਾਂ ਨੇ ਮੈਨੂੰ ਆਜਾਦ ਕਰ ਦਿੱਤਾ ਹੈ, ਸੋ ਮੈਂ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਪਵਾਂਗਾ।

ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
ਮੇਰੇ ਅੰਦਰ, ਹੇ ਨਾਨਕ! ਬ੍ਰਹਮ ਵੀਚਾਰ ਦੇ ਹੀਰੇ ਦਾ ਚਾਨਣ ਹੈ ਅਤੇ ਸਰੂਪ-ਰਹਿਤ ਸੁਆਮੀ ਨੇ ਮੇਰੇ ਹਿਰਦੇ ਅੰਦਰ ਨਿਵਾਸ ਕਰ ਲਿਆ ਹੈ।

ਸੋਰਠਿ ਮਹਲਾ ੧ ॥
ਸੋਰਠਿ ਪਹਿਲੀ ਪਾਤਿਸ਼ਾਹੀ।

ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
ਨਾਮ ਦੇ ਅੰਮ੍ਰਿਤ ਦਾ ਖਜਾਨਾ ਜਿਸ ਦੀ ਖਾਤਰ ਤੂੰ ਜਹਾਨ ਵਿੱਚ ਆਇਆ ਹੈ। ਉਹ ਸੁਧਾਰਸ ਗੁਰਾਂ ਦੇ ਪਾਸ ਹੈ।

ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
ਧਾਰਮਕ ਬਾਣੇ, ਸਵਾਂਗ ਅਤੇ ਹੁਸ਼ਿਆਰੀ ਨੂੰ ਤਿਆਗ ਦੇ, ਦਵੈਤ-ਭਾਵ ਅੰਦਰ ਇਹ ਮੇਵਾ ਪ੍ਰਾਪਤ ਨਹੀਂ ਹੁੰਦਾ।

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
ਹੇ ਮੇਰੀ ਜਿੰਦੜੀਏ! ਅਡੋਲ ਰਹੁ ਅਤੇ ਕਿਧਰੇ ਭਟਕ ਨਾਂ।

ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
ਬਾਹਰਵਾਰ ਭਾਲਦਾ ਹੋਇਆ ਤੂੰ ਘਣੇਰੀ ਤਕਲੀਫ ਉਠਾਵਨੂੰਗਾ। ਅੰਮ੍ਰਿਤ ਘਰ ਵਿੱਚ ਹੀ ਤੇਰੇ ਦਿਲ ਅੰਦਰ ਹੈ। ਠਹਿਰਾਉ।

ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
ਪਾਪਾਂ ਨੂੰ ਤਿਆਗ ਅਤੇ ਨੇਕੀਆਂ ਵੱਲ ਦੋੜ ਪਾਪ ਕਮਾ ਕੇ ਤੂੰ ਪਸਚਾਤਾਪ ਕਰਨੂੰਗਾ।

ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥
ਤੂੰ ਚੇਗੇ ਅਤੇ ਮੰਦੇ ਦੇ ਫਰਕ ਨੂੰ ਨਹੀਂ ਸਮਝਦਾ ਅਤੇ ਮੁੜ ਮੁੜ ਕੇ ਤੂੰ ਪਾਪਾਂ ਦੇ ਚਿੱਕੜ ਵਿੱਚ ਗਰਕ ਹੁੰਦਾ ਹੈ।

ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥
ਤੇਰੇ ਅੰਦਰ ਲਾਲਚ ਤੇ ਕੂੜ ਦੀ ਮਹਾਨ ਮਲੀਨਤਾ ਹੈ। ਤੂੰ ਆਪਣਾ ਬਾਹਰਵਾਰ ਕਾਹਦੇ ਲਈ ਧੋਂਦਾ ਹੈ?

ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥
ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਦੀਵੀ ਹੀ ਪਵਿੱਤ੍ਰ ਨਾਮ ਦਾ ਉਚਾਰਨ ਕਰ। ਕੇਵਲ ਤਦ ਹੀ ਤੇਰੇ ਅੰਤ੍ਰੀਵ ਦੀ ਕਲਿਆਣ ਹੋਵੇਗੀ।

ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
ਲਾਲਚ ਤੇ ਬਦਖੋਈ ਨੂੰ ਛੱਡ ਦੇ ਅਤੇ ਝੂਠ ਨੂੰ ਤਲਾਂਜਲੀ ਦੇ ਛੱਡ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸੱਚੇ ਮੇਵੇ ਨੂੰ ਪਾ ਲਵੇਗਾ।

ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮਾਣਨੀਯ ਵਾਹਿਗੁਰੂ! ਗੋਲਾ ਨਾਨਕ ਤੇਰੇ ਨਾਮ ਦਾ ਜੱਸ ਗਾਇਨ ਕਰਦਾ ਹੈ।

ਸੋਰਠਿ ਮਹਲਾ ੧ ਪੰਚਪਦੇ ॥
ਸੋਰਠਿ ਪਹਿਲੀ ਪਾਤਿਸ਼ਾਹੀ। ਪੰਚਪਦੇ।

ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥
ਆਪਣੇ ਨਿੱਜ ਦੇ ਧਾਮ ਨੂੰ ਤੂੰ ਲੁੱਟੇ ਜਾਣ ਤੋਂ ਬਚਾ ਨਹੀਂ ਸਕਦਾ। ਤੂੰ ਹੋਰਨਾਂ ਦੇ ਘਰਾਂ ਨੂੰ ਬੁਰੀ ਨੀਤ ਨਾਲ ਕਿਉਂ ਤਕਾਉਂਦਾ ਹੈ?

ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥
ਚਾਕਰ ਜਿਹੜਾ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ ਅਤੇ ਜਿਹੜਾ ਸ਼੍ਰੋਮਣੀ ਗੁਰਾਂ ਦੀ ਸੇਵਾ ਅੰਦਰ ਜੁੜਦਾ ਹੈ। ਉਹ ਆਪਣੇ ਘਰ ਬਾਰ ਨੂੰ ਬਚਾ ਲੈਂਦਾ ਹੈ।

ਮਨ ਰੇ ਸਮਝੁ ਕਵਨ ਮਤਿ ਲਾਗਾ ॥
ਹੇ ਬੰਦੇ! ਤੂੰ ਆਪਣੇ ਆਪ ਨੂੰ ਸੁਧਾਰ, ਤੂੰ ਕਿਹੜੀ ਖੋਟੀ ਬੁੱਧ ਨਾਲ ਜੁੜਿਆ ਹੋਇਆ ਹੈ?

ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥
ਨਾਮ ਨੂੰ ਭੁਲਾ ਕੇ ਇਨਸਾਨ ਹੋਰਨਾਂ ਸੁਆਦਾਂ ਅੰਦਰ ਖੱਚਤ ਹੋਇਆ ਹੋਇਆ ਹੈ। ਨਿਕਰਮਣ ਬੰਦਾ ਅਖੀਰ ਨੂੰ ਪਸਚਾਤਾਪ ਕਰੇਗਾ। ਠਹਿਰਾਉ।

ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥
ਜਦ ਧਨ ਆਉਂਦਾ ਹੈ, ਉਹ ਖੁਸ਼ ਹੁੰਦਾ ਹੈ, ਜਦ ਇਹ ਚਲਿਆ ਜਾਂਦਾ ਹੈ, ਉਹ ਰੋਂਦਾ ਹੈ। ਇਹ ਖੁਸ਼ੀ ਤੇ ਗਮੀ ਉਸ ਦੇ ਨਾਲ ਚਿਮੜੀ ਰਹਿੰਦੀ ਹੈ।

ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥
ਸਾਈਂ ਖੁਦ ਬੰਦੇ ਨੂੰ ਪੀੜ ਅਤੇ ਆਰਾਮ ਭੁਗਤਾਉਂਦਾ ਹੈ। ਪਰ ਉਹ ਗੁਰੂ-ਸਮਰਪਣ, ਨਿਰਲੇਪ ਵਿਚਰਦਾ ਹੈ।

ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥
ਹੋਰ ਕਿਹੜੀ ਸ਼ੈ ਪ੍ਰਭੂ ਦੇ ਅੰਮ੍ਰਿਤ ਤੋਂ ਉਪਰ ਆਖੀ ਜਾ ਸਕਦੀ ਹੈ ਜੋ ਇਸ ਨੂੰ ਪੀਂਦਾ ਹੈ। ਉਹ ਰੱਜ ਜਾਂਦਾ ਹੈ।

ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥
ਮੋਹਨੀ ਮਾਇਆ ਦਾ ਲੁਭਾਇਮਾਨ ਕੀਤਾ ਹੋਇਆ ਜਿਹੜਾ ਬੰਦਾ ਇਸ ਅੰਮ੍ਰਿਤ ਨੂੰ ਗੁਆ ਬਹਿੰਦਾ ਹੈ। ਉਹ ਮਾਇਆ ਦਾ ਪੁਜਾਰੀ ਖੋਟੀ ਅਕਲ ਨਾਲ ਨੱਥੀ ਹੋਇਆ ਹੋਇਆ ਹੈ।

ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥
ਪ੍ਰਕਾਸ਼ਵਾਨ ਪ੍ਰਭੂ! ਸਰੀਰ ਵਿੱਚ ਸਮਾਇਆ ਹੋਇਆ ਹੈ। ਉਹ ਆਤਮਾ ਦੀ ਜਿੰਦ-ਜਾਨ ਹੈੌ ਅਤੇ ਸਰੀਰ ਦੇ ਸੁਆਸਾਂ ਦਾ ਮਾਲਕ ਹੈ।

ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥
ਜੇਕਰ ਤੂੰ ਐਕੁਰਹ ਬਵਸ਼ਸ਼ ਕਰੇ, ਹੇ ਸੁਆਮੀ ਵਾਹਿਗੁਰੂ ਤਦ ਬੰਦਾ ਪ੍ਰੇਮ ਨਾਲ ਤੇਰਾ ਜੱਸ ਗਾਇਨ ਕਰਦਾ ਹੈ ਅਤੇ ਤੇਰੇ ਨਾਲ ਪਿਆਰ ਅੰਦਰ ਜੁੜ ਕੇ ਰੱਜ ਜਾਂਦਾ ਹੈ।

ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥
ਸਤਿਸੰਗਤ ਵਿੱਚ ਸੁਆਮੀ ਦਾ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਅਤੇ ਗੁਰਾਂ ਨੂੰ ਮਿਲ ਕੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ।

ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥
ਨਾਨਕ, ਗੁਰਾਂ ਦੇ ਰਾਹੀਂ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ। ਮੱਥੇ ਦੇ ਚੰਗੇ ਨਸੀਬਾਂ ਦੀ ਬਰਕਤ, ਸੁਆਮੀ ਪਾਇਆ ਜਾਂਦਾ ਹੈ।

ਸੋਰਠਿ ਮਹਲਾ ੧ ॥
ਸੋਰਠਿ ਪਹਿਲੀ ਪਾਤਿਸ਼ਾਹੀ।

ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥
ਸਾਰੇ ਜੀਵਾਂ ਦੇ ਸਿਰ ਉਤੇ ਸੁਆਮੀ ਦੀ ਲਿਖਤਾਕਾਰ ਹੈ। ਕੋਈ ਭੀ ਐਸਾ ਨਹੀਂ ਜਿਸ ਉਤੇ ਇਹ ਲਿਖਤਾਕਾਰ ਨਹੀਂ।

ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥
ਉਹ ਖੁਦ ਲਿਖਤ ਦੇ ਬਗੈਰ ਹੈ। ਰਚਨਾ ਨੂੰ ਰੱਚ ਕੇ, ਉਹ ਇਸ ਨੂੰ ਵੇਖਦਾ ਹੈ ਅਤੇ ਆਪ ਹੀ ਆਪਣੀ ਰਜ਼ਾ ਦੀ ਪਾਲਣਾ ਕਰਾਉਂਦਾ ਹੈ।

ਮਨ ਰੇ ਰਾਮ ਜਪਹੁ ਸੁਖੁ ਹੋਈ ॥
ਹੇ ਬੰਦੇ! ਤੂੰ ਸੁਆਮੀ ਦਾ ਸਿਮਰਨ ਕਰ, ਤਾਂ ਜੋ ਤੈਨੂੰ ਆਰਾਮ ਪ੍ਰਾਪਤ ਹੋਵੇ।

ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥
ਦਿਹੂੰ ਰੈਣ ਤੂੰ ਰੱਬ-ਰੂਪ ਗੁਰੂ ਦੇ ਪੈਰਾਂ ਦੀ ਸੇਵਾ ਕਰ। ਤਾਂ ਜੋ ਤੂੰ ਜਾਣ ਸਕੇ ਕਿ ਵਾਹਿਗੁਰੂ ਆਪ ਹੀ ਦੇਣ ਵਾਲਾ ਅਤੇ ਭੋਗਣਹਾਰ ਹੈ। ਠਹਿਰਾਉ।

copyright GurbaniShare.com all right reserved. Email