ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥
ਪਾਪਾਂ ਦੀ ਰੋਕਥਾਮ ਨੂੰ ਆਪਣਾ ਆਹਰ ਉਪਰਾਲਾ ਬਣਾ। ਕੇਵਲ ਤਦ ਹੀ ਲੋਕ ਤੈਨੂੰ ਸ਼ਾਬਾਸ਼ੇ ਕਹਿਣਗੇ। ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ ਨਾਨਕ, ਪ੍ਰਭੂ ਤਦ ਤੈਨੂੰ ਮਿਹਰਬਾਨੀ ਨਾਲ ਦੇਖੇਗਾ ਅਤੇ ਤੂੰ ਚਾਰ ਗੁਣੇ ਰੰਗ ਨਾਲ ਰੰਗਿਆ ਜਾਵੇਗਾ। ਸੋਰਠਿ ਮਃ ੧ ਚਉਤੁਕੇ ॥ ਸੋਰਠਿ ਪਹਿਲੀ ਪਾਤਿਸ਼ਾਹੀ। ਚਾਰ ਤੁਕੇ। ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ਮਾਤਾ ਪਿਤਾ ਨੂੰ ਆਪਣਾ ਪੁੱਤਰ ਪਿਆਰਾ ਹੈ। ਅਤੇ ਸਹੁਰੇ ਨੂੰ ਸਿਆਣਾ ਜੁਆਈ। ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ਬੱਚੇ ਤੇ ਬੱਚੀ ਨੂੰ ਆਪਣਾ ਪਿਤਾ ਬਹੁਤ ਪਿਆਰਾ ਹੈ। ਅਤੇ ਭਰਾ ਨੂੰ ਭਰਾ। ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਸਾਹਿਬ ਦਾ ਫੁਰਮਾਨ ਜਾਰੀ ਹੋਣ ਤੇ ਭਾਣੀ ਘਰ ਤੇ ਬਾਹਰਵਾਰ ਨੂੰ ਤਿਆਗ ਦਿੰਦਾ ਹੈ ਅਤੇ ਇਕ ਮੁਹਤ ਵਿੱਚ ਹਰ ਸ਼ੈ ਬਿਗਾਨੀ ਹੋ ਜਾਂਦੀ ਹੈ। ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥ ਅਧਰਮੀ ਨਾਮ ਨੂੰ ਨਹੀਂ ਸਿਮਰਦਾ, ਪੁੰਨ ਦਾਨ ਨਹੀਂ ਕਰਦਾ, ਅੰਤ੍ਰੀਵ ਗੁਸਲ ਨਹੀਂ ਲੈਦਾ ਤੇ ਇਸ ਲਈ ਉਸ ਦੀ ਦੇਹ ਘੱਟੇ ਵਿੱਚ ਰੁਲਦੀ ਹੈ। ਮਨੁ ਮਾਨਿਆ ਨਾਮੁ ਸਖਾਈ ॥ ਸਹਾਇਕ, ਵਾਹਿਗੁਰੂ ਦੇ ਨਾਮ ਨਾਲ ਮੇਰੀ ਜਿੰਦੜੀ ਸੁਖੀ ਹੋ ਗਈ ਹੈ। ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ਮੈਂ ਗੁਰਾਂ ਦੇ ਪੈਰੀਂ ਪੈਦਾ ਹਾਂ ਅਤੇ ਉਹਨਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾ ਦਿੱਤੀ ਹੈ। ਠਹਿਰਾਉ। ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥ ਆਪ-ਹੁਦਰਾ ਪੁਰਸ਼ ਜਗਤ ਦੇ ਕੂੜੇ ਪਿਆਰ ਨਾਲ ਵਿੰਨਿ੍ਹਆਂ ਹੋਇਆ ਹੈ ਅਤੇ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰਦਾ ਹੈ। ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥ ਧਨ-ਦੌਲਤ ਅੰਦਰ ਗਲਤਾਨ ਹੋਇਆ ਹੋਇਆ ਉਹ ਇਸ ਦੇ ਰਸਤੇ ਨੂੰ ਤਕਾਉਂਦਾ ਹੈ। ਨਾਮ ਦਾ ਉਚਾਰਨ ਨਹੀਂ ਕਰਦਾ ਅਤੇ ਜਹਿਰ ਖਾ ਕੇ ਮਰ ਜਾਂਦਾ ਹੈ। ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ਗੰਦੀਆਂ ਗੱਲਾਂ ਨਾਲ ਰੰਗੀਜ, ਉਹ ਉਹਨਾਂ ਦਾ ਆਸ਼ਿਕ ਹੋ ਗਿਆ ਹੈ ਅਤੇ ਨਾਮ ਵੱਲ ਧਿਆਨ ਹੀ ਨਹੀਂ ਦਿੰਦਾ। ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥ ਨਾਂ ਹੀ ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਨਾਂ ਹੀ ਉਹ ਨਾਮ ਦੇ ਸੁਆਦ ਨਾਲ ਵਿੰਨਿ੍ਹਆਂ ਗਿਆ ਹੈ। ਸੋ ਮਲੇਛ ਆਪਣੀ ਇਜਤ ਆਬਰੂ ਗੁਆ ਲੈਦਾ ਹੈ। ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ ਸਤਿਸੰਗਤ ਅੰਦਰ ਉਹ ਈਸ਼ਵਰੀ ਖੁਸ਼ੀ ਨੂੰ ਨਹੀਂ ਮਾਣਦਾ ਅਤੇ ਉਸ ਦੀ ਜੀਭ ਵਿੱਚ ਭੋਰਾ ਭਰ ਭੀ ਮਿਠਾਸ ਨਹੀਂ। ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ ਮਨ, ਦੇਹ ਅਤੇ ਦੌਲਤ ਨੂੰ ਉਹ ਆਪਣੇ ਨਿੱਜ ਦੇ ਕਰ ਕੇ ਜਾਣਦਾ ਹੈ ਤੇ ਸਾਈਂ ਦੇ ਦਰਬਾਰ ਦੀ ਉਸ ਨੂੰ ਗਿਆਤ ਨਹੀਂ। ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥ ਅਜਿਹਾ ਬੰਦਾ ਆਪਣੇ ਨੇਤਰ ਬੰਦ ਕਰਕੇ ਅੰਨ੍ਹੇਰੇ (ਅਗਿਆਨਤਾ) ਵਿੱਚ ਟੁਰਦਾ ਹੈ ਅਤੇ ਉਸ ਨੂੰ ਆਪਣਾ ਘਰ ਬਾਰ (ਅਸਲ ਟਿਕਾਣਾ) ਨਹੀਂ ਦਿਸਦਾ, ਹੇ ਵੀਰ! ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥ ਮੌਤ ਦੇ ਬੂਹੇ ਤੇ ਬੰਨ੍ਹੇ ਹੋਏ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਤੇ ਉਹ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ। ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ਜਦ ਪ੍ਰਭੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਤਦ ਹੀ ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਦਾ ਹਾਂ ਜੋ ਅਕੱਥ ਅਤੇ ਵਰਣਨ-ਰਹਿਤ ਹੈ। ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥ ਆਪਣਿਆਂ ਕੰਨਾਂ ਨਾਲ ਮੈਂ ਵਾਹਿਗੁਰੂ ਬਾਰੇ ਲਗਾਤਾਰ ਸ੍ਰਵਣ ਕਰਦਾ ਹਾਂ ਅਤੇ ਉਸ ਦੀ ਸਿਫ਼ਤ ਕਰਦਾ ਹਾਂ। ਉਸ ਦਾ ਸੁਧਾ-ਸਰੂਪ ਨਾਮ ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ। ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥ ਮੈਂ ਨਿਡਰ, ਸਰੂਪ-ਰਹਿਤ ਅਤੇ ਦੁਸ਼ਮਣੀ-ਰਹਿਤ ਪ੍ਰਭੂ ਦੇ ਪੂਰੇ ਪ੍ਰਕਾਸ਼ ਅੰਦਰ ਲੀਨ ਹੋ ਗਿਆ ਹੈ। ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥ ਨਾਨਕ, ਗੁਰਾਂ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ। ਸੱਚੇ ਨਾਮ ਦੇ ਰਾਹੀਂ ਹੀ ਬਜ਼ੁਰਗੀ ਪ੍ਰਾਪਤ ਹੁੰਦੀ ਹੈ। ਸੋਰਠਿ ਮਹਲਾ ੧ ਦੁਤੁਕੇ ॥ ਸੋਰਠਿ ਪਹਿਲੀ ਪਾਤਿਸ਼ਾਹੀ। ਦੁਤੁਕੇ। ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥ ਜ਼ਿਮੀ ਦੇ ਖਿੱਤੇ, ਜਲ ਦੇ ਖਿੱਤੇ ਅਤੇ ਚਹੁੰ ਦਿਸ਼ਾਂ ਦੇ ਮੰਦਰ ਅੰਦਰ ਤੇਰਾ ਟਿਕਾਣਾ ਹੈ, ਹੇ ਪ੍ਰਭੁ! ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥ ਹੇ ਮਾਲਕ! ਕੰਵਲ ਤੇਰੀ ਵਿਅਕਤੀ ਹੀ ਸਮੂਹ ਆਲਮ ਨੂੰ ਸਾਜਣ ਵਾਲੀ ਹੈ ਤੇ ਤੇਰੇ ਮੂੰਹ ਦਾ ਬਚਨ ਹੀ ਸਿੱਕ-ਸ਼ਾਲਾ ਹੈ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥ ਹੇ ਮੇਰੇ ਮਾਲਕ! ਅਦਭੁੱਤ ਹਨ ਤੇਰੇ ਕੌਤਕ। ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥ ਤੂੰ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ ਅਤੇ ਖੁਦ ਹੀ ਸਾਰਿਆਂ ਅੰਦਰ ਰਮਿਆ ਹੋਇਆ ਹੈ। ਠਹਿਰਾਉ। ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਤੇਰਾ ਪ੍ਰਕਾਸ਼ ਪਾਉਂਦਾ ਹੈ। ਕਿਸੇ ਕਿਸਮ ਦਾ ਹੈ ਤੇਰਾ ਸਰੂਪ? ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥ ਤੇਰਾ ਕੇਵਲ ਇਕ ਹੀ ਸਰੂਪ ਹੈ ਅਤੇ ਤੂੰ ਲੁਕਿਆ ਹੋਇਆ ਰਟਨ ਕਰਦਾ ਹੈ। ਤੇਰੀ ਰਚਨਾ ਵਿੱਚ ਕੋਈ ਭੀ ਕਿਸੇ ਵਰਗਾ ਨਹੀਂ। ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ਆਂਡੇ ਤੋਂ ਪੈਦਾ ਹੋਏ, ਜੇਰ ਤੋਂ ਪੈਦਾ ਹੋਏ, ਧਰਤੀ ਤੋਂ ਪੈਦਾ ਹੋਏ ਅਤੇ ਮੁੜ੍ਹਕੇ ਤੋਂ ਪੈਦਾ ਹੋਏ ਹੋਏ ਜੀਵ ਸਭ ਤੇਰੇ ਰਚੇ ਹੋਏ ਹਨ। ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥ ਇਕ ਵਡਿਆਈ ਮੈਂ ਤੇਰੀ ਵੇਖ ਹੈ ਕਿ ਤੂੰ ਸਾਰਿਆਂ ਅੰਦਰੇ ਵਿਆਪਕ ਹੋ ਰਿਹਾ ਹੈ। ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥ ਘਣੇਰੀਆਂ ਹਨ ਤੇਰੀਆਂ ਖੂਬੀਆਂ ਪ੍ਰੰਤੂ ਮੈਂ ਇਕ ਨੂੰ ਭੀ ਅਨੁਭਵ ਨਹੀਂ ਕਰਦਾ। ਮੈਂ ਮੂੜ੍ਹ ਨੂੰ ਕੁੜ ਸਮਝ ਬਖਸ਼, ਹੇ ਸੁਆਮੀ! ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥ ਨਾਨਕ ਬਿਨੈ ਕਰਦਾ ਹੈ, "ਸ੍ਰਵਣ ਕਰ ਹੇ ਮੇਰੇ ਸੁਆਮੀ ਅਤੇ ਮੈਂ ਡੁੱਬਦੇ ਹੋਏ ਪੱਥਰ ਨੂੰ ਬਚਾ ਲੈ"। ਸੋਰਠਿ ਮਹਲਾ ੧ ॥ ਸੋਰਠਿ ਪਹਿਲੀ ਪਾਤਿਸ਼ਾਹੀ। ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥ ਮੈਂ ਪਾਬਰ ਗੁਨਹਿਗਾਰ ਤੇ ਮਹਾਨ ਦੰਭੀ ਹਾਂ। ਤੂੰ ਮੇਰਾ ਪਵਿੱਤ੍ਰ ਅਤੇ ਰੂਪ-ਰਹਿਤ ਸਾਹਿਬ ਹੈ। ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥ ਹੇ ਮੇਰੇ ਸੁਆਮੀ! ਮੈਂ ਤੇਰੀ ਪਨਾਹ ਲਈ ਅਤੇ ਨਾਮ ਅੰਮ੍ਰਿਤ ਨੂੰ ਚੱਖ ਕੇ ਮੈਂ ਮਹਾਨ ਖੁਸ਼ੀ ਨਾਲ ਰੰਗਿਆ ਹਾਂ। ਕਰਤਾ ਤੂ ਮੈ ਮਾਣੁ ਨਿਮਾਣੇ ॥ ਹੇ ਸਿਰਜਣਹਾਰ! ਮੈਂ ਬੇਇੱਜ਼ਤੇ ਦੀ ਤੂੰ ਇੱਜ਼ਤ ਹੈ। ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥ ਮੇਰੀ ਝੋਲੀ ਵਿੱਚ ਨਾਮ ਦੀ ਦੌਲਤ ਦੀ ਇੱਜ਼ਤ ਅਤੇ ਪ੍ਰਭਤਾ ਹੈ ਤੇ ਮੈਂ ਸੱਚੇ ਨਾਮ ਵਿੱਚ ਲੀਨ ਹੋ ਗਿਆ ਹਾਂ। ਠਹਿਰਾਉ। ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥ ਤੂੰ ਮੁਕੰਮਲ ਹੈ ਤੇ ਮੈਂ ਨਾਂ-ਮੁਕੰਮਲ ਅਤੇ ਤੁਛ ਤਾਂ। ਤੂੰ ਗੰਭੀਰ ਹੈ ਅਤੇ ਮੈਂ ਨਿਰਾਪੁਰਾ ਸੂਹਦਾ ਹਾਂ। copyright GurbaniShare.com all right reserved. Email |